(ਹੁਣ) ਰਾਜੇ ਦੇ (ਪੁਰਾਣੇ) ਸ਼ਰੀਰ ਇਥੇ ਸਾੜ ਦਿਓ
ਅਤੇ ਇਸ (ਯਾਰ) ਦੇ ਸਿਰ ਉਤੇ ਰਾਜ-ਛਤ੍ਰ ਝੁਲਾਓ ॥੧੩॥
ਇਸ ਛਲ ਨਾਲ (ਉਸ ਨੇ) ਜੋਗੀਆਂ ਨੂੰ ਮਾਰ ਦਿੱਤਾ
ਅਤੇ ਰਾਜੇ ਨੂੰ ਸਵਰਗ ਭੇਜ ਦਿੱਤਾ।
ਸਾਰੀ ਪ੍ਰਜਾ ਨੂੰ (ਰਾਜੇ ਦੀ) ਲੋਥ ਵਿਖਾਈ
ਅਤੇ ਦੇਸ ਵਿਚ ਮਿਤਰ ਦੀ ਦੁਹਾਈ ਫਿਰਾ ਦਿੱਤੀ ॥੧੪॥
ਪ੍ਰਜਾ ਨੇ ਕਿਸੇ ਤਰ੍ਹਾਂ ਵੀ ਭੇਦ ਨੂੰ ਨਾ ਸਮਝਿਆ
ਕਿ ਕਿਵੇਂ ਸਾਡਾ ਰਾਜਾ ਮਾਰਿਆ ਗਿਆ ਹੈ?
ਕਿਸ ਛਲ ਨਾਲ ਜੋਗੀਆਂ ਨੂੰ ਖ਼ਤਮ ਕੀਤਾ ਗਿਆ ਹੈ
ਅਤੇ (ਕਿਵੇਂ) ਮਿਤਰ ਦੇ ਸਿਰ ਉਤੇ ਛਤ੍ਰ ਝੁਲਾਇਆ ਗਿਆ ਹੈ? ॥੧੫॥
ਦੋਹਰਾ:
(ਉਸ ਨੇ) ਆਪਣੇ ਮਿਤਰ ਗਰਬੀ ਰਾਇ ਨੂੰ ਆਪਣਾ ਰਾਜ ਦੇ ਦਿੱਤਾ।
ਜੋਗੀਆਂ ਸਮੇਤ ਰਾਜੇ ਨੂੰ ਮਾਰ ਦਿੱਤਾ ਅਤੇ ਆਪਣਾ ਕੰਮ ਸੰਵਾਰ ਲਿਆ ॥੧੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੮॥੬੯੩੯॥ ਚਲਦਾ॥
ਚੌਪਈ:
ਸੁਬਾਹੁ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ
ਜੋ ਬਹੁਤ ਰੂਪਵਾਨ, ਸੁੰਦਰ ਅਤੇ ਗੁਣਵਾਨ ਸੀ।
ਉਸ ਦਾ ਸੁਬਾਹੁਪੁਰ (ਨਗਰ) ਸ਼ੋਭਦਾ ਸੀ
ਜਿਸ ਵਰਗਾ ਕੋਈ ਹੋਰ ਨਗਰ ਨਹੀਂ ਸੀ ॥੧॥
ਮਕਰਧੁਜ ਦੇ (ਦੇਈ) ਉਸ ਦੀ ਰਾਣੀ ਸੀ,
ਜੋ ਦੇਸ ਦੇਸਾਂਤਰਾਂ ਵਿਚ ਸੁੰਦਰ ਮੰਨੀ ਜਾਂਦੀ ਸੀ।
ਉਸ ਵਰਗੀ ਕੋਈ ਹੋਰ ਨਾਰੀ ਨਹੀਂ ਸੀ।
ਨਾ ਪਹਿਲਾਂ ਹੋਈ ਹੈ ਅਤੇ ਨਾ ਅਗੇ ਹੋਵੇਗੀ ॥੨॥
ਉਸ ਨੇ ਦਿੱਲੀ ਦੇ ਬਾਦਸ਼ਾਹ ਨੂੰ ਵੇਖਿਆ
ਅਤੇ ਇਸ ਤਰ੍ਹਾਂ ਸੰਦੇਸਾ ਲਿਖ ਕੇ ਭੇਜਿਆ।
ਤੁਸੀਂ ਆਪ ਇਸ ਥਾਂ ਉਤੇ ਚੜ੍ਹਾਈ ਕਰ ਕੇ ਆ ਜਾਓ
ਅਤੇ ਰਾਜੇ ਨੂੰ ਜਿਤ ਕੇ ਮੈਨੂੰ ਲੈ ਜਾਓ ॥੩॥
ਅਕਬਰ (ਬਾਦਸ਼ਾਹ) ਇਹ ਗੱਲ ਸੁਣ ਕੇ ਉਠ ਤੁਰਿਆ
ਅਤੇ ਪੌਣ ਦੇ ਵੇਗ ਨਾਲ ਅਗੇ ਵੱਧ ਗਿਆ।
ਜਦ ਰਾਜੇ ਨੇ ਬਾਦਸ਼ਾਹ ਦੇ ਚੜ੍ਹ ਆਉਣ (ਦੀ ਗੱਲ) ਸੁਣੀ,
ਤਦ (ਰਾਣੀ ਨੇ) ਪਤੀ ਨੂੰ ਕਿਹਾ ॥੪॥
ਹੇ ਰਾਜਨ! ਤੁਸੀਂ ਇਥੋਂ ਭਜ ਕੇ ਨਾ ਜਾਣਾ।
ਰਣ ਵਿਚ ਸਾਹਮਣੇ ਹੋ ਕੇ ਯੁੱਧ ਮਚਾਉਣਾ।
ਮੈਂ ਤੇਰਾ ਸਾਥ ਨਹੀਂ ਛਡਾਂਗੀ।
ਹੇ ਨਾਥ! ਜੇ ਮਰ ਗਏ, ਤਾਂ ਤੁਹਾਡੇ ਨਾਲ ਸੜਾਂਗੀ ॥੫॥
ਇਧਰ ਰਾਜੇ ਨੂੰ ਧੀਰਜ ਬੰਨ੍ਹਾਇਆ
ਅਤੇ ਉਧਰ ਪੱਤਰ ('ਲਿਖਾ') ਲਿਖ ਕੇ ਭੇਜ ਦਿੱਤਾ।
ਜਦੋਂ ਬਾਦਸ਼ਾਹ ਦੀ ਸੈਨਾ ਆ ਗਈ,
ਤਦੋਂ ਕੋਈ ਵੀ ਉਪਾ ਬਾਕੀ ਨਹੀਂ ਰਿਹਾ ॥੬॥
ਰਾਜਾ ਜਦੋਂ ਜੂਝ ਮਰਿਆ,
ਤਦੋਂ ਪ੍ਰਜਾ ਭਜ ਪਈ।
ਤਦ ਬਾਦਸ਼ਾਹ ਨੇ ਰਾਣੀ ਨੂੰ ਬੰਨ੍ਹ ਲਿਆ।
ਇਸ ਛਲ ਨਾਲ ਉਹ ਮਿਤਰ ਦੇ ਘਰ ਚਲੀ ਗਈ ॥੭॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੮੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੮੯॥੬੯੪੬॥ ਚਲਦਾ॥
ਚੌਪਈ:
ਬਾਹੁਲੀਕ ਨਾਂ ਦਾ ਜੋ ਰਾਜਾ ਸੁਣੀਂਦਾ ਸੀ।
ਉਸ ਵਰਗਾ ਕੋਈ ਦੂਜਾ ਨਹੀਂ ਹੋਇਆ ਸੀ।
(ਉਸ ਦੇ) ਘਰ ਗੌਹਰਾ ਰਾਇ ਨਾਂ ਦੀ ਪੁੱਤਰੀ ਸੀ