ਸ਼੍ਰੀ ਦਸਮ ਗ੍ਰੰਥ

ਅੰਗ - 1413


ਖ਼ੁਦਾਵੰਦ ਬਖ਼ਸ਼ਿੰਦਹ ਹਰ ਯਕ ਅਮਾ ॥੨॥

ਉਹ ਪ੍ਰਭੂ ਹਰ ਇਕ ਦਾਤ ਦੇਣ ਵਾਲਾ ਅਤੇ ਸੁਖ ਦੇਣ ਵਾਲਾ ਹੈ ॥੨॥

ਹਿਕਾਯਤ ਸ਼ੁਨੀਦੇਮ ਸ਼ਾਹੇ ਅਜ਼ੀਮ ॥

ਮੈਂ ਇਕ ਵੱਡੇ ਬਾਦਸ਼ਾਹ ਦੀ ਕਹਾਣੀ ਸੁਣੀ ਹੈ,

ਕਿ ਹੁਸਨਲ ਜਮਾਲ ਅਸਤੁ ਸਾਹਿਬ ਕਰੀਮ ॥੩॥

ਜੋ ਬਹੁਤ ਖ਼ੂਬਸੂਰਤ ਅਤੇ ਦਾਨੀ ਸੀ ॥੩॥

ਕਿ ਸੂਰਤ ਜਮਾਲ ਅਸਤੁ ਹੁਸਨਲ ਤਮਾਮ ॥

ਉਸ ਦੀ ਸੂਰਤ ਬਹੁਤ ਪ੍ਰਤਾਪ ਵਾਲੀ ਅਤੇ ਸੁੰਦਰ ਸੀ।

ਹਮਹ ਰੋਜ਼ ਆਸ਼ਾਯਸ਼ੇ ਰੋਦ ਜਾਮ ॥੪॥

ਉਸ ਦਾ ਸਾਰਾ ਦਿਨ ਰਾਗ ਸੁਣਨ ਅਤੇ ਸ਼ਰਾਬ ਪੀਣ ਵਿਚ ਬਤੀਤ ਹੁੰਦਾ ਸੀ ॥੪॥

ਕਿ ਸਰਹੰਗ ਦਾਨਸ਼ ਜਿ ਫ਼ਰਜ਼ਾਨਗੀ ॥

ਉਹ ਬਹੁਤ ਬਹਾਦਰ, ਬੁੱਧੀਮਾਨ ਅਤੇ ਵਡਿਆਈ ਵਾਲਾ ਸੀ।

ਕਿ ਅਜ਼ ਮਸਲਿਹਤ ਮੌਜ ਮਰਦਾਨਗੀ ॥੫॥

ਉਸ ਦੇ ਸ਼ਰੀਰ ਉਤੇ ਮਰਦਾਨਗੀ ਦੀਆਂ ਲਹਿਰਾਂ ਉਠਦੀਆਂ ਸਨ ॥੫॥

ਵਜ਼ਾ ਬਾਨੂਏ ਹਮ ਚੁ ਮਾਹੇ ਜਵਾ ॥

ਉਸ ਦੀ ਇਸਤਰੀ ਪੂਰਨਮਾਸ਼ੀ ਦੇ ਚੰਦ੍ਰਮਾ ਵਰਗੀ ਜਵਾਨ ਸੀ।

ਕਿ ਕੁਰਬਾ ਸ਼ਵਦ ਹਰ ਕਸੇ ਨਾਜ਼ਦਾ ॥੬॥

ਖ਼ੂਬਸੂਰਤੀ ਨੂੰ ਜਾਣਨ ਵਾਲਾ ਹਰ ਵਿਅਕਤੀ ਉਸ ਤੋਂ ਕੁਰਬਾਨ ਜਾਂਦਾ ਸੀ ॥੬॥

ਕਿ ਖ਼ੁਸ਼ ਰੰਗ ਖ਼ੁਸ਼ ਖ਼ੋਇ ਓ ਖ਼ੁਸ਼ ਜਮਾਲ ॥

ਉਹ ਇਸਤਰੀ ਸੋਹਣੇ ਰੰਗ ਵਾਲੀ, ਚੰਗੇ ਸੁਭਾ ਵਾਲੀ ਅਤੇ ਸੁੰਦਰ ਸਰੂਪ ਵਾਲੀ ਸੀ।

ਖ਼ੁਸ਼ ਆਵਾਜ਼ ਖ਼ੁਸ਼ ਖ਼੍ਵਾਰਗੀ ਖ਼ੁਸ਼ ਖ਼ਿਯਾਲ ॥੭॥

ਉਸ ਦੀ ਆਵਾਜ਼ ਮਧੁਰ, ਖਾਣਾ ਪੀਣਾ ਸਾਫ਼ ਸੁਥਰਾ ਅਤੇ ਚੰਗੇ ਵਿਚਾਰਾਂ ਵਾਲੀ ਸੀ ॥੭॥

ਬ ਦੀਦਨ ਕਿ ਖ਼ੁਸ਼ ਖ਼ੋਇ ਖ਼ੂਬੀ ਜਹਾ ॥

ਉਹ ਵੇਖਣ ਵਿਚ ਸੋਹਣੀ, ਚੰਗੇ ਸੁਭਾ ਵਾਲੀ ਅਤੇ ਸੰਸਾਰ ਵਿਚ ਖ਼ੂਬਸੂਰਤ ਸੀ।

ਜ਼ਿ ਹਰਫ਼ਾਤ ਕਰਦਨ ਖ਼ੁਸ਼ੋ ਖ਼ੁਸ਼ ਜ਼ੁਬਾ ॥੮॥

ਗੱਲਬਾਤ ਕਰਨ ਵਿਚ ਸੁਲਝੀ ਹੋਈ ਅਤੇ ਮਿਠਬੋਲੀ ਸੀ ॥੮॥

ਦੁ ਪਿਸਰਸ਼ ਅਜ਼ਾ ਬੂਦ ਚੂੰ ਸ਼ਮਸ਼ ਮਾਹ ॥

ਉਸ ਦੇ ਦੋ ਪੁੱਤਰ ਸੂਰਜ ਅਤੇ ਚੰਦ੍ਰਮਾ ਵਰਗੇ ਸਨ।

ਕਿ ਰੌਸ਼ਨ ਤਬੀਯਤ ਹਕੀਕਤ ਗਵਾਹ ॥੯॥

ਉਹ ਚੰਗੇ ਸੁਭਾ ਵਾਲੇ ਸਚ ਨੂੰ ਪਰਖਣ ਵਾਲੇ ਸਨ ॥੯॥

ਕਿ ਗੁਸਤਾਖ਼ ਦਸਤ ਅਸਤ ਚਾਲਾਕ ਜੰਗ ॥

ਉਹ ਦੋਵੇਂ ਹੱਥ ਦੇ ਬੜੇ ਚੁਸਤ ਅਤੇ ਜੰਗ ਵਿਚ ਬਹੁਤ ਸਾਵਧਾਨ ਸਨ।

ਬ ਵਕਤੇ ਤਰਦਦ ਚੁ ਸ਼ੇਰੋ ਨਿਹੰਗ ॥੧੦॥

ਜੰਗ ਵੇਲੇ (ਵੈਰੀਆਂ ਸਾਹਮਣੇ) ਸ਼ੇਰ ਅਤੇ ਮਗਰਮੱਛ ਵਾਂਗ ਡਟ ਜਾਂਦੇ ਸਨ ॥੧੦॥

ਦੁ ਪੀਲ ਅਫ਼ਕਨੋ ਹਮ ਚੁ ਸ਼ੇਰ ਅਫ਼ਕਨ ਅਸਤ ॥

ਉਹ ਦੋਵੇਂ ਹਾਥੀ ਨੂੰ ਢਾਹਣ ਵਾਲੇ ਅਤੇ ਸ਼ੇਰ ਨੂੰ ਡਿਗਾਣ ਵਾਲੇ ਸਨ।

ਬ ਵਕਤੇ ਵਗਾ ਸ਼ੇਰ ਰੋਈਂ ਤਨ ਅਸਤ ॥੧੧॥

ਜੰਗ ਵਿਚ ਉਹ ਲੋਹੇ ਦੇ ਸ਼ੇਰ ਵਰਗੇ ਸਨ ॥੧੧॥

ਯਕੇ ਖ਼ੂਬ ਰੋਇ ਓ ਦਿਗ਼ਰ ਤਨ ਚੁ ਸੀਮ ॥

ਇਕ ਤਾਂ ਉਨ੍ਹਾਂ ਦੀ ਸੂਰਤ ਬਹੁਤ ਸੋਹਣੀ ਸੀ ਅਤੇ ਦੂਜੇ (ਦੋਹਾਂ ਦੇ) ਸ਼ਰੀਰ ਚਾਂਦੀ ਵੰਨੇ ਸਨ।

ਦੁ ਸੂਰਤ ਸਜ਼ਾਵਾਰ ਆਜ਼ਮ ਅਜ਼ੀਮ ॥੧੨॥

ਦੋਹਾਂ ਦੀਆਂ ਸੂਰਤਾਂ ਬਹੁਤ ਸ਼ੋਭਾਸ਼ਾਲੀ ਸਨ ॥੧੨॥

ਵਜ਼ਾ ਮਾਦਰੇ ਬਰਕਸ ਆਸੁਫ਼ਤਹ ਗਸ਼ਤ ॥

ਉਨ੍ਹਾਂ ਦੀ ਮਾਂ ਕਿਸੇ ਹੋਰ ਆਦਮੀ ਉਤੇ ਮੋਹਿਤ ਹੋ ਗਈ।

ਚੁ ਮਰਦਸਤ ਗੁਲ ਹਮ ਚੁਨੀ ਗੁਲ ਪ੍ਰਸਤ ॥੧੩॥

ਉਹ ਆਦਮੀ ਫੁਲ ਵਰਗਾ ਸੀ ਅਤੇ ਉਹ ਇਸਤਰੀ ਫੁਲ ਦੀ ਪੂਜਾ ਕਰਨ ਵਾਲੀ ਸੀ ॥੧੩॥

ਸ਼ਬੰ ਗਾਹ ਦਰ ਖ਼ਾਬਗਾਹ ਆਮਦੰਦ ॥

ਰਾਤ ਨੂੰ ਉਹ (ਇਸਤਰੀ ਅਤੇ ਮਰਦ) ਸੌਣ ਵਾਲੀ ਥਾਂ ਵਿਚ ਆਏ

ਕਿ ਜ਼ੋਰਾਵਰਾ ਦਰ ਨਿਗਾਹ ਆਮਦੰਦ ॥੧੪॥

ਤਾਂ ਉਸ (ਮਰਦ) ਦੀ ਨਜ਼ਰ ਉਨ੍ਹਾਂ ਬਲਵਾਨ ਲੜਕਿਆਂ ਉਤੇ ਪਈ ॥੧੪॥

ਬੁਖ਼ਾਦੰਦ ਪਸ ਪੇਸ਼ ਖ਼ੁਰਦੋ ਕਲਾ ॥

ਉਸ ਔਰਤ ਨੇ ਵੱਡੇ ਅਤੇ ਛੋਟੇ ਦੋਹਾਂ (ਪੁੱਤਰਾਂ) ਨੂੰ ਆਪਣੇ ਪਾਸ ਬੁਲਾਇਆ

ਮਯੋ ਰੋਦ ਰਾਮਸ਼ ਗਿਰਾ ਰਾ ਹੁਮਾ ॥੧੫॥

ਅਤੇ ਸੰਗੀਤ ਸੁਣਾ ਕੇ ਅਤੇ ਸ਼ਰਾਬ ਪਿਲਾ ਕੇ ਬੇਸੁੱਧ ਕਰ ਦਿੱਤਾ ॥੧੫॥

ਬਿਦਾਨਿਸਤ ਕਿ ਅਜ਼ ਮਸਤੀਯਸ਼ ਮਸਤ ਗਸ਼ਤ ॥

ਜਦ ਉਸ ਨੇ ਵੇਖਿਆ ਕਿ ਦੋਵੇਂ ਬੇਹੋਸ਼ ਹੋ ਗਏ ਹਨ

ਬਿਜ਼ਦ ਤੇਗ਼ ਖ਼ੁਦ ਦਸਤ ਹਰ ਦੋ ਸ਼ਿਕਸਤ ॥੧੬॥

ਤਾਂ ਆਪਣੇ ਹੱਥ ਵਿਚ ਤਲਵਾਰ ਲੈ ਕੇ ਦੋਹਾਂ ਨੂੰ ਕਤਲ ਕਰ ਦਿੱਤਾ ॥੧੬॥

ਬਿਜ਼ਦ ਹਰ ਦੋ ਦਸਤਸ਼ ਸਰੇ ਖ਼ੇਸ਼ ਜ਼ੋਰ ॥

ਫਿਰ ਉਸ ਨੇ ਆਪਣੇ ਦੋਵੇਂ ਹੱਥ ਜ਼ੋਰ ਨਾਲ ਆਪਣੇ ਸਿਰ ਉਤੇ ਮਾਰੇ

ਬ ਜੁੰਬਸ਼ ਦਰਾਮਦ ਬ ਕਰਦੰਦ ਸ਼ੋਰ ॥੧੭॥

ਅਤੇ ਗੁੱਸੇ ਨਾਲ ਭਰ ਕੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ॥੧੭॥

ਬਿਗੋਯਦ ਕਿ ਏ ਮੁਸਲਮਾਨਾਨ ਪਾਕ ॥

ਉਸ ਨੇ (ਉਥੇ ਇਕੱਠੇ ਹੋਇਆਂ) ਨੂੰ ਕਿਹਾ ਹੇ ਪਾਕ ਮੁਸਲਮਾਨੋਂ! (ਵੇਖੋ ਮੇਰੇ ਨਾਲ ਕੀ ਵਾਪਰਿਆ ਹੈ)।

ਚਿਰਾ ਚੂੰ ਕਿ ਕੁਸ਼ਤੀ ਅਜ਼ੀ ਜਾਮਹ ਚਾਕ ॥੧੮॥

(ਲੋਕਾਂ ਨੇ ਪੁਛਿਆ) ਕਿ ਕਿਸ ਨੇ ਇਨ੍ਹਾਂ ਨੂੰ ਕਤਲ ਕੀਤਾ ਹੈ ਅਤੇ ਕਿਸ ਨੇ ਕਪੜੇ ਲੀਰੋ ਲੀਰ ਕੀਤੇ ਹਨ ॥੧੮॥

ਬਿਖ਼ੁਰਦੰਦ ਮਯ ਹਰ ਦੁ ਆਂ ਮਸਤ ਗਸ਼ਤ ॥

ਉਸ (ਇਸਤਰੀ) ਨੇ ਕਿਹਾ, ਇਨ੍ਹਾਂ ਦੋਹਾਂ ਨੇ ਮੇਰੇ ਸਾਹਮਣੇ ਸ਼ਰਾਬ ਪੀਤੀ ਅਤੇ ਮਸਤ ਹੋ ਗਏ

ਗਿਰਫ਼ਤੰਦ ਸ਼ਮਸ਼ੇਰ ਪੌਲਾਦ ਦਸਤ ॥੧੯॥

ਅਤੇ) (ਫਿਰ) ਫ਼ੌਲਾਦੀ ਤਲਵਾਰਾਂ ਹੱਥ ਵਿਚ ਪਕੜ ਲਈਆਂ ॥੧੯॥

ਕਿ ਈਂ ਰਾ ਬਿਜ਼ਦ ਆਂ ਬਈ ਆਂ ਜਦੰਦ ॥

ਉਸ ਨੇ ਇਸ ਨੂੰ ਮਾਰਿਆ ਅਤੇ ਇਸ ਨੇ ਉਸ ਨੂੰ ਮਾਰਿਆ।

ਬ ਦੀਦਹ ਮਰਾ ਹਰ ਦੁ ਈਂ ਕੁਸ਼ਤਹ ਅੰਦ ॥੨੦॥

ਇਉਂ ਮੇਰੇ ਵੇਖਦੇ ਹੋਇਆਂ ਦੋਵੇਂ ਕਤਲ ਹੋ ਗਏ ॥੨੦॥

ਦਰੇਗਾ ਮਰਾ ਜਾ ਜ਼ਿਮੀ ਹਮ ਨ ਦਾਦ ॥

ਅਫ਼ਸੋਸ ਹੈ ਕਿ ਮੈਨੂੰ ਧਰਤੀ ਵੀ ਥਾਂ ਨਹੀਂ ਦਿੰਦੀ (ਨਹੀਂ ਤਾਂ ਇਸੇ ਵਿਚ ਗ਼ਰਕ ਹੋ ਜਾਂਦੀ)

ਨ ਦਹਲੀਜ਼ ਦੋਜ਼ਖ਼ ਮਰਾ ਰਹ ਕੁਸ਼ਾਦ ॥੨੧॥

ਨਾ ਹੀ ਮੇਰੇ ਲਈ ਨਰਕ ਦਾ ਦੁਆਰ ਖੁਲ੍ਹਾ ਹੈ ॥੨੧॥

ਦੁ ਚਸ਼ਮੇ ਮਰਾ ਈਂ ਚਿ ਗਰਦੀਦ ਈਂ ॥

ਮੇਰੀਆਂ ਅੱਖਾਂ ਦੇ ਵੇਖਦੇ ਹੋਇਆਂ ਇਹ ਕੀ ਵਾਪਰ ਗਿਆ ਹੈ

ਕਿ ਈਂ ਦੀਦਹੇ ਖ਼ੂਨ ਈਂ ਦੀਦ ਈਂ ॥੨੨॥

ਕਿ ਇਨ੍ਹਾਂ ਅੱਖਾਂ ਨੇ ਖ਼ੂਨ ਹੁੰਦਿਆਂ ਖ਼ੁਦ ਵੇਖਿਆ ਹੈ ॥੨੨॥

ਬਿਹਜ਼ ਮਨ ਤਨੇ ਤਰਕ ਦੁਨੀਯਾ ਕੁਨਮ ॥

ਮੇਰੇ ਲਈ ਹੁਣ ਇਹੀ ਵਾਜਬ ਹੈ ਕਿ ਸ਼ਰੀਰ ਨੂੰ ਤਿਆਗ ਕੇ ਸੰਸਾਰ ਤੋਂ ਚਲੀ ਜਾਵਾਂ

ਫ਼ਕੀਰੇ ਸ਼ਵਮ ਮੁਲਕ ਚੀਂ ਮੇ ਰਵਮ ॥੨੩॥

ਜਾਂ ਫ਼ਕੀਰਨੀ ਬਣ ਕੇ ਇਸ ਦੇਸ਼ ਵਿਚੋਂ ਨਿਕਲ ਜਾਵਾਂ ॥੨੩॥

ਬਿ ਗ਼ੁਫਤ ਈਂ ਸੁਖ਼ਨ ਰਾ ਕੁਨਦ ਜਾਮਹ ਚਾਕ ॥

ਇਹ ਗੱਲ ਕਹਿ ਕੇ ਉਸ ਨੇ ਬਸਤ੍ਰਾਂ ਨੂੰ ਫਾੜ ਦਿੱਤਾ

ਰਵਾ ਸ਼ੁਦ ਸੂਏ ਦਸਤਖ਼ਤ ਚਾਕ ਚਾਕ ॥੨੪॥

ਅਤੇ ਝਟਪਟ ਜੰਗਲ ਵਲ ਤੁਰ ਪਈ ॥੨੪॥

ਕਿ ਓ ਜਾ ਬਦੀਦੰਦ ਖ਼ੁਸ਼ ਖ਼ਾਬਗਾਹ ॥

ਉਸ ਨੇ ਜੰਗਲ ਵਿਚ ਜਾ ਕੇ (ਇਕ) ਸੋਹਣੀ ਜਿਹੀ ਸੌਣ ਦੀ ਥਾਂ ਵੇਖੀ।

ਨਿਸ਼ਸਤਹ ਅਸਤੁ ਬਰ ਗਾਉ ਬਾ ਜ਼ਨ ਚੁ ਮਾਹ ॥੨੫॥

ਉਥੇ ਉਸ ਨੇ ਇਕ ਚੰਦ੍ਰਮਾ ਵਰਗੀ ਸੁੰਦਰ ਇਸਤਰੀ ਅਤੇ ਮਰਦ ਨੂੰ ਬਲਦ ਉਤੇ ਸਵਾਰ ਹੋਇਆ ਵੇਖਿਆ ॥੨੫॥

ਬ ਪੁਰਸ਼ੀਦ ਓ ਰਾ ਕਿ ਏ ਨੇਕ ਜ਼ਨ ॥

ਉਨ੍ਹਾਂ ਨੇ ਉਸ ਨੂੰ ਪੁਛਿਆ ਕਿ ਐ ਨੇਕ ਇਸਤਰੀ!


Flag Counter