(ਫਿਰ) ਅੰਤ ਉਤੇ 'ਮਥਣੀ' ਸ਼ਬਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਅਧਿਕ ਗੁਣੀ ਜਨਾਂ ਦੀ ਸਭਾ ਵਿਚ ਸੁਣਾ ਕੇ ਕਥਨ ਕਰੋ ॥੧੧੯੪॥
ਪਹਿਲਾਂ 'ਨਰਾਧਿਪਣੀ' (ਰਾਜੇ ਦੀ ਸੈਨਾ) (ਸ਼ਬਦ) ਕਥਨ ਕਰੋ।
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਨੂੰ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਕਵੀ ਜਨੋ! (ਇਸ ਨੂੰ) ਸੁਣ ਕੇ ਕਬਿੱਤਾ ਵਿਚ ਵਰਤੋ ॥੧੧੯੫॥
ਅੜਿਲ:
ਪਹਿਲਾਂ 'ਮਾਨੁਖੇਸਣੀ' (ਰਾਜੇ ਦੀ ਸੈਨਾ) (ਸ਼ਬਦ) ਉਚਾਰਨ ਕਰੋ।
ਉਸ ਦੇ ਅੰਤ ਉਤੇ 'ਅੰਤਕਨੀ' ਸ਼ਬਦ ਜੋੜੋ।
(ਇਸ ਨੂੰ) ਸਭ ਚਤੁਰ ਲੋਗ ਤੁਪਕ ਦਾ ਨਾਮ ਪਛਾਣੋ।
ਸੰਕਾ ਨੂੰ ਤਿਆਗ ਨਿਸੰਗ ਹੋ ਕੇ ਇਸ ਨੂੰ ਉਚਾਰੋ ॥੧੧੯੬॥
ਪਹਿਲਾਂ 'ਦੇਸ ਏਸਣੀ' (ਦੇਸ ਦੇ ਰਾਜੇ ਦੀ ਸੈਨਾ) ਸ਼ਬਦ ਬਖਾਨ ਕਰੋ।
ਉਸ ਦੇ ਅੰਤ ਉਤੇ 'ਅਰਦਨੀ' ਸ਼ਬਦ ਜੋੜੋ।
(ਇਸ ਨੂੰ) ਸਾਰੇ ਸੂਝਵਾਨ ਤੁਪਕ ਦਾ ਨਾਮ ਸਮਝ ਲਵੋ।
(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਉਚਾਰਨ ਕਰੋ ॥੧੧੯੭॥
ਪਹਿਲਾਂ 'ਜਨਪਦੇਸਣੀ' (ਰਾਜੇ ਦੀ ਸੈਨਾ) (ਸ਼ਬਦ) ਉਚਾਰਨ ਕਰੋ।
(ਫਿਰ) ਉਸ ਦੇ ਅੰਤ ਉਤੇ 'ਅੰਤਕਨੀ' ਸ਼ਬਦ ਜੋੜੋ।
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।
ਜਿਥੇ ਜੀ ਕਰੇ, ਉਥੇ ਵਰਤੋਂ ਕਰੋ ॥੧੧੯੮॥
ਪਹਿਲਾਂ 'ਮਾਨਵੇਂਦ੍ਰਵੀ' (ਬਾਦਸ਼ਾਹ ਦੀ ਸੈਨਾ) ਸ਼ਬਦ ਬਖਾਨ ਕਰੋ।
ਮਗਰੋਂ 'ਅੰਤਿ ਅੰਤਕਨੀ' ਸ਼ਬਦ ਜੋੜੋ।
(ਇਸ ਨੂੰ) ਸਭ ਲੋਗ ਤੁਪਕ ਦੇ ਨਾਮ ਵਜੋਂ ਚਿਤ ਵਿਚ ਜਾਣ ਲਵੋ।
(ਇਹ) ਗੱਲ ਭੂਤ, ਵਰਤਮਾਨ ਅਤੇ ਭਵਿਖਤ ਕਾਲ ਵਿਚ ਸਭ ਜਾਣਦੇ ਹਨ ॥੧੧੯੯॥