ਸ਼੍ਰੀ ਦਸਮ ਗ੍ਰੰਥ

ਅੰਗ - 264


ਜਾਨੋ ਬਸੰਤ ਕੇ ਅੰਤ ਸਮੈ ਕਦਲੀ ਦਲ ਪਉਨ ਪ੍ਰਚੰਡ ਉਖਾਰੇ ॥੬੧੦॥

ਮਾਨੋ ਬਸੰਤ ਰੁੱਤ ਦੇ ਅਖ਼ੀਰ ਵਿੱਚ ਤੇਜ਼ ਹਵਾ ਨੇ ਕੇਲਿਆਂ ਦੇ ਝੁੰਡ ਪੁੱਟ ਕੇ ਸੁੱਟ ਦਿਤੇ ਹੋਣ ॥੬੧੦॥

ਧਾਇ ਪਰੇ ਕਰ ਕੋਪ ਬਨੇਚਰ ਹੈ ਤਿਨ ਕੇ ਜੀਅ ਰੋਸ ਜਗਯੋ ॥

ਬੰਦਰ ਕ੍ਰੋਧ ਨਾਲ ਧਾ ਕੇ ਪਏ ਕਿਉਂਕਿ ਉਨ੍ਹਾਂ ਦੇ ਮਨ ਵਿੱਚ ਗੁੱਸਾ ਜਾਗ ਪਿਆ ਸੀ।

ਕਿਲਕਾਰ ਪੁਕਾਰ ਪਰੇ ਚਹੂੰ ਘਾਰਣ ਛਾਡਿ ਹਠੀ ਨਹਿ ਏਕ ਭਗਯੋ ॥

ਚੌਹਾਂ ਪਾਸਿਆਂ ਤੋਂ ਕਿਲਕਾਰੀਆਂ ਮਾਰਦੇ ਹੋਏ ਜਾ ਪਏ। ਉਨ੍ਹਾਂ ਵਿੱਚੋਂ ਇਕ ਵੀ ਸੂਰਮਾ ਰਣ ਨੂੰ ਛੱਡ ਕੇ ਨਾ ਭੱਜਿਆ।

ਗਹਿ ਬਾਨ ਕਮਾਨ ਗਦਾ ਬਰਛੀ ਉਤ ਤੇ ਦਲ ਰਾਵਨ ਕੋ ਉਮਗਯੋ ॥

ਉਧਰੋਂ ਰਾਵਣ ਦਾ ਦਲ ਵੀ ਤੀਰ, ਕਮਾਨ, ਗੁਦਾ ਤੇ ਬਰਛੀ ਲੈ ਕੇ ਉਮਡ ਪਿਆ। ਯੁੱਧ (ਵਿੱਚ) ਉਲਝ ਕੇ

ਭਟ ਜੂਝਿ ਅਰੂਝਿ ਗਿਰੇ ਧਰਣੀ ਦਿਜਰਾਜ ਭ੍ਰਮਯੋ ਸਿਵ ਧਯਾਨ ਡਿਗਯੋ ॥੬੧੧॥

ਯੋਧੇ ਜੂਝਦੇ ਧਰਤੀ ਉਤੇ ਡਿਗ ਪਏ (ਜਿਨ੍ਹਾਂ ਨੂੰ ਵੇਖ ਕੇ) ਦਿਗਰਾਜ (ਬ੍ਰਹਮਾ) ਭਰਮਾ ਗਿਆ ਅਤੇ ਸ਼ਿਵ ਦਾ ਧਿਆਨ ਛੁੱਟ ਗਿਆ ॥੬੧੧॥

ਜੂਝਿ ਅਰੂਝਿ ਗਿਰੇ ਭਟਵਾ ਤਨ ਘਾਇਨ ਘਾਇ ਘਨੇ ਭਿਭਰਾਨੇ ॥

ਲੜਾਈ ਵਿੱਚ ਜੂਝ ਕੇ ਡਿੱਗੇ ਹੋਏ ਸੂਰਮਿਆਂ ਦੇ ਘਾਇਲ ਸਰੀਰ ਬਹੁਤ ਫੱਟਾਂ ਕਰਕੇ ਭਿਆਨਕ ਹੋ ਗਏ ਸਨ।

ਜੰਬੁਕ ਗਿਧ ਪਿਸਾਚ ਨਿਸਾਚਰ ਫੂਲ ਫਿਰੇ ਰਨ ਮੌ ਰਹਸਾਨੇ ॥

ਗਿਦੜ, ਗਿਰਝਾਂ, ਪਿਸ਼ਾਚ ਅਤੇ ਨਿਸਾਚਰ (ਭੂਤ ਪ੍ਰੇਤ) ਰਣ-ਭੂਮੀ ਵਿੱਚ ਗਦ-ਗਦ ਹੋਏ (ਖੁਸ਼ੀ ਨਾਲ) ਫੁੱਲੇ ਫਿਰਦੇ ਸਨ।

ਕਾਪ ਉਠੀ ਸੁ ਦਿਸਾ ਬਿਦਿਸਾ ਦਿਗਪਾਲਨ ਫੇਰ ਪ੍ਰਲੈ ਅਨੁਮਾਨੇ ॥

(ਉਸ ਯੁੱਧ ਨੂੰ ਵੇਖ ਕੇ) ਸਾਰੀਆਂ ਦਿਸ਼ਾਵਾਂ ਕੰਬ ਉਠੀਆਂ ਅਤੇ ਦਿਗਪਾਲਾਂ ਨੇ ਫਿਰ ਪਰਲੋ ਹੋਣ ਦਾ ਅਨੁਮਾਨ ਕਰਨਾ ਸ਼ੁਰੂ ਕਰ ਦਿੱਤਾ।

ਭੂਮਿ ਅਕਾਸ ਉਦਾਸ ਭਏ ਗਨ ਦੇਵ ਅਦੇਵ ਭ੍ਰਮੇ ਭਹਰਾਨੇ ॥੬੧੨॥

ਭੂਮੀ ਅਤੇ ਆਕਾਸ਼ ਉਦਾਸ ਹੋ ਗਏ ਅਤੇ ਸਮੂਹ ਦੇਵਤੇ ਤੇ ਦੈਂਤ ਡਰ ਨਾਲ ਘਬਰਾਉਣ ਲੱਗੇ ॥੬੧੨॥

ਰਾਵਨ ਰੋਸ ਭਰਯੋ ਰਨ ਮੋ ਰਿਸ ਸੌ ਸਰ ਓਘ ਪ੍ਰਓਘ ਪ੍ਰਹਾਰੇ ॥

ਰਾਵਣ ਯੁੱਧ-ਭੂਮੀ ਵਿਚ ਕ੍ਰੋਧ ਨਾਲ ਭਰ ਗਿਆ ਅਤੇ ਗੁੱਸੇ ਨਾਲ ਤੀਰਾਂ ਦੇ ਸਮੂਹ ਚਲਾਣ ਲੱਗਾ

ਭੂਮਿ ਅਕਾਸ ਦਿਸਾ ਬਿਦਿਸਾ ਸਭ ਓਰ ਰੁਕੇ ਨਹਿ ਜਾਤ ਨਿਹਾਰੇ ॥

ਜਿਨ੍ਹਾਂ ਨਾਲ ਧਰਤੀ, ਆਕਾਸ਼, ਸਾਰੀਆਂ ਦਿਸ਼ਾਵਾਂ ਅਤੇ ਸਾਰੇ ਪਾਸੇ ਰੁਕ ਗਏ, ਕੁਝ ਵੀ ਨਜ਼ਰ ਨਹੀਂ ਆਉਂਦਾ।

ਸ੍ਰੀ ਰਘੁਰਾਜ ਸਰਾਸਨ ਲੈ ਛਿਨ ਮੌ ਛੁਭ ਕੈ ਸਰ ਪੁੰਜ ਨਿਵਾਰੇ ॥

ਸ੍ਰੀ ਰਾਮ ਨੇ ਹੱਥ ਵਿਚ ਧਨੁਸ਼ ਲੈ ਕੇ ਗੁੱਸੇ ਨਾਲ ਇਕ ਛਿਣ ਵਿਚ ਸਾਰੇ ਤੀਰ ਬੇਕਾਰ ਕਰ ਦਿਤੇ,

ਜਾਨਕ ਭਾਨ ਉਦੈ ਨਿਸ ਕਉ ਲਖਿ ਕੈ ਸਭ ਹੀ ਤਪ ਤੇਜ ਪਧਾਰੇ ॥੬੧੩॥

ਮਾਨੋ ਸੂਰਜ ਨੂੰ ਚੜ੍ਹਿਆ ਵੇਖ ਕੇ ਰਾਤ ਨੂੰ ਚਮਕਣ ਵਾਲੇ ਸਾਰੇ ਤਾਰੇ ਦੂਰ ਹੋ ਗਏ ਹੋਣ ॥੬੧੩॥

ਰੋਸ ਭਰੇ ਰਨ ਮੋ ਰਘੁਨਾਥ ਕਮਾਨ ਲੈ ਬਾਨ ਅਨੇਕ ਚਲਾਏ ॥

ਕ੍ਰੋਧ ਨਾਲ ਭਰੇ ਹੋਏ ਸ੍ਰੀ ਰਾਮ ਨੇ ਧਨੁਸ਼ ਲੈ ਕੇ ਯੁੱਧ ਖੇਤਰ ਵਿਚ ਅਨੇਕ ਤੀਰ ਚਲਾਏ,

ਬਾਜ ਗਜੀ ਗਜਰਾਜ ਘਨੇ ਰਥ ਰਾਜ ਬਨੇ ਕਰਿ ਰੋਸ ਉਡਾਏ ॥

ਜਿਨ੍ਹਾਂ ਨਾਲ ਬਹੁਤ ਸਾਰੇ ਘੋੜੇ, ਹਾਥੀਆਂ ਦੇ ਸਵਾਰ, ਹਾਥੀ ਅਤੇ ਰਥ ਗੁੱਸਾ ਖਾ ਕੇ ਉਡਾ ਦਿੱਤੇ।

ਜੇ ਦੁਖ ਦੇਹ ਕਟੇ ਸੀਅ ਕੇ ਹਿਤ ਤੇ ਰਨ ਆਜ ਪ੍ਰਤਖ ਦਿਖਾਏ ॥

ਸੀਤਾ ਵਾਸਤੇ (ਰਾਮ ਨੇ) ਜਿਹੜੇ ਦੁਖ ਸਰੀਰ ਉਤੇ ਸਹੇ ਸਨ, ਉਹ ਅੱਜ ਰਣ ਵਿੱਚ ਪ੍ਰਤੱਖ ਦਿਖਾ ਦਿੱਤੇ।

ਰਾਜੀਵ ਲੋਚਨ ਰਾਮ ਕੁਮਾਰ ਘਨੋ ਰਨ ਘਾਲ ਘਨੋ ਘਰ ਘਾਏ ॥੬੧੪॥

ਕਮਲ ਵਰਗੀਆਂ ਅੱਖਾਂ ਵਾਲੇ ਸ੍ਰੀ ਰਾਮ ਨੇ ਬਹੁਤ ਯੁੱਧ ਕਰਕੇ (ਅਨੇਕ ਯੋਧਿਆਂ ਨੂੰ ਮਾਰ ਕੇ ਉਨ੍ਹਾਂ ਦੇ) ਘਰ ਖ਼ਤਮ ਕਰ ਦਿਤੇ ॥੬੧੪॥

ਰਾਵਨ ਰੋਸ ਭਰਯੋ ਗਰਜਯੋ ਰਨ ਮੋ ਲਹਿ ਕੈ ਸਭ ਸੈਨ ਭਜਾਨਯੋ ॥

ਗੁੱਸੇ ਨਾਲ ਭਰੇ ਹੋਏ ਰਾਵਣ ਨੂੰ ਰਣ ਵਿੱਚ ਗਜਦਿਆਂ ਵੇਖ ਕੇ (ਬੰਦਰਾਂ ਦੀ) ਸਾਰੀ ਸੈਨਾ ਭੱਜ ਗਈ।

ਆਪ ਹੀ ਹਾਕ ਹਥਿਯਾਰ ਹਠੀ ਗਹਿ ਸ੍ਰੀ ਰਘੁਨੰਦਨ ਸੋ ਰਣ ਠਾਨਯੋ ॥

ਖ਼ੁਦ ਹੀ ਲਲਕਾਰਾ ਮਾਰ ਕੇ ਅਤੇ ਹਥਿਆਰ ਫੜ ਕੇ ਹਠੀ (ਰਾਵਣ) ਨੇ ਸ੍ਰੀ ਰਾਮ ਨਾਲ ਯੁੱਧ ਸ਼ੁਰੂ ਕਰ ਦਿੱਤਾ।

ਚਾਬਕ ਮਾਰ ਕੁਦਾਇ ਤੁਰੰਗਨ ਜਾਇ ਪਰਯੋ ਕਛੁ ਤ੍ਰਾਸ ਨ ਮਾਨਯੋ ॥

ਚਾਬਕ ਮਾਰ ਕੇ ਘੋੜਿਆਂ ਨੂੰ ਭਜਾ ਕੇ, ਬਿਨਾਂ ਕਿਸੇ ਦਾ ਡਰ ਮੰਨੇ (ਰਣ ਵਿੱਚ) ਜਾ ਪਿਆ।

ਬਾਨਨ ਤੇ ਬਿਧੁ ਬਾਹਨ ਤੇ ਮਨ ਮਾਰਤ ਕੋ ਰਥ ਛੋਰਿ ਸਿਧਾਨਯੋ ॥੬੧੫॥

ਰਾਮ ਨੇ ਬਾਣਾਂ ਨਾਲ ਉਸ ਦੇ ਘੋੜਿਆਂ (ਬਾਹਨ) ਨੂੰ ਵਿੰਨ੍ਹ ਦਿਤਾ (ਅਤੇ ਉਹ ਅਜਿਹੇ ਤੇਜ਼ ਦੌੜੇ) ਮਾਨੋ ਪੌਣ ਦੇ ਰਥ ਨੂੰ ਵੀ ਮਾਤ ਪਾ ਗਏ ਹੋਣ ॥੬੧੫॥

ਸ੍ਰੀ ਰਘੁਨੰਦਨ ਕੀ ਭੁਜ ਕੇ ਜਬ ਛੋਰ ਸਰਾਸਨ ਬਾਨ ਉਡਾਨੇ ॥

ਜਦੋਂ ਸ੍ਰੀ ਰਾਮ ਚੰਦਰ ਦੀ ਭੁਜਾ ਤੋਂ ਧਨੁਸ਼ ਨੂੰ ਛੱਡ ਕੇ ਤੀਰ ਉਡਣ ਲੱਗੇ

ਭੂੰਮਿ ਅਕਾਸ ਪਤਾਰ ਚਹੂੰ ਚਕ ਪੂਰ ਰਹੇ ਨਹੀ ਜਾਤ ਪਛਾਨੇ ॥

ਤਾਂ ਧਰਤੀ ਆਕਾਸ਼ ਅਤੇ ਪਾਤਾਲ ਚੌਹਾਂ ਚੱਕਾਂ ਵਿੱਚ ਪਸਰ ਗਏ, ਜੋ ਪਛਾਣਨੇ ਵੀ ਮੁਸ਼ਕਲ ਹੋ ਗਏ।

ਤੋਰ ਸਨਾਹ ਸੁਬਾਹਨ ਕੇ ਤਨ ਆਹ ਕਰੀ ਨਹੀ ਪਾਰ ਪਰਾਨੇ ॥

ਤੀਰਾਂ ਨੇ ਸੂਰਮਿਆਂ ਦੇ ਤਨ ਤੋਂ ਕਵਚਾਂ ਨੂੰ ਭੰਨ ਦਿੱਤਾ ਅਤੇ ਆਹ (ਦੀ ਆਵਾਜ਼ ਨਿਕਲਣ ਤੋਂ ਪਹਿਲਾਂ) ਪਾਰ ਲੰਘ ਗਏ।