ਸ਼੍ਰੀ ਦਸਮ ਗ੍ਰੰਥ

ਅੰਗ - 230


ਲਖੇ ਨੈਨ ਬਾਕੇ ਮਨੈ ਮੀਨ ਮੋਹੈ ਲਖੇ ਜਾਤ ਕੇ ਸੂਰ ਕੀ ਜੋਤਿ ਛਾਈ ॥

(ਸੀਤਾ ਦੇ) ਸੁੰਦਰ ਨੈਣ ਵੇਖ ਕੇ ਮਾਨੋ ਮੱਛੀ ਮੋਹਿਤ ਹੋ ਰਹੀ ਹੈ, (ਸਰੀਰ ਦੀ ਸੁੰਦਰਤਾ) ਅੱਗੇ ਨਵੇਂ ਨਿਕਲੇ ਸੂਰਜ ਦੀ ਜੋਤਿ ਫਿੱਕੀ ਪੈ ਗਈ ਹੈ।

ਮਨੋ ਫੂਲ ਫੂਲੇ ਲਗੇ ਨੈਨ ਝੂਲੇ ਲਖੇ ਲੋਗ ਭੂਲੇ ਬਨੇ ਜੋਰ ਐਸੇ ॥

(ਮਸਤੀ ਨਾਲ) ਨੈਣ ਇਸ ਤਰ੍ਹਾਂ ਝੂਲਦੇ ਹਨ, ਨੈਣਾਂ ਦਾ ਅਜਿਹਾ ਜੋੜ ਜੁੜਿਆ ਹੈ। (ਹੇ ਸੀਤਾ)!

ਲਖੇ ਨੈਨ ਥਾਰੇ ਬਿਧੇ ਰਾਮ ਪਿਆਰੇ ਰੰਗੇ ਰੰਗ ਸਾਰਾਬ ਸੁਹਾਬ ਜੈਸੇ ॥੨੯੮॥

ਤੇਰੇ ਨੈਣਾਂ ਨੂੰ ਵੇਖ ਕੇ (ਰਾਮ) ਇਸ ਤਰ੍ਹਾਂ ਵਿੰਨੇ ਗਏ ਹਨ, ਜਿਸ ਤਰ੍ਹਾਂ ਸ਼ਰਾਬ ਦੇ ਸੂਹੇ ਰੰਗ ਵਿੱਚ (ਮਤਵਾਲੇ) ਰੰਗੇ ਜਾਂਦੇ ਹਨ ॥੨੯੮॥

ਰੰਗੇ ਰੰਗ ਰਾਤੇ ਮਯੰ ਮਤ ਮਾਤੇ ਮਕਬੂਲਿ ਗੁਲਾਬ ਕੇ ਫੂਲ ਸੋਹੈਂ ॥

(ਸੀਤਾ ਦੇ ਨੈਣ) ਲਾਲ ਰੰਗ ਦੇ ਰੱਤੇ ਹੋਏ ਹਨ, ਜਾਂ ਸ਼ਰਾਬ ਦੀ ਮਸਤੀ ਨਾਲ ਮਤਵਾਲੇ ਹਨ ਜਾਂ ਮਨ ਭਾਉਂਦੇ ਗੁਲਾਬ ਦੇ ਫੁੱਲ ਸ਼ੋਭਾ ਪਾ ਰਹੇ ਹਨ।

ਨਰਗਸ ਨੇ ਦੇਖ ਕੈ ਨਾਕ ਐਂਠਾ ਮ੍ਰਿਗੀਰਾਜ ਕੇ ਦੇਖਤੈਂ ਮਾਨ ਮੋਹੈਂ ॥

(ਉਨ੍ਹਾਂ ਨੈਣਾਂ ਨੂੰ) ਵੇਖ ਕੇ ਨਰਗਿਸ ਨੇ ਨੱਕ ਚਾੜ੍ਹਿਆ ਹੈ, (ਉਨ੍ਹਾਂ ਉੱਤੇ) ਰਾਤ ਦਿਨ (ਸਬੋ-ਰੋਜ਼) ਸ਼ਰਾਬ ਨੇ ਅਸਰ ਕੀਤਾ ਹੋਇਆ ਹੈ।

ਸਬੋ ਰੋਜ ਸਰਾਬ ਨੇ ਸੋਰ ਲਾਇਆ ਪ੍ਰਜਾ ਆਮ ਜਾਹਾਨ ਕੇ ਪੇਖ ਵਾਰੇ ॥

(ਇਨ੍ਹਾਂ ਨੈਣਾਂ ਨੂੰ) ਵੇਖ ਕੇ ਸਾਰੀ ਪ੍ਰਜਾ ਅਤੇ ਸਾਰਾ ਜਹਾਨ ਵਾਰਨੇ ਹੁੰਦਾ ਹੈ।

ਭਵਾ ਤਾਨ ਕਮਾਨ ਕੀ ਭਾਤ ਪਿਆਰੀਨਿ ਕਮਾਨ ਹੀ ਨੈਨ ਕੇ ਬਾਨ ਮਾਰੇ ॥੨੯੯॥

ਪਿਆਰੀ (ਸੀਤਾ) ਦੀਆਂ ਭਵਾਂ ਖਿੱਚੀ ਹੋਈ ਕਮਾਨ ਵਾਂਗ ਟੇਢੀਆਂ ਹਨ। (ਇਸ ਤਰ੍ਹਾਂ ਸੀਤਾ ਨੇ) ਕਮਾਨ ਤੋਂ ਬਿਨਾਂ ਹੀ ਨੈਣਾਂ ਦੇ ਤੀਰ ਮਾਰੇ ਹਨ ॥੨੯੯॥

ਕਬਿਤ ॥

ਕਬਿੱਤ

ਊਚੇ ਦ੍ਰੁਮ ਸਾਲ ਜਹਾ ਲਾਬੇ ਬਟ ਤਾਲ ਤਹਾ ਐਸੀ ਠਉਰ ਤਪ ਕਉ ਪਧਾਰੈ ਐਸੋ ਕਉਨ ਹੈ ॥

ਜਿਥੇ ਉਚੇ-ਉਚੇ ਸਾਲ ਦੇ ਬ੍ਰਿਛ ਹਨ, ਉਚੇ ਲੰਮੇ ਬੋਹੜ ਦੇ ਤਾੜ ਦੇ ਦਰਖੱਤ ਹਨ, ਅਜਿਹੀ ਥਾਂ ਉੱਤੇ ਤਪ ਕਰਨ ਨੂੰ ਜਾਵੋ, ਅਜਿਹਾ (ਦਲੇਰ) ਕੌਣ ਹੈ?

ਜਾ ਕੀ ਛਬ ਦੇਖ ਦੁਤ ਖਾਡਵ ਕੀ ਫੀਕੀ ਲਾਗੈ ਆਭਾ ਤਕੀ ਨੰਦਨ ਬਿਲੋਕ ਭਜੇ ਮੌਨ ਹੈ ॥

ਜਿਸ ਦੀ ਸੁੰਦਰਤਾ ਨੂੰ ਵੇਖ ਕੇ ਇੰਦਰ ਦੇ ਖਾਂਡਵ ਬਣ ਦੀ ਸੁੰਦਰਤਾ ਫਿੱਕੀ ਲੱਗਦੀ ਹੈ ਅਤੇ ਉਸ ਦੀ ਛਬੀ ਨੂੰ ਵੇਖ ਕੇ ਇੰਦਰ ਦਾ ਨੰਦਨ ਬਾਗ ਚੁੱਪ ਕਰ ਜਾਂਦਾ ਹੈ।

ਤਾਰਨ ਕੀ ਕਹਾ ਨੈਕ ਨਭ ਨ ਨਿਹਰਾਯੋ ਜਾਇ ਸੂਰਜ ਕੀ ਜੋਤ ਤਹਾ ਚੰਦ੍ਰਕੀ ਨ ਜਉਨ ਹੈ ॥

ਤਾਰਿਆਂ ਦੀ ਕੀ ਗੱਲ ਹੈ, ਉਥੇ ਆਕਾਸ਼ ਵੀ ਵਿਖਾਈ ਨਹੀਂ ਦਿੰਦਾ, ਉਥੇ ਸੂਰਜ ਦਾ ਪ੍ਰਕਾਸ਼ ਅਤੇ ਚੰਦਰਮਾ ਦੀ ਚਾਨਣੀ ਵੀ ਪਹੁੰਚਦੀ ਨਹੀਂ ਹੈ।

ਦੇਵ ਨ ਨਿਹਾਰਯੋ ਕੋਊ ਦੈਤ ਨ ਬਿਹਾਰਯੋ ਤਹਾ ਪੰਛੀ ਕੀ ਨ ਗੰਮ ਜਹਾ ਚੀਟੀ ਕੋ ਨ ਗਉਨ ਹੈ ॥੩੦੦॥

ਉਸ ਨੂੰ ਕਿਸੇ ਦੇਵਤੇ ਨੇ ਨਹੀਂ ਵੇਖਿਆ, ਉਸ ਜਗ੍ਹਾ (ਕੋਈ) ਦੈਂਤ ਵੀ ਨਹੀਂ ਪਹੁੰਚਿਆ, ਉਥੇ ਪੰਛੀ ਦੀ ਪਹੁੰਚ ਨਹੀਂ ਤੇ ਨਾ ਹੀ ਕੀੜੀ ਦੀ ਪਹੁੰਚ ਹੈ ॥੩੦੦॥

ਅਪੂਰਬ ਛੰਦ ॥

ਅਪੂਰਬ ਛੰਦ

ਲਖੀਏ ਅਲਖ ॥

(ਸ੍ਰੀ ਰਾਮ, ਸੀਤਾ ਅਤੇ ਲੱਛਮਣ ਦੇ ਉਸ ਬਣ ਵਿਚ ਪਹੁੰਚਣ 'ਤੇ ਉਨ੍ਹਾਂ ਨੂੰ)

ਤਕੀਏ ਸੁਭਛ ॥

ਅਣਡਿੱਠੇ ਸਮਝ ਕੇ

ਧਾਯੋ ਬਿਰਾਧ ॥

ਅਤੇ (ਆਪਣੀ) ਖ਼ੁਰਾਕ ਜਾਣ ਕੇ ਦੈਂਤ ਭੱਜ ਕੇ ਆਇਆ

ਬੰਕੜਯੋ ਬਿਬਾਦ ॥੩੦੧॥

ਅਤੇ ਬਕ-ਝਕ ਕਰਨ ਲੱਗਿਆ ॥੩੦੧॥

ਲਖੀਅੰ ਅਵਧ ॥

ਰਾਮ ਨੇ ਸਮਝ ਲਿਆ

ਸੰਬਹਯੋ ਸਨਧ ॥

ਕਿ (ਸਾਹਮਣੇ ਵਾਲਾ) ਸ਼ਸਤ੍ਰਧਾਰੀ ਪੂਰੀ ਤਰ੍ਹਾਂ ਤਿਆਰ ਹੈ।

ਸੰਮਲੇ ਹਥਿਆਰ ॥

(ਇਸ ਲਈ ਇਨ੍ਹਾਂ ਨੇ ਵੀ) ਹਥਿਆਰ ਸੰਭਾਲੇ

ਉਰੜੇ ਲੁਝਾਰ ॥੩੦੨॥

ਅਤੇ ਲੜਾਈ ਤੇ ਉਤਰ ਆਏ ॥੩੦੨॥

ਚਿਕੜੀ ਚਾਵੰਡ ॥

(ਜਦੋਂ) ਸੂਰਮੇ ਆਹਮੋ-ਸਾਹਮਣੇ ਹੋਏ

ਸੰਮੁਹੇ ਸਾਵੰਤ ॥

(ਤਾਂ) ਇੱਲਾਂ ਚੀਕੀਆਂ।

ਸਜੀਏ ਸੁਬਾਹ ॥

ਸੁੰਦਰ ਬਾਂਹਾਂ ਵਾਲੇ (ਸੂਰਮੇ) ਸਜੇ ਹੋਏ ਸਨ,


Flag Counter