ਸ਼੍ਰੀ ਦਸਮ ਗ੍ਰੰਥ

ਅੰਗ - 1329


ਮਾਨਤ ਕਿਸੀ ਨ ਨਰ ਕੋ ਤ੍ਰਾਸਾ ॥

(ਉਸ ਨੇ ਉਸ ਨਾਲ) ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ।

ਤਬ ਲਗ ਆਇ ਪਿਤਾ ਤਹ ਗਯੋ ॥

ਤਦ ਤਕ ਉਸ ਦਾ ਪਿਤਾ ਉਥੇ ਆ ਗਿਆ,

ਅਧਿਕ ਬਿਮਨ ਤਾ ਕੋ ਮਨ ਭਯੋ ॥੬॥

ਤਾਂ ਉਸ (ਕੁਮਾਰੀ) ਦਾ ਮਨ ਬਹੁਤ ਉਦਾਸ ਹੋ ਗਿਆ ॥੬॥

ਅਵਰ ਘਾਤ ਤਬ ਹਾਥ ਨ ਆਈ ॥

ਉਦੋਂ ਉਸ ਨੂੰ ਹੋਰ ਕੋਈ ਦਾਓ ਨਾ ਸੁਝਿਆ,

ਏਕ ਬਾਤ ਤਬ ਤਾਹਿ ਬਨਾਈ ॥

ਤਦ ਉਸ ਨੂੰ ਇਕ ਗੱਲ ਸੁਝੀ।

ਬੀਚ ਸਮ੍ਰਯਾਨਾ ਕੇ ਤਿਹ ਸੀਆ ॥

ਉਸ ਨੂੰ ਸ਼ਾਮਿਆਨੇ ਵਿਚ ਸੀ ਦਿੱਤਾ

ਐਚਿਤ ਨਾਵ ਠਾਢ ਕਰ ਦੀਆ ॥੭॥

ਅਤੇ ਤੜਾਵਾਂ ('ਨਾਵ') ਖਿਚ ਕੇ ਖੜਾ ਕਰ ਦਿੱਤਾ ॥੭॥

ਉਪਰ ਅਵਰ ਸਮ੍ਰਯਾਨਾ ਡਾਰਾ ॥

(ਉਸ) ਉਪਰ ਇਕ ਹੋਰ ਸ਼ਾਮਿਆਨਾ ਪਾ ਦਿੱਤਾ,

ਵਾ ਕੋ ਜਾਇ ਨ ਅੰਗ ਨਿਹਾਰਾ ॥

(ਤਾਂ ਜੋ) ਉਸ ਦਾ ਕੋਈ ਅੰਗ ਵੇਖਿਆ ਨਾ ਜਾ ਸਕੇ।

ਆਗੇ ਜਾਇ ਪਿਤਾ ਚਲਿ ਲੀਨਾ ॥

ਪਿਤਾ ਨੂੰ ਅਗੋਂ ਚਲ ਕੇ ਮਿਲੀ

ਜੋਰਿ ਪ੍ਰਨਾਮ ਦੋਊ ਕਰ ਦੀਨਾ ॥੮॥

ਅਤੇ ਦੋਵੇਂ ਹੱਥ ਜੋੜ ਕੇ ਪ੍ਰਨਾਮ ਕੀਤਾ ॥੮॥

ਅੜਿਲ ॥

ਅੜਿਲ:

ਤਿਸ ਸਮ੍ਰਯਾਨਾ ਕੇ ਤਰ ਪਿਤੁ ਬੈਠਾਇਯੋ ॥

ਉਸ ਸ਼ਾਮਿਆਨੇ ਹੇਠਾਂ ਪਿਤਾ ਨੂੰ ਬਿਠਾਇਆ

ਏਕ ਏਕ ਕਰਿ ਤਾ ਕੌ ਪੁਹਪ ਦਿਖਾਇਯੋ ॥

ਅਤੇ ਇਕ ਇਕ ਕਰ ਕੇ ਰਾਜੇ ਨੂੰ ਫੁਲ ਵਿਖਾਏ।

ਭੂਪ ਬਿਦਾ ਹ੍ਵੈ ਜਬੈ ਆਪੁਨੇ ਗ੍ਰਿਹ ਅਯੋ ॥

ਜਦ ਰਾਜਾ ਵਿਦਾ ਹੋ ਕੇ ਆਪਣੇ ਘਰ ਆਇਆ,

ਹੋ ਕਾਢਿ ਤਹਾ ਤੇ ਮਿਤ੍ਰ ਸੇਜ ਊਪਰ ਲਯੋ ॥੯॥

ਤਾਂ ਉਸ (ਸ਼ਾਮਿਆਨੇ) ਵਿਚੋਂ ਮਿਤਰ ਨੂੰ ਕਢ ਕੇ ਸੇਜ ਉਤੇ ਲੈ ਲਿਆ ॥੯॥

ਦੋਹਰਾ ॥

ਦੋਹਰਾ:

ਇਹ ਛਲ ਸੌ ਰਾਜਾ ਛਲਾ ਸਕਾ ਭੇਦ ਨਹਿ ਪਾਇ ॥

ਇਸ ਛਲ ਨਾਲ ਰਾਜਾ ਛਲਿਆ ਗਿਆ ਅਤੇ ਭੇਦ ਨੂੰ ਨਾ ਪਾ ਸਕਿਆ।

ਦੁਹਿਤਾ ਕੇ ਗ੍ਰਿਹ ਜਾਇ ਸਿਰ ਆਯੋ ਕੋਰ ਮੁੰਡਾਇ ॥੧੦॥

ਪੁੱਤਰੀ ਦੇ ਘਰ ਜਾ ਕੇ ਸੁਕਾ ਸਿਰ ਮੁੰਨਵਾ ਆਇਆ (ਅਰਥਾਤ ਛਲਿਆ ਗਿਆ) ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪੰਝਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੫॥੬੭੯੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੫॥੬੭੯੧॥ ਚਲਦਾ॥

ਚੌਪਈ ॥

ਚੌਪਈ:

ਸੁਨ ਰਾਜਾ ਇਕ ਔਰ ਕਹਾਨੀ ॥

ਹੇ ਰਾਜਨ! ਇਕ ਹੋਰ ਕਹਾਣੀ ਸੁਣੋ।

ਕਿਨਹੂੰ ਲਖੀ ਨ ਕਿਨਹੂੰ ਜਾਨੀ ॥

ਜੋ ਕਿਸੇ ਨੇ ਨਾ ਵੇਖੀ ਅਤੇ ਨਾ ਹੀ ਸੁਣੀ ਹੈ।

ਸਹਿਰ ਹੈਦਰਾਬਾਦ ਬਸਤ ਜਹ ॥

ਜਿਥੇ ਹੈਦਰਾਬਾਦ ਸ਼ਹਿਰ ਵਸਦਾ ਸੀ,

ਸ੍ਰੀ ਹਰਿਜਛ ਕੇਤੁ ਰਾਜਾ ਤਹ ॥੧॥

ਉਥੇ ਹਰਿਜਛ ਕੇਤੁ ਨਾਂ ਦਾ ਰਾਜਾ (ਰਾਜ ਕਰਦਾ) ਸੀ ॥੧॥

ਗ੍ਰਿਹ ਮਦਮਤ ਮਤੀ ਤਿਹ ਨਾਰੀ ॥

ਉਸ ਦੇ ਘਰ ਮਦਮਤ ਮਤੀ ਨਾਂ ਦੀ ਇਸਤਰੀ ਸੀ।

ਸ੍ਰੀ ਪ੍ਰਬੀਨ ਦੇ ਧਾਮ ਦੁਲਾਰੀ ॥

(ਉਨ੍ਹਾਂ ਦੇ) ਘਰ ਪ੍ਰਬੀਨ ਦੇ (ਦੇਈ) ਨਾਂ ਦੀ ਪੁੱਤਰੀ ਸੀ।

ਅਪਮਾਨ ਦੁਤਿ ਜਾਤ ਨ ਕਹੀ ॥

ਉਸ ਦੀ ਬੇਮਿਸਾਲ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਜਾਨੁਕ ਫੂਲ ਚੰਬੇਲੀ ਰਹੀ ॥੨॥

(ਇੰਜ ਲਗਦਾ ਸੀ) ਮਾਨੋ ਚੰਬੇਲੀ ਦਾ ਫੁਲ ਹੋਵੇ ॥੨॥

ਨਿਹਚਲ ਸਿੰਘ ਤਹਾ ਇਕ ਛਤ੍ਰੀ ॥

ਉਥੇ ਇਕ ਨਿਹਚਲ ਸਿੰਘ ਨਾਂ ਦਾ ਛਤ੍ਰੀ ਸੀ।

ਸੂਰਬੀਰ ਬਲਵਾਨ ਤਿਅਤ੍ਰੀ ॥

ਜੋ ਬਹੁਤ ਸ਼ੂਰਵੀਰ, ਬਲਵਾਨ ਅਤੇ ਅਸਤ੍ਰਧਾਰੀ ਸੀ।

ਤਿਹ ਪ੍ਰਬੀਨ ਦੇ ਨੈਨ ਨਿਹਾਰਾ ॥

ਉਸ ਨੂੰ ਪ੍ਰਬੀਨ ਦੇਈ ਨੇ ਅੱਖਾਂ ਨਾਲ ਵੇਖਿਆ

ਮਦਨ ਕ੍ਰਿਪਾਨ ਘਾਇ ਜਨੁ ਮਾਰਾ ॥੩॥

(ਤਾਂ ਇੰਜ ਲਗੀ) ਮਾਨੋ ਕਾਮ ਦੇਵ ਨੇ ਤਲਵਾਰ ਨਾਲ ਮਾਰ ਦਿੱਤੀ ਹੋਵੇ ॥੩॥

ਪਠੈ ਸਹਚਰੀ ਲਿਯਾ ਬੁਲਾਇ ॥

(ਉਸ ਨੇ) ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ

ਭੋਗ ਕਿਯਾ ਰੁਚਿ ਦੁਹੂੰ ਬਢਾਇ ॥

ਅਤੇ ਦੋਹਾਂ ਨੇ ਰੁਚੀ ਪੂਰਵਕ ਭੋਗ ਕੀਤਾ।

ਭਾਤਿ ਭਾਤਿ ਤਨ ਚੁੰਬਨ ਕਰੈ ॥

ਭਾਂਤ ਭਾਂਤ ਨਾਲ ਚੁੰਬਨ ਲਏ

ਬਿਬਿਧ ਪ੍ਰਕਾਰ ਆਸਨਨ ਧਰੈ ॥੪॥

ਅਤੇ ਕਈ ਪ੍ਰਕਾਰ ਦੇ ਆਸਣ ਮਾਣੇ ॥੪॥

ਤਬ ਤਹ ਆਇ ਗਯੋ ਪਿਤੁ ਵਾ ਕੋ ॥

ਤਦ ਉਸ ਦਾ ਪਿਤਾ ਉਥੇ ਆ ਗਿਆ,

ਭੋਗਤ ਹੁਤੋ ਜਹਾ ਪਿਯ ਤਾ ਕੋ ॥

ਜਿਥੇ ਉਸ ਦਾ ਪ੍ਰੀਤਮ ਉਸ ਨਾਲ ਰਤੀਲੀਲ੍ਹਾ ਮਚਾ ਰਿਹਾ ਸੀ।

ਚਮਕਿ ਚਰਿਤ੍ਰ ਚੰਚਲਾ ਕੀਨਾ ॥

(ਉਸ) ਇਸਤਰੀ ਨੇ ਤੀਬ੍ਰਤਾ ਨਾਲ ਇਕ ਚਰਿਤ੍ਰ ਕੀਤਾ

ਪਰਦਨ ਬੀਚ ਲਪਟਿ ਤਿਹ ਲੀਨਾ ॥੫॥

ਅਤੇ ਉਸ (ਪ੍ਰੀਤਮ) ਨੂੰ ਪਰਦਿਆਂ ਵਿਚ ਲਪੇਟ ਲਿਆ ॥੫॥

ਦੋਹਰਾ ॥

ਦੋਹਰਾ:

ਪਰਦਨ ਬੀਚ ਲਪੇਟਿ ਤਿਹ ਦਿਯਾ ਧਾਮ ਪਹੁਚਾਇ ॥

ਉਸ ਨੂੰ ਪਰਦਿਆਂ ਵਿਚ ਲਪੇਟ ਕੇ ਘਰ ਪਹੁੰਚਾ ਦਿੱਤਾ।

ਮੁਖ ਬਾਏ ਰਾਜਾ ਰਹਾ ਸਕਾ ਚਰਿਤ੍ਰ ਨ ਪਾਇ ॥੬॥

ਰਾਜਾ ਮੂੰਹ ਅੱਡੀ ਰਹਿ ਗਿਆ ਅਤੇ ਚਰਿਤ੍ਰ ਨੂੰ ਸਮਝ ਨਾ ਸਕਿਆ ॥੬॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੬॥੬੭੯੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੬॥੬੭੯੭॥ ਚਲਦਾ॥

ਚੌਪਈ ॥

ਚੌਪਈ:

ਨਵਤਨ ਸੁਨਹੁ ਨਰਾਧਿਪ ਕਥਾ ॥

ਹੇ ਰਾਜਨ! ਇਕ ਨਵੀਂ ਕਥਾ ਸੁਣੋ,

ਕਿਯਾ ਚਰਿਤ੍ਰ ਚੰਚਲਾ ਜਥਾ ॥

ਜਿਸ ਤਰ੍ਹਾਂ ਦਾ (ਇਕ) ਇਸਤਰੀ ਨੇ ਚਰਿਤ੍ਰ ਕੀਤਾ ਸੀ।


Flag Counter