ਸ਼੍ਰੀ ਦਸਮ ਗ੍ਰੰਥ

ਅੰਗ - 680


ਸੁੰਭ ਹੰਤੀ ਜਯੰਤੀ ਖੰਕਾਲੀ ॥

ਸ਼ੁੰਭ ਨੂੰ ਨਸ਼ਟ ਕਰਨ ਵਾਲੀ, ਜੈ ਕਰਨ ਵਾਲੀ, ਭਿਆਨਕ ਰੂਪ ਵਾਲੀ,

ਕੰਕੜੀਆ ਰੂਪਾ ਰਕਤਾਲੀ ॥

ਭੈਰਵ ਰੂਪ ਵਾਲੀ, ਲਾਲ ਰੰਗ ਵਾਲੀ,

ਤੋਤਲੀਆ ਜਿਹਵਾ ਸਿੰਧੁਲੀਆ ॥

ਤੋਤਲੀ ਜੀਭ ਵਾਲੀ, ਸਮੁੰਦਰ ਵਿਚ ਵਿਆਪਤ ਰੂਪ ਵਾਲੀ (ਬੜਵਾਨਲ)

ਹਿੰਗਲੀਆ ਮਾਤਾ ਪਿੰਗਲੀਆ ॥੫੮॥

ਹਿੰਗਲਾਜੀ ਅਤੇ ਭੂਰੀਆਂ ਅੱਖਾਂ ਵਾਲੀ ਮਾਤਾ ॥੫੮॥

ਚੰਚਾਲੀ ਚਿਤ੍ਰਾ ਚਿਤ੍ਰਾਗੀ ॥

ਚੰਚਲਾ (ਆਸਮਾਨੀ ਬਿਜਲੀ) ਰੂਪ ਵਾਲੀ, ਚਿਤਰੇ ਦੀ ਸਵਾਰੀ ਕਰਨ ਵਾਲੀ,

ਭਿੰਭਰੀਆ ਭੀਮਾ ਸਰਬਾਗੀ ॥

ਚਿਤਕਬਰੇ ਅੰਗਾਂ ਵਾਲੀ, ਸਾਰਿਆਂ ਅੰਗਾਂ ਕਰ ਕੇ ਭਿਆਨਕ ਅਤੇ ਡਰਾਵਣੇ ਅੰਗਾਂ ਵਾਲੀ,

ਬੁਧਿ ਭੂਪਾ ਕੂਪਾ ਜੁਜ੍ਵਾਲੀ ॥

ਬੁੱਧੀ ਦੀ ਰਾਣੀ ਅਤੇ ਅਗਨੀ ਦੇ ਕੁੰਡ ਸਰੂਪ ਵਾਲੀ,

ਅਕਲੰਕਾ ਮਾਈ ਨ੍ਰਿਮਾਲੀ ॥੫੯॥

ਕਲੰਕ ਰਹਿਤ ਅਤੇ ਨਿਰਮਲ ਰੂਪ ਵਾਲੀ ਮਾਤਾ ॥੫੯॥

ਉਛਲੈ ਲੰਕੁੜੀਆ ਛਤ੍ਰਾਲਾ ॥

ਹੇ ਛਤ੍ਰ ਵਾਲੇ ਹਨੂਮਾਨ ('ਲੰਕੜੀਆ') (ਨੂੰ ਅਗੇ) ਉਛਾਲਣ ਵਾਲੀ,

ਭਿੰਭਰੀਆ ਭੈਰੋ ਭਉਹਾਲਾ ॥

ਡਰਾਉਣੇ ਅਤੇ ਭਿਆਨਕ ਭੈਰੋ ਰੂਪ ਵਾਲੀ,

ਜੈ ਦਾਤਾ ਮਾਤਾ ਜੈਦਾਣੀ ॥

ਜੈ ਦੇਣ ਵਾਲੀ, ਦਾਤਾਂ ਦੇਣ ਵਾਲੀ,

ਲੋਕੇਸੀ ਦੁਰਗਾ ਭਾਵਾਣੀ ॥੬੦॥

ਲੋਕਾਂ ਦੀ ਸੁਆਮਿਨੀ, ਦੁਰਗਾ, ਭਵਾਨੀ ਮਾਤਾ! (ਤੇਰੀ) ਜੈ ਹੋਵੇ ॥੬੦॥

ਸੰਮੋਹੀ ਸਰਬੰ ਜਗਤਾਯੰ ॥

ਹੇ ਸਾਰੇ ਜਗਤ ਨੂੰ ਮੋਹ ਲੈਣ ਵਾਲੀ!

ਨਿੰਦ੍ਰਾ ਛੁਧ੍ਰਯਾ ਪਿਪਾਸਾਯੰ ॥

(ਤੂੰ ਹੀ) ਨੀਂਦਰ, ਭੁਖ, ਪਿਆਸ ਰੂਪ ਵਾਲੀ ਹੈਂ।

ਜੈ ਕਾਲੰ ਰਾਤੀ ਸਕ੍ਰਾਣੀ ॥

ਹੇ ਕਾਲ-ਰਾਤ੍ਰੀ, ਇੰਦਰ ਦੀ ਸ਼ਕਤੀ,

ਉਧਾਰੀ ਭਾਰੀ ਭਗਤਾਣੀ ॥੬੧॥

ਭਗਤਾਂ ਦਾ ਭਾਰੀ ਉੱਧਾਰ ਕਰਨ ਵਾਲੀ! (ਤੇਰੀ) ਜੈ ਹੋਵੇ ॥੬੧॥

ਜੈ ਮਾਈ ਗਾਈ ਬੇਦਾਣੀ ॥

ਹੇ ਮਾਤਾ! ਵੇਦਾਂ ਨੇ ਤੇਰੀ ਕੀਰਤੀ ਗਾਈ ਹੈ,

ਅਨਛਿਜ ਅਭਿਦਾ ਅਖਿਦਾਣੀ ॥

(ਤੂੰ) ਨਾ ਛਿਜਣ ਵਾਲੀ, ਨਾ ਭੇਦੇ ਜਾ ਸਕਣ ਵਾਲੀ ਅਤੇ ਨਾ ਦੁਖੀ ਹੋਣ ਵਾਲੀ ਹੈਂ,

ਭੈ ਹਰਣੀ ਸਰਬੰ ਸੰਤਾਣੀ ॥

ਸਾਰਿਆਂ ਸੰਤਾਂ ਦਾ ਡਰ ਹਰਨ ਵਾਲੀ

ਜੈ ਦਾਤਾ ਮਾਤਾ ਕ੍ਰਿਪਾਣੀ ॥੬੨॥

ਅਤੇ ਕ੍ਰਿਪਾਨ ਪ੍ਰਦਾਨ ਕਰਨ ਵਾਲੀ ਹੇ ਮਾਤਾ! (ਤੇਰੀ) ਜੈ ਹੋਵੇ ॥੬੨॥

ਅਚਕੜਾ ਛੰਦ ॥ ਤ੍ਵਪ੍ਰਸਾਦਿ ॥

ਅਚਕੜਾ ਛੰਦ: ਤੇਰੀ ਕ੍ਰਿਪਾ ਨਾਲ:

ਅੰਬਿਕਾ ਤੋਤਲਾ ਸੀਤਲਾ ਸਾਕਣੀ ॥

ਹੇ ਅੰਬਿਕਾ, ਤੋਤਲਾ, ਸੀਤਲਾ, ਸਾਕਣੀ,

ਸਿੰਧੁਰੀ ਸੁਪ੍ਰਭਾ ਸੁਭ੍ਰਮਾ ਡਾਕਣੀ ॥

ਸੁੰਦਰ ਪ੍ਰਭਾ ਵਾਲੀ ਸਿੰਧੁਰੀ, ਸੁੰਦਰ ਭ੍ਰਮਣ ਕਰਨ ਵਾਲੀ, ਡਾਕਣੀ,

ਸਾਵਜਾ ਸੰਭਿਰੀ ਸਿੰਧੁਲਾ ਦੁਖਹਰੀ ॥

ਹਾਥੀ ਦੀ ਸ਼ਕਤੀ ਵਾਲੀ, ਚੰਗੀ ਤਰ੍ਹਾਂ ਭਿੜਨ ਵਾਲੀ, ਸਿੰਧੁ ਦੇਸ਼ ਵਾਲੀ, ਦੁਖਾਂ ਨੂੰ ਨਸ਼ਟ ਕਰਨ ਵਾਲੀ,

ਸੁੰਮਿਲਾ ਸੰਭਿਲਾ ਸੁਪ੍ਰਭਾ ਦੁਧਰੀ ॥੬੩॥

ਸੁੰਦਰ ਮੇਲ ਵਾਲੀ, ਸੰਭਲ ਦੇਸ਼ ਵਾਲੀ, ਸੁੰਦਰ ਪ੍ਰਭਾ ਵਾਲੀ, ਦੋ ਧਾਰੇ ਖੰਡੇ ਵਾਲੀ ॥੬੩॥

ਭਾਵਨਾ ਭੈ ਹਰੀ ਭੂਤਿਲੀ ਭੈਹਰਾ ॥

ਹੇ ਭਾਵਨਾ ਪੂਰੀ ਕਰਨ ਵਾਲੀ, ਭੈ ਹਰਨ ਵਾਲੀ,

ਟਾਕਣੀ ਝਾਕਣੀ ਸਾਕਣੀ ਸਿੰਧੁਲਾ ॥

ਧਰਤੀ ਉਤੇ ਵਿਚਰਨ ਵਾਲੀ, ਡਰ ਨੂੰ ਦੂਰ ਕਰਨ ਵਾਲੀ, (ਵੈਰੀਆਂ ਨੂੰ) ਠਲ੍ਹਣ ਵਾਲੀ, (ਦੂਰੋਂ) ਝਾਕਣ ਵਾਲੀ, ਸਾਕਣੀ, ਸਿੰਧੁ ਦੇਸ਼ ਵਾਲੀ,

ਦੁਧਰਾ ਦ੍ਰੁਮੁਖਾ ਦ੍ਰੁਕਟਾ ਦੁਧਰੀ ॥

ਦੋ ਧਾਰਾ ਖੰਡਾ ਧਾਰਨ ਕਰਨ ਵਾਲੀ, ਭਿਆਨਕ ਮੂੰਹ ਵਾਲੀ, ਬੁਰਾਈ ਨੂੰ ਕਟਣ ਵਾਲੀ, ਦੋ ਪਾਸੀ ਮਾਰ ਕਰਨ ਵਾਲੀ,

ਕੰਪਿਲਾ ਜੰਪਿਲਾ ਹਿੰਗੁਲਾ ਭੈਹਰੀ ॥੬੪॥

ਦੁਸ਼ਟਾਂ ਨੂੰ ਕੰਬਾਉਣ ਵਾਲੀ, ਜਪੇ ਜਾਣ ਵਾਲੀ, ਹਿੰਗਲਾਜ ਦੇ ਰਹਿਣ ਵਾਲੀ, ਭੈ ਨੂੰ ਹਰਨ ਵਾਲੀ ॥੬੪॥

ਚਿਤ੍ਰਣੀ ਚਾਪਣੀ ਚਾਰਣੀ ਚਛਣੀ ॥

ਹੇ ਚਿਤਰੇ ਦੀ ਸਵਾਰੀ ਕਰਨ ਵਾਲੀ, ਧਨੁਸ਼ ਧਾਰਨ ਕਰਨ ਵਾਲੀ, ਚਾਰਣਾਂ ਦੁਆਰਾ ਵਡਿਆਏ ਜਾਣ ਵਾਲੀ, ਚੱਛਰ ਦੈਂਤ ਨੂੰ ਮਾਰਨ ਵਾਲੀ,

ਹਿੰਗੁਲਾ ਪਿੰਗੁਲਾ ਗੰਧ੍ਰਬਾ ਜਛਣੀ ॥

ਹਿੰਗਲਾ, ਪਿੰਗਲਾ, ਗੰਧਰਬ ਅਤੇ ਯਕਸ਼ ਸ਼ਕਤੀ ਵਾਲੀ,

ਬਰਮਣੀ ਚਰਮਣੀ ਪਰਘਣੀ ਪਾਸਣੀ ॥

ਕਵਚ ਵਾਲੀ, ਢਾਲ ਧਾਰਨ ਕਰਨ ਵਾਲੀ, ਪਰਘ (ਕੁਹਾੜਾ) ਧਾਰਨ ਕਰਨ ਵਾਲੀ, ਪਾਸ (ਫਾਹੀ) ਧਾਰਨ ਕਰਨ ਵਾਲੀ,

ਖੜਗਣੀ ਗੜਗਣੀ ਸੈਥਣੀ ਸਾਪਣੀ ॥੬੫॥

ਖੜਗ ਧਾਰਨ ਕਰਨ ਵਾਲੀ, ਭਾਲਾ ਧਾਰਨ ਕਰਨ ਵਾਲੀ, ਸੈਹਥੀ ਅਤੇ ਸੱਪਾਂ ਨੂੰ ਧਾਰਨ ਕਰਨ ਵਾਲੀ ॥੬੫॥

ਭੀਮੜਾ ਸਮਦੜਾ ਹਿੰਗੁਲਾ ਕਾਰਤਕੀ ॥

ਹੇ ਮੁਰਦੇ ਦੀ ਸਵਾਰੀ ਕਰਨ ਵਾਲੀ ('ਭੀਮੜਾ') ਮਦਮਸਤ ('ਸਮਦੜਾ') ਰਹਿਣ ਵਾਲੀ, ਹਿੰਗਲਾਜ ਦੇਸ਼ ਦੀ ਰਹਿਣ ਵਾਲੀ ਅਤੇ ਕਾਰਤਿਕੇਯ ਦੀ ਸ਼ਕਤੀ,

ਸੁਪ੍ਰਭਾ ਅਛਿਦਾ ਅਧਿਰਾ ਮਾਰਤਕੀ ॥

ਸੁੰਦਰ ਸ਼ੋਭਾ ਵਾਲੀ, ਨਾ ਛੇਦੇ ਜਾ ਸਕਣ ਵਾਲੀ, ਆਸਰੇ ਤੋਂ ਮੁਕਤ ਰੂਪ ਵਾਲੀ, ਪਵਣ ਦੇਵਤਾ ਦੀ ਸ਼ਕਤੀ,

ਗਿੰਗਲੀ ਹਿੰਗੁਲੀ ਠਿੰਗੁਲੀ ਪਿੰਗੁਲਾ ॥

ਗਿੰਗਲੀ (ਮੱਥੇ ਉਤੇ ਚੰਦ੍ਰ ਧਾਰਨ ਕਰਨ ਵਾਲੀ) ਹਿੰਗਲੀ, ਠਿੰਗਲੀ, ਪਿੰਗਲਾ,

ਚਿਕਣੀ ਚਰਕਟਾ ਚਰਪਟਾ ਚਾਵਡਾ ॥੬੬॥

ਚਿਕਨੇ ਕੇਸਾਂ ਵਾਲੀ, ਕੱਟਣ ਵੱਢਣ ਵਾਲੀ, ਚਰਪਟਾ, ਚਾਂਵਡਾ (ਮਾਤਾ! ਤੇਰੀ ਜੈ ਹੋਵੇ) ॥੬੬॥

ਅਛਿਦਾ ਅਭਿਦਾ ਅਸਿਤਾ ਅਧਰੀ ॥

ਹੇ ਨਾ ਛਿਦਣ ਵਾਲੀ, ਨਾ ਭੇਦੇ ਜਾ ਸਕਣ ਵਾਲੀ, ਕਾਲੇ ਰੂਪ ਵਾਲੀ, ਆਸਰਾ ਦੇਣ ਵਾਲੀ,

ਅਕਟਾ ਅਖੰਡਾ ਅਛਟਾ ਦੁਧਰੀ ॥

ਨਾ ਕਟੇ ਜਾ ਸਕਣ ਵਾਲੀ, ਨਾ ਖੰਡੇ ਜਾ ਸਕਣ ਵਾਲੀ, ਕਿਸੇ ਪ੍ਰਕਾਰ ਦੀ ਛਟਾ ਤੋਂ ਹੀਨ, ਦੋਵੇਂ ਪਾਸੇ ਮਾਰ ਕਰਨ ਵਾਲੀ,

ਅੰਜਨੀ ਅੰਬਿਕਾ ਅਸਤ੍ਰਣੀ ਧਾਰਣੀ ॥

ਅੰਜਨੀ, ਅੰਬਿਕਾ, ਅਸਤ੍ਰ ਧਾਰਨ ਕਰਨ ਵਾਲੀ,

ਅਭਰੰ ਅਧਰਾ ਜਗਤਿ ਉਧਾਰਣੀ ॥੬੭॥

ਨਾ ਭਰੇ ਜਾ ਸਕਣ ਵਾਲੀ, ਨਾ ਧਰੇ ਜਾ ਸਕਣ ਵਾਲੀ, ਜਗਤ ਦਾ ਉੱਧਾਰ ਕਰਨ ਵਾਲੀ ॥੬੭॥

ਅੰਜਨੀ ਗੰਜਨੀ ਸਾਕੜੀ ਸੀਤਲਾ ॥

ਹੇ ਅੰਜਨੀ, ਗੰਜਨੀ, ਸਾਕੜੀ, ਸੀਤਲਾ,

ਸਿਧਰੀ ਸੁਪ੍ਰਭਾ ਸਾਮਲਾ ਤੋਤਲਾ ॥

ਸਿਧਰੀ (ਸਿੱਧੀ ਦੇਣ ਵਾਲੀ) ਸੁੰਦਰ ਪ੍ਰਭਾ ਵਾਲੀ, ਸਾਂਵਲੇ ਰੰਗ ਵਾਲੀ, ਤੋਤਲੀ,

ਸੰਭਰੀ ਗੰਭਰੀ ਅੰਭਰੀ ਅਕਟਾ ॥

ਚੰਗੀ ਤਰ੍ਹਾਂ ਭਰਨ ਵਾਲੀ, ਗੰਭੀਰ ਰੂਪ ਵਾਲੀ, ਨਾ ਭਰੇ ਜਾ ਸਕਣ ਵਾਲੀ, ਨਾ ਕਟੇ ਜਾ ਸਕਣ ਵਾਲੀ,

ਦੁਸਲਾ ਦ੍ਰੁਭਿਖਾ ਦ੍ਰੁਕਟਾ ਅਮਿਟਾ ॥੬੮॥

ਨਾ ਸਲ੍ਹੀ ਜਾ ਸਕਣ ਵਾਲੀ, ਸੋਕੜਾ ਕਰਨ ਵਾਲੀ, ਭੈੜਾਂ ਨੂੰ ਕੱਟਣ ਵਾਲੀ, ਨਾ ਮਿਟ ਸਕਣ ਵਾਲੀ ॥੬੮॥

ਭੈਰਵੀ ਭੈਹਰੀ ਭੂਚਰਾ ਭਾਨਵੀ ॥

ਹੇ ਭੈਰਵੀ, ਭੈ-ਹਰੀ, ਭੂਚਰੀ, ਭਾਨਵੀ,

ਤ੍ਰਿਕੁਟਾ ਚਰਪਟਾ ਚਾਵਡਾ ਮਾਨਵੀ ॥

ਤ੍ਰਿਕੁਟਾ, ਚਰਪਟਾ, ਚਾਂਵਡਾ, ਮਾਨਵੀ,

ਜੋਬਨਾ ਜੈਕਰੀ ਜੰਭਹਰੀ ਜਾਲਪਾ ॥

ਜੋਬਨਾ, ਜੈ-ਕਰੀ, ਜੰਭ-ਹਰੀ, ਜਾਲਪਾ,


Flag Counter