ਸ਼੍ਰੀ ਦਸਮ ਗ੍ਰੰਥ

ਅੰਗ - 789


ਅਰਿਣੀ ਸਬਦ ਅੰਤਿ ਤਿਹ ਠਾਨੋ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

ਸਭ (ਇਸ ਨੂੰ) ਤੁਪਕ ਦਾ ਨਾਮ ਸਮਝੋ।

ਜਵਨੈ ਠਵਰ ਰੁਚੈ ਤਹ ਕਹੀਐ ॥੧੧੦੮॥

ਜਿਥੇ ਚੰਗਾ ਲਗੇ, ਉਥੇ ਕਹਿ ਦਿਓ ॥੧੧੦੮॥

ਆਦਿ ਭੂਪਣੀ ਸਬਦ ਬਖਾਨਹੁ ॥

ਪਹਿਲਾਂ 'ਭੂਪਣੀ' ਸ਼ਬਦ ਕਥਨ ਕਰੋ।

ਅਰਿ ਪਦ ਅੰਤਿ ਤਵਨ ਕੇ ਠਾਨਹੁ ॥

ਉਸ ਦੇ ਅੰਤ ਵਿਚ 'ਅਰਿ' ਪਦ ਜੋੜੋ।

ਨਾਮ ਤੁਪਕ ਕੇ ਸਕਲ ਪਛਾਨੋ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਿਹ ਠਾ ਰੁਚੈ ਸੁ ਤਹੀ ਪ੍ਰਮਾਨੋ ॥੧੧੦੯॥

ਜਿਥੇ ਠੀਕ ਲਗੇ, ਉਥੇ ਵਰਤ ਲਵੋ ॥੧੧੦੯॥

ਅੜਿਲ ॥

ਅੜਿਲ:

ਬਧਕਰਣੀ ਮੁਖ ਤੇ ਸਬਦਾਦਿ ਉਚਾਰੀਐ ॥

'ਬਧਕਰਣੀ' ਸ਼ਬਦ ਪਹਿਲਾਂ ਮੁਖ ਤੋਂ ਉਚਾਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਡਾਰੀਐ ॥

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

ਸਭ (ਇਸ ਨੂੰ) ਤੁਪਕ ਦਾ ਨਾਮ ਮਨ ਵਿਚ ਸਮਝ ਲਵੋ।

ਹੋ ਜਵਨ ਠਵਰ ਰੁਚਿ ਹੋਇ ਤਹੀ ਤੇ ਦੀਜੀਐ ॥੧੧੧੦॥

ਜਿਥੇ ਮਨ ਕਰੇ, ਉਥੇ ਵਰਤ ਲਵੋ ॥੧੧੧੦॥

ਕਿੰਕਰਣੀ ਸਬਦਾਦਿ ਉਚਾਰਨ ਕੀਜੀਐ ॥

ਪਹਿਲਾਂ 'ਕਿੰਕਰਣੀ' (ਦਾਸਾਂ ਦੀ ਸੈਨਾ) ਸ਼ਬਦ ਉਚਾਰਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਦੀਜੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨ ਪ੍ਰਬੀਨ ਚਿਤਿ ॥

(ਇਸ ਨੂੰ) ਸਭ ਪ੍ਰਬੀਨੋ! ਤੁਪਕ ਦਾ ਨਾਮ ਸਮਝ ਲਵੋ।

ਹੋ ਜਿਹ ਚਾਹੋ ਇਹ ਨਾਮ ਦੇਹੁ ਭੀਤਰ ਕਬਿਤ ॥੧੧੧੧॥

ਜਿਥੇ ਠੀਕ ਲਗੇ, ਕਬਿੱਤਾ ਵਿਚ ਵਰਤ ਲਵੋ ॥੧੧੧੧॥

ਚੌਪਈ ॥

ਚੌਪਈ:

ਅਨੁਚਰਨੀ ਸਬਦਾਦਿ ਉਚਰੀਐ ॥

ਪਹਿਲਾਂ 'ਅਨੁਚਰਨੀ' (ਨੌਕਰ ਸੈਨਾ) ਸ਼ਬਦ ਉਚਾਰਨ ਕਰੋ।

ਅਰਿ ਪਦ ਅੰਤਿ ਤਵਨ ਕੇ ਡਰੀਐ ॥

ਉਸ ਦੇ ਅੰਤ ਵਿਚ 'ਅਰਿ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਉਚਰੋ ਤਹਾ ਠਵਰ ਜਿਹ ਚਹੀਐ ॥੧੧੧੨॥

ਜਿਥੇ ਲੋੜ ਸਮਝੋ, ਉਥੇ ਵਰਤੋ ॥੧੧੧੨॥

ਅੜਿਲ ॥

ਅੜਿਲ:

ਆਦਿ ਅਨੁਗਨੀ ਸਬਦ ਉਚਾਰਨ ਕੀਜੀਐ ॥

ਪਹਿਲਾਂ 'ਅਨੁਗਨੀ' (ਹੁਕਮ ਵਿਚ ਬੰਨ੍ਹੀ ਸੈਨਾ) ਸ਼ਬਦ ਉਚਾਰਨ ਕਰੋ।

ਹਨਨੀ ਤਾ ਕੇ ਅੰਤਿ ਸਬਦ ਕੋ ਦੀਜੀਐ ॥

(ਫਿਰ) ਉਸ ਦੇ ਅੰਤ ਵਿਚ 'ਹਨਨੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਐ ॥

(ਇਸ ਨੂੰ) ਸਾਰੇ ਸੁਘੜ ਲੋਕ ਤੁਪਕ ਦਾ ਨਾਮ ਸਮਝ ਲੈਣ।

ਹੋ ਜਹ ਜਹ ਸਬਦ ਚਹੀਜੈ ਤਹ ਤਹ ਦੀਜੀਐ ॥੧੧੧੩॥

ਜਿਥੇ ਕਿਥੇ ਲੋੜ ਸਮਝਣ, (ਇਹ) ਸ਼ਬਦ ਵਰਤ ਲੈਣ ॥੧੧੧੩॥

ਕਿੰਕਰਣੀ ਮੁਖ ਤੇ ਸਬਦਾਦਿ ਉਚਾਰੀਐ ॥

ਪਹਿਲਾਂ ਮੁਖ ਤੋਂ 'ਕਿੰਕਰਣੀ' ਸ਼ਬਦ ਉਚਾਰਨ ਕਰੋ।

ਮਥਣੀ ਤਾ ਕੇ ਅੰਤਿ ਸਬਦ ਕੋ ਡਾਰੀਐ ॥

(ਫਿਰ) ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਸੁਘਰ ਜੀਅ ਜਾਨਿ ਲੈ ॥

(ਇਸ ਨੂੰ) ਸਭ ਸੁਘੜ ਵਿਅਕਤੀ ਮਨ ਵਿਚ ਤੁਪਕ ਦਾ ਨਾਮ ਸਮਝਣ।

ਹੋ ਜਵਨ ਠਵਰ ਮੋ ਚਹੋ ਤਹੀ ਏ ਸਬਦ ਦੈ ॥੧੧੧੪॥

ਜਿਥੇ ਚਾਹਣ, ਇਸ ਸ਼ਬਦ ਦੀ ਵਰਤੋਂ ਕਰ ਲੈਣ ॥੧੧੧੪॥

ਦੋਹਰਾ ॥

ਦੋਹਰਾ:

ਪ੍ਰਤਨਾ ਆਦਿ ਉਚਾਰਿ ਕੈ ਅਰਿ ਪਦ ਅੰਤਿ ਉਚਾਰ ॥

ਪਹਿਲਾਂ 'ਪ੍ਰਤਨਾ' (ਸੈਨਾ) (ਸ਼ਬਦ) ਉਚਾਰ ਕੇ ਅੰਤ ਉਤੇ 'ਅਰਿ' ਸ਼ਬਦ ਕਥਨ ਕਰੋ।

ਸਭ ਸ੍ਰੀ ਨਾਮ ਤੁਫੰਗ ਕੇ ਲੀਜੈ ਸੁਕਬਿ ਸੁ ਧਾਰ ॥੧੧੧੫॥

ਇਹ ਨਾਮ ਤੁਫੰਗ ਦਾ ਹੈ। ਕਵੀਓ! ਹਿਰਦੇ ਵਿਚ ਵਿਚਾਰ ਲਵੋ ॥੧੧੧੫॥

ਧੁਜਨੀ ਆਦਿ ਬਖਾਨਿ ਕੈ ਅਰਿ ਪਦ ਭਾਖੋ ਅੰਤਿ ॥

ਪਹਿਲਾਂ 'ਧੁਜਨੀ' (ਸੈਨਾ) ਕਹਿ ਕੇ ਉਸ ਦੇ ਅੰਤ ਉਤੇ 'ਅਰਿ' ਸ਼ਬਦ ਕਹੋ।

ਸਭ ਸ੍ਰੀ ਨਾਮ ਤੁਫੰਗ ਕੇ ਨਿਕਸਤ ਚਲੈ ਅਨੰਤ ॥੧੧੧੬॥

(ਇਸ ਤਰ੍ਹਾਂ) ਤੁਫੰਗ ਦੇ ਨਾਮ ਬਣਦੇ ਚਲੇ ਜਾਣਗੇ ॥੧੧੧੬॥

ਆਦਿ ਬਾਹਨੀ ਸਬਦ ਕਹਿ ਅੰਤ ਸਤ੍ਰੁ ਪਦ ਦੀਨ ॥

ਪਹਿਲਾਂ 'ਬਾਹਨੀ' ਸ਼ਬਦ ਕਹਿ ਕੇ ਅੰਤ ਉਤੇ 'ਸਤ੍ਰੁ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜੋ ਸਮਝ ਪ੍ਰਬੀਨ ॥੧੧੧੭॥

(ਇਸ ਨੂੰ) ਸਭ ਪ੍ਰਬੀਨੋ, ਤੁਪਕ ਦਾ ਨਾਮ ਸਮਝ ਲਵੋ ॥੧੧੧੭॥

ਕਾਮਿ ਆਦਿ ਸਬਦੋਚਰਿ ਕੈ ਅਰਿ ਪਦ ਅੰਤਿ ਸੁ ਦੇਹੁ ॥

ਪਹਿਲਾਂ 'ਕਾਮਿ' (ਕਵਚ-ਧਾਰੀ ਸੈਨਾ) ਪਦ ਕਹਿ ਕੇ (ਫਿਰ) ਅੰਤ ਉਤੇ 'ਅਰਿ' ਪਦ ਜੋੜ ਦਿਓ।

ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੧੧੧੮॥

(ਇਹ) ਪ੍ਰਬੀਨੋ! ਤੁਪਕ ਦਾ ਨਾਮ ਬਣੇਗਾ। ਸੂਝਵਾਨ ਮਨ ਵਿਚ ਵਿਚਾਰ ਲੈਣ ॥੧੧੧੮॥

ਕਾਮਿ ਆਦਿ ਸਬਦੋਚਰਿ ਕੈ ਅਰਿ ਪਦ ਅੰਤਿ ਬਖਾਨ ॥

ਪਹਿਲਾਂ 'ਕਾਮਿ' ਸ਼ਬਦ ਉਚਾਰ ਕੇ, (ਫਿਰ) ਅੰਤ ਉਤੇ 'ਅਰਿ' ਸ਼ਬਦ ਕਥਨ ਕਰੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੧੧੧੯॥

(ਇਹ) ਨਾਮ ਤੁਪਕ ਦਾ ਹੋਵੇਗਾ, ਸੁਜਾਨ ਸਮਝ ਲੈਣ ॥੧੧੧੯॥

ਆਦਿ ਬਿਰੂਥਨਿ ਸਬਦ ਕਹਿ ਅਤਿ ਸਤ੍ਰੁ ਪਦ ਦੀਨ ॥

ਪਹਿਲਾਂ 'ਬਿਰੂਥਨਿ' (ਕਵਚਧਾਰੀ ਸੈਨਾ) ਕਹਿ ਕੇ ਅੰਤ ਉਤੇ 'ਸਤ੍ਰੁ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਪ੍ਰਬੀਨ ॥੧੧੨੦॥

(ਇਹ) ਨਾਮ ਤੁਪਕ ਦਾ ਹੋਵੇਗਾ, ਪ੍ਰਬੀਨ ਸਮਝ ਲੈਣ ॥੧੧੨੦॥

ਸੈਨਾ ਆਦਿ ਬਖਾਨਿ ਕੈ ਅਰਿ ਪਦ ਅੰਤਿ ਬਖਾਨ ॥

ਪਹਿਲਾਂ 'ਸੈਨਾ' ਸ਼ਬਦ ਕਹਿ ਕੇ (ਫਿਰ) ਅੰਤ ਉਤੇ 'ਅਰਿ' ਪਦ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੧੧੨੧॥

(ਇਹ) ਨਾਮ ਤੁਪਕ ਦਾ ਹੋਵੇਗਾ। (ਇਸ ਨੂੰ) ਸੁਜਾਨ ਸਮਝ ਲੈਣ ॥੧੧੨੧॥

ਧਨੁਨੀ ਆਦਿ ਬਖਾਨਿ ਕੈ ਅਰਿਣੀ ਅੰਤਿ ਬਖਾਨ ॥

ਪਹਿਲਾਂ 'ਧਨੁਨੀ' (ਸੈਨਾ) ਸ਼ਬਦ ਕਥਨ ਕਰ ਕੇ (ਫਿਰ) 'ਅਰਿਣੀ' (ਸ਼ਬਦ) ਅੰਤ ਉਤੇ ਜੋੜੋ।

ਨਾਮ ਤੁਪਕ ਕੇ ਹੋਤ ਹੈ ਲੀਜਹੁ ਸਮਝ ਸੁਜਾਨ ॥੧੧੨੨॥

(ਇਹ) ਤੁਪਕ ਦਾ ਨਾਮ ਹੋਵੇਗਾ। ਸੁਜਾਨੋ! ਵਿਚਾਰ ਲਵੋ ॥੧੧੨੨॥

ਅੜਿਲ ॥

ਅੜਿਲ:


Flag Counter