ਸ਼੍ਰੀ ਦਸਮ ਗ੍ਰੰਥ

ਅੰਗ - 901


ਦਿਨ ਲੋਗਨ ਦੇਖਤ ਗਯੋ ਭੇਦ ਨ ਜਾਨਤ ਕੋਇ ॥੭॥

ਦਿਨ ਦਿਹਾੜੇ ਲੋਕਾਂ ਦੇ ਵੇਖਦਿਆਂ (ਉਹ) ਚਲਾ ਗਿਆ, (ਪਰ) ਕੋਈ ਵੀ ਭੇਦ ਨੂੰ ਨਾ ਜਾਣ ਸਕਿਆ ॥੭॥

ਤਬ ਰਾਨੀ ਐਸੇ ਕਹਿਯੋ ਸੁਨਿਯੈ ਬਚਨ ਰਸਾਲ ॥

ਤਦ ਰਾਣੀ ਨੇ (ਰਾਜੇ ਨੂੰ) ਇਸ ਤਰ੍ਹਾਂ ਕਿਹਾ, (ਹੇ ਰਾਜਨ!) ਮੇਰੇ ਮਿਠੇ ਬੋਲ ਸੁਣੋ।

ਬਹਤ ਜਾਤ ਤਰਬੂਜ ਜੋ ਮੋਹਿ ਮਿਲੈ ਦਰਹਾਲ ॥੮॥

(ਇਹ) ਜੋ ਤਰਬੂਜ਼ ਰੁੜ੍ਹਦਾ ਜਾ ਰਿਹਾ ਹੈ, ਮੈਨੂੰ ਜਲਦੀ ('ਦਰਹਾਲ') ਚਾਹੀਦਾ ਹੈ ॥੮॥

ਬਚਨੁ ਸੁਨਤ ਰਾਜਾ ਤਬੈ ਪਠਏ ਮਨੁਖ ਅਨੇਕ ॥

ਰਾਜੇ ਨੇ (ਰਾਣੀ ਦੀ) ਗੱਲ ਸੁਣਦਿਆਂ ਹੀ ਉਸ ਵੇਲੇ ਕਈ ਬੰਦੇ ਭੇਜ ਦਿੱਤੇ।

ਜਾਤ ਬਹੇ ਤਰਬੂਜ ਕੌ ਪਹੁਚਤ ਭਯੋ ਨ ਏਕ ॥੯॥

(ਪਰ) ਰੁੜ੍ਹਦੇ ਜਾਂਦੇ ਤਰਬੂਜ਼ ਤਕ ਇਕ ਵੀ ਨਾ ਪਹੁੰਚ ਸਕਿਆ ॥੯॥

ਚੌਪਈ ॥

ਚੌਪਈ:

ਤਬ ਰਾਨੀ ਯੌ ਬਚਨ ਉਚਾਰੇ ॥

ਤਦ ਰਾਣੀ ਨੇ ਇਸ ਤਰ੍ਹਾਂ ਬੋਲ ਕਹੇ

ਸੁਨਹੁ ਨਾਥ ਬਡਭਾਗ ਹਮਾਰੇ ॥

ਕਿ ਹੇ ਨਾਥ! ਸਾਡੇ ਵੱਡੇ ਭਾਗ ਹਨ।

ਬੂਡਿ ਕੋਊ ਜਾ ਕੇ ਹਿਤ ਮਰੈ ॥

ਉਸ ਲਈ ਜੇ ਕੋਈ ਡੁਬ ਕੇ ਮਰ ਜਾਂਦਾ,

ਮੋਰ ਮੂੰਡ ਅਪਜਸ ਬਹੁ ਧਰੈ ॥੧੦॥

ਤਾਂ ਮੇਰੇ ਸਿਰ ਤੇ ਬਹੁਤ ਅਪਜਸ ਚੜ੍ਹਦਾ ॥੧੦॥

ਦੋਹਰਾ ॥

ਦੋਹਰਾ:

ਰਾਨੀ ਹਿਤ ਹਿਦਵਾਨ ਕੇ ਮਨੁਖ ਬੁਰਾਯੋ ਏਕ ॥

ਰਾਣੀ ਨੇ ਉਸ ਤਰਬੂਜ਼ (ਨੂੰ ਪਕੜਨ) ਲਈ ਇਕ ਮਨੁੱਖ ਨੂੰ ਡੁਬਵਾਇਆ ਹੈ।

ਯਹ ਅਪਜਸ ਨ ਕਬਹੁ ਮਿਟੈ ਭਾਖਹਿ ਲੋਗ ਅਨੇਕ ॥੧੧॥

(ਸੋਚਣ ਲਗੀ ਜੇ ਕੋਈ ਡੁਬ ਗਿਆ ਤਾਂ) ਇਹ ਅਪਜਸ ਕਦੇ ਵੀ ਨਹੀਂ ਮਿਟੇਗਾ, ਅਨੇਕ ਲੋਕ ਇਹੀ ਕਹਿਣਗੇ ॥੧੧॥

ਚੌਪਈ ॥

ਚੌਪਈ:

ਆਪਹਿ ਦੈ ਤਰਬੂਜ ਤਰਾਯੋ ॥

ਉਸ ਨੇ ਆਪ ਹੀ ਤਰਬੂਜ਼ ਤਰਵਾਇਆ

ਆਪਹਿ ਆਇ ਨ੍ਰਿਪਹਿ ਰਿਸਵਾਯੋ ॥

ਅਤੇ ਆਪ ਹੀ ਆ ਕੇ ਰਾਜੇ ਨੂੰ ਕ੍ਰੋਧਿਤ ਕੀਤਾ।

ਆਪਹਿ ਹੋਰਿ ਮਨੁਛਨ ਲੀਨਾ ॥

ਆਪ ਹੀ ਬੰਦਿਆਂ ਨੂੰ ਹੋੜ ਦਿੱਤਾ।

ਤ੍ਰਿਯਾ ਚਰਿਤ੍ਰ ਨ ਕਿਨਹੂੰ ਚੀਨਾ ॥੧੨॥

ਇਸਤਰੀ ਦੇ ਚਰਿਤ੍ਰ ਨੂੰ ਕਿਸੇ ਨੇ ਵੀ ਨਹੀਂ ਜਾਣਿਆ ॥੧੨॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਤਹਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੭॥੧੩੨੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੭੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੭॥੧੩੨੨॥ ਚਲਦਾ॥

ਦੋਹਰਾ ॥

ਦੋਹਰਾ:

ਏਕ ਤਖਾਨ ਉਜੈਨ ਮੈ ਬਿਬਿਚਾਰਨਿ ਤਿਹ ਨਾਰਿ ॥

ਉਜੈਨ ਵਿਚ ਇਕ ਤਰਖਾਣ ਦੇ ਘਰ ਵਿਭਚਾਰਨ ਇਸਤਰੀ ਸੀ।

ਤਾ ਸੋ ਕਰਿਯੋ ਚਰਿਤ੍ਰ ਤਿਨ ਸੋ ਤੁਹਿ ਕਹੌ ਸੁਧਾਰਿ ॥੧॥

ਉਸ ਨਾਲ ਉਸ ਨੇ ਜੋ ਚਰਿਤ੍ਰ ਕੀਤਾ, ਉਹੀ ਮੈਂ ਤੁਹਾਨੂੰ ਸੁਧਾਰ ਕੇ ਕਹਿੰਦਾ ਹਾਂ ॥੧॥

ਚੌਪਈ ॥

ਚੌਪਈ:

ਸੁਮਤਿ ਬਾਢਿਯਹਿ ਤਬੈ ਉਚਾਰੋ ॥

ਸੁਮਤਿ ਨਾਂ ਦੇ ਤਰਖਾਣ ਨੇ ਉਸ ਨੂੰ ਕਿਹਾ,

ਸੁਨੁ ਗੀਗੋ ਤੈ ਬਚਨ ਹਮਾਰੋ ॥

ਹੇ ਗੀਗੋ! ਤੂੰ ਮੇਰੀ ਗੱਲ ਸੁਣ।

ਹੌ ਅਬ ਹੀ ਪਰਦੇਸ ਸਿਧੈਹੌਂ ॥

ਮੈਂ ਹੁਣੇ ਪਰਦੇਸ ਜਾ ਰਿਹਾ ਹਾਂ।

ਖਾਟਿ ਕਮਾਇ ਤੁਮੈ ਧਨੁ ਲਯੈਹੌਂ ॥੨॥

(ਉਥੋਂ) ਖਟ ਕਮਾ ਕੇ ਤੈਨੂੰ ਧਨ ਲਿਆ ਕੇ ਦਿਆਂਗਾ ॥੨॥

ਯੌ ਕਹਿ ਕੈ ਪਰਦੇਸ ਸਿਧਾਰੋ ॥

ਇਹ ਕਹਿ ਕੇ ਉਹ ਪਰਦੇਸ ਚਲਾ ਗਿਆ।

ਖਾਟ ਤਰੇ ਛਪਿ ਰਹਿਯੋ ਬਿਚਾਰੋ ॥

ਪਰ ਅਸਲ ਵਿਚ ਉਹ ਵਿਚਾਰਾ ਮੰਜੀ ਹੇਠਾਂ ਛਿਪ ਗਿਆ।

ਤਬ ਬਾਢਿਨ ਇਕ ਜਾਰ ਬੁਲਾਯੋ ॥

ਤਦ ਤਰਖਾਣੀ ਨੇ ਇਕ ਯਾਰ ਬੁਲਾਇਆ

ਕਾਮਕੇਲ ਤਿਹ ਸਾਥ ਕਮਾਯੋ ॥੩॥

ਅਤੇ ਉਸ ਨਾਲ ਕਾਮ-ਕ੍ਰੀੜਾ ਕੀਤੀ ॥੩॥

ਕਾਮਕੇਲ ਤਾ ਸੌ ਤ੍ਰਿਯ ਮਾਨ੍ਯੋ ॥

(ਉਸ) ਇਸਤਰੀ ਨੇ ਉਸ ਨਾਲ ਕਾਮ-ਕੇਲ ਕੀਤੀ,

ਖਾਟ ਤਰੇ ਨਿਜੁ ਪਤਿਹਿ ਪਛਾਨ੍ਯੋ ॥

ਪਰ ਮੰਜੀ ਹੇਠਾਂ (ਛਿਪੇ ਹੋਏ) ਪਤੀ ਨੂੰ ਪਛਾਣ ਲਿਆ।

ਸਭ ਅੰਗਨ ਬਿਹਬਲ ਹ੍ਵੈ ਗਈ ॥

ਉਸ ਦੇ ਸਾਰੇ ਅੰਗ ਵਿਆਕੁਲ ਹੋ ਗਏ

ਚਿਤ ਕੇ ਬਿਖੈ ਦੁਖਿਤ ਅਤਿ ਭਈ ॥੪॥

ਅਤੇ ਚਿਤ ਵਿਚ ਬਹੁਤ ਦੁਖੀ ਹੋਈ ॥੪॥

ਤਬ ਤਾ ਸੌ ਤ੍ਰਿਯ ਬਚਨ ਉਚਾਰੇ ॥

ਤਾਂ ਇਸਤਰੀ ਨੇ ਆਪਣੇ ਪ੍ਰੇਮੀ ਨੂੰ ਕਿਹਾ,

ਮੁਹਿ ਕਾ ਕਰਤ ਦਈ ਕੇ ਮਾਰੇ ॥

ਹੇ ਰੱਬ ਦੇ ਮਾਰੇ! ਤੂੰ ਮੇਰੇ ਨਾਲ ਕੀ ਕਰ ਰਿਹਾ ਹੈਂ।

ਪ੍ਰਾਨ ਨਾਥ ਮੇਰੇ ਘਰ ਨਾਹੀ ॥

ਮੇਰੇ ਪ੍ਰਾਣਨਾਥ ਘਰ ਨਹੀਂ ਹਨ

ਹੌ ਜਿਹ ਬਸਤ ਬਾਹ ਕੀ ਛਾਹੀ ॥੫॥

ਜਿਸ ਦੀ ਬਾਂਹ ਦੀ ਛਾਂ ਹੇਠਾਂ ਮੈਂ ਵਸਦੀ ਹਾਂ ॥੫॥

ਦੋਹਰਾ ॥

ਦੋਹਰਾ:

ਨਿਤਿ ਅੰਸੂਆ ਆਖਿਨ ਭਰੌਂ ਰਹੋਂ ਮਲੀਨੇ ਭੇਸ ॥

ਮੈਂ ਨਿੱਤ ਅੱਖਾਂ ਨੂੰ ਹੰਝੂਆਂ ਨਾਲ ਭਰਦੀ ਹਾਂ ਅਤੇ ਮੈਲੇ ਵੇਸ ਵਿਚ ਰਹਿੰਦੀ ਹਾਂ।

ਪੌਰ ਲਗੇ ਬਿਹਰੌ ਨਹੀਂ ਪ੍ਰਾਨ ਨਾਥ ਪਰਦੇਸ ॥੬॥

ਪ੍ਰਾਣਨਾਥ ਦੇ ਪ੍ਰਦੇਸ ਗਏ ਹੋਣ ਕਾਰਨ ਮੈਂ ਬੂਹੇ ਤਕ ਨਹੀਂ ਜਾਂਦੀ ਹਾਂ ॥੬॥

ਲਗਤ ਬੀਰਿਯਾ ਬਾਨ ਸੀ ਬਿਖੁ ਸੋ ਲਗਤ ਅਨਾਜ ॥

ਮੈਨੂੰ ਪਾਨ ਬੀੜੀ ਬਾਣ ਵਾਂਗ ਲਗਦੀ ਹੈ ਅਤੇ ਅਨਾਜ ਵਿਸ਼ ਵਰਗਾ ਲਗਦਾ ਹੈ।

ਪ੍ਰਾਨ ਨਾਥ ਪਰਦੇਸ ਗੇ ਤਾ ਬਿਨ ਕਛੂ ਨ ਸਾਜ ॥੭॥

ਪ੍ਰਾਣਨਾਥ ਪਰਦੇਸ ਗਏ ਹੋਏ ਹਨ, ਉਸ ਤੋਂ ਬਿਨਾ (ਜੀਵਨ ਦਾ) ਕੋਈ ਸੁਆਦ ਨਹੀਂ ਹੈ ॥੭॥

ਬਾਢੀ ਐਸੇ ਬਚਨ ਸੁਨਿ ਮਨ ਮੈ ਭਯੋ ਖੁਸਾਲ ॥

(ਉਹ) ਤਰਖਾਣ ਇਸ ਤਰ੍ਹਾਂ ਦੇ ਬਚਨ ਸੁਣ ਕੇ ਮਨ ਵਿਚ ਖ਼ੁਸ਼ ਹੋ ਗਿਆ।

ਜਾਰ ਸਹਿਤ ਤ੍ਰਿਯ ਖਾਟ ਲੈ ਨਾਚਿ ਉਠਿਯੋ ਤਤਕਾਲ ॥੮॥

ਯਾਰ ਸਮੇਤ ਇਸਤਰੀ ਦੀ ਮੰਜੀ ਨੂੰ ਚੁਕ ਕੇ ਤੁਰਤ ਨਚਣ ਲਗ ਗਿਆ ॥੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੮॥੧੩੩੦॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੭੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੭੮॥੧੩੩੦॥ ਚਲਦਾ॥

ਦੋਹਰਾ ॥

ਦੋਹਰਾ:


Flag Counter