ਸ਼੍ਰੀ ਦਸਮ ਗ੍ਰੰਥ

ਅੰਗ - 1006


ਚੌਪਈ ॥

ਚੌਪਈ:

ਭ੍ਰਮਰ ਮਤੀ ਤਾ ਕੀ ਬਰ ਨਾਰੀ ॥

ਉਸ ਦੀ ਭ੍ਰਮਰ ਮਤੀ ਨਾਮ ਦੀ ਇਕ ਸੁੰਦਰ ਇਸਤਰੀ ਸੀ,

ਜਨੁਕ ਚੰਦ੍ਰ ਕੌ ਚੀਰਿ ਨਿਕਾਰੀ ॥

ਮਾਨੋ ਚੰਦ੍ਰਮਾ ਨੂੰ ਚੀਰ ਕੇ ਕਢੀ ਹੋਵੇ।

ਜੋਬਨ ਜੇਬ ਅਧਿਕ ਤਿਹ ਸੋਹੈ ॥

ਉਸ ਦਾ ਜੋਬਨ ਅਤੇ ਛਬੀ ਬਹੁਤ ਸ਼ੋਭਦੀ ਸੀ

ਸੁਰ ਨਰ ਨਾਗਿ ਭੁਜੰਗਨ ਮੋਹੈ ॥੨॥

(ਜਿਸ ਕਰ ਕੇ) ਦੇਵਤੇ, ਮਨੁੱਖ ਅਤੇ ਨਾਗ ਤੇ ਭੁਜੰਗ ਮੋਹੇ ਪਏ ਸਨ ॥੨॥

ਭਦ੍ਰ ਭਵਾਨੀ ਇਕ ਸੰਨ੍ਯਾਸੀ ॥

ਭਦ੍ਰ ਭਵਾਨੀ ਨਾਂ ਦਾ ਇਕ ਸੰਨਿਆਸੀ ਸੀ।

ਜਾਨੁਕ ਆਪੁ ਗੜਿਯੋ ਅਬਿਨਾਸੀ ॥

(ਇੰਜ ਪ੍ਰਤੀਤ ਹੁੰਦਾ ਸੀ ਕਿ) ਅਬਿਨਾਸ਼ੀ ਨੇ (ਉਸ ਨੂੰ) ਆਪ ਬਣਾਇਆ ਹੋਵੇ।

ਰਾਨੀ ਲਖਿਯੋ ਜਬੈ ਅਭਿਮਾਨੀ ॥

ਰਾਣੀ ਨੇ ਜਦ ਉਸ ਅਭਿਮਾਨੀ ਨੂੰ ਵੇਖਿਆ

ਨਿਰਖਿ ਰੂਪ ਹ੍ਵੈ ਗਈ ਦਿਵਾਨੀ ॥੩॥

ਤਾਂ ਉਸ ਦਾ ਰੂਪ ਵੇਖ ਕੇ ਦੀਵਾਨੀ ਹੋ ਗਈ ॥੩॥

ਦੋਹਰਾ ॥

ਦੋਹਰਾ:

ਭਦ੍ਰ ਭਵਾਨੀ ਕੇ ਭਵਨ ਦੀਨੀ ਸਖੀ ਪਠਾਇ ॥

ਭਦ੍ਰ ਭਵਾਨੀ ਦੇ ਘਰ (ਭ੍ਰਮਰ ਮਤੀ ਨੇ) ਆਪਣੀ ਸਖੀ ਨੂੰ ਭੇਜਿਆ

ਭਵਨ ਬੁਲਾਯੋ ਭਦ੍ਰ ਕਰ ਭ੍ਰਮਰ ਕਲਾ ਸੁਖ ਪਾਇ ॥੪॥

ਅਤੇ ਭਦ੍ਰ ਨੂੰ ਘਰ ਬੁਲਾ ਕੇ ਭ੍ਰਮਰ ਮਤੀ (ਭ੍ਰਮਰ ਕਲਾ) ਨੇ ਬਹੁਤ ਸੁਖ ਪ੍ਰਾਪਤ ਕੀਤਾ ॥੪॥

ਅੜਿਲ ॥

ਅੜਿਲ:

ਸੁਨਤ ਭਵਾਨੀ ਭਦ੍ਰ ਬਚਨ ਤਹ ਆਇਯੋ ॥

ਭਦ੍ਰ ਭਵਾਨੀ ਬਚਨ ਸੁਣ ਕੇ ਉਥੇ ਆ ਗਿਆ।

ਭ੍ਰਮਰ ਕਲਾ ਕੋ ਰੂਪ ਨਿਰਖਿ ਸੁਖ ਪਾਇਯੋ ॥

ਭ੍ਰਮਰ ਕਲਾ ਦਾ ਰੂਪ ਵੇਖ ਕੇ ਬਹੁਤ ਪ੍ਰਸੰਨ ਹੋਇਆ।

ਨਾਥ ਭਲੀ ਬਿਧਿ ਰਹੌ ਸਦਾ ਸੁਖ ਮੰਗਹੀ ॥

(ਇਸਤਰੀ ਨੇ ਕਿਹਾ) ਹੇ ਨਾਥ! (ਮੈਂ) ਸਦਾ ਤੇਰਾ ਸੁਖ ਮੰਗਦੀ ਹਾਂ ਕਿ ਤੁਸੀਂ ਚੰਗੀ ਤਰ੍ਹਾਂ ਰਹੋ।

ਹੋ ਆਜੁ ਸਭੈ ਦੁਖ ਬਿਸਰੇ ਨਿਰਖਤ ਅੰਗ ਹੀ ॥੫॥

ਤੁਹਾਡੇ ਸ਼ਰੀਰ ਨੂੰ ਵੇਖ ਕੇ ਮੇਰੇ ਸਾਰੇ ਦੁਖ ਦੂਰ ਹੋ ਗਏ ਹਨ ॥੫॥

ਦੋਹਰਾ ॥

ਦੋਹਰਾ:

ਭ੍ਰਮਰ ਕਲਾ ਤਾ ਕੋ ਨਿਰਖਿ ਬਿਸਰੇ ਸੋਕ ਅਪਾਰ ॥

ਉਸ ਨੂੰ ਵੇਖ ਕੇ ਭ੍ਰਮਰ ਕਲਾ ਦੇ ਬੇਸ਼ੁਮਾਰ ਦੁਖ ਦੂਰ ਹੋ ਗਏ।

ਮੋਦ ਬਢਿਯੋ ਤਨ ਮੈ ਘਨੋ ਸੁਖੀ ਕਰੇ ਕਰਤਾਰ ॥੬॥

ਪਰਮਾਤਮਾ ਨੇ (ਉਸ ਦੇ ਮਨ ਵਿਚ) ਆਨੰਦ ਵਧਾਇਆ ਅਤੇ ਸੁਖੀ ਕਰ ਦਿੱਤਾ ॥੬॥

ਡਾਰੇ ਸਾਰੀ ਨੀਲ ਕੀ ਓਟ ਅਚੂਕ ਚੁਕੈਨ ॥

ਨੀਲੇ ਰੰਗ ਦਾ ਪਰਦਾ (ਸਾੜੀ) ਪਾ ਕੇ ਉਸ ਦੀ ਓਟ ਵਿਚ ਅਚੂਕ ਨੈਣ ਚੁਕਦੇ ਨਹੀਂ ਹਨ।

ਲਗੇ ਅਟਿਕ ਠਾਢੈ ਰਹੈ ਬਡੇ ਬਿਰਹਿਯਾ ਨੈਨ ॥੭॥

(ਪ੍ਰੇਮ ਵਿਚ) ਮੋਹਿਤ ਹੋ ਜਾਣ ਕਰ ਕੇ ਖੜੋਤੇ ਰਹਿੰਦੇ ਹਨ। ਇਹ ਨੈਣ ਬਹੁਤ ਬਿਰਹੋਂ (ਉਪਜਾਣ ਵਾਲੇ) ਹਨ ॥੭॥

ਛੰਦ ॥

ਛੰਦ:

ਪ੍ਰਥਮ ਬਿਰਹ ਹਮ ਬਰੇ ਮੂੰਡ ਅਪਨੌ ਮੂੰਡਾਯੋ ॥

(ਸੰਨਿਆਸੀ ਨੇ ਕਿਹਾ) ਪਹਿਲਾਂ ਬਿਰਹੋਂ ਨੂੰ ਅਸੀਂ ਵਰਿਆ ਅਤੇ ਆਪਣਾ ਸਿਰ ਮੁਨਵਾਇਆ।

ਬਹੁਰਿ ਬਿਰਹਿ ਕੇ ਬਰੇ ਜਟਨ ਕੋ ਸੀਸ ਰਖਾਯੋ ॥

ਫਿਰ ਬਿਰਹੋਂ ਨੂੰ ਵਰਿਆ ਤਾਂ ਸਿਰ ਉਤੇ ਜਟਾਵਾਂ ਰਖ ਲਈਆਂ।

ਧੂਰਿ ਸੀਸ ਮੈ ਡਾਰਿ ਅਧਿਕ ਜੋਗੀਸ ਕਹਾਏ ॥

ਸਿਰ ਵਿਚ ਸੁਆਹ ਪਾ ਕੇ ਵੱਡਾ ਜੋਗੀਸਰ ਅਖਵਾਇਆ।

ਜਬ ਤੇ ਬਨ ਕੌ ਗਏ ਬਹੁਰਿ ਪੁਰ ਮਾਝ ਨ ਆਏ ॥੮॥

ਜਦ ਤੋਂ ਬਨ ਨੂੰ ਗਿਆ, ਫਿਰ ਨਗਰ ਵਿਚ ਨਹੀਂ ਵੜਿਆ ॥੮॥

ਪ੍ਰਥਮ ਅਤ੍ਰ ਰਿਖਿ ਭਏ ਬਰੀ ਅਨਸੂਆ ਜਿਨਹੂੰ ॥

ਪਹਿਲਾਂ ਅਤ੍ਰਿ ਰਿਸ਼ੀ ਹੋਇਆ ਜਿਸ ਨੇ ਅਨਸੂਆ ਨਾਲ ਵਿਆਹ ਕੀਤਾ।

ਬਹੁਰਿ ਰਾਮ ਜੂ ਭਏ ਕਰੀ ਸੀਤਾ ਤ੍ਰਿਯ ਤਿਨਹੂੰ ॥

ਫਿਰ ਰਾਮਚੰਦ੍ਰ ਜੀ ਹੋਏ ਅਤੇ ਉਨ੍ਹਾਂ ਨੇ ਸੀਤਾ ਨੂੰ ਇਸਤਰੀ ਬਣਾਇਆ।

ਕ੍ਰਿਸਨ ਬਿਸਨ ਅਵਤਾਰ ਕਰੀ ਸੋਲਹ ਸੈ ਨਾਰੀ ॥

ਵਿਸ਼ਣੂ ਦੇ ਅਵਤਾਰ ਕ੍ਰਿਸ਼ਨ ਨੇ ੧੬ ਸੌ ਨਾਰੀਆਂ ਨਾਲ ਵਿਆਹ ਕੀਤਾ।

ਤ੍ਰਿਯਾ ਪੁਰਖ ਕੀ ਰੀਤਿ ਜਗਤ ਜਗਤੇਸ ਬਿਥਾਰੀ ॥੯॥

ਇਸ ਲਈ ਇਸਤਰੀ ਪੁਰਸ਼ ਦੀ ਰੀਤ ਜਗਤ ਵਿਚ ਪਰਮਾਤਮਾ ਨੇ ਫੈਲਾਈ ਹੋਈ ਹੈ ॥੯॥

ਸੁਨਤ ਚਤੁਰਿ ਕੋ ਬਚਨ ਚਤੁਰ ਰੀਝਿਯੋ ਸੰਨ੍ਯਾਸੀ ॥

ਉਸ ਚਾਲਾਕ ਇਸਤਰੀ ਦੀ ਗੱਲ ਸੁਣ ਕੇ (ਉਹ) ਚਤੁਰ ਸੰਨਿਆਸੀ ਪ੍ਰਸੰਨ ਹੋ ਗਿਆ।

ਹਾਵ ਭਾਵ ਕਰਿ ਬਹੁਤ ਬਿਹਸਿ ਇਕ ਗਾਥ ਪ੍ਰਕਾਸੀ ॥

ਬਹੁਤ ਹਾਵ-ਭਾਵ ਕਰ ਕੇ ਅਤੇ ਹਸ ਕੇ ਇਕ ਗਾਥਾ ਪ੍ਰਗਟ ਕੀਤੀ।

ਸੁਨੁ ਸੁੰਦਰਿ ਤਵ ਰੂਪ ਅਧਿਕ ਬਿਧਿ ਆਪੁ ਬਨਾਯੋ ॥

ਹੇ ਸੁੰਦਰੀ! ਤੇਰਾ ਅਤਿ ਅਧਿਕ ਸੁੰਦਰ ਰੂਪ ਵਿਧਾਤਾ ਨੇ ਆਪ ਬਣਾਇਆ ਹੈ।

ਹੋ ਤਾ ਤੇ ਹਮਰੋ ਚਿਤ ਤੁਮੈ ਲਖਿ ਅਧਿਕ ਲੁਭਾਯੋ ॥੧੦॥

ਇਸ ਲਈ ਤੁਹਾਨੂੰ ਵੇਖ ਕੇ ਮੇਰਾ ਚਿਤ ਬਹੁਤ ਲਲਚਾਇਆ ਹੈ ॥੧੦॥

ਦੋਹਰਾ ॥

ਦੋਹਰਾ:

ਭ੍ਰਮਰ ਕਲਾ ਏ ਬਚਨ ਕਹਿ ਤਾ ਕੇ ਸਤਹਿ ਟਰਾਇ ॥

ਭ੍ਰਮਰ ਕਲਾ ਨੇ ਇਹ ਬਚਨ ਕਹਿ ਕੇ ਉਸ ਦੇ ਸੱਤ ਨੂੰ ਭੰਗ ਕਰ ਦਿੱਤਾ।

ਬਹੁਰਿ ਭੋਗਿ ਤਾ ਸੋ ਕਰਿਯੋ ਅਧਿਕ ਹ੍ਰਿਦੈ ਸੁਖ ਪਾਇ ॥੧੧॥

ਫਿਰ ਉਸ ਨਾਲ ਭੋਗ ਕੀਤਾ ਅਤੇ ਹਿਰਦੇ ਵਿਚ ਬਹੁਤ ਸੁਖ ਪ੍ਰਾਪਤ ਕੀਤਾ ॥੧੧॥

ਭਾਤਿ ਭਾਤਿ ਚੁੰਬਨ ਕਰੇ ਆਸਨ ਕਰੇ ਅਨੇਕ ॥

ਭਾਂਤ ਭਾਂਤ ਦੇ ਚੁੰਬਨ ਲਏ ਅਤੇ ਅਨੇਕ ਪ੍ਰਕਾਰ ਦੇ ਆਸਨ ਕੀਤੇ।

ਰਤਿ ਮਾਨੀ ਰੁਚਿ ਮਾਨਿ ਕੈ ਸੋਕਿ ਨ ਰਹਿਯੋ ਏਕ ॥੧੨॥

ਪ੍ਰਸੰਨਤਾ ਪੂਰਵਕ ਰਤੀ-ਕ੍ਰੀੜਾ ਕੀਤੀ ਅਤੇ ਇਕ ਵੀ ਦੁਖ ਨਹੀਂ ਰਹਿਣ ਦਿੱਤਾ ॥੧੨॥

ਰਥ ਬਚਿਤ੍ਰ ਰਾਜਾ ਤਹਾ ਤੁਰਤ ਪਹੂੰਚ੍ਯੋ ਆਇ ॥

ਬਚਿਤ੍ਰ ਰਥ ਰਾਜਾ ਉਥੇ ਤੁਰਤ ਆਣ ਪਹੁੰਚਿਆ।

ਭੇਦ ਸੁਨਤ ਰਾਨੀ ਡਰੀ ਚਿਤ ਮੈ ਅਧਿਕ ਲਜਾਇ ॥੧੩॥

ਇਹ ਗੱਲ ਸੁਣ ਕੇ ਰਾਣੀ ਬਹੁਤ ਡਰੀ ਅਤੇ ਮਨ ਵਿਚ ਬਹੁਤ ਸ਼ਰਮਿੰਦੀ ਹੋਈ ॥੧੩॥

ਚੌਪਈ ॥

ਚੌਪਈ:

ਦੇਗ ਬਿਖੈ ਤਾ ਕੋ ਬੈਠਾਰਿਯੋ ॥

ਉਸ ਨੂੰ ਦੇਗ ਵਿਚ ਬਿਠਾ ਦਿੱਤਾ

ਸਭ ਹੀ ਮੂੰਦਿ ਰੌਜਨਹਿ ਡਾਰਿਯੋ ॥

ਅਤੇ ਸਭ ਛੇਕ ('ਰੌਜਨਹਿ') ਬੰਦ ਕਰਵਾ ਦਿੱਤੇ।

ਪੈਠਨ ਪਵਨ ਨ ਤਾ ਮੈ ਪਾਵੈ ॥

(ਤਾਂ ਜੋ) ਉਸ ਵਿਚ ਪੌਣ ਨਾ ਜਾ ਸਕੇ

ਬੂੰਦ ਬਾਰਿ ਤਿਹ ਬੀਚ ਨ ਜਾਵੈ ॥੧੪॥

ਅਤੇ ਪਾਣੀ ਦੀ ਬੂੰਦ ਵੀ ਉਸ ਵਿਚ ਨਾ ਪੈ ਸਕੇ ॥੧੪॥

ਜਿਵਰਨ ਸੋ ਤਿਹ ਦ੍ਰਿੜ ਗਹਿ ਲਯੋ ॥

(ਫਿਰ) ਉਸ ਨੂੰ ਰੱਸੀਆਂ ('ਜਿਵਰਨ') ਨਾਲ ਬੰਨ੍ਹ ਲਿਆ


Flag Counter