ਅਤੇ ਉਸ ਨੂੰ ਚੋਰ ਸਮਝ ਲਿਆ ॥੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਬਾਈਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੨॥੪੪੮॥ ਚਲਦਾ॥
ਚੌਪਈ:
ਸਵੇਰ ਹੋਣ ਤੇ ਸਾਰੇ ਲੋਕ ਜਾਗੇ
ਅਤੇ ਆਪਣੇ ਆਪਣੇ ਕੰਮ ਲਗ ਗਏ।
ਰਾਜਾ ਮਹੱਲ ਤੋਂ ਬਾਹਰ ਆਇਆ
ਅਤੇ ਸਭਾ ਵਿਚ ਬੈਠ ਕੇ (ਉਸ ਨੇ) ਦੀਵਾਨ ਲਗਾਇਆ ॥੧॥
ਦੋਹਰਾ:
ਸਵੇਰ ਹੋਣ ਤੇ ਉਸ ਇਸਤਰੀ ਨੇ ਪ੍ਰੇਮ ਨੂੰ ਤਿਆਗ ਕੇ ਗੁੱਸਾ ਪਾਲ ਲਿਆ
ਅਤੇ ਜੋ ਜੁਤੀ ਅਤੇ ਪਾਮਰੀ ਸੀ, ਸਭ ਨੂੰ ਵਿਖਾ ਦਿੱਤੀਆਂ ॥੨॥
ਚੌਪਈ:
(ਇਧਰ) ਰਾਜੇ ਨੇ ਸਭਾ ਵਿਚ ਬੋਲ ਕਹੇ
ਕਿ (ਕਿਸੇ ਨੇ) ਸਾਡੀ ਜੁਤੀ ਅਤੇ ਪਾਮਰੀ ਚੁਰਾ ਲਈ ਹੈ।
ਉਸ ਬਾਰੇ ਜੋ ਸਿੱਖ ਸਾਨੂੰ ਦਸੇਗਾ,
ਤਾਂ ਉਸ ਦੇ ਨੇੜੇ ਕਾਲ ਨਹੀਂ ਆਵੇਗਾ ॥੩॥
ਦੋਹਰਾ:
ਗੁਰੂ ਦੇ ਮੁਖ ਤੋਂ ਬੋਲ ਸੁਣ ਕੇ ਸੇਵਕ (ਗੱਲ ਨੂੰ) ਲੁਕਾ ਨਾ ਸਕੇ
ਅਤੇ ਜੁਤੀ ਤੇ ਪਾਮਰੀ ਸਹਿਤ ਉਸ ਇਸਤਰੀ ਸੰਬੰਧੀ ਦਸ ਦਿੱਤਾ ॥੪॥
ਚੌਪਈ:
ਤਦ ਰਾਜੇ ਨੇ ਇਸ ਤਰ੍ਹਾਂ ਕਿਹਾ
ਕਿ ਉਸ ਨੂੰ ਪਕੜ ਕੇ ਮੇਰੇ ਕੋਲ ਲੈ ਆਓ।
ਜੁਤੀ ਤੇ ਪਾਮਰੀ ਵੀ ਨਾਲ ਲਿਆਉਣਾ
ਅਤੇ ਮੇਰੇ ਕਹੇ ਬਿਨਾ ਉਸ ਨੂੰ ਨਹੀਂ ਡਰਾਉਣਾ ॥੫॥
ਦੋਹਰਾ:
ਰਾਜੇ ਦੇ ਬੋਲ ਸੁਣ ਕੇ ਲੋਕੀਂ ਲਲਕਾਰ ਕੇ ਪੈ ਗਏ
ਅਤੇ ਜੁਤੀ ਤੇ ਪਾਮਰੀ ਸਹਿਤ ਉਸ ਇਸਤਰੀ ਨੂੰ ਲੈ ਆਏ ॥੬॥
ਅੜਿਲ:
(ਰਾਜੇ ਨੇ ਕਿਹਾ) ਹੇ ਸੁੰਦਰੀ! ਦਸ ਤੂੰ ਕਿਸ ਲਈ ਮੇਰੇ ਬਸਤ੍ਰ ਚੁਰਾਏ ਹਨ।
ਇਨ੍ਹਾਂ ਸੂਰਮਿਆਂ ਦੀ ਭੀੜ ਨੂੰ ਵੇਖ ਕੇ ਵੀ ਤੇਰੇ (ਮਨ ਵਿਚ) ਡਰ ਪੈਦਾ ਨਹੀਂ ਹੋਇਆ।
ਜੋ ਆਦਮੀ ਚੋਰੀ ਕਰੇ, ਦਸੋ, ਉਸ ਦਾ ਕੀ ਕੀਤਾ ਜਾਏ।
(ਤੈਨੂੰ) ਇਸਤਰੀ ਜਾਣ ਕੇ ਛਡਦਾ ਹਾਂ, ਨਹੀਂ ਤਾਂ ਤੈਨੂੰ ਜਾਨੋ ਮਾਰ ਦੇਣਾ ਸੀ ॥੭॥
ਦੋਹਰਾ:
ਉਸ ਦਾ ਮੂੰਹ ਪੀਲਾ ਪੈ ਗਿਆ ਅਤੇ ਅੱਖਾਂ ਨੀਵੀਆਂ ਹੋ ਗਈਆਂ।
ਉਸ ਦੀ ਛਾਤੀ ਧੜਕਣ ਲਗੀ ਅਤੇ (ਮੂੰਹ ਵਿਚੋਂ) ਗੱਲ ਨਹੀਂ ਸੀ ਕੀਤੀ ਜਾ ਰਹੀ ॥੮॥
ਅੜਿਲ:
ਅਸੀਂ ਇਸ ਨੂੰ ਪੁਛਾਂਗੇ, ਤੁਸੀਂ ਕੁਝ ਨਹੀਂ ਕਹਿਣਾ।
(ਇਸ ਨੂੰ) ਇਸੇ ਦੇ ਘਰ ਵਿਚ ਚੰਗੀ ਤਰ੍ਹਾਂ ਰਖੋ।
ਇਕ (ਦਿਨ) ਇਕਾਂਤ ਵਿਚ ਬੁਲਾ ਕੇ ਨਿਰਨਾ ਕਰਾਂਗੇ
ਅਤੇ ਤਦ (ਇਸ ਨੂੰ) ਸੁਖ ਪੂਰਵਕ ਜਾਣ ਦਿਆਂਗੇ ॥੯॥
ਚੌਪਈ:
ਸਵੇਰ ਹੋਣ ਤੇ (ਉਸ) ਇਸਤਰੀ ਨੂੰ ਫਿਰ ਬੁਲਾਇਆ ਗਿਆ
ਅਤੇ ਉਸ ਨੂੰ ਸਾਰੀ ਗੱਲ ਕਹਿ ਦਿੱਤੀ ਗਈ।
ਤੂੰ ਕ੍ਰੋਧਿਤ ਹੋ ਕੇ ਸਾਡੇ ਉਤੇ ਚਰਿਤ੍ਰ ਬਣਾਇਆ ਸੀ
ਅਤੇ ਅਸੀਂ ਵੀ ਤੈਨੂੰ ਚਰਿਤ੍ਰ ਵਿਖਾਇਆ ਸੀ ॥੧੦॥
ਉਸ ਦੇ ਭਰਾ ਨੂੰ ਬੰਦੀਖਾਨੇ ਵਿਚੋਂ ਛਡ ਦਿੱਤਾ।
ਉਸ ਇਸਤਰੀ ਨੇ ਕਈ ਢੰਗਾਂ ਨਾਲ ਬੇਨਤੀ ਕੀਤੀ
ਕਿ ਮੈਂ ਫਿਰ ਇਸ ਤਰ੍ਹਾਂ ਦਾ (ਵਿਚਾਰ) ਮਨ ਵਿਚ ਨਹੀਂ ਲਿਆਵਾਂਗੀ,