ਉਸ ਯੁਵਕ ਦਾ ਬਹੁਤ ਅਧਿਕ ਤੇਜ ਸੀ
(ਜਿਸ ਨੂੰ ਵੇਖ ਕੇ) ਨਰੀ ਅਤੇ ਨਾਗਨੀ ਦਾ ਮਨ ਲਜਿਤ ਹੁੰਦਾ ਸੀ ॥੩॥
ਜਦ ਰਾਣੀ ਨੇ ਉਸ ਦੀ ਸੁੰਦਰਤਾ ਵੇਖੀ,
ਤਦ ਤੋਂ (ਉਹ ਉਸ ਦੀ) ਬਹੁਤ ਮਤਵਾਲੀ ਹੋ ਗਈ।
ਮਿਤਰ ਦੀਆਂ ਅੱਖਾਂ ਵੇਖ ਕੇ ਵਿਕ ਗਈ।
ਤਦ ਤੋਂ ਹੀ (ਉਸ ਦੀ) ਦੀਵਾਨੀ ਹੋ ਗਈ ॥੪॥
ਤਦ ਉਸ ਨੂੰ ਆਪਣੇ ਘਰ ਬੁਲਾ ਲਿਆ
ਅਤੇ ਉਸ ਨਾਲ ਰੁਚੀ ਪੂਰਵਕ ਕਾਮ-ਕ੍ਰੀੜਾ ਕੀਤੀ।
ਭਾਂਤ ਭਾਂਤ ਨਾਲ ਉਸ ਨੂੰ ਗਲੇ ਲਗਾਇਆ
ਅਤੇ ਇਸਤਰੀ ਨੇ ਹਿਰਦੇ ਵਿਚ ਬਹੁਤ ਸੁਖ ਪ੍ਰਾਪਤ ਕੀਤਾ ॥੫॥
ਤਦ ਤਕ ਰਾਜਾ ਉਥੇ ਆ ਗਿਆ।
(ਰਾਣੀ ਨੇ) ਉਸੇ ਛਿਣ (ਰਾਜੇ ਨੂੰ) ਮਹੱਲ ਤੋਂ ਹੇਠਾਂ ਸੁਟ ਦਿੱਤਾ।
ਰਾਜਾ ਮਰ ਗਿਆ ਅਤੇ (ਕਿਸੇ ਨੇ ਵੀ) ਭੇਦ ਨਾ ਸਮਝਿਆ।
ਜੋ ਵਿਅਕਤੀ ਉਪਰੋਂ ਹੇਠਾਂ ਸੁਟਿਆ ਸੀ (ਉਹ ਸਚਮੁਚ ਮਰ ਗਿਆ) ॥੬॥
ਉਹ ਇਸਤਰੀ ਆਪ ਰੋ ਕੇ ਇਸ ਤਰ੍ਹਾਂ ਕਹਿਣ ਲਗੀ
ਕਿ ਦੈਵ (ਅਥਵਾ ਦੈਂਤ) ਨੇ ਰਾਜੇ ਨੂੰ ਪਕੜ ਕੇ ਸੁਟਿਆ ਹੈ।
ਰਾਜੇ ਨੇ ਮੇਰੇ ਨਾਲ ਸੰਯੋਗ ਕੀਤਾ ਸੀ,
ਇਸ ਲਈ (ਉਸ ਦਾ) ਸਾਰਾ ਸ਼ਰੀਰ ਅਪਵਿਤ੍ਰ ਹੋ ਗਿਆ ਸੀ ॥੭॥
ਦੋਹਰਾ:
ਇਸ ਛਲ ਨਾਲ ਯਾਰ ਨੂੰ ਕਢ ਦਿੱਤਾ ਅਤੇ ਆਪਣੇ ਪਤੀ ਨੂੰ ਮਾਰ ਦਿੱਤਾ।
ਉਹ ਮੂਰਖ ਭੇਦ ਅਭੇਦ ਕੁਝ ਵੀ ਵਿਚਾਰ ਨਾ ਸਕਿਆ ॥੮॥
ਉਸ (ਪ੍ਰੇਮੀ) ਲਈ ਆਪਣੇ ਪਤੀ ਨੂੰ ਮਹੱਲ ਤੋਂ ਹੇਠਾਂ ਡਿਗਾ ਦਿੱਤਾ।
ਆਪਣੇ ਯਾਰ ਨੂੰ ਬਚਾ ਲਿਆ ਅਤੇ ਜ਼ਰਾ ਜਿੰਨੀ ਵੀ ਸ਼ਰਮਿੰਦੀ ਨਾ ਹੋਈ ॥੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੧੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੧੦॥੫੯੨੧॥ ਚਲਦਾ॥
ਚੌਪਈ:
ਬਿਰਹ ਸੈਨ ਨਾਂ ਦਾ ਇਕ ਸੁਜਾਨ ਰਾਜਾ ਸੀ,
ਜਿਸ ਦੇ ਬਹੁਤ ਸਾਰੇ ਦੇਸ ਈਨ ਮੰਨਦੇ ਸਨ।
ਬਿਰਹ ਮੰਜਰੀ ਉਸ ਦੀ ਰਾਣੀ ਸੀ,
(ਜੋ) ਚੌਦਾਂ ਲੋਕਾਂ ਵਿਚ ਸੁੰਦਰੀ ਸਮਝੀ ਜਾਂਦੀ ਸੀ ॥੧॥
ਉਨ੍ਹਾਂ ਦੇ ਘਰ ਇਕ ਪੁੱਤਰ ਹੋਇਆ,
ਮਾਨੋ ਦੂਜਾ ਸੂਰਜ ਪ੍ਰਗਟ ਹੋਇਆ ਹੋਵੇ।
ਉਸ ਦੀ ਸੁੰਦਰਤਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ।
ਉਸ ਨੂੰ ਵੇਖਦਿਆਂ ਪਲਕਾਂ ਜੋੜੀਆਂ ਨਹੀਂ ਜਾ ਸਕਦੀਆਂ ਸਨ ॥੨॥
ਉਥੇ ਇਕ ਸ਼ਾਹ ਦੀ ਪੁੱਤਰੀ ਸੀ
ਜਿਸ ਦੀ ਛਬੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ। (ਇਸ ਤਰ੍ਹਾਂ ਲਗਦੀ ਸੀ)
ਕਿ ਚੰਦ੍ਰਮਾ ਅਤੇ ਰੋਹਿਣੀ ਨੇ ਇਸ ਨੂੰ ਜਨਮ ਦਿੱਤਾ ਹੋਵੇ।
(ਇਸ ਵਰਗੀ) ਨਾ ਪਹਿਲਾਂ ਹੋਈ ਹੈ ਅਤੇ ਨਾ ਹੀ ਅਗੋਂ ਹੋਵੇਗੀ ॥੩॥
ਰਾਜ ਕੁਮਾਰ ਨੂੰ ਜਦੋਂ ਉਸ ਨੇ ਵੇਖਿਆ
ਤਾਂ ਕਾਮ ਦੇਵ ਨੇ ਉਸ ਦੇ ਸ਼ਰੀਰ ਵਿਚ ਬਾਣ ਮਾਰਿਆ।
ਉਸ ਨਾਲ ਪ੍ਰੇਮ ਹੋ ਜਾਣ ਕਰ ਕੇ ਸੁੱਧ ਬੁੱਧ ਭੁਲਾ ਬੈਠੀ।
ਤਦ ਹੀ (ਉਹ) ਇਸਤਰੀ ਮਤਵਾਲੀ ਹੋ ਗਈ ॥੪॥
ਉਸ ਨੇ ਅਨੇਕ ਤਰ੍ਹਾਂ ਨਾਲ ਧਨ ਲੁਟਾਇਆ
ਅਤੇ ਬਹੁਤ ਸਖੀਆਂ ਨੂੰ ਭੇਜਦੀ ਰਹੀ।
ਪਰ ਰਾਜ ਕੁਮਾਰ ਕਿਸੇ ਤਰ੍ਹਾਂ ਵੀ ਨਾ ਆਇਆ।
ਉਸ ਨਾਲ ਮਨ ਦੀ ਭਾਵਨਾ (ਵਾਲਾ ਪ੍ਰੇਮ) ਨਾ ਕਰਦਾ ॥੫॥
ਬਹੁਤ ਯਤਨ ਕਰ ਕਰ ਕੇ ਕੁਮਾਰੀ ਹਾਰ ਗਈ
ਪਰ ਕਿਸੇ ਤਰ੍ਹਾਂ ਵੀ ਮਿਤਰ ਨੇ ਪਿਆਰੀ ਨਾਲ ਰਮਣ ਨਾ ਕੀਤਾ।
(ਉਹ) ਕੁਮਾਰੀ (ਕਾਮ ਬਾਣ ਨਾਲ ਇਸ ਤਰ੍ਹਾਂ) ਘਾਇਲ ਹੋਈ ਮਤਵਾਲੀ ਫਿਰ ਰਹੀ ਸੀ,