ਸ਼੍ਰੀ ਦਸਮ ਗ੍ਰੰਥ

ਅੰਗ - 271


ਮਿਲੇ ਭਰਥ ਮਾਤੰ ॥

(ਫਿਰ) ਭਰਤ ਦੀ ਮਾਤਾ (ਕੈਕਈ) ਨੂੰ ਮਿਲੇ

ਕਹੀ ਸਰਬ ਬਾਤੰ ॥

ਅਤੇ ਸਾਰੀਆਂ ਗੱਲਾਂ (ਉਸ ਨੂੰ) ਦਸੀਆਂ ਅਤੇ (ਕਿਹਾ)

ਧਨੰ ਮਾਤ ਤੋ ਕੋ ॥

ਹੇ ਮਾਤਾ! ਤੇਰਾ ਧੰਨਵਾਦ ਹੈ

ਅਰਿਣੀ ਕੀਨ ਮੋ ਕੋ ॥੬੭੩॥

ਕਿ (ਤੂੰ ਮੈਨੂੰ ਪਿਤਾ ਦੇ) ਰਿਣ ਤੋਂ ਮੁਕਤ ਕੀਤਾ ਹੈ ॥੬੭੩॥

ਕਹਾ ਦੋਸ ਤੇਰੈ ॥

(ਇਸ ਵਿੱਚ) ਤੇਰਾ ਕੀ ਦੋਸ਼ ਹੈ।

ਲਿਖੀ ਲੇਖ ਮੇਰੈ ॥

ਮੇਰੇ ਭਾਗਾਂ ਵਿੱਚ (ਅਜਿਹੀ ਗੱਲ) ਲਿਖੀ ਸੀ।

ਹੁਨੀ ਹੋ ਸੁ ਹੋਈ ॥

ਜੋ ਹੋਣੀ ਸੀ, ਉਹੀ ਹੋਈ ਹੈ।

ਕਹੈ ਕਉਨ ਕੋਈ ॥੬੭੪॥

(ਇਸ ਵਿੱਚ) ਕੋਈ ਕੀ ਕਹਿ ਸਕਦਾ ਹੈ ॥੬੭੪॥

ਕਰੋ ਬੋਧ ਮਾਤੰ ॥

(ਕੈਕਈ) ਮਾਤਾ ਨੂੰ (ਇਸ ਤਰ੍ਹਾਂ ਦਾ) ਗਿਆਨ ਉਪਦੇਸ਼ ਦੇ ਕੇ

ਮਿਲਯੋ ਫੇਰਿ ਭ੍ਰਾਤੰ ॥

ਫਿਰ ਭਰਾ ਨੂੰ ਮਿਲੇ।

ਸੁਨਯੋ ਭਰਥ ਧਾਏ ॥

ਭਰਤ ਸੁਣਦਿਆਂ ਹੀ ਦੌੜ ਕੇ ਆਇਆ

ਪਗੰ ਸੀਸ ਲਾਏ ॥੬੭੫॥

ਅਤੇ (ਸ੍ਰੀ ਰਾਮ) ਦੇ ਚਰਨਾਂ ਉਤੇ ਸਿਰ ਰੱਖ ਦਿੱਤਾ ॥੬੭੫॥

ਭਰੇ ਰਾਮ ਅੰਕੰ ॥

ਸ੍ਰੀ ਰਾਮ ਨੇ ਉਸ (ਭਰਤ) ਨੂੰ ਜੱਫੀ ਵਿੱਚ ਲੈ ਲਿਆ

ਮਿਟੀ ਸਰਬ ਸੰਕੰ ॥

ਅਤੇ (ਭਰਤ ਦੇ ਮਨ) ਦੀ ਸਾਰੀ ਸ਼ੰਕਾ ਖ਼ਤਮ ਹੋ ਗਈ।

ਮਿਲਯੰ ਸਤ੍ਰ ਹੰਤਾ ॥

ਇੰਨੇ ਨੂੰ ਸ਼ਤਰੂਘਨ ਆਣ ਮਿਲਿਆ

ਸਰੰ ਸਾਸਤ੍ਰ ਗੰਤਾ ॥੬੭੬॥

ਜੋ ਸ੍ਰੇਸ਼ਠ ਸ਼ਾਸਤ੍ਰਾਂ ਦਾ ਗਿਆਤਾ ਸੀ ॥੬੭੬॥

ਜਟੰ ਧੂਰ ਝਾਰੀ ॥

(ਸ਼ਤਰੂਘਨ ਯੋਧੇ ਨੇ) ਆਪਣੀਆਂ ਜਟਾਂ ਨਾਲ

ਪਗੰ ਰਾਮ ਰਾਰੀ ॥

ਸ੍ਰੀ ਰਾਮ ਦੇ ਚਰਨਾਂ ਦੀ ਧੂੜ ਨੂੰ ਝਾੜਿਆ।

ਕਰੀ ਰਾਜ ਅਰਚਾ ॥

(ਫਿਰ) ਰਾਜਿਆਂ ਨੇ (ਰਾਮ ਦੀ) ਪੂਜਾ ਕੀਤੀ।

ਦਿਜੰ ਬੇਦ ਚਰਚਾ ॥੬੭੭॥

(ਬਾਦ ਵਿੱਚ) ਬ੍ਰਾਹਮਣਾਂ ਨੇ ਵੇਦ ਪਾਠ ਕੀਤਾ ॥੬੭੭॥

ਕਰੈਂ ਗੀਤ ਗਾਨੰ ॥

ਸਾਰੇ ਖੁਸ਼ੀ ਦੇ ਗੀਤ ਗਾਉਂਦੇ ਹਨ।

ਭਰੇ ਵੀਰ ਮਾਨੰ ॥

ਸਾਰੇ ਵੀਰ ਸੂਰਮਤਾਈ ਦੇ ਮਾਣ ਨਾਲ ਭਰੇ ਹੋਏ ਹਨ।

ਦੀਯੰ ਰਾਮ ਰਾਜੰ ॥

ਫਿਰ ਰਾਮ ਜੀ ਨੂੰ ਰਾਜ ਦਿੱਤਾ ਗਿਆ

ਸਰੇ ਸਰਬ ਕਾਜੰ ॥੬੭੮॥

ਅਤੇ ਸਾਰੇ ਕਾਰਜ ਪੂਰੇ ਹੋ ਗਏ ॥੬੭੮॥

ਬੁਲੈ ਬਿਪ ਲੀਨੇ ॥

(ਫਿਰ) ਬ੍ਰਾਹਮਣ ਬੁਲਾ ਲਏ,

ਸ੍ਰੁਤੋਚਾਰ ਕੀਨੇ ॥

(ਜਿਨ੍ਹਾਂ ਨੇ) ਵੇਦਾਂ ਦਾ ਪਾਠ ਕੀਤਾ।

ਭਏ ਰਾਮ ਰਾਜਾ ॥

ਇਸ ਤਰ੍ਹਾਂ ਜਦ ਰਾਮ ਜੀ ਰਾਜਾ ਹੋਏ

ਬਜੇ ਜੀਤ ਬਾਜਾ ॥੬੭੯॥

ਤਾਂ ਜਿੱਤ ਦੇ ਵਾਜੇ ਵਜਣ ਲੱਗੇ ॥੬੭੯॥

ਭੁਜੰਗ ਪ੍ਰਯਾਤ ਛੰਦ ॥

ਭੁਜੰਗ ਪ੍ਰਯਾਤ ਛੰਦ

ਚਹੂੰ ਚਕ ਕੇ ਛਤ੍ਰਧਾਰੀ ਬੁਲਾਏ ॥

ਚੌਹਾਂ ਪਾਸਿਆਂ ਤੋਂ ਛੱਤਰਧਾਰੀ ਰਾਜੇ ਬੁਲਾ ਲਏ

ਧਰੇ ਅਤ੍ਰ ਨੀਕੇ ਪੁਰੀ ਅਉਧ ਆਏ ॥

ਜੋ ਉਤਮ ਅਸਤ੍ਰ ਧਾਰਨ ਕਰਕੇ ਅਯੁਧਿਆ ਪੁਰੀ ਵਿੱਚ ਆਏ।

ਗਹੇ ਰਾਮ ਪਾਯੰ ਪਰਮ ਪ੍ਰੀਤ ਕੈ ਕੈ ॥

ਉਨ੍ਹਾਂ ਨੇ ਵੱਡੀ ਪ੍ਰੀਤ ਕਰਕੇ ਸ੍ਰੀ ਰਾਮ ਦੇ ਚਰਨ ਫੜ ਲਏ।

ਮਿਲੇ ਚਤ੍ਰ ਦੇਸੀ ਬਡੀ ਭੇਟ ਦੈ ਕੈ ॥੬੮੦॥

ਚੌਹਾਂ ਦਿਸ਼ਾਵਾਂ ਦੇ ਰਾਜੇ ਵੱਡੀਆਂ ਭੇਟਾਂ ਦੇ ਕੇ ਸ੍ਰੀ ਰਾਮ ਨੂੰ ਮਿਲੇ ॥੬੮੦॥

ਦਏ ਚੀਨ ਮਾਚੀਨ ਚੀਨੰਤ ਦੇਸੰ ॥

ਰਾਜਿਆਂ ਨੇ ਚੀਨ ਮਚੀਨ ਦੇਸ਼ ਦੀਆਂ ਸੁਗਾਤਾਂ (ਚੀਨੰਤ) ਦਿੱਤੀਆਂ,

ਮਹਾ ਸੁੰਦ੍ਰੀ ਚੇਰਕਾ ਚਾਰ ਕੇਸੰ ॥

ਜਿਨ੍ਹਾਂ ਵਿੱਚ ਸੋਹਣੇ ਕੇਸਾਂ ਵਾਲੀਆਂ ਅਤਿ ਸੁੰਦਰ ਦਾਸੀਆਂ,

ਮਨੰ ਮਾਨਕੰ ਹੀਰ ਚੀਰੰ ਅਨੇਕੰ ॥

ਅਨੇਕਾਂ ਮਣੀਆਂ, ਮਾਣਕ, ਹੀਰੇ ਤੇ ਕੱਪੜੇ ਸਨ। (ਜੇ) ਖੋਜ ਕੀਤੀ ਜਾਵੇ

ਕੀਏ ਖੇਜ ਪਈਯੈ ਕਹੂੰ ਏਕ ਏਕੰ ॥੬੮੧॥

ਤਾਂ (ਉਨ੍ਹਾਂ ਵਰਗੀ) ਕਿਤੇ ਕੋਈ ਇਕ ਇਕ ਹੀ ਮਿਲ ਸਕਦੀ ਹੈ ॥੬੮੧॥

ਮਨੰ ਮੁਤੀਯੰ ਮਾਨਕੰ ਬਾਜ ਰਾਜੰ ॥

(ਕਿਸੇ ਨੇ) ਮਣੀਆਂ, ਮੋਤੀ, ਮਾਣਕ, ਸ਼੍ਰੇਸਠ ਘੋੜੇ

ਦਏ ਦੰਤਪੰਤੀ ਸਜੇ ਸਰਬ ਸਾਜੰ ॥

ਅਤੇ ਸਾਰੇ ਸਾਜ਼ੋ-ਸਾਮਾਨ ਨਾਲ ਸਜੇ ਹੋਏ

ਰਥੰ ਬੇਸਟੰ ਹੀਰ ਚੀਰੰ ਅਨੰਤੰ ॥

ਹਾਥੀਆਂ ਦੀਆਂ ਕਤਾਰਾਂ ਦਿੱਤੀਆਂ ਸਨ। (ਕਿਸੇ ਨੇ) ਹੀਰਿਆਂ ਨਾਲ ਜੜ੍ਹੇ ਬਸਤ੍ਰ ਅਤੇ ਅਨੰਤ ਰਥ ਦਿੱਤੇ

ਮਨੰ ਮਾਨਕੰ ਬਧ ਰਧੰ ਦੁਰੰਤੰ ॥੬੮੨॥

ਜਿਨ੍ਹਾਂ ਨਾਲ ਮਣੀ ਅਤੇ ਮਾਣਕਾਂ ਦੇ ਅਮੋਲਕ ਗੁੱਛੇ ਬੰਨ੍ਹੇ ਹੋਏ ਸਨ ॥੬੮੨॥

ਕਿਤੇ ਸ੍ਵੇਤ ਐਰਾਵਤੰ ਤੁਲਿ ਦੰਤੀ ॥

ਕਿਤਨਿਆਂ ਨੇ ਸਫੈਦ ਐਰਾਵਤ ਵਰਗੇ ਹਾਥੀ ਦਿੱਤੇ

ਦਏ ਮੁਤਯੰ ਸਾਜ ਸਜੇ ਸੁਪੰਤੀ ॥

ਜੋ ਮੋਤੀਆਂ ਦੀਆਂ ਲੜੀਆਂ ਦੀ ਸਜਾਵਟ ਨਾਲ ਸੁਸਜਿਤ ਸਨ।

ਕਿਤੇ ਬਾਜ ਰਾਜੰ ਜਰੀ ਜੀਨ ਸੰਗੰ ॥

ਕਿਤਨਿਆਂ ਨੇ ਜ਼ਰੀ ਦੀਆਂ ਜ਼ੀਨਾਂ ਸਹਿਤ ਸ੍ਰੇਸ਼ਠ ਘੋੜੇ ਦਿੱਤੇ

ਨਚੈ ਨਟ ਮਾਨੋ ਮਚੇ ਜੰਗ ਰੰਗੰ ॥੬੮੩॥

ਜੋ ਨਟ ਵਾਂਗ ਨਚਦੇ ਸਨ, ਮਾਨੋ ਯੁੱਧ ਦੇ ਰੰਗ ਵਿੱਚ ਮੱਚੇ ਹੋਏ ਹੋਣ ॥੬੮੩॥

ਕਿਤੇ ਪਖਰੇ ਪੀਲ ਰਾਜਾ ਪ੍ਰਮਾਣੰ ॥

ਕਿਤਨਿਆਂ ਨੇ ਰਾਜਸੀ ਫਬ ਵਾਲੇ ਪਾਖਰਾਂ ਸਮੇਤ ਹਾਥੀ

ਦਏ ਬਾਜ ਰਾਜੀ ਸਿਰਾਜੀ ਨ੍ਰਿਪਾਣੰ ॥

ਅਤੇ ਕਈਆਂ ਰਾਜਿਆਂ ਨੇ ਸ਼ੀਰਾਜ਼ ਸ਼ਹਿਰ ਦੇ ਉੱਤਮ ਘੋੜੇ ਦਿੱਤੇ।

ਦਈ ਰਕਤ ਨੀਲੰ ਮਣੀ ਰੰਗ ਰੰਗੰ ॥

ਕਿਸੇ ਨੇ ਲਾਲ ਰੰਗ ਦੀਆਂ (ਅਤੇ ਕਿਸੇ ਨੇ) ਨੀਲੇ ਰੰਗ ਦੀਆਂ ਅਤੇ ਹੋਰ ਰੰਗ ਬਰੰਗੀਆਂ ਮਣੀਆਂ ਭੇਟ ਕੀਤੀਆਂ,


Flag Counter