ਸ਼੍ਰੀ ਦਸਮ ਗ੍ਰੰਥ

ਅੰਗ - 995


ਨਗਰ ਆਪਨੇ ਓਰ ਸਿਧਾਰਿਯੋ ॥੨੯॥

ਅਤੇ ਆਪਣੇ ਨਗਰ ਵਲ ਚਲ ਪਿਆ ॥੨੯॥

ਬਿਨੁ ਆਯੁਧ ਭਜਿ ਚਲਿਯੋ ਨਿਹਾਰਿਯੋ ॥

ਬਿਨਾ ਹਥਿਆਰਾਂ ਦੇ ਮਿਰਜ਼ੇ ਨੂੰ ਭਜਿਆ ਜਾਂਦਾ (ਸਾਰਿਆ ਨੇ) ਵੇਖਿਆ।

ਨਿਰਭੈ ਹ੍ਵੈ ਸਭਹੂੰਨ ਬਿਚਾਰਿਯੋ ॥

ਸਭ ਨੇ ਨਿਰਭੈ ਹੋ ਕੇ ਵਿਚਾਰਿਆ।

ਇਨ ਦੁਹੂੰਅਨ ਕੌ ਜਾਨ ਨ ਦੈਹੌ ॥

ਇਨ੍ਹਾਂ ਦੋਹਾਂ ਨੂੰ ਅਜ ਜਾਣ ਨਹੀਂ ਦੇਣਾ।

ਯਾ ਕੌ ਮਾਰਿ ਆਜੁ ਹੀ ਲੈਹੈ ॥੩੦॥

ਇਨ੍ਹਾਂ ਨੂੰ ਅਜ ਹੀ ਮਾਰ ਲਵਾਂਗੇ ॥੩੦॥

ਕੋਊ ਪਕਰਿ ਸੈਹਥੀ ਧਾਯੋ ॥

ਕੋਈ ਸੈਹੱਥੀ ਲੈ ਕੇ ਪਿਛੇ ਲਗਿਆ।

ਕਿਨੂੰ ਕਾਢਿ ਕਰ ਖੜਗ ਨਚਾਯੋ ॥

ਕਿਸੇ ਨੇ ਤਲਵਾਰ ਖਿਚ ਕੇ ਘੁੰਮਾਈ।

ਕਿਨੂੰ ਮਾਰਿ ਬਾਨਨ ਕੀ ਕਰੀ ॥

ਕਿਸੇ ਨੇ ਤੀਰਾਂ ਦੀ ਮਾਰ ਕੀਤੀ।

ਪਾਗ ਉਤਰਿ ਮਿਰਜਾ ਕੀ ਪਰੀ ॥੩੧॥

(ਇਸ ਤਰ੍ਹਾਂ) ਮਿਰਜ਼ੇ ਦੀ ਪਗ ਉਤਰ ਕੇ ਡਿਗ ਪਈ ॥੩੧॥

ਪਾਗ ਉਤਰਿ ਤਾ ਕੀ ਜਬ ਗਈ ॥

ਜਦ ਉਸ ਦੀ ਪਗੜੀ ਉਤਰ ਗਈ

ਮੂੰਡੀ ਹੋਤਿ ਨਾਗ ਤਿਹ ਭਈ ॥

ਤਾਂ ਉਸ ਦਾ ਸਿਰ ਨੰਗਾ ਹੋ ਗਿਆ।

ਸੁੰਦਰ ਅਧਿਕ ਕੇਸ ਤਿਹ ਛੂਟੇ ॥

ਉਸ ਦੇ ਬਹੁਤ ਸੁੰਦਰ ਵਾਲ ਖਿਲਰ ਗਏ

ਜਬ ਹੀ ਸੂਰ ਜੁਧ ਕਹ ਜੂਟੇ ॥੩੨॥

ਜਦੋਂ ਉਸ ਨਾਲ ਸੂਰਮੇ ਯੁੱਧ ਕਰਨ ਲਈ ਜੁਟੇ ॥੩੨॥

ਕਿਨੀ ਬਿਸਿਖ ਕਸਿ ਤਾਹਿ ਪ੍ਰਹਾਰਿਯੋ ॥

ਕਿਸੇ ਨੇ (ਉਸ ਨੂੰ) ਬਾਣ ਕਸ ਕੇ ਮਾਰਿਆ।

ਕਿਨਹੂੰ ਖੜਗ ਕਾਢਿ ਤਿਹ ਮਾਰਿਯੋ ॥

ਕਿਸੇ ਨੇ ਖੜਗ ਕਢ ਕੇ ਉਸ ਨੂੰ ਮਾਰੀ।

ਕਿਨਹੂੰ ਵਾਰਿ ਗੁਰਜ ਕੋ ਕੀਨੋ ॥

ਕਿਸੇ ਨੇ ਗੁਰਜ ਦਾ ਵਾਰ ਕੀਤਾ।

ਖੇਤ ਮਾਰਿ ਮਿਰਜਾ ਕੌ ਲੀਨੋ ॥੩੩॥

ਮਿਰਜ਼ੇ ਨੂੰ ਰਣ ਖੇਤਰ ਵਿਚ ਹੀ ਮਾਰ ਦਿੱਤਾ ॥੩੩॥

ਪ੍ਰਿਥਮ ਨਾਸ ਮਿਰਜਾ ਕੌ ਕਰਿਯੋ ॥

ਪਹਿਲਾਂ ਮਿਰਜ਼ੇ ਨੂੰ ਮਾਰਿਆ।

ਬਹੁਰੌ ਜਾਇ ਸਾਹਿਬਹਿ ਧਰਿਯੋ ॥

ਫਿਰ ਜਾ ਕੇ ਸਾਹਿਬਾਂ ਨੂੰ ਧਰ ਲਿਆ।

ਬੈਠੇ ਤਿਸੀ ਬਿਰਛ ਤਰ ਆਈ ॥

ਉਹ ਉਸ ਬ੍ਰਿਛ ਹੇਠਾਂ ਆ ਬੈਠੇ

ਜਹ ਤਿਨ ਦੁਹੂੰਅਨ ਰੈਨਿ ਬਿਤਾਈ ॥੩੪॥

ਜਿਥੇ ਉਨ੍ਹਾਂ ਦੋਹਾਂ ਨੇ ਰਾਤ ਬਤੀਤ ਕੀਤੀ ਸੀ ॥੩੪॥

ਦੋਹਰਾ ॥

ਦੋਹਰਾ:

ਕਮਰ ਭਰਾਤ ਕੇ ਕੀ ਤੁਰਤੁ ਜਮਧਰ ਲਈ ਨਿਕਾਰਿ ॥

ਤਦ (ਉਸ ਨੇ) ਆਪਣੇ ਭਰਾ ਦੇ ਕਮਰਕੱਸੇ ਵਿਚੋਂ ਕਟਾਰ ਕਢ ਲਈ।

ਕਿਯੋ ਪਯਾਨੌ ਮੀਤ ਪਹਿ ਉਦਰ ਕਟਾਰੀ ਮਾਰ ॥੩੫॥

ਆਪਣੇ ਪੇਟ ਵਿਚ ਮਾਰ ਕੇ ਯਾਰ ਦੇ ਪਾਸ ਚਲੀ ਗਈ ॥੩੫॥

ਚੌਪਈ ॥

ਚੌਪਈ:

ਪ੍ਰਥਮ ਮੀਤ ਤਹ ਤੇ ਨਿਕਰਾਯੋ ॥

ਪਹਿਲਾਂ ਉਥੋਂ (ਉਸ ਨੂੰ) ਮਿਤਰ ਨੂੰ ਕਢਿਆ।

ਬਹੁਰਿ ਬਿਰਛ ਤਰ ਆਨਿ ਸੁਵਾਯੋ ॥

ਫਿਰ ਬ੍ਰਿਛ ਦੇ ਹੇਠਾਂ ਆਣ ਸਵਾਇਆ।

ਭ੍ਰਾਤਨ ਮੋਹ ਬਹੁਰਿ ਲਖਿ ਕਿਯੋ ॥

ਫਿਰ ਭਰਾਵਾਂ ਨੂੰ ਵੇਖ ਕੇ (ਉਨ੍ਹਾਂ ਦੇ) ਮੋਹ ਵਿਚ ਪੈ ਗਈ

ਸਸਤ੍ਰਨ ਟਾਗਿ ਜਾਡ ਪਰ ਦਿਯੋ ॥੩੬॥

ਅਤੇ ਸ਼ਸਤ੍ਰਾਂ ਨੂੰ ਜੰਡ ਉਤੇ ਟੰਗ ਦਿੱਤਾ ॥੩੬॥

ਪ੍ਰਥਮੈ ਰੂਪ ਹੇਰਿ ਤਿਹ ਬਿਗਸੀ ॥

ਪਹਿਲਾਂ (ਮਿਰਜ਼ੇ ਦਾ) ਰੂਪ ਵੇਖ ਕੇ ਆਨੰਦਿਤ ਹੋਈ

ਨਿਜੁ ਪਤਿ ਕੈ ਤਾ ਕੌ ਲੈ ਨਿਕਸੀ ॥

ਅਤੇ ਉਸ ਨੂੰ ਆਪਣਾ ਪਤੀ ਬਣਾ ਕੇ ਨਿਕਲ ਆਈ।

ਭ੍ਰਾਤਿਨ ਹੇਰਿ ਮੋਹ ਮਨ ਆਯੋ ॥

ਭਰਾਵਾਂ ਨੂੰ ਵੇਖ ਕੇ ਮਨ ਵਿਚ ਮੋਹ ਜਾਗ ਪਿਆ।

ਨਿਜੁ ਪ੍ਰੀਤਮ ਕੋ ਨਾਸ ਕਰਾਯੋ ॥੩੭॥

ਆਪਣੇ ਪ੍ਰੀਤਮ ਦਾ ਨਾਸ਼ ਕਰਵਾ ਦਿੱਤਾ ॥੩੭॥

ਵਹ ਤ੍ਰਿਯ ਪੀਰ ਪਿਯਾ ਕੇ ਬਰੀ ॥

(ਪਹਿਲਾਂ) ਉਹ ਇਸਤਰੀ ਪ੍ਰੀਤਮ ਦੇ ਵਿਯੋਗ ਦੀ ਪੀੜ ਵਿਚ ਸੜੀ

ਆਪਹੁ ਮਾਰਿ ਕਟਾਰੀ ਮਰੀ ॥

ਅਤੇ ਆਪ ਕਟਾਰ ਮਾਰ ਕੇ ਮਰ ਗਈ।

ਜੋ ਤ੍ਰਿਯ ਚਰਿਤ ਚਹੈ ਸੁ ਬਨਾਵੈ ॥

ਇਸਤਰੀ ਜਿਸ ਤਰ੍ਹਾਂ ਚਾਹੇ ਚਰਿਤ੍ਰ ਬਣਾ ਲੈਂਦੀ ਹੈ।

ਦੇਵ ਅਦੇਵ ਭੇਵ ਨਹਿ ਪਾਵੈ ॥੩੮॥

ਦੇਵਤੇ ਤੇ ਦੈਂਤ (ਇਸ ਦਾ) ਭੇਦ ਨਹੀਂ ਪਾ ਸਕਦੇ ਹਨ ॥੩੮॥

ਦੋਹਰਾ ॥

ਦੋਹਰਾ:

ਪ੍ਰਥਮ ਤਹਾ ਤੇ ਕਾਢਿ ਕੈ ਪੁਨਿ ਨਿਜੁ ਮੀਤ ਹਨਾਇ ॥

ਪਹਿਲਾਂ ਉਥੋਂ ਕਢ ਕੇ ਫਿਰ ਆਪਣੇ ਮਿਤਰ ਨੂੰ ਮਰਵਾਇਆ।

ਪੁਨਿ ਜਮਧਰ ਉਰ ਹਨਿ ਮਰੀ ਭ੍ਰਾਤ ਮੋਹ ਕੇ ਭਾਇ ॥੩੯॥

ਫਿਰ ਭਰਾਵਾਂ ਦੇ ਮੋਹ ਕਾਰਨ (ਆਪ) ਛਾਤੀ ਵਿਚ ਕਟਾਰ ਮਾਰ ਕੇ ਮਰ ਗਈ ॥੩੯॥

ਭੂਤ ਭਵਿਖ ਭਵਾਨ ਮੈ ਸੁਨਿਯਤ ਸਦਾ ਬਨਾਇ ॥

ਭੂਤ, ਭਵਿਖਤ ਅਤੇ ਵਰਤਮਾਨ ਵਿਚ ਇਹ ਗੱਲਾਂ ਸੁਣੀਆਂ ਜਾਂਦੀਆਂ ਰਹਿਣਗੀਆਂ

ਚਤੁਰਿ ਚਰਿਤ੍ਰਨ ਕੌ ਸਦਾ ਭੇਵ ਨ ਪਾਯੋ ਜਾਇ ॥੪੦॥

ਕਿ ਚਤੁਰ ਇਸਤਰੀ ਦੇ ਚਰਿਤ੍ਰਾਂ ਦਾ ਭੇਦ ਕਿਸੇ ਤੋਂ ਵੀ ਪਾਇਆ ਨਹੀਂ ਜਾ ਸਕਦਾ ॥੪੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੯॥੨੫੬੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰਿਯਾ ਚਰਿਤ੍ਰ ਦੇ ਮੰਤ੍ਰੀ ਭੂਪ ਦੇ ਸੰਵਾਦ ਦੇ ੧੨੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੯॥੨੫੬੩॥ ਚਲਦਾ॥

ਚੌਪਈ ॥

ਚੌਪਈ:

ਸੁਮਤਿ ਕੁਅਰਿ ਰਾਨੀ ਇਕ ਸੁਨੀ ॥

ਸੁਮਤਿ ਕੁਅਰਿ ਨਾਂ ਦੀ ਇਕ ਰਾਣੀ ਸੁਣੀਂਦੀ ਸੀ।

ਬੇਦ ਪੁਰਾਨ ਬਿਖੈ ਅਤਿ ਗੁਨੀ ॥

(ਉਹ) ਵੇਦਾਂ ਅਤੇ ਪੁਰਾਣਾਂ ਵਿਚ ਬਹੁਤ ਗੁੜ੍ਹੀ ਹੋਈ ਸੀ।

ਸਿਵ ਕੀ ਅਧਿਕ ਉਪਾਸਕ ਰਹੈ ॥

(ਉਹ) ਸ਼ਿਵ ਦੀ ਬਹੁਤ ਉਪਾਸ਼ਕ ਸੀ।

ਹਰ ਹਰ ਸਦਾ ਬਕਤ੍ਰ ਤੇ ਕਹੈ ॥੧॥

ਮੂੰਹੋਂ ਸਦਾ 'ਹਰ-ਹਰ' ਕਹਿੰਦੀ ਰਹਿੰਦੀ ਸੀ ॥੧॥


Flag Counter