ਸ਼੍ਰੀ ਦਸਮ ਗ੍ਰੰਥ

ਅੰਗ - 841


ਚੌਪਈ ॥

ਚੌਪਈ:

ਯੌ ਸੁਨਿ ਲੋਕ ਸਕਲ ਹੀ ਧਾਏ ॥

ਇਸ ਤਰ੍ਹਾਂ ਸੁਣ ਕੇ ਸਾਰੇ ਲੋਕ (ਉਧਰ ਵਲ) ਚਲ ਪਏ

ਛੇਰਾ ਸਕਰ ਕੁਚਾਰੂ ਲ੍ਯਾਏ ॥

(ਅਤੇ ਉਸ ਲਈ) ਬਕਰਾ ('ਛੇਰਾ') ਸ਼ਕਰ, ਕਚਾਲੂ ਲੈ ਕੇ ਆਏ।

ਦੂਧ ਭਾਤ ਆਗੇ ਲੈ ਧਰਹੀ ॥

(ਉਸ) ਅਗੇ ਦੁੱਧ ਅਤੇ ਭਾਤ ਲਿਆ ਕੇ ਰਖੇ

ਭਾਤਿ ਭਾਤਿ ਸੌ ਪਾਇਨ ਪਰਹੀ ॥੨੫॥

ਅਤੇ ਕਈ ਤਰ੍ਹਾਂ ਨਾਲ ਪੈਰੀਂ ਪੈਣ ਲਗੇ ॥੨੫॥

ਦਰਸ ਦਯੋ ਤੁਮ ਕੌ ਜਦੁਰਾਈ ॥

ਤੁਹਾਨੂੰ ਸ੍ਰੀ ਕ੍ਰਿਸ਼ਨ ਨੇ ਦਰਸ਼ਨ ਦਿੱਤੇ ਹਨ

ਗੁਰੂ ਭਾਖਿ ਦੈ ਗਯੋ ਬਡਾਈ ॥

ਅਤੇ (ਤੁਹਾਨੂੰ) ਗੁਰੂ ਕਹਿ ਕੇ ਵਡਿਆਈ ਦੇ ਗਏ ਹਨ।

ਤਾ ਤੇ ਸਭ ਉਸਤਤਿ ਹਮ ਕਰਹੀ ॥

ਇਸ ਲਈ ਅਸੀਂ ਸਾਰੇ (ਤੁਹਾਡੀ) ਉਸਤਤ ਕਰਦੇ ਹਾਂ

ਮਹਾ ਕਾਲ ਕੀ ਬੰਦ ਨ ਪਰਹੀ ॥੨੬॥

(ਜਿਸ ਦੇ ਫਲਸਰੂਪ ਸਾਨੂੰ) ਮਹਾ ਕਾਲ ਦਾ ਬੰਧਨ ਨਹੀਂ ਪਵੇਗਾ (ਭਾਵ ਅਸੀਂ ਮ੍ਰਿਤੂ ਦੇ ਪ੍ਰਭਾਵ ਤੋਂ ਬਚ ਜਾਵਾਂਗੇ) ॥੨੬॥

ਦੋਹਰਾ ॥

ਦੋਹਰਾ:

ਮਹਾ ਕਾਲ ਕੀ ਬੰਦ ਤੇ ਸਭ ਕੋ ਲੇਹੁ ਛੁਰਾਇ ॥

(ਹੇ ਦੇਵ ਆਤਮਾ! ਅਸਾਂ) ਸਾਰਿਆਂ ਨੂੰ ਮਹਾ ਕਾਲ ਦੇ ਬੰਧਨ ਤੋਂ ਮੁਕਤ ਕਰਾ ਦਿਓ।

ਤਵ ਪ੍ਰਸਾਦਿ ਬਿਚਰਹਿ ਸੁਰਗ ਪਰਹਿ ਨਰਕ ਨਹਿ ਜਾਇ ॥੨੭॥

ਤੁਹਾਡੀ ਕ੍ਰਿਪਾ ਕਰ ਕੇ ਅਸੀਂ ਸਵਰਗ ਵਿਚ ਵਿਚਰਾਂਗੇ ਅਤੇ ਨਰਕ ਵਿਚ ਨਹੀਂ ਪਵਾਂਗੇ ॥੨੭॥

ਚੌਪਈ ॥

ਚੌਪਈ:

ਚਲੀ ਕਥਾ ਪੁਰਿ ਭੀਤਰਿ ਆਈ ॥

ਉਹ ਗੱਲ ਤੁਰਦੀ ਤੁਰਦੀ ਨਗਰ ਵਿਚ ਪਹੁੰਚ ਗਈ।

ਤਿਨ ਰਾਨੀ ਸ੍ਰਵਨਨ ਸੁਨਿ ਪਾਈ ॥

ਉਸ ਨੂੰ ਰਾਣੀ ਨੇ ਕੰਨਾਂ ਨਾਲ ਸੁਣ ਲਿਆ।

ਚੜਿ ਝੰਪਾਨ ਤਹਾ ਕਹ ਚਲੀ ॥

(ਉਹ ਆਪਣੇ ਨਾਲ) ਵੀਹ ਪੰਜਾਹ ਸਹੇਲੀਆਂ ਲੈ ਕੇ

ਲੀਨੇ ਬੀਸ ਪਚਾਸਿਕ ਅਲੀ ॥੨੮॥

ਅਤੇ ਪਾਲਕੀ ਵਿਚ ਸਵਾਰ ਹੋ ਕੇ ਉਧਰ ਵਲ ਚਲ ਪਈ ॥੨੮॥

ਦੋਹਰਾ ॥

ਦੋਹਰਾ:

ਚਲੀ ਚਲੀ ਆਈ ਤਹਾ ਜਹਾ ਹੁਤੇ ਨਿਜੁ ਮੀਤ ॥

ਚਲਦਿਆਂ ਚਲਦਿਆਂ ਉਥੇ ਆ ਪਹੁੰਚੀ ਜਿਥੇ ਉਸ ਦਾ ਮਿਤਰ (ਬੈਠਾ) ਸੀ।

ਭਾਖਿ ਗੁਰੂ ਪਾਇਨ ਪਰੀ ਅਧਿਕ ਮਾਨ ਸੁਖ ਚੀਤ ॥੨੯॥

ਗੁਰੂ ਕਹਿ ਕੇ (ਉਸ ਦੇ) ਪੈਰੀਂ ਪਈ ਅਤੇ ਮਨ ਵਿਚ ਬਹੁਤ ਸੁਖ ਮੰਨਾਇਆ ॥੨੯॥

ਚੌਪਈ ॥

ਚੌਪਈ:

ਕਿਹ ਬਿਧਿ ਦਰਸੁ ਸ੍ਯਾਮ ਤੁਹਿ ਦੀਨੋ ॥

(ਮਿਤਰ ਤੋਂ ਪੁਛਣ ਲਗੀ) ਤੁਹਾਨੂੰ ਕਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਨੇ ਦਰਸ਼ਨ ਦਿੱਤੇ ਹਨ

ਕਵਨ ਕ੍ਰਿਪਾ ਕਰਿ ਕੈ ਗੁਰ ਕੀਨੋ ॥

ਅਤੇ ਕਿਸ ਤਰ੍ਹਾਂ ਕ੍ਰਿਪਾ ਕਰ ਕੇ (ਤੁਹਾਨੂੰ) ਗੁਰੂ ਬਣਾਇਆ ਹੈ।

ਸਕਲ ਕਥਾ ਵਹੁ ਹਮੈ ਸੁਨਾਵਹੁ ॥

ਉਹ ਸਾਰੀ ਕਥਾ ਮੈਨੂੰ ਸੁਣਾਓ

ਮੋਰੇ ਚਿਤ ਕੋ ਤਾਪ ਮਿਟਾਵਹੁ ॥੩੦॥

ਅਤੇ ਮੇਰੇ ਚਿਤ ਦਾ ਸੰਤਾਪ ਨਸ਼ਟ ਕਰੋ ॥੩੦॥

ਦੋਹਰਾ ॥

ਦੋਹਰਾ:

ਜੋ ਕਛੁ ਕਥਾ ਤੁਮ ਪੈ ਭਈ ਸੁ ਕਛੁ ਕਹੌ ਤੁਮ ਮੋਹਿ ॥

ਜਿਵੇਂ ਜਿਵੇਂ ਤੁਹਾਡੇ ਨਾਲ ਬੀਤਿਆ, ਉਹ ਸਾਰਾ ਕੁਝ ਤੁਸੀਂ ਮੈਨੂੰ ਦਸੋ।

ਤੁਹਿ ਜਦੁਪਤਿ ਕੈਸੇ ਮਿਲੇ ਕਹਾ ਦਯੋ ਬਰ ਤੋਹਿ ॥੩੧॥

ਤੁਹਾਨੂੰ ਸ੍ਰੀ ਕ੍ਰਿਸ਼ਨ ਕਿਸ ਤਰ੍ਹਾਂ ਮਿਲੇ ਅਤੇ ਤੁਹਾਨੂੰ ਕੀ ਵਰ ਦਿੱਤਾ ॥੩੧॥

ਚੌਪਈ ॥

ਚੌਪਈ:

ਮਜਨ ਹੇਤ ਇਹਾ ਮੈ ਆਯੋ ॥

(ਮਿਤਰ ਨੇ ਉੱਤਰ ਦਿੱਤਾ) ਇਸ਼ਨਾਨ ਕਰਨ ਲਈ ਮੈਂ ਇਥੇ ਆਇਆ

ਨ੍ਰਹਾਇ ਧੋਇ ਕਰਿ ਧ੍ਯਾਨ ਲਗਾਯੋ ॥

ਅਤੇ ਨਹਾ ਧੋ ਕੇ ਧਿਆਨ ਲਗਾਇਆ।

ਇਕ ਚਿਤ ਹ੍ਵੈ ਦ੍ਰਿੜ ਜਪੁ ਜਬ ਕਿਯੋ ॥

ਜਦ ਮਨ ਨੂੰ ਦ੍ਰਿੜ੍ਹਤਾ ਨਾਲ ਇਕਾਗਰ ਕੀਤਾ,

ਤਬ ਜਦੁਪਤਿ ਦਰਸਨ ਮੁਹਿ ਦਿਯੋ ॥੩੨॥

ਤਦ ਸ੍ਰੀ ਕ੍ਰਿਸ਼ਨ ਨੇ ਮੈਨੂੰ ਦਰਸ਼ਨ ਦਿੱਤੇ ॥੩੨॥

ਸੁਨੁ ਅਬਲਾ ਮੈ ਕਛੂ ਨ ਜਾਨੋ ॥

ਹੇ ਇਸਤਰੀ! ਸੁਣ, ਮੈਂ ਕੁਝ ਨਹੀਂ ਜਾਣਦਾ

ਕਹਾ ਦਯੋ ਮੁਹਿ ਕਹਾ ਬਖਾਨੋ ॥

ਕਿ (ਸ੍ਰੀ ਕ੍ਰਿਸ਼ਨ ਨੇ) ਮੈਨੂੰ ਕੀ ਦਿੱਤਾ ਅਤੇ ਕੀ ਕਿਹਾ।

ਮੈ ਲਖਿ ਰੂਪ ਅਚਰਜ ਤਬ ਭਯੋ ॥

ਮੈਂ (ਉਸ ਦਾ) ਰੂਪ ਵੇਖ ਕੇ ਵਿਸਮਾਦੀ ਅਵਸਥਾ ਵਿਚ ਹੋ ਗਿਆ

ਮੋ ਕਹ ਬਿਸਰਿ ਸਭੈ ਕਿਛੁ ਗਯੋ ॥੩੩॥

ਅਤੇ ਮੈਨੂੰ ਸਭ ਕੁਝ ਭੁਲ ਗਿਆ ॥੩੩॥

ਦੋਹਰਾ ॥

ਦੋਹਰਾ:

ਬਨਮਾਲਾ ਉਰ ਮੈ ਧਰੀ ਪੀਤ ਬਸਨ ਫਹਰਾਇ ॥

(ਉਸ ਨੇ) ਗਲੇ ਵਿਚ ਬਨਮਾਲਾ ਪਾਈ ਹੋਈ ਸੀ ਅਤੇ ਪੀਲੈ ਬਸਤ੍ਰ ਲਹਿਰਾ ਰਹੇ ਸਨ।

ਨਿਰਖ ਦਿਪਤ ਦਾਮਨਿ ਲਜੈ ਪ੍ਰਭਾ ਨ ਬਰਨੀ ਜਾਇ ॥੩੪॥

(ਉਸ ਦੀ) ਚਮਕ ਨੂੰ ਵੇਖ ਕੇ ਬਿਜਲੀ ਸ਼ਰਮਾਉਂਦੀ ਸੀ, (ਉਸ ਦੀ) ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੩੪॥

ਚੌਪਈ ॥

ਚੌਪਈ:

ਅਧਿਕ ਜੋਤਿ ਜਦੁਪਤਿ ਕੀ ਸੋਹੈ ॥

ਸ੍ਰੀ ਕ੍ਰਿਸ਼ਨ ਦੀ ਜੋਤਿ ਬਹੁਤ ਸ਼ੋਭਾਸ਼ਾਲੀ ਸੀ

ਖਗ ਮ੍ਰਿਗ ਜਛ ਭੁਜੰਗਨ ਮੋਹੈ ॥

(ਜਿਸ ਨੂੰ ਵੇਖ ਕੇ) ਪੰਛੀ, ਹਿਰਨ, ਯਕਸ਼ ਅਤੇ ਨਾਗ ਮੋਹਿਤ ਹੋ ਰਹੇ ਸਨ।

ਲਹਿ ਨੈਨਨ ਕੋ ਮ੍ਰਿਗ ਸਕੁਚਾਨੇ ॥

ਅੱਖਾਂ ਨੂੰ ਵੇਖ ਕੇ ਹਿਰਨ ਸ਼ਰਮਾ ਰਹੇ ਸਨ

ਕਮਲ ਜਾਨਿ ਅਲਿ ਫਿਰਤ ਦਿਵਾਨੇ ॥੩੫॥

ਅਤੇ ਭੌਰੇ ਕਮਲ ਦੇ ਫੁਲ ਸਮਝ ਕੇ ਦਿਵਾਨੇ ਹੋਏ ਫਿਰ ਰਹੇ ਸਨ ॥੩੫॥

ਛੰਦ ॥

ਛੰਦ:

ਪੀਤ ਬਸਨ ਬਨਮਾਲ ਮੋਰ ਕੋ ਮੁਕਟ ਸੁ ਧਾਰੈ ॥

ਪੀਲੇ ਬਸਤ੍ਰ, ਬਨਮਾਲਾ, ਮੋਰ-ਮੁਕਟ ਧਾਰਨ ਕੀਤੇ ਹੋਏ ਸਨ।

ਮੁਖ ਮੁਰਲੀ ਅਤਿ ਫਬਤ ਹਿਯੇ ਕੌਸਤਭ ਮਨਿ ਧਾਰੈ ॥

ਮੁਖ ਵਿਚ ਮੁਰਲੀ ਬਹੁਤ ਫਬਦੀ ਸੀ ਅਤੇ ਛਾਤੀ ਉਤੇ ਕੌਸਤੁਭ ਮਣੀ ਧਾਰਨ ਕੀਤੀ ਹੋਈ ਸੀ।

ਸਾਰੰਗ ਸੁਦਰਸਨ ਗਦਾ ਹਾਥ ਨੰਦਗ ਅਸਿ ਛਾਜੈ ॥

ਹੱਥ ਵਿਚ ਸਾਰੰਗ ਧਨੁਸ਼, ਸੁਦਰਸ਼ਨ ਚਕ੍ਰ, ਗਦਾ ਅਤੇ ਨੰਦਗ ਖੜਗ ਧਾਰਨ ਕੀਤੇ ਹੋਏ ਸਨ।

ਲਖੇ ਸਾਵਰੀ ਦੇਹ ਸਘਨ ਘਨ ਸਾਵਨ ਲਾਜੈ ॥੩੬॥

(ਉਸ ਦੀ) ਸਾਂਵਲੀ ਦੇਹ ਨੂੰ ਵੇਖ ਕੇ ਸਾਵਣ ਦੇ ਸੰਘਣੇ ਕਾਲੇ ਬਦਲ ਵੀ ਲਜਾ ਰਹੇ ਸਨ ॥੩੬॥

ਦੋਹਰਾ ॥

ਦੋਹਰਾ:

ਚਤੁਰ ਕਾਨ੍ਰਹ ਆਯੁਧ ਚਤੁਰ ਚਹੂੰ ਬਿਰਾਜਤ ਹਾਥ ॥

(ਉਸ) ਚਤੁਰ ਕਾਨ੍ਹ ਦੇ ਚੌਹਾਂ ਹੱਥਾਂ ਵਿਚ ਸ਼ਸਤ੍ਰ ਸੁਸ਼ੋਭਿਤ ਸਨ।

ਦੋਖ ਹਰਨ ਦੀਨੋ ਧਰਨ ਸਭ ਨਾਥਨ ਕੈ ਨਾਥ ॥੩੭॥

(ਉਹ) ਦੁਖਾਂ ਨੂੰ ਹਰਨ ਵਾਲੇ, ਗ਼ਰੀਬਾਂ (ਦੀਨਾਂ) ਦਾ ਆਸਰਾ ਅਤੇ ਸਾਰਿਆਂ ਨਾਥਾਂ ਦੇ ਵੀ ਨਾਥ ਸਨ ॥੩੭॥

ਨਵਲ ਕਾਨ੍ਰਹ ਗੋਪੀ ਨਵਲ ਨਵਲ ਸਖਾ ਲਿਯੇ ਸੰਗ ॥

ਸੁੰਦਰ ਕਾਨ੍ਹ ਨੇ (ਆਪਣੇ) ਨਾਲ ਸੁੰਦਰ ਗੋਪੀਆਂ ਅਤੇ ਗਵਾਲ-ਬਾਲਕ ਲਏ ਹੋਏ ਸਨ।

ਨਵਲ ਬਸਤ੍ਰ ਜਾਮੈ ਧਰੇ ਰੰਗਿਤ ਨਾਨਾ ਰੰਗ ॥੩੮॥

ਉਨ੍ਹਾਂ ਨੇ ਰੰਗਾਂ ਰੰਗ ਦੇ ਸੁੰਦਰ ਬਸਤ੍ਰ ਧਾਰਨ ਕੀਤੇ ਹੋਏ ਸਨ ॥੩੮॥

ਇਹੈ ਭੇਖ ਭਗਵਾਨ ਕੋ ਯਾ ਮੈ ਕਛੂ ਨ ਭੇਦ ॥

(ਇਸਤਰੀ ਕਹਿਣ ਲਗੀ ਕਿ) ਇਹੀ ਭਗਵਾਨ ਕ੍ਰਿਸ਼ਨ ਦਾ ਭੇਸ ਹੈ, ਇਸ ਵਿਚ ਕੋਈ ਫ਼ਰਕ ਨਹੀਂ ਹੈ।

ਇਹੈ ਉਚਾਰਤ ਸਾਸਤ੍ਰ ਸਭ ਇਹੈ ਬਖਾਨਤ ਬੇਦ ॥੩੯॥

ਇਹੀ ਸਾਰੇ ਸ਼ਾਸਤ੍ਰ ਕਹਿੰਦੇ ਹਨ ਅਤੇ ਇਸੇ ਦਾ ਹੀ ਬਖਾਨ ਵੇਦਾਂ ਵਿਚ ਹੋਇਆ ਹੈ ॥੩੯॥

ਇਹੈ ਭੇਖ ਪੰਡਿਤ ਕਹੈ ਇਹੈ ਕਹਤ ਸਭ ਕੋਇ ॥

ਇਹੀ ਭੇਸ ਪੰਡਿਤ ਕਹਿੰਦੇ ਹਨ ਅਤੇ ਇਹੀ ਸਾਰੀ ਲੋਕਾਈ ਕਹਿੰਦੀ ਹੈ।

ਦਰਸੁ ਦਯੋ ਜਦੁਪਤਿ ਤੁਮੈ ਯਾ ਮੈ ਭੇਦ ਨ ਕੋਇ ॥੪੦॥

ਤੁਹਾਨੂੰ ਸ੍ਰੀ ਕ੍ਰਿਸ਼ਨ ਨੇ ਦਰਸ਼ਨ ਦਿੱਤੇ ਹਨ, ਇਸ ਵਿਚ ਕੋਈ ਲੁਕਾ ਨਹੀਂ ਹੈ ॥੪੦॥

ਚੌਪਈ ॥

ਚੌਪਈ:

ਸਭ ਬਨਿਤਾ ਪਾਇਨ ਪਰ ਪਰੀ ॥

ਸਾਰੀਆਂ ਇਸਤਰੀਆਂ (ਉਸ ਆਦਮੀ ਦੇ) ਪੈਰੀਂ ਪਈਆਂ

ਭਾਤਿ ਭਾਤਿ ਸੋ ਬਿਨਤੀ ਕਰੀ ॥

ਅਤੇ ਭਾਂਤ ਭਾਂਤ ਦੀਆਂ ਬੇਨਤੀਆਂ ਕੀਤੀਆਂ

ਨਾਥ ਹਮਾਰੇ ਧਾਮ ਪਧਾਰਹੁ ॥

ਕਿ ਹੇ ਨਾਥ! ਸਾਡੇ ਘਰ ਚਰਨ ਪਾਓ

ਸ੍ਰੀ ਜਦੁਪਤਿ ਕੋ ਨਾਮ ਉਚਾਰਹੁ ॥੪੧॥

ਅਤੇ ਸ੍ਰੀ ਕ੍ਰਿਸ਼ਨ ਦੇ ਨਾਮ ਦੀ ਆਰਾਧਨਾ ਕਰੋ ॥੪੧॥

ਦੋਹਰਾ ॥

ਦੋਹਰਾ:

ਧਾਮ ਚਲੋ ਹਮਰੇ ਪ੍ਰਭੂ ਕਰਿ ਕੈ ਕ੍ਰਿਪਾ ਅਪਾਰ ॥

ਰਾਣੀ ਨੇ ਕਿਹਾ, ਹੇ ਪ੍ਰਭੂ! (ਮੇਰੇ ਉਤੇ) ਅਪਾਰ ਕ੍ਰਿਪਾ ਕਰ ਕੇ ਮੇਰੇ ਘਰ ਚਲੋ।

ਹਮ ਠਾਢੀ ਸੇਵਾ ਕਰੈ ਏਕ ਚਰਨ ਨਿਰਧਾਰ ॥੪੨॥

ਮੈਂ ਇਕ ਪੈਰ ਉਤੇ ਖੜੋ ਕੇ (ਆਪ ਜੀ ਦੀ) ਸੇਵਾ ਕਰਾਂਗੀ ॥੪੨॥

ਰਾਨੀ ਸੁਤ ਤੁਮਰੇ ਜਿਯੈ ਸੁਖੀ ਬਸੈ ਤਬ ਦੇਸ ॥

(ਉਹ ਆਦਮੀ ਕਹਿਣ ਲਗਾ-) ਹੇ ਰਾਣੀ! ਤੇਰੇ ਪੁੱਤਰ ਜੀਉਣ ਅਤੇ ਤੇਰਾ ਦੇਸ ਸੁਖੀ ਵਸੇ।

ਹਮ ਅਤੀਤ ਬਨ ਹੀ ਭਲੇ ਧਰੇ ਜੋਗ ਕੋ ਭੇਸ ॥੪੩॥

ਅਸੀਂ ਤਿਆਗੀ ਜੋਗ ਦਾ ਭੇਸ ਧਾਰਨ ਕਰ ਕੇ ਬਨ ਵਿਚ ਹੀ ਚੰਗੇ ਹਾਂ ॥੪੩॥

ਚੌਪਈ ॥

ਚੌਪਈ:

ਕ੍ਰਿਪਾ ਕਰਹੁ ਗ੍ਰਿਹ ਚਲਹੁ ਹਮਾਰੇ ॥

(ਰਾਣੀ ਨੇ ਕਿਹਾ) ਕ੍ਰਿਪਾ ਕਰ ਕੇ ਮੇਰੇ ਘਰ ਚਲੋ,

ਲਗੀ ਪਾਇ ਮੈ ਰਹੋ ਤਿਹਾਰੇ ॥

ਮੈਂ ਤੁਹਾਡੇ ਚਰਨਾਂ ਨਾਲ ਲਗੀ ਰਹਾਂਗੀ।


Flag Counter