ਸ਼੍ਰੀ ਦਸਮ ਗ੍ਰੰਥ

ਅੰਗ - 625


ਛਤ੍ਰਿਨ ਤਾ ਸਬੁ ਛਤ੍ਰਿਪਤਿ ਸੂਝਾ ॥

ਸਭ ਛਤ੍ਰੀਆਂ ਨੂੰ ਉਹ ਛਤ੍ਰਪਤੀ ਦੇ ਰੂਪ ਵਿਚ ਸੁਝਿਆ

ਜੋਗਿਨ ਮਹਾ ਜੋਗ ਕਰ ਬੂਝਾ ॥

ਅਤੇ ਜੋਗੀਆਂ ਨੇ ਮਹਾਨ ਜੋਗੀ ਵਜੋਂ ਬੁਝਿਆ।

ਹਿਮਧਰ ਤਾਹਿ ਹਿਮਾਲਯ ਜਾਨਾ ॥

ਬਰਫੀਲੇ ਪਰਬਤਾਂ (ਅਰਥਾਂਤਰ-ਚੰਦ੍ਰਮਾ) ਨੇ ਉਸ ਨੂੰ ਹਿਮਾਲਾ ਵਜੋਂ ਜਾਣਿਆ

ਦਿਨਕਰ ਅੰਧਕਾਰਿ ਅਨੁਮਾਨਾ ॥੧੪੫॥

ਅਤੇ ਹਨੇਰੇ ਨੇ ਸੂਰਜ ਕਰ ਕੇ ਅਨੁਮਾਨ ਕੀਤਾ ॥੧੪੫॥

ਜਲ ਸਰੂਪ ਜਲ ਤਾਸੁ ਪਛਾਨਾ ॥

ਜਲ ਨੇ ਉਸ ਨੂੰ 'ਜਲ ਸਰੂਪ' ਵਜੋਂ ਪਛਾਣਿਆ

ਮੇਘਨ ਇੰਦ੍ਰਦੇਵ ਕਰ ਮਾਨਾ ॥

ਅਤੇ ਬਦਲਾਂ ਨੇ ਉਸ ਨੂੰ ਇੰਦਰ ਦੇਵ ਵਜੋਂ ਅਨੁਮਾਨ ਕੀਤਾ।

ਬੇਦਨ ਬ੍ਰਹਮ ਰੂਪ ਕਰ ਦੇਖਾ ॥

ਵੇਦਾਂ ਨੇ ਉਸ ਨੂੰ ਬ੍ਰਹਮ ਰੂਪ ਕਰ ਕੇ ਵੇਖਿਆ

ਬਿਪਨ ਬ੍ਯਾਸ ਜਾਨਿ ਅਵਿਰੇਖਾ ॥੧੪੬॥

ਅਤੇ ਬ੍ਰਾਹਮਣਾਂ ਨੇ ਬਿਆਸ ਕਰ ਕੇ ਵਿਚਾਰਿਆ ॥੧੪੬॥

ਲਖਮੀ ਤਾਹਿ ਬਿਸਨੁ ਕਰਿ ਮਾਨ੍ਯੋ ॥

ਲੱਛਮੀ ਨੇ ਉਸ ਨੂੰ ਵਿਸ਼ਣੂ ਕਰ ਕੇ ਮੰਨਿਆ

ਬਾਸਵ ਦੇਵ ਬਾਸਵੀ ਜਾਨ੍ਯੋ ॥

ਅਤੇ ਇੰਦਰਾਣੀ ('ਬਾਸਵੀ') ਨੇ ਇੰਦਰ ਰੂਪ ਵਿਚ ਜਾਣਿਆ।

ਸੰਤਨ ਸਾਤਿ ਰੂਪ ਕਰਿ ਦੇਖਾ ॥

ਸੰਤਾਂ ਨੇ (ਉਸ ਨੂੰ) ਸ਼ਾਂਤ ਰੂਪ ਵਿਚ ਵੇਖਿਆ

ਸਤ੍ਰਨ ਕਲਹ ਸਰੂਪ ਬਿਸੇਖਾ ॥੧੪੭॥

ਅਤੇ ਵੈਰੀਆਂ ਨੇ ਝਗੜੇ ('ਕਲਹ') ਦੇ ਰੂਪ ਵਿਚ ਵੇਖਿਆ ॥੧੪੭॥

ਰੋਗਨ ਤਾਹਿ ਅਉਖਧੀ ਸੂਝਾ ॥

ਰੋਗੀਆਂ ਨੂੰ ਉਹ ਦਵਾਈ ਰੂਪ ਲਗਿਆ

ਭਾਮਿਨ ਭੋਗ ਰੂਪ ਕਰਿ ਬੂਝਾ ॥

ਅਤੇ ਇਸਤਰੀਆਂ ਨੇ ਭੋਗ ਰੂਪ ਵਿਚ ਸਮਝਿਆ।

ਮਿਤ੍ਰਨ ਮਹਾ ਮਿਤ੍ਰ ਕਰਿ ਜਾਨਾ ॥

ਮਿਤਰਾਂ ਨੇ ਮਹਾਨ ਮਿਤਰ ਕਰ ਕੇ ਮੰਨਿਆ

ਜੋਗਿਨ ਪਰਮ ਤਤੁ ਪਹਚਾਨਾ ॥੧੪੮॥

ਅਤੇ ਜੋਗੀਆਂ ਨੇ ਪਰਮਤੱਤ ਵਜੋਂ ਪਛਾਣਿਆ ॥੧੪੮॥

ਮੋਰਨ ਮਹਾ ਮੇਘ ਕਰਿ ਮਾਨਿਆ ॥

ਮੋਰਾਂ ਨੇ ਘਨਘੋਰ ਬਦਲ ਵਜੋਂ ਮੰਨਿਆ

ਦਿਨਕਰ ਚਿਤ ਚਕਵੀ ਜਾਨਿਆ ॥

ਅਤੇ ਚਕਵੀ ਨੇ ਚਿਤ ਵਿਚ ਸੂਰਜ ਕਰ ਕੇ ਸਮਝਿਆ।

ਚੰਦ ਸਰੂਪ ਚਕੋਰਨ ਸੂਝਾ ॥

ਚਕੋਰਾਂ ਨੇ ਚੰਦ੍ਰਮਾ ਦਾ ਸਰੂਪ ਸਮਝਿਆ

ਸ੍ਵਾਤਿ ਬੂੰਦ ਸੀਪਨ ਕਰਿ ਬੂਝਾ ॥੧੪੯॥

ਅਤੇ ਸਿੱਪੀਆਂ ਨੇ ਸ੍ਵਾਂਤੀ ਬੂੰਦ ਕਰ ਕੇ ਬੁਝਿਆ ॥੧੪੯॥

ਮਾਸ ਬਸੰਤ ਕੋਕਿਲਾ ਜਾਨਾ ॥

ਕੋਇਲ ਨੇ ਬਸੰਤ ਦਾ ਮਹੀਨਾ ਸਮਝਿਆ

ਸ੍ਵਾਤਿ ਬੂੰਦ ਚਾਤ੍ਰਕ ਅਨੁਮਾਨਾ ॥

ਅਤੇ ਚਾਤ੍ਰਿਕ ਨੇ ਸ੍ਵਾਂਤੀ ਬੂੰਦ ਵਜੋਂ ਅਨੁਮਾਨ ਕੀਤਾ।

ਸਾਧਨ ਸਿਧਿ ਰੂਪ ਕਰਿ ਦੇਖਾ ॥

ਸਾਧਾਂ ਨੇ ਸਿੱਧ ਰੂਪ ਕਰ ਕੇ ਵੇਖਿਆ

ਰਾਜਨ ਮਹਾਰਾਜ ਅਵਿਰੇਖਾ ॥੧੫੦॥

ਅਤੇ ਰਾਜਿਆਂ ਨੇ ਮਹਾਰਾਜਾ ਵਜੋਂ ਵਿਚਾਰਿਆ ॥੧੫੦॥

ਦਾਨ ਸਰੂਪ ਭਿਛਕਨ ਜਾਨਾ ॥

ਭਿਖਾਰੀਆਂ ਨੇ ਦਾਨ ਰੂਪ ਸਮਝਿਆ

ਕਾਲ ਸਰੂਪ ਸਤ੍ਰੁ ਅਨੁਮਾਨਾ ॥

ਅਤੇ ਵੈਰੀਆਂ ਨੇ ਕਾਲ ਸਰੂਪ ਅਨੁਮਾਨਿਆ।

ਸਾਸਤ੍ਰ ਸਰੂਪ ਸਿਮ੍ਰਿਤਨ ਦੇਖਾ ॥

ਸਿਮ੍ਰਿਤੀਆਂ ਨੇ ਸ਼ਾਸਤ੍ਰ ਵਜੋਂ ਵੇਖਿਆ

ਸਤਿ ਸਰੂਪ ਸਾਧ ਅਵਿਰੇਖਾ ॥੧੫੧॥

ਅਤੇ ਸਾਧਾਂ ਨੇ ਸਤਿ ਸਰੂਪ ਵਿਚ ਵਿਚਾਰਿਆ ॥੧੫੧॥

ਸੀਲ ਰੂਪ ਸਾਧਵਿਨ ਚੀਨਾ ॥

ਸਾਧੂ ਰੁਚੀ ਵਾਲਿਆਂ ਨੇ ਸ਼ੁੱਧ ਚਲਨ ('ਸ਼ੀਲ') ਵਾਲਾ ਪਛਾਣਿਆ

ਦਿਆਲ ਸਰੂਪ ਦਇਆ ਚਿਤਿ ਕੀਨਾ ॥

ਅਤੇ ਦਇਆ ਨੇ ਦਿਆਲੂ ਵਜੋਂ ਚਿਤ ਵਿਚ ਵਿਚਾਰਿਆ।

ਮੋਰਨ ਮੇਘ ਰੂਪ ਪਹਿਚਾਨਾ ॥

ਮੋਰਾਂ ਨੇ ਬਦਲ ਰੂਪ ਵਿਚ ਪਛਾਣਿਆ

ਚੋਰਨ ਤਾਹਿ ਭੋਰ ਕਰਿ ਜਾਨਾ ॥੧੫੨॥

ਅਤੇ ਚੋਰਾਂ ਨੇ ਉਸ ਨੂੰ ਪ੍ਰਭਾਤ ਵੇਲਾ ਕਰ ਕੇ ਜਾਣਿਆ ॥੧੫੨॥

ਕਾਮਿਨ ਕੇਲ ਰੂਪ ਕਰਿ ਸੂਝਾ ॥

ਕਾਮਨੀਆਂ ਨੂੰ ਕਾਮ-ਕੇਲ ਵਜੋਂ ਸੁਝਿਆ

ਸਾਧਨ ਸਿਧਿ ਰੂਪ ਤਿਹ ਬੂਝਾ ॥

ਅਤੇ ਸਾਧਾਂ ਨੇ ਉਸ ਨੂੰ ਸਿੱਧ ਰੂਪ ਵਿਚ ਵਿਚਾਰਿਆ।

ਫਣਪਤੇਸ ਫਣੀਅਰ ਕਰਿ ਜਾਨ੍ਯੋ ॥

ਨਾਗਾਂ ('ਫਣੀਅਰ') ਨੇ (ਉਸ ਨੂੰ) ਸ਼ੇਸ਼ਨਾਗ ਕਰ ਕੇ ਜਾਣਿਆ

ਅੰਮ੍ਰਿਤ ਰੂਪ ਦੇਵਤਨ ਮਾਨ੍ਯੋ ॥੧੫੩॥

ਅਤੇ ਦੇਵਤਿਆਂ ਨੇ ਅੰਮ੍ਰਿਤ ਰੂਪ ਕਰ ਕੇ ਮੰਨਿਆ ॥੧੫੩॥

ਮਣਿ ਸਮਾਨ ਫਣੀਅਰ ਕਰਿ ਸੂਝਾ ॥

ਨਾਗਾਂ ('ਫਣੀਅਰ') ਨੂੰ ਮਣੀ ਕਰ ਕੇ ਸੁਝਿਆ

ਪ੍ਰਾਣਿਨ ਪ੍ਰਾਨ ਰੂਪ ਕਰਿ ਬੂਝਾ ॥

ਅਤੇ ਪ੍ਰਾਣੀਆਂ ਨੇ ਪ੍ਰਾਣ ਰੂਪ ਕਰ ਕੇ ਬੁਝਿਆ।

ਰਘੁ ਬੰਸੀਅਨ ਰਘੁਰਾਜ ਪ੍ਰਮਾਨ੍ਰਯੋ ॥

ਰਘੂਬੰਸੀਆਂ ਨੇ ਰਘੁ ਰਾਜ ਵਜੋਂ ਪ੍ਰਮਾਣਿਤ ਕੀਤਾ

ਕੇਵਲ ਕ੍ਰਿਸਨ ਜਾਦਵਨ ਜਾਨ੍ਯੋ ॥੧੫੪॥

ਅਤੇ ਯਾਦਵਾਂ ਨੇ ਕੇਵਲ ਕ੍ਰਿਸ਼ਨ ਕਰ ਕੇ ਜਾਣਿਆ ॥੧੫੪॥

ਬਿਪਤਿ ਹਰਨ ਬਿਪਤਹਿ ਕਰਿ ਜਾਨਾ ॥

ਬਿਪਤਾ ਵਿਚ ਗ੍ਰਸਿਆਂ ਨੇ ਉਸ ਨੂੰ ਬਿਪਤਾ ਦੇ ਵਿਨਾਸ਼ਕ ਵਜੋਂ ਸਮਝਿਆ

ਬਲਿ ਮਹੀਪ ਬਾਵਨ ਪਹਚਾਨਾ ॥

ਅਤੇ ਬਲੀ ਰਾਜੇ ਨੇ ਬਾਵਨ (ਅਵਤਾਰ) ਵਜੋਂ ਪਛਾਣ ਕੀਤੀ।

ਸਿਵ ਸਰੂਪ ਸਿਵ ਸੰਤਨ ਪੇਖਾ ॥

ਸ਼ਿਵ ਦੇ ਉਪਾਸਕਾਂ ਨੇ ਸ਼ਿਵ ਰੂਪ ਵਿਚ ਵੇਖਿਆ

ਬ੍ਯਾਸ ਪਰਾਸੁਰ ਤੁਲ ਬਸੇਖਾ ॥੧੫੫॥

ਅਤੇ ਬਿਆਸ ਨੇ ਪਰਾਸ਼ਰ ਦੇ ਸਮਾਨ ਸਮਝਿਆ ॥੧੫੫॥

ਬਿਪ੍ਰਨ ਬੇਦ ਸਰੂਪ ਬਖਾਨਾ ॥

ਬ੍ਰਾਹਮਣਾਂ ਨੇ ਵੇਦ ਸਰੂਪ ਕਰ ਕੇ ਵਰਣਨ ਕੀਤਾ

ਛਤ੍ਰਿ ਜੁਧ ਰੂਪ ਕਰਿ ਜਾਨਾ ॥

ਅਤੇ ਛਤ੍ਰੀਆਂ ਨੇ ਯੁੱਧ ਰੂਪ ਕਰ ਕੇ ਜਾਣਿਆ।

ਜਉਨ ਜਉਨ ਜਿਹ ਭਾਤਿ ਬਿਚਾਰਾ ॥

ਜੋ ਜੋ ਜਿਸ ਤਰ੍ਹਾਂ ਨਾਲ ਵਿਚਾਰ ਕਰਦਾ ਸੀ,

ਤਉਨੈ ਕਾਛਿ ਕਾਛਿ ਅਨੁਹਾਰਾ ॥੧੫੬॥

ਉਸ (ਉਸ) ਨੇ (ਉਸ ਨੂੰ ਆਪਣੀ) ਦ੍ਰਿਸ਼ਟੀ ਅਨੁਰੂਪ ਸੋਚਿਆ ॥੧੫੬॥