ਸ਼੍ਰੀ ਦਸਮ ਗ੍ਰੰਥ

ਅੰਗ - 1294


ਚਤੁਰਿ ਜਾਨਿ ਤਹ ਸਖੀ ਪਠਾਈ ॥

ਉਸ ਨੇ ਇਕ ਸਿਆਣੀ ਸਖੀ ਨੂੰ ਉਸ ਪਾਸ ਭੇਜਿਆ।

ਜ੍ਯੋਂ ਤ੍ਯੋਂ ਤਹਾ ਤਾਹਿ ਲੈ ਆਈ ॥

(ਉਹ) ਜਿਵੇਂ ਕਿਵੇਂ ਉਸ ਨੂੰ ਉਥੇ ਲੈ ਆਈ।

ਰਾਜ ਸੁਤਾ ਤਾ ਸੌ ਰਤਿ ਮਾਨੀ ॥

ਰਾਜ ਕੁਮਾਰੀ ਨੇ ਉਸ ਨਾਲ ਰਤੀ-ਕ੍ਰੀੜਾ ਕੀਤੀ।

ਕੇਲ ਕਰਤ ਸਭ ਰਾਤਿ ਬਿਹਾਨੀ ॥੪॥

ਕਾਮ-ਕੇਲਿ ਕਰਦਿਆਂ ਸਾਰੀ ਰਾਤ ਬਿਤਾ ਦਿੱਤੀ ॥੪॥

ਬਾਢਾ ਬਿਰਹ ਦੁਹਨ ਕੋ ਐਸਾ ॥

(ਉਨ੍ਹਾਂ) ਦੋਹਾਂ ਦਾ ਅਜਿਹਾ ਬਿਰਹਾ (ਪ੍ਰੇਮ) ਵਧਿਆ

ਹਮ ਤੇ ਭਾਖਿ ਨ ਜਾਈ ਕੈਸਾ ॥

ਕਿ ਮੇਰੇ ਤੋਂ ਬਿਆਨ ਨਹੀਂ ਕੀਤਾ ਜਾ ਸਕਦਾ ਕਿ (ਉਹ) ਕਿਹੋ ਜਿਹਾ ਸੀ।

ਏਕ ਛੋਰਿ ਇਕ ਅਨਤ ਨ ਜਾਵੈ ॥

ਇਕ ਨੂੰ ਛਡ ਕੇ ਦੂਜਾ ਕਿਤੇ ਨਹੀਂ ਜਾਂਦਾ ਸੀ।

ਪਲਕ ਓਟ ਜੁਗ ਕੋਟਿ ਬਿਹਾਵੈ ॥੫॥

ਪਲਕ (ਦੇ ਝਪਕਣ ਜਿੰਨਾ) ਓਹਲਾ ਕਰੋੜ ਯੁਗਾਂ ਦੇ ਬੀਤਣ ਜਿੰਨਾ ਲਗਦਾ ਸੀ ॥੫॥

ਕਾਮ ਭੋਗ ਕਰਿ ਬਦਾ ਸੰਕੇਤਾ ॥

ਕਾਮ ਭੋਗ ਕਰਨ ਉਪਰੰਤ ਸੰਕੇਤ ਦਸਿਆ।

ਲਾਗਿਯੋ ਸਾਹ ਪੁਤ੍ਰ ਸੋ ਹੇਤਾ ॥

(ਉਸ ਦਾ) ਸ਼ਾਹ ਦੇ ਪੁੱਤਰ ਨਾਲ ਪ੍ਰੇਮ ਹੋ ਗਿਆ ਸੀ।

ਮੁਹਿ ਅਪਨੇ ਲੈ ਸੰਗ ਸਿਧਾਰੋ ॥

(ਕਹਿਣ ਲਗੀ ਜੇ (ਤੂੰ) ਮੈਨੂੰ ਆਪਣੇ ਨਾਲ ਲੈ ਜਾਏਂ

ਤਬ ਜਾਨੌ ਤੈ ਯਾਰ ਹਮਾਰੋ ॥੬॥

ਮੈਂ ਤਦ ਹੀ ਤੈਨੂੰ ਆਪਣਾ ਮਿਤਰ ਸਮਝਾਂਗੀ ॥੬॥

ਤਾ ਸੌ ਰਤਿ ਕਰਿ ਧਾਮ ਸਿਧਾਯੋ ॥

ਉਹ (ਉਸ ਨਾਲ) ਰਤੀ-ਕ੍ਰੀੜਾ ਕਰ ਕੇ ਘਰ ਨੂੰ ਚਲਾ ਗਿਆ।

ਕੀਯਾ ਜਤਨ ਜੋ ਹਿਤੂ ਸਿਖਾਯੋ ॥

(ਉਸ ਨੇ) ਉਹੀ ਯਤਨ ਕੀਤਾ ਜਿਵੇਂ ਕਿ ਹਿਤੂ (ਇਸਤਰੀ) ਨੇ ਸਿਖਾਇਆ ਸੀ।

ਬਸਤ੍ਰ ਬਹੁਤ ਬਹੁ ਮੋਲ ਪਠਾਏ ॥

ਉਸ ਨੇ ਬਹੁਤ ਮੁੱਲ ਵਾਲੇ ਕਪੜੇ (ਖ਼ਰੀਦ ਕੇ) ਭੇਜੇ।

ਪ੍ਰਥਮ ਨ੍ਰਿਪਤਿ ਕਹ ਸਕਲ ਦਿਖਾਏ ॥੭॥

ਪਹਿਲਾਂ ਸਾਰੇ ਰਾਜੇ ਨੂੰ ਵਿਖਾਏ ॥੭॥

ਪੁਨਿ ਰਨਿਵਾਸਹਿ ਪਠੈ ਬਨਾਏ ॥

ਫਿਰ ਉਹ (ਬਸਤ੍ਰ) ਰਣਵਾਸ ਵਿਚ ਭੇਜ ਦਿੱਤੇ

ਰਾਜ ਸੁਤਹਿ ਅਸ ਗਯੋ ਜਤਾਏ ॥

ਅਤੇ ਰਾਜ ਕੁਮਾਰੀ ਨੂੰ ਵੀ ਇਸ ਤਰ੍ਹਾਂ ਦਸ ਗਿਆ।

ਜੋ ਪਸੰਦ ਇਨ ਮੈ ਤੇ ਕੀਜੈ ॥

ਇਨ੍ਹਾਂ ਵਿਚੋਂ ਜੋ ਪਸੰਦ ਕਰੋ,

ਸੋ ਦੇ ਬਸਤ੍ਰ ਮੋਲਿ ਮੁਰਿ ਲੀਜੈ ॥੮॥

ਉਹ ਮੈਨੂੰ ਮੁੱਲ ਦੇ ਕੇ ਲੈ ਲਵੋ ॥੮॥

ਅੜਿਲ ॥

ਅੜਿਲ:

ਰਾਨੀ ਮਾਲੁ ਦਿਖਾਇ ਬਹੁਰਿ ਲੈ ਕੁਅਰਿ ਦਿਖਾਯੋ ॥

ਰਾਣੀ ਨੇ (ਸਾਰਾ) ਮਾਲ (ਬਸਤ੍ਰ) ਵੇਖ ਕੇ ਫਿਰ ਰਾਜ ਕੁਮਾਰੀ ਨੂੰ ਵਿਖਾਇਆ।

ਲਪਟਿ ਤਰੁਨਿ ਤਿਹ ਮਾਹਿ ਆਪਨੋ ਅੰਗ ਦੁਰਾਯੋ ॥

ਰਾਜ ਕੁਮਾਰੀ ਨੇ ਉਨ੍ਹਾਂ ਬਸਤ੍ਰਾਂ ਵਿਚ ਲਿਪਟ ਕੇ ਆਪਣਾ ਸ਼ਰੀਰ ਲੁਕਾ ਲਿਆ।

ਗਈ ਮਿਤ੍ਰ ਕੇ ਧਾਮ ਨ ਭੂਪ ਬਿਚਾਰਿਯੋ ॥

(ਫਿਰ) ਉਹ ਮਿਤਰ ਦੇ ਘਰ ਚਲੀ ਗਈ, ਪਰ ਰਾਜੇ ਨੇ ਕੋਈ ਵਿਚਾਰ ਨਾ ਕੀਤਾ।

ਹੋ ਇਹ ਛਲ ਤਿਹ ਲੈ ਸਾਥ ਹਰੀਫ ਸਿਧਾਰਿਯੋ ॥੯॥

ਇਸ ਛਲ ਨਾਲ (ਉਹ) 'ਹਰੀਫ਼' (ਮਿਤਰ) ਉਸ ਨੂੰ ਲੈ ਕੇ ਚਲਾ ਗਿਆ ॥੯॥

ਦੋਹਰਾ ॥

ਦੋਹਰਾ:

ਭਾਗ ਨ ਭੌਦੂ ਪਿਯਤ ਥੋ ਰਾਹਤ ਭਯੌ ਪਰਬੀਨ ॥

(ਰਾਜਾ ਆਪਣੇ ਆਪ ਨੂੰ) ਪ੍ਰਬੀਨ ਸਮਝਦਾ ਸੀ, ਪਰ ਉਹ ਮੂਰਖ ਭੰਗ ਨਹੀਂ ਪੀਂਦਾ ਸੀ।

ਦੁਹਿਤਾ ਹਰੀ ਹਰੀਫ ਯੌ ਸਕਾ ਨ ਜੜ ਛਲ ਚੀਨ ॥੧੦॥

ਮਿਤਰ ਨੇ ਇਸ ਤਰ੍ਹਾਂ ਪੁੱਤਰੀ ਹਰ ਲਈ, ਉਹ ਮੂਰਖ ਛਲ ਨੂੰ ਸਮਝ ਨਾ ਸਕਿਆ ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੧॥੬੩੬੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੧॥੬੩੬੨॥ ਚਲਦਾ॥

ਚੌਪਈ ॥

ਚੌਪਈ:

ਉਤਰ ਦਿਸਾ ਪ੍ਰਗਟ ਇਕ ਨਗਰੀ ॥

ਉੱਤਰ ਦਿਸ਼ਾ ਵਿਚ ਇਕ ਪ੍ਰਮੁਖ ਅਤੇ ਪ੍ਰਸਿੱਧ ਨਗਰ ਸੀ

ਸ੍ਰੀ ਬ੍ਰਿਜਰਾਜਵਤੀ ਸੁ ਉਜਗਰੀ ॥

ਬ੍ਰਿਜਰਾਜਵਤੀ ਨਾਂ ਦਾ।

ਸ੍ਰੀ ਬ੍ਰਿਜਰਾਜ ਸੈਨ ਤਹ ਰਾਜਾ ॥

ਬ੍ਰਿਜਰਾਜ ਸੈਨ ਉਥੋਂ ਦਾ ਰਾਜਾ ਸੀ

ਜਾ ਕਹ ਨਿਰਖਿ ਇੰਦ੍ਰ ਅਤਿ ਲਾਜਾ ॥੧॥

ਜਿਸ ਨੂੰ ਵੇਖ ਕੇ ਇੰਦਰ ਵੀ ਲਜਾਉਂਦਾ ਸੀ ॥੧॥

ਸ੍ਰੀ ਬ੍ਰਿਜਰਾਜ ਮਤੀ ਤਿਹ ਰਾਨੀ ॥

ਉਸ ਦੀ ਰਾਣੀ ਬ੍ਰਿਜਰਾਜ ਮਤੀ ਸੀ,

ਸੁੰਦਰਿ ਭਵਨ ਚਤਰਦਸ ਜਾਨੀ ॥

ਜੋ ਚੌਦਾਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ ਸੀ।

ਸ੍ਰੀ ਬਰੰਗਨਾ ਦੇ ਤਿਹ ਬਾਲਾ ॥

ਉਨ੍ਹਾਂ ਦੇ ਘਰ ਬਰੰਗਨਾ ਦੇ (ਦੇਈ) ਨਾਂ ਦੀ ਪੁੱਤਰੀ ਸੀ,

ਜਨੁ ਨਿਰਧੂਮ ਅਗਨਿ ਕੀ ਜ੍ਵਾਲਾ ॥੨॥

ਮਾਨੋ ਧੂੰਏਂ ਤੋਂ ਬਿਨਾ ਅੱਗ ਦੀ ਲਾਟ ਹੋਵੇ ॥੨॥

ਚਤੁਰਿ ਸਖੀ ਜਬ ਤਾਹਿ ਨਿਹਾਰੈ ॥

ਜਦੋਂ ਸਿਆਣੀਆਂ ਸਹੇਲੀਆਂ ਉਸ ਨੂੰ ਵੇਖਦੀਆਂ ਸਨ,

ਮਧੁਰ ਬਚਨ ਮਿਲਿ ਐਸ ਉਚਾਰੈ ॥

ਤਾਂ ਮਿਲ ਕੇ ਇਸ ਤਰ੍ਹਾਂ ਦੇ ਮਿਠੇ ਬੋਲ ਬੋਲਦੀਆਂ ਸਨ।

ਜੈਸੀ ਇਹ ਹੈ ਦੁਤਿਯ ਨ ਜਈ ॥

ਜਿਹੋ ਜਿਹੀ ਇਹ ਹੈ, ਦੂਜੀ ਕੋਈ ਪੈਦਾ ਨਹੀਂ ਹੋਈ।

ਆਗੇ ਹੋਇ ਨ ਪਾਛੇ ਭਈ ॥੩॥

ਨਾ ਅਗੇ ਹੋਈ ਹੈ, ਨਾ ਬਾਦ ਵਿਚ ਹੋਵੇਗੀ ॥੩॥

ਜਬ ਬਰੰਗਨਾ ਦੇਇ ਤਰੁਨਿ ਭੀ ॥

ਜਦ ਬਰੰਗਨਾ ਦੇਈ ਜਵਾਨ ਹੋ ਗਈ

ਲਰਿਕਾਪਨ ਕੀ ਬਾਤ ਬਿਸਰਿਗੀ ॥

ਅਤੇ ਬਚਪਨ ਦੀ ਗੱਲ ਭੁਲ ਗਈ (ਅਰਥਾਤ ਭਰ ਜਵਾਨ ਹੋ ਗਈ)।

ਰਾਜ ਕੁਅਰ ਤਬ ਤਾਹਿ ਨਿਹਾਰਿਯੋ ॥

ਤਦ (ਇਕ) ਰਾਜ ਕੁਮਾਰ ਨੂੰ ਉਸ ਨੇ ਵੇਖਿਆ

ਤਾ ਪਰ ਤਰੁਨਿ ਪ੍ਰਾਨ ਕਹ ਵਾਰਿਯੋ ॥੪॥

ਅਤੇ ਉਸ ਉਤੇ ਰਾਜ ਕੁਮਾਰੀ ਨੇ ਪ੍ਰਾਣ ਵਾਰ ਦਿੱਤੇ (ਭਾਵ-ਮੋਹਿਤ ਹੋ ਗਈ) ॥੪॥

ਤਾ ਸੌ ਕਾਮ ਭੋਗ ਨਿਤ ਮਾਨੈ ॥

ਉਸ (ਰਾਜ ਕੁਮਾਰ) ਨਾਲ ਨਿੱਤ ਕਾਮ-ਕ੍ਰੀੜਾ ਕਰਦੀ

ਦ੍ਵੈ ਤੈ ਏਕ ਦੇਹ ਕਰਿ ਜਾਨੈ ॥

ਅਤੇ ਦੋਵੇਂ (ਆਪਣੇ ਆਪ ਦੀ) ਇਕੋ ਹੀ ਦੇਹ ਕਰ ਕੇ ਸਮਝਦੇ।


Flag Counter