ਸ਼੍ਰੀ ਦਸਮ ਗ੍ਰੰਥ

ਅੰਗ - 561


ਪ੍ਰੇਰਤਿ ਅਨੰਗ ॥

(ਆਪਣੀ ਇਸਤਰੀ ਨਾਲ) ਸੰਯੋਗ ਨਹੀਂ ਕਰਨਗੇ।

ਕਰਿ ਸੁਤਾ ਭੋਗ ॥

ਪੁੱਤਰੀ ਨਾਲ ਭੋਗ ਕਰਨਗੇ

ਜੋ ਹੈ ਅਜੋਗ ॥੧੦੦॥

ਜੋ ਅਯੋਗ ਹੈ ॥੧੦੦॥

ਤਜਿ ਲਾਜ ਭਾਜ ॥

ਸਮਾਜ ਸਹਿਤ ਲਾਜ-ਮਰਯਾਦਾ ਨੂੰ

ਸੰਜੁਤ ਸਮਾਜ ॥

ਛਡ ਕੇ ਭੱਜ ਜਾਣਗੇ।

ਘਟ ਚਲਾ ਧਰਮ ॥

ਧਰਮ ਘਟ ਜਾਏਗਾ

ਬਢਿਓ ਅਧਰਮ ॥੧੦੧॥

ਅਤੇ ਅਧਰਮ ਵਧ ਜਾਏਗਾ ॥੧੦੧॥

ਕ੍ਰੀੜਤ ਕੁਨਾਰਿ ॥

ਧਰਮ-ਇਸਤਰੀਆਂ ਨੂੰ ਛਡ ਕੇ ਮਾੜੀਆਂ ਇਸਤਰੀਆਂ ਨਾਲ

ਤਜਿ ਧਰਮ ਵਾਰਿ ॥

ਕਾਮ-ਕ੍ਰੀੜਾ ਕਰਨਗੇ।

ਬਢਿ ਗਯੋ ਭਰਮ ॥

ਭਰਮ ਵਧ ਜਾਵੇਗਾ

ਭਾਜੰਤ ਧਰਮ ॥੧੦੨॥

ਅਤੇ ਧਰਮ ਭੱਜ ਜਾਵੇਗਾ ॥੧੦੨॥

ਦੇਸਨ ਬਿਦੇਸ ॥

ਦੇਸਾਂ ਬਿਦੇਸਾਂ ਵਿਚ

ਪਾਪੀ ਨਰੇਸ ॥

ਰਾਜੇ ਪਾਪੀ ਹੋਣਗੇ।

ਧਰਮੀ ਨ ਕੋਇ ॥

ਕੋਈ ਧਰਮੀ (ਵਿਅਕਤੀ) ਨਹੀਂ ਹੋਏਗਾ।

ਪਾਪ ਅਤਿ ਹੋਇ ॥੧੦੩॥

ਬਹੁਤ ਅਧਿਕ ਪਾਪ ਹੋਣਗੇ ॥੧੦੩॥

ਸਾਧੂ ਸਤ੍ਰਾਸ ॥

ਸਾਧੂ ਡਰਦੇ ਮਾਰੇ

ਜਹ ਤਹ ਉਦਾਸ ॥

ਜਿਥੇ ਕਿਥੇ ਉਦਾਸ ਰਹਿਣਗੇ।

ਪਾਪੀਨ ਰਾਜ ॥

ਪਾਪੀਆਂ ਦਾ ਰਾਜ ਹੋਵੇਗਾ

ਗ੍ਰਿਹ ਸਰਬ ਸਾਜ ॥੧੦੪॥

(ਅਤੇ ਉਨ੍ਹਾਂ ਦੇ) ਘਰਾਂ ਵਿਚ ਸਭ ਤਰ੍ਹਾਂ ਦੀ ਸਾਜ-ਸਜਾਵਟ ਹੋਵੇਗੀ ॥੧੦੪॥

ਹਰਿ ਗੀਤਾ ਛੰਦ ॥

ਹਰਿ ਗੀਤਾ ਛੰਦ:

ਸਬ ਦ੍ਰੋਨ ਗਿਰਵਰ ਸਿਖਰ ਤਰ ਨਰ ਪਾਪ ਕਰਮ ਭਏ ਭਨੌ ॥

ਦ੍ਰੋਣ ਪਰਬਤ ਦੇ ਹੇਠੋਂ ਤੋਂ ਲੈ ਕੇ ਧੁਰ ਚੋਟੀ ਤਕ ਸਾਰੇ ਪੁਰਸ਼ ਪਾਪ ਕਰਮ ਵਿਚ ਲੀਨ ਦਸੇ ਜਾਣਗੇ।

ਉਠਿ ਭਾਜ ਧਰਮ ਸਭਰਮ ਹੁਐ ਚਮਕੰਤ ਦਾਮਿਨਿ ਸੋ ਮਨੌ ॥

ਧਰਮ ਉਠ ਕੇ ਭਜ ਜਾਵੇਗਾ ਅਤੇ ਭਰਮ ਮਾਨੋ ਬਿਜਲੀ ਬਣ ਕੇ ਚਮਕੇਗਾ।

ਕਿਧੌ ਸੂਦ੍ਰ ਸੁਭਟ ਸਮਾਜ ਸੰਜੁਤ ਜੀਤ ਹੈ ਬਸੁਧਾ ਥਲੀ ॥

ਜਾਂ ਸ਼ੂਦ੍ਰਾਂ ਨੇ ਸੂਰਮਿਆਂ ਦੇ ਸਮਾਜ ਸਮੇਤ ਧਰਤੀ ਨੂੰ ਬਲ ਪੂਰਵਕ ਜਿਤ ਲਿਆ ਹੋਵੇਗਾ।

ਕਿਧੌ ਅਤ੍ਰ ਛਤ੍ਰ ਤਜੇ ਭਜੇ ਅਰੁ ਅਉਰ ਅਉਰ ਕ੍ਰਿਆ ਚਲੀ ॥੧੦੫॥

ਜਾਂ (ਸਾਰੇ ਰਾਜੇ) ਅਸਤ੍ਰ ਅਤੇ ਛਤ੍ਰ ਛਡ ਕੇ ਭਜ ਗਏ ਹੋਣਗੇ ਅਤੇ ਹੋਰ ਦੀ ਹੋਰ ਕ੍ਰਿਆ ਚਲ ਪਈ ਹੋਵੇਗੀ ॥੧੦੫॥


Flag Counter