ਸ਼੍ਰੀ ਦਸਮ ਗ੍ਰੰਥ

ਅੰਗ - 928


ਚੌਪਈ ॥

ਚੌਪਈ:

ਦੂਤ ਤਬੈ ਬੈਰਮ ਪਹਿ ਆਯੋ ॥

ਤਦ ਦੂਤ ਬੈਰਮ ਖਾਂ ਕੋਲ ਆਇਆ

ਤਾ ਕੋ ਅਧਿਕ ਰੋਸ ਉਪਜਾਯੋ ॥

ਅਤੇ ਉਸ ਨੂੰ ਬਹੁਤ ਕ੍ਰੋਧਵਾਨ ਕੀਤਾ।

ਬੈਠਿਯੋ ਕਹਾ ਦੈਵ ਕੇ ਖੋਏ ॥

(ਦੂਤ ਨੇ ਕਿਹਾ) ਹੇ ਰੱਬ ਦੇ ਮਾਰਿਓ! ਕਿਵੇਂ ਬੈਠੇ ਹੋ।

ਤੋ ਪੈ ਕਰੇ ਆਰਬਿਨ ਢੋਏ ॥੪॥

ਤੁਹਾਡੇ ਉਤੇ ਅਰਬ ਦੇਸ ਵਾਲਿਆਂ ਨੇ ਹਮਲਾ ਕੀਤਾ ਹੈ ॥੪॥

ਬੈਰਮ ਅਧਿਕ ਬਚਨ ਸੁਨਿ ਡਰਿਯੋ ॥

ਬੈਰਮ ਖਾਂ ਇਹ ਗੱਲ ਸੁਣ ਕੇ ਬਹੁਤ ਡਰ ਗਿਆ

ਆਪੁ ਭਜਨ ਕੋ ਸਾਮੋ ਕਰਿਯੋ ॥

ਅਤੇ ਆਪ ਦੌੜਨ ਦੀ ਵਿਉਂਤ ਬਣਾਈ।

ਤਦ ਚਲਿ ਤੀਰ ਪਠਾਨੀ ਆਈ ॥

ਤਦ ਪਠਾਣੀ ਉਸ ਕੋਲ ਚਲ ਕੇ ਆਈ।

ਤਾ ਸੋ ਕਹਿਯੋ ਸੁ ਚਹੌ ਸੁਨਾਈ ॥੫॥

ਜੋ ਉਸ ਨੇ ਆ ਕੇ ਕਿਹਾ, ਉਹ ਮੈਂ ਸੁਣਾਉਣਾ ਚਾਹੁੰਦਾ ਹਾਂ ॥੫॥

ਦੋਹਰਾ ॥

ਦੋਹਰਾ:

ਤੋਰ ਪਿਤਾ ਐਸੋ ਹੁਤੋ ਜਾ ਕੋ ਜਗ ਮੈ ਨਾਮ ॥

ਤੇਰੇ ਪਿਤਾ ਅਜਿਹੇ ਸਨ ਕਿ ਜਿੰਨਾ ਦਾ ਜਗਤ ਵਿਚ ਨਾਂ ਸੀ।

ਤੂ ਕਾਤਰ ਐਸੋ ਭਯੋ ਛਾਡਿ ਚਲਿਯੋ ਸੰਗ੍ਰਾਮ ॥੬॥

ਤੂੰ ਅਜਿਹਾ ਡਰਪੋਕ ਹੈਂ ਕਿ ਜੰਗ ਨੂੰ ਛਡ ਕੇ ਭਜ ਚਲਿਆ ਹੈਂ ॥੬॥

ਚੌਪਈ ॥

ਚੌਪਈ:

ਅਪਨੀ ਪਗਿਯਾ ਮੋ ਕਹ ਦੀਜੈ ॥

(ਤੁਸੀਂ) ਆਪਣੀ ਪੱਗ ਮੈਨੂੰ ਦੇ ਦਿਓ

ਮੇਰੀ ਪਹਿਰ ਇਜਾਰਹਿ ਲੀਜੈ ॥

ਅਤੇ ਮੇਰੀ ਸਲਵਾਰ ਪਾ ਲਵੋ।

ਜਬ ਮੈ ਸਸਤ੍ਰ ਤਿਹਾਰੋ ਧਰਿਹੌ ॥

ਜਦ ਮੈਂ ਤੁਹਾਡੇ ਸ਼ਸਤ੍ਰ ਧਾਰਨ ਕਰਾਂਗੀ

ਟੂਕ ਟੂਕ ਬੈਰਿਨ ਕੇ ਕਰਿਹੌ ॥੭॥

ਤਾਂ ਵੈਰੀਆਂ ਦੇ ਟੋਟੇ ਟੋਟੇ ਕਰ ਦਿਆਂਗੀ ॥੭॥

ਯੌ ਕਹਿ ਪਤਿਹਿ ਭੋਹਰੇ ਦੀਨੋ ॥

ਇਸ ਤਰ੍ਹਾਂ ਕਹਿ ਕੇ ਪਤੀ ਨੂੰ ਭੋਰੇ ਵਿਚ ਪਾ ਦਿੱਤਾ

ਤਾ ਕੈ ਛੀਨਿ ਆਯੁਧਨ ਲੀਨੋ ॥

ਅਤੇ ਉਸ ਦੇ ਸਾਰੇ ਹਥਿਆਰ ਖੋਹ ਲਏ।

ਸਸਤ੍ਰ ਬਾਧਿ ਨਰ ਭੇਖ ਬਨਾਯੋ ॥

(ਉਸ ਪਠਾਣੀ ਨੇ) ਸ਼ਸਤ੍ਰ ਬੰਨ੍ਹ ਕੇ ਪੁਰਸ਼ ਦਾ ਭੇਸ ਬਣਾਇਆ

ਪਹਿਰਿ ਕਵਚ ਦੁੰਦਭੀ ਬਜਾਯੋ ॥੮॥

ਅਤੇ ਕਵਚ ਪਾ ਕੇ ਨਗਾਰਾ ਵਜਾਇਆ ॥੮॥

ਦੋਹਰਾ ॥

ਦੋਹਰਾ:

ਸੈਨ ਸਕਲ ਲੈ ਕੈ ਚੜੀ ਸੂਰਨ ਸਕਲ ਜਤਾਇ ॥

ਸਾਰੀ ਸੈਨਾ ਲੈ ਕੇ (ਪਠਾਣੀ) ਚੜ੍ਹ ਪਈ ਅਤੇ ਸੂਰਮਿਆਂ ਨੂੰ ਦਸਿਆ

ਬੈਰਮ ਖਾ ਮੁਹਿ ਭ੍ਰਿਤ ਕੌ ਬੀਰਾ ਦਯੋ ਬੁਲਾਇ ॥੯॥

ਕਿ ਬੈਰਮ ਖਾਂ ਨੇ ਮੈਨੂੰ ਦਾਸੀ ਨੂੰ ਬੁਲਾ ਕੇ (ਇਸ ਜੰਗ ਨੂੰ ਲੜਨ ਦਾ) ਬੀੜਾ ਦਿੱਤਾ ਹੈ ॥੯॥

ਚੌਪਈ ॥

ਚੌਪਈ:

ਸੈਨਾ ਸਕਲ ਸੰਗ ਲੈ ਧਾਈ ॥

(ਉਹ) ਸਾਰੀ ਸੈਨਾ ਨੂੰ ਨਾਲ ਲੈ ਕੇ ਚੜ੍ਹ ਪਈ

ਬਾਧੇ ਗੋਲ ਸਾਮੁਹੇ ਆਈ ॥

ਅਤੇ ਗੋਲ ਘੇਰਾ (ਵਿਯੂਹ) ਬਣਾ ਕੇ ਸਾਹਮਣੇ ਆਈ।

ਬੈਰਮ ਖਾ ਇਕ ਭ੍ਰਿਤ ਪਠਾਯੋ ॥

(ਅਤੇ ਵੈਰੀ ਦਲ ਨੂੰ ਕਹਿਣ ਲਗੀ ਕਿ) ਬੈਰਮ ਖਾਂ ਨੇ ਇਕ ਦਾਸ ਨੂੰ (ਜੰਗ ਕਰਨ ਲਈ) ਭੇਜਿਆ ਹੈ।

ਮੋ ਕਹ ਜੀਤਿ ਤਬ ਆਗੇ ਜਾਯੋ ॥੧੦॥

ਮੈਨੂੰ ਜਿਤ ਕੇ ਹੀ ਅਗੇ ਜਾ ਸਕਦੇ ਹੋ ॥੧੦॥

ਯੌ ਸੁਨਿ ਸੂਰ ਸਕਲ ਰਿਸ ਭਰੇ ॥

ਇਹ ਗੱਲ ਸੁਣ ਕੇ ਸਾਰੇ ਸੂਰਮੇ ਗੁੱਸੇ ਨਾਲ ਭਰ ਗਏ

ਭਾਤਿ ਭਾਤਿ ਕੈ ਆਯੁਧੁ ਧਰੇ ॥

ਅਤੇ ਭਾਂਤ ਭਾਂਤ ਦੇ ਹਥਿਆਰ ਧਾਰਨ ਕਰ ਲਏ।

ਤਾ ਕੋ ਘੇਰਿ ਦਸੌ ਦਿਸਿ ਆਏ ॥

ਉਸ ਨੂੰ ਦਸਾਂ ਦਿਸ਼ਾਵਾਂ (ਭਾਵ ਸਭ ਪਾਸਿਓਂ) ਘੇਰ ਲਿਆ

ਤਾਨਿ ਕਮਾਨਨ ਬਾਨ ਚਲਾਏ ॥੧੧॥

ਅਤੇ ਕਮਾਣਾਂ ਖਿਚ ਕੇ ਬਾਣ ਚਲਾਏ ॥੧੧॥

ਦੋਹਰਾ ॥

ਦੋਹਰਾ:

ਅਸਿ ਫਾਸੀ ਧਰਿ ਸਿਪਰ ਲੈ ਗੁਰਜ ਗੁਫਨ ਲੈ ਹਾਥ ॥

ਤਲਵਾਰ, ਫਾਸ, ਢਾਲ, ਗੁਰਜ, ਗੋਫਨਾ ਆਦਿ ਹੱਥ ਵਿਚ ਧਾਰਨ ਕਰ ਲਏ।

ਗਿਰਿ ਗਿਰਿ ਗੇ ਜੋਧਾ ਧਰਨਿ ਬਿਧੈ ਬਰਛਿਯਨ ਸਾਥ ॥੧੨॥

ਜੋਧੇ ਬਰਛੀਆਂ ਨਾਲ ਵਿੰਨ੍ਹੇ ਹੋਏ ਧਰਤੀ ਉਤੇ ਡਿਗ-ਡਿਗ ਪਏ ॥੧੨॥

ਭੁਜੰਗ ਛੰਦ ॥

ਭੁਜੰਗ ਛੰਦ:

ਲਏ ਹਾਥ ਸੈਥੀ ਅਰਬ ਖਰਬ ਧਾਏ ॥

ਹੱਥ ਵਿਚ ਸੈਹਥੀਆਂ ਲੈ ਕੇ ਅਰਬਾਂ ਖਰਬਾਂ ਸੂਰਮੇ ਚੜ੍ਹ ਆਏ

ਬੰਧੇ ਗੋਲ ਹਾਠੇ ਹਠੀ ਖੇਤ ਆਏ ॥

ਅਤੇ ਹਠੀ ਸੂਰਮੇ ਗੋਲ ਘੇਰਾ ਬੰਨ੍ਹ ਕੇ ਯੁੱਧ-ਭੂਮੀ ਵਿਚ ਆ ਗਏ।

ਮਹਾ ਕੋਪ ਕੈ ਬਾਲ ਕੇ ਤੀਰ ਢੂਕੇ ॥

ਉਹ ਬਹੁਤ ਅਧਿਕ ਕ੍ਰੋਧ ਕਰ ਕੇ ਇਸਤਰੀ ਦੇ ਕੋਲ ਢੁਕੇ

ਦੁਹੂੰ ਓਰ ਤੇ ਮਾਰ ਹੀ ਮਾਰਿ ਕੂਕੇ ॥੧੩॥

ਅਤੇ ਦੋਹਾਂ ਪਾਸਿਆਂ ਤੋਂ 'ਮਾਰੋ-ਮਾਰੋ' ਦੀਆਂ ਆਵਾਜ਼ਾਂ ਆਉਣ ਲਗੀਆਂ ॥੧੩॥

ਸਵੈਯਾ ॥

ਸਵੈਯਾ:

ਛੋਰਿ ਨਿਸਾਸਨ ਕੇ ਫਰਰੇ ਭਟ ਢੋਲ ਢਮਾਕਨ ਦੈ ਕਰਿ ਢੂਕੇ ॥

ਝੰਡਿਆਂ ਦੇ ਫਰਰਿਆਂ ਨੂੰ ਝੁਲਾ ਕੇ ਸੂਰਮੇ ਢੋਲਾਂ ਉਤੇ ਡਗੇ ਮਾਰ ਕੇ ਢੁਕੇ ਹਨ।

ਢਾਲਨ ਕੌ ਗਹਿ ਕੈ ਕਰ ਭੀਤਰ ਮਾਰ ਹੀ ਮਾਰਿ ਦਸੌ ਦਿਸਿ ਕੂਕੇ ॥

ਢਾਲਾਂ ਨੂੰ ਹੱਥਾਂ ਵਿਚ ਪਕੜ ਕੇ ਹਰ ਪਾਸਿਓਂ 'ਮਾਰੋ-ਮਾਰੋ' ਕੂਕਦੇ ਹਨ।

ਵਾਰ ਅਪਾਰ ਬਹੇ ਕਈ ਬਾਰ ਗਏ ਛੁਟਿ ਕੰਚਨ ਕੋਟਿ ਕਨੂਕੇ ॥

ਕਈ ਵਾਰ ਅਣਗਿਣਤ ਪ੍ਰਹਾਰ ਹੋਏ ਹਨ ਅਤੇ ਸੋਨੇ (ਵਰਗੇ ਸੂਰਮਿਆਂ ਦੇ ਸ਼ਰੀਰ) ਚਿੰਗਾਰੇ ਬਣ ਕੇ ਉਡ ਗਏ ਹਨ।

ਲੋਹ ਲੁਹਾਰ ਗੜੈ ਜਨੁ ਜਾਰਿ ਉਠੈ ਇਕ ਬਾਰਿ ਤ੍ਰਿਨਾਰਿ ਭਭੂਕੇ ॥੧੪॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਲੋਹਾਰ ਦੁਆਰਾ ਲੋਹੇ ਨੂੰ ਸਾੜ ਕੇ (ਲਾਲ ਕਰ ਕੇ) ਕੁਟਣ ਵੇਲੇ ਇਕੋ ਵਾਰ ਅੱਗ ('ਤ੍ਰਿਨਾਰ' ਤ੍ਰਿਨ-ਅਰਿ) ਵਿਚੋਂ ਚਿਣਗਾਂ ਉਠੀਆਂ ਹੋਣ ॥੧੪॥

ਭੁਜੰਗ ਛੰਦ ॥

ਭੁਜੰਗ ਛੰਦ:

ਗੁਰਿਏ ਖੇਲ ਮਹਮੰਦਿਲੇ ਜਾਕ ਧਾਏ ॥

ਗੁਰਿਏ, ਖੇਲ, ਮਹਮੰਦਿਲੇ,


Flag Counter