ਸ਼੍ਰੀ ਦਸਮ ਗ੍ਰੰਥ

ਅੰਗ - 1038


ਤਾ ਕੋ ਬੋਲਿ ਬਿਵਾਹਿਯੈ ਵਹੁ ਬਰ ਤੁਮਰੋ ਜੋਗ ॥੯॥

ਉਸ ਨੂੰ ਬੁਲਾ ਕੇ ਵਿਆਹ ਕਰ ਲੈ, ਉਹ ਵਰ ਤੇਰੇ ਯੋਗ ਹੈ ॥੯॥

ਚੌਪਈ ॥

ਚੌਪਈ:

ਹਮ ਹੈ ਮਾਨ ਸਰੋਵਰ ਬਾਸੀ ॥

ਅਸੀਂ ਮਾਨਸਰੋਵਰ ਦੇ ਵਾਸੀ ਹਾਂ।

ਹੰਸ ਜੋਨਿ ਦੀਨੀ ਅਬਿਨਾਸੀ ॥

ਸਾਨੂੰ ਪਰਮਾਤਮਾ ਨੇ ਹੰਸ ਦੀ ਜੂਨ ਦਿੱਤੀ ਹੈ।

ਦੇਸ ਦੇਸ ਕੇ ਚਰਿਤ ਬਿਚਾਰੈ ॥

(ਅਸੀਂ) ਦੇਸ ਦੇਸ ਦੇ ਚਰਿਤ੍ਰ ਵਿਚਾਰਦੇ ਹਾਂ

ਰਾਵ ਰੰਕ ਕੀ ਪ੍ਰਭਾ ਨਿਹਾਰੈ ॥੧੦॥

ਅਤੇ ਰਾਓ ਤੇ ਰੰਕ ਦੀ ਸ਼ੋਭਾ ਨੂੰ ਵੇਖਦੇ ਹਾਂ ॥੧੦॥

ਅੜਿਲ ॥

ਅੜਿਲ:

ਧਨਦ ਧਨੀ ਹਮ ਲਹਿਯੋ ਤਪੀ ਇਕ ਰੁਦ੍ਰ ਨਿਹਾਰਿਯੋ ॥

ਅਸੀਂ ਧਨ ਵਾਲਾ (ਇਕ) ਧਨੀ (ਕੁਬੇਰ) ਵੇਖਿਆ ਹੈ ਅਤੇ ਇਕ ਤਪਸਵੀ ਰੁਦ੍ਰ ਨੂੰ ਵੀ ਵੇਖਿਆ ਹੈ।

ਇੰਦ੍ਰ ਰਾਜ ਇਕ ਲਹਿਯੋ ਸੂਰ ਬਿਸੁਇਸਹਿ ਬਿਚਾਰਿਯੋ ॥

ਇਕ ਇੰਦ੍ਰ-ਰਾਜ ਵੀ ਵੇਖਿਆ ਹੈ। (ਇਸ ਨੂੰ) ਸੰਸਾਰ ਦਾ ਸੁਆਮੀ ਵਿਚਾਰਿਆ ਜਾਂਦਾ ਹੈ।

ਲੋਕ ਚਤ੍ਰਦਸ ਬਿਖੈ ਤੁਹੀ ਸੁੰਦਰੀ ਨਿਹਾਰੀ ॥

ਚੌਦਾਂ ਲੋਕਾਂ ਵਿਚ ਇਕ ਤੂੰ ਹੀ ਸੁੰਦਰੀ ਵੇਖੀ ਹੈਂ।

ਹੋ ਰੂਪਮਾਨ ਨਲ ਰਾਜ ਤਾਹਿ ਤੁਮ ਬਰੋ ਪ੍ਯਾਰੀ ॥੧੧॥

ਨਲ ਬਹੁਤ ਰੂਪਮਾਨ ਹੈ, ਹੇ ਪਿਆਰੀ! ਤੂੰ ਉਸ ਨੂੰ ਵਰ ਲੈ ॥੧੧॥

ਦੋਹਰਾ ॥

ਦੋਹਰਾ:

ਦਮਵੰਤੀ ਏ ਬਚਨ ਸੁਨਿ ਹੰਸਹਿ ਦਯੋ ਉਡਾਇ ॥

ਦਮਵੰਤੀ ਨੇ ਇਹ ਬੋਲ ਸੁਣ ਕੇ ਹੰਸ ਨੂੰ ਉਡਾ ਦਿੱਤਾ

ਲਿਖਿ ਪਤਿਯਾ ਕਰ ਮੈ ਦਈ ਕਹਿਯਹੁ ਨਲ ਪ੍ਰਤਿ ਜਾਇ ॥੧੨॥

ਅਤੇ ਇਕ ਚਿੱਠੀ ਉਸ ਦੇ ਹੱਥ ਵਿਚ ਦਿੱਤੀ ਕਿ ਨਲ ਪ੍ਰਤਿ ਜਾ ਕੇ ਕਹਿਣਾ ॥੧੨॥

ਅੜਿਲ ॥

ਅੜਿਲ:

ਬੋਲਿ ਪਿਤਾ ਕੌ ਕਾਲਿ ਸੁਯੰਬ੍ਰ ਬਨਾਇ ਹੌ ॥

ਮੈਂ ਕਲ ਹੀ ਪਿਤਾ ਨੂੰ ਕਹਿ ਕੇ ਸੁਅੰਬਰ ਰਚਵਾਉਂਦੀ ਹਾਂ।

ਬਡੇ ਬਡੇ ਰਾਜਨ ਕੋ ਬੋਲਿ ਪਠਾਇ ਹੌ ॥

(ਉਸ ਵਿਚ) ਵੱਡੇ ਵੱਡੇ ਰਾਜਿਆਂ ਨੂੰ ਬੁਲਵਾਉਂਦੀ ਹਾਂ।

ਪਤਿਯਾ ਕੇ ਬਾਚਤ ਤੁਮ ਹ੍ਯਾਂ ਉਠਿ ਆਇਯੈ ॥

ਚਿੱਠੀ ਨੂੰ ਪੜ੍ਹ ਕੇ ਤੁਸੀਂ ਇਥੇ ਚਲੇ ਆਉਣਾ

ਹੋ ਨਿਜੁ ਨਾਰੀ ਕਰਿ ਮੋਹਿ ਸੰਗ ਲੈ ਜਾਇਯੈ ॥੧੩॥

ਅਤੇ ਮੈਨੂੰ ਆਪਣੀ ਪਤਨੀ ਬਣਾ ਕੇ ਨਾਲ ਲੈ ਜਾਣਾ ॥੧੩॥

ਹੰਸ ਉਹਾ ਤੇ ਉਡਿਯੋ ਤਹਾ ਆਵਤ ਭਯੋ ॥

ਹੰਸ ਉਥੋਂ ਉਡਿਆ ਅਤੇ ਉਥੇ ਆ ਗਿਆ

ਦਮਵੰਤ੍ਰਯਹਿ ਸੰਦੇਸ ਨ੍ਰਿਪਤਿ ਨਲ ਕੌ ਦਯੋ ॥

ਅਤੇ ਦਮਵੰਤੀ ਦਾ ਸੰਦੇਸ਼ ਰਾਜੇ ਨਲ ਨੂੰ ਦਿੱਤਾ।

ਨਲ ਪਤਿਯਾ ਕੌ ਰਹਿਯੋ ਹ੍ਰਿਦੈ ਸੋ ਲਾਇ ਕੈ ॥

ਨਲ ਨੇ (ਉਸ ਦੀ) ਚਿੱਠੀ ਨੂੰ ਹਿਰਦੇ ਨਾਲ ਲਗਾਇਆ

ਹੋ ਜੋਰਿ ਸੈਨ ਤਿਤ ਚਲਿਯੋ ਮ੍ਰਿਦੰਗ ਬਜਾਇ ਕੈ ॥੧੪॥

ਅਤੇ ਸੈਨਾ ਜੋੜ ਕੇ ਧੌਂਸਾ ਵਜਾਉਂਦਾ ਹੋਇਆ ਚਲ ਪਿਆ ॥੧੪॥

ਦੋਹਰਾ ॥

ਦੋਹਰਾ:

ਦੂਤ ਪਹੂਚ੍ਯੋ ਮੀਤ ਕੋ ਪਤਿਯਾ ਲੀਨੇ ਸੰਗ ॥

ਪ੍ਰੀਤਮਾ ਦਾ ਦੂਤ ਚਿੱਠੀ ਲੈ ਕੇ ਪਹੁੰਚਿਆ।

ਆਖੈ ਅਤਿ ਨਿਰਮਲ ਭਈ ਨਿਰਖਤ ਵਾ ਕੇ ਅੰਗ ॥੧੫॥

ਉਸ ਨੂੰ ਵੇਖ ਕੇ ਉਸ ਦੀਆਂ ਅੱਖਾਂ ਬਹੁਤ ਨਿਰਮਲ ਹੋ ਗਈਆਂ ॥੧੫॥

ਸੁਨਿ ਰਾਜਾ ਬਚ ਹੰਸ ਕੇ ਮਨ ਮੈ ਮੋਦ ਬਢਾਇ ॥

ਹੰਸ ਦੇ ਬੋਲ ਸੁਣ ਕੇ ਰਾਜਾ ਮਨ ਵਿਚ ਬਹੁਤ ਪ੍ਰਸੰਨ ਹੋਇਆ।

ਬਿਦ੍ਰਭ ਦੇਸ ਕੌ ਉਠਿ ਚਲਿਯੋ ਢੋਲ ਮ੍ਰਿਦੰਗ ਬਜਾਇ ॥੧੬॥

ਬਿਦ੍ਰਭ ਦੇਸ ਨੂੰ ਢੋਲ ਮ੍ਰਿਦੰਗ ਵਜਾਉਂਦਾ ਹੋਇਆ ਉਠ ਚਲਿਆ ॥੧੬॥

ਅੜਿਲ ॥

ਅੜਿਲ:

ਦੇਵਊ ਪਹੁਚੇ ਆਇ ਦੈਤ ਆਵਤ ਭਏ ॥

ਦੇਵਤੇ ਆ ਪਹੁੰਚੇ ਅਤੇ ਦੈਂਤ ਵੀ ਆ ਗਏ।

ਗੰਧ੍ਰਬ ਜਛ ਭੁਜੰਗ ਸਭੈ ਚਲਿ ਤਹ ਗਏ ॥

ਗੰਧਰਬ, ਯਕਸ਼, ਭੁਜੰਗ ਸਭ ਚਲ ਕੇ ਉਥੇ ਗਏ।

ਇੰਦ੍ਰ ਚੰਦ੍ਰ ਅਰ ਸੂਰਜ ਪਹੁਚੇ ਆਇ ਕਰਿ ॥

ਇੰਦਰ, ਚੰਦ੍ਰਮਾ ਅਤੇ ਸੂਰਜ ਉਥੇ ਆ ਪਹੁੰਚੇ।

ਹੋ ਧਨਧਿਈਸ ਜਲਿ ਰਾਵ ਬਦਿਤ੍ਰ ਬਜਾਇ ਕਰਿ ॥੧੭॥

ਕੁਬੇਰ ('ਧਨਧਿਈਸ') ਅਤੇ ਵਰੁਣ ('ਜਲਿ ਰਾਵ') ਵਾਜੇ ਵਜਾ ਕੇ ਆ ਪਹੁੰਚੇ ॥੧੭॥

ਨਲ ਹੀ ਕੋ ਧਰਿ ਰੂਪ ਸਕਲ ਚਲਿ ਤਹ ਗਏ ॥

ਸਾਰੇ ਨਲ ਦਾ ਹੀ ਰੂਪ ਧਾਰ ਕੇ ਉਥੇ ਚਲ ਕੇ ਆ ਗਏ।

ਨਲ ਕੋ ਕਰਿ ਹਰਿ ਦੂਤ ਪਠਾਵਤ ਤਹ ਭਏ ॥

ਇੰਦਰ ਨੇ ਨਲ ਨੂੰ ਦੂਤ ਬਣਾ ਕੇ ਉਥੇ ਭੇਜ ਦਿੱਤਾ।

ਸੁਨਿ ਨ੍ਰਿਪ ਬਰ ਏ ਬਚਨ ਚਲਿਯੋ ਤਹ ਧਾਇ ਕਰਿ ॥

(ਇੰਦਰ ਦੇ) ਬੋਲ ਸੁਣ ਕੇ ਸ੍ਰੇਸ਼ਠ ਰਾਜਾ ਉਥੇ ਧਾ ਕੇ ਗਿਆ।

ਹੋ ਕਿਨੀ ਨ ਹਟਕਿਯੋ ਤਾਹਿ ਪਹੂਚ੍ਯੋ ਜਾਇ ਕਰਿ ॥੧੮॥

(ਉਸ ਨੂੰ) ਕਿਸੇ ਨੇ ਨਾ ਰੋਕਿਆ, ਉਥੇ ਜਾ ਪਹੁੰਚਿਆ ॥੧੮॥

ਦਮਵੰਤੀ ਛਬਿ ਨਿਰਖਿ ਅਧਿਕ ਰੀਝਤ ਭਈ ॥

(ਉਸ ਦੀ) ਛਬੀ ਨੂੰ ਵੇਖ ਕੇ ਦਮਵੰਤੀ ਬਹੁਤ ਪ੍ਰਸੰਨ ਹੋਈ।

ਜੁ ਕਛੁ ਹੰਸ ਕਹਿਯੋ ਸੁ ਸਭ ਸਾਚੀ ਭਈ ॥

ਹੰਸ ਨੇ ਜੋ ਕੁਝ ਕਿਹਾ ਸੀ, ਉਹ ਸਭ ਸਚ ਹੀ ਸਿੱਧ ਹੋਇਆ।

ਜਾ ਦਿਨ ਮੈ ਯਾ ਕੋ ਪਤਿ ਕਰਿ ਕਰਿ ਪਾਇ ਹੌ ॥

ਜਿਸ ਦਿਨ ਉਸ ਨੂੰ ਮੈਂ ਪਤੀ ਰੂਪ ਵਿਚ ਪ੍ਰਾਪਤ ਕਰ ਲਵਾਂਗੀ,

ਹੋ ਤਦਿਨ ਘਰੀ ਕੇ ਸਖੀ ਸਹਿਤ ਬਲਿ ਜਾਇ ਹੌ ॥੧੯॥

ਉਸ ਦਿਨ ਦੀ ਉਸ ਘੜੀ ਤੋਂ ਮੈਂ ਸਖੀ ਸਹਿਤ ਵਾਰਨੇ ਜਾਵਾਂਗੀ ॥੧੯॥

ਮਨ ਮੈ ਇਹੈ ਦਮਵੰਤੀ ਮੰਤ੍ਰ ਬਿਚਾਰਿਯੋ ॥

ਦਮਵੰਤੀ ਨੇ ਮਨ ਵਿਚ ਇਹ ਸੋਚ ਕੀਤੀ

ਸਭਹਿਨ ਕੇ ਬੈਠੇ ਇਹ ਭਾਤਿ ਉਚਾਰਿਯੋ ॥

ਅਤੇ ਸਾਰਿਆਂ ਦੇ ਬੈਠਿਆਂ ਇਸ ਤਰ੍ਹਾਂ ਕਿਹਾ,

ਸੁਨੋ ਸਕਲ ਜਨ ਇਹੈ ਭੀਮਜਾ ਪ੍ਰਨ ਕਰਿਯੋ ॥

ਹੇ ਸਾਰੇ ਲੋਕੋ! ਸੁਣ ਲਵੋ! ਭੀਮਸੈਨ ਦੀ ਪੁੱਤਰੀ ਇਹ ਪ੍ਰਣ ਕਰਦੀ ਹੈ

ਹੋ ਜੋ ਤੁਮ ਮੈ ਨਲ ਰਾਵ ਵਹੈ ਕਰਿ ਪਤਿ ਬਰਿਯੋ ॥੨੦॥

ਕਿ ਤੁਹਾਡੇ ਵਿਚੋਂ ਜੋ ਨਲ ਰਾਜਾ ਹੈ, ਉਸ ਨੂੰ ਮੈਂ ਪਤੀ ਵਜੋਂ ਵਰਾਂਗੀ ॥੨੦॥

ਫੂਕ ਬਦਨ ਹ੍ਵੈ ਨ੍ਰਿਪਤ ਸਕਲ ਘਰ ਕੌ ਗਏ ॥

ਸਭ ਰਾਜਿਆਂ ਦੇ ਮੂੰਹ ਫਕ ਹੋ ਗਏ ਅਤੇ ਉਹ ਘਰਾਂ ਨੂੰ ਚਲੇ ਗਏ।

ਕਲਿਜੁਗਾਦਿ ਜੇ ਹੁਤੇ ਦੁਖਿਤ ਚਿਤ ਮੈ ਭਏ ॥

ਕਲਿਯੁਗ ਆਦਿ ਜੋ ਸਨ, (ਉਹ) ਮਨ ਵਿਚ ਬਹੁਤ ਦੁਖੀ ਹੋਏ।

ਨਲਹਿ ਭੀਮਜਾ ਬਰੀ ਅਧਿਕ ਸੁਖ ਪਾਇ ਕੈ ॥

ਨਲ ਨੇ ਭੀਮਸੈਨ ਦੀ ਪੁੱਤਰੀ ਨਾਲ ਬਹੁਤ ਸੁਖ ਮਨਾ ਕੇ


Flag Counter