ਸ਼੍ਰੀ ਦਸਮ ਗ੍ਰੰਥ

ਅੰਗ - 1205


ਜਿਹ ਸਮ ਦਿਤਿ ਆਦਿਤਿ ਨ ਜਾਯੋ ॥੪॥

ਜਿਸ ਵਰਗਾ ਸੁੰਦਰ ਦੇਵਤਿਆਂ ਅਤੇ ਦੈਂਤਾਂ ਵਿਚੋਂ ਕੋਈ ਵੀ ਨਹੀਂ ਸੀ ॥੪॥

ਅੜਿਲ ॥

ਅੜਿਲ:

ਰਾਜ ਕੁਅਰਿ ਰਹੀ ਥਕਿਤ ਸੁ ਤਾਹਿ ਨਿਹਾਰਿ ਕਰਿ ॥

ਰਾਜ ਕੁਮਾਰੀ ਉਸ ਨੂੰ ਵੇਖ ਕੇ ਨਿਢਾਲ ਹੋ ਗਈ

ਚਕ੍ਰਿਤ ਚਿਤ ਮਹਿ ਰਹੀ ਚਰਿਤ੍ਰ ਬਿਚਾਰਿ ਕਰਿ ॥

ਅਤੇ ਮਨ ਵਿਚ (ਇਕ) ਚਰਿਤ੍ਰ ਵਿਚਾਰ ਕੇ ਹੈਰਾਨ ਹੋ ਗਈ।

ਸਖੀ ਪਠੀ ਤਿਹ ਧਾਮ ਮਿਲਨ ਕੀ ਆਸ ਕੈ ॥

ਮਿਲਣ ਦੀ ਆਸ ਨਾਲ ਇਕ ਦਾਸੀ ਨੂੰ ਉਸ ਦੇ ਘਰ ਭੇਜਿਆ।

ਹੋ ਚਾਹ ਰਹੀ ਜਸ ਮੇਘ ਪਪਿਹਰਾ ਪ੍ਯਾਸ ਕੈ ॥੫॥

(ਉਸ ਲਈ ਮਨ ਵਿਚ) ਇਹੋ ਜਿਹੀ ਚਾਹ ਪੈਦਾ ਹੋ ਗਈ ਜਿਵੇਂ ਬਦਲ ਲਈ ਪਪੀਹੇ ਦੀ ਪਿਆਸ ਹੁੰਦੀ ਹੈ ॥੫॥

ਦੋਹਰਾ ॥

ਦੋਹਰਾ:

ਅਤਿ ਪ੍ਰਸੰਨ੍ਯ ਚਿਤ ਮਹਿ ਭਈ ਮਨ ਭਾਵਨ ਕਹ ਪਾਇ ॥

ਉਹ ਮਨ ਪਸੰਦ (ਮਿਤਰ) ਨੂੰ ਪ੍ਰਾਪਤ ਕਰ ਕੇ ਚਿਤ ਵਿਚ ਬਹੁਤ ਖ਼ੁਸ਼ ਹੋਈ

ਸਹਚਰਿ ਕੋ ਜੁ ਦਰਦ੍ਰਿ ਥੋ ਤਤਛਿਨ ਦਿਯਾ ਮਿਟਾਇ ॥੬॥

ਅਤੇ (ਉਸ) ਦਾਸੀ ਦੀ ਜੋ ਗ਼ਰੀਬੀ ਸੀ, ਉਹ ਛਿਣ ਵਿਚ ਮਿਟਾ ਦਿੱਤੀ ॥੬॥

ਚੌਪਈ ॥

ਚੌਪਈ:

ਜਬ ਹੀ ਤਰੁਨਿ ਤਰੁਨ ਕੌ ਪਾਯੋ ॥

ਜਦ ਉਸ ਰਾਜ ਕੁਮਾਰੀ ਨੇ ਸ਼ਾਹ ਦੇ ਪੁੱਤਰ ਨੂੰ ਪ੍ਰਾਪਤ ਕੀਤਾ

ਭਾਤਿ ਭਾਤਿ ਤਿਨ ਗਰੇ ਲਗਾਯੋ ॥

ਤਾਂ ਭਾਂਤ ਭਾਂਤ ਨਾਲ ਉਸ ਨੂੰ ਗਲੇ ਨਾਲ ਲਗਾਇਆ।

ਰੈਨਿ ਸਗਰਿ ਰਤਿ ਕਰਤ ਬਿਹਾਨੀ ॥

ਸਾਰੀ ਰਾਤ ਰਤੀ-ਕ੍ਰੀੜਾ ਕਰਦਿਆਂ ਗੁਜ਼ਾਰ ਦਿੱਤੀ

ਚਾਰਿ ਪਹਰ ਪਲ ਚਾਰ ਪਛਾਨੀ ॥੭॥

ਅਤੇ ਚਾਰ ਪਹਿਰਾਂ (ਦੀ ਲੰਬੀ ਰਾਤ ਨੂੰ) ਚਾਰ ਪਲਾਂ ਜਿਤਨੀ (ਲੰਬੀ) ਸਮਝਿਆ ॥੭॥

ਪਿਛਲੀ ਪਹਰ ਰਾਤ੍ਰਿ ਜਬ ਰਹੀ ॥

ਜਦ ਰਾਤ ਦਾ ਪਿਛਲਾ ਪਹਿਰ ਰਹਿ ਗਿਆ

ਰਾਜ ਕੁਅਰਿ ਐਸੇ ਤਿਹ ਕਹੀ ॥

ਤਾਂ ਰਾਜ ਕੁਮਾਰੀ ਨੇ ਉਸ (ਸ਼ਾਹ ਦੇ ਪੁੱਤਰ ਨੂੰ) ਇਸ ਤਰ੍ਹਾਂ ਕਿਹਾ,

ਹਮ ਤੁਮ ਆਵ ਨਿਕਸਿ ਦੋਊ ਜਾਵੈ ॥

ਆਓ ਅਸੀਂ ਤੁਸੀਂ ਦੋਵੇਂ (ਇਥੋਂ) ਭਜ ਚਲੀਏ

ਔਰ ਦੇਸ ਦੋਊ ਕਹੂੰ ਸੁਹਾਵੈ ॥੮॥

ਅਤੇ ਦੋਵੇਂ ਕਿਸੇ ਹੋਰ ਦੇਸ਼ ਵਿਚ ਜਾ ਵਸੀਏ ॥੮॥

ਤੁਹਿ ਮੁਹਿ ਕਹ ਧਨ ਕੀ ਥੁਰ ਨਾਹੀ ॥

ਮੈਨੂੰ ਤੈਨੂੰ ਧਨ ਦੀ ਕੋਈ ਥੁੜ ਨਹੀਂ ਹੈ।

ਤੁਮਰੀ ਚਹਤ ਕੁਸਲ ਮਨ ਮਾਹੀ ॥

ਮੈਂ ਮਨ ਵਿਚ ਤੇਰੀ ਸੁਖਸਾਂਦ ਚਾਹੁੰਦੀ ਹਾਂ।

ਯੌ ਕਹਿ ਦੁਹੂੰ ਅਧਿਕ ਧਨੁ ਲੀਨਾ ॥

ਇਸ ਤਰ੍ਹਾਂ ਕਹਿ ਕੇ ਦੋਹਾਂ ਨੇ ਬਹੁਤ ਧਨ ਲੈ ਲਿਆ

ਔਰੇ ਦੇਸ ਪਯਾਨਾ ਕੀਨਾ ॥੯॥

ਅਤੇ ਕਿਸੇ ਹੋਰ ਦੇਸ ਵਲ ਚਲੇ ਗਏ ॥੯॥

ਚਤੁਰਿ ਭੇਦ ਸਹਚਰਿ ਇਕ ਪਾਈ ॥

(ਉਸ) ਚਤੁਰ ਸਖੀ ਨੇ ਇਕ ਭੇਦ (ਦੀ ਗੱਲ) ਸੋਚੀ।

ਤਿਹ ਗ੍ਰਿਹ ਕੋ ਦਈ ਆਗਿ ਲਗਾਈ ॥

ਉਸ ਦੇ ਘਰ ਨੂੰ ਅਗ ਲਗਾ ਦਿੱਤੀ।

ਰਨਿਯਨਿ ਰਾਨੀ ਜਰੀ ਸੁਨਾਈ ॥

ਰਾਣੀਆਂ ਨੂੰ ਰਾਜ ਕੁਮਾਰੀ ਦੇ ਸੜਨ ਦੀ ਗੱਲ ਸੁਣਾ ਦਿੱਤੀ

ਰੋਵਤ ਆਪੁ ਨ੍ਰਿਪਹਿ ਪਹਿ ਧਾਈ ॥੧੦॥

ਅਤੇ ਆਪ ਰੋਂਦੀ ਹੋਈ ਰਾਜੇ ਕੋਲ ਗਈ ॥੧੦॥

ਰਾਨੀ ਕਹਾ ਨ੍ਰਿਪਹਿ ਜਰਿ ਮਰੀ ॥

ਰਾਜੇ ਨੂੰ ਕਿਹਾ ਕਿ ਰਾਜ ਕੁਮਾਰੀ ਸੜ ਮੋਈ ਹੈ।

ਤੁਮ ਤਾ ਕੀ ਕਛੁ ਸੁਧਿ ਨ ਕਰੀ ॥

ਤੁਸੀਂ ਉਸ ਬਾਰੇ ਕੋਈ ਸੁੱਧ ਨਹੀਂ ਲਈ।

ਅਬ ਤਿਨ ਕੇ ਚਲਿ ਅਸਤਿ ਉਠਾਵੌ ॥

ਹੁਣ ਚਲ ਕੇ ਉਸ ਦੀਆਂ ਅਸਥੀਆਂ ਨੂੰ ਉਠਾਓ

ਮਾਨੁਖ ਦੈ ਗੰਗਾ ਪਹੁਚਾਵੌ ॥੧੧॥

ਅਤੇ ਬੰਦੇ ਨੂੰ ਭੇਜ ਕੇ ਗੰਗਾ ਵਿਚ ਪਹੁੰਚਾਓ ॥੧੧॥

ਨ੍ਰਿਪ ਸੁਨਿ ਬਚਨ ਉਤਾਇਲ ਧਾਯੋ ॥

ਰਾਜਾ ਇਹ ਗੱਲ ਸੁਣ ਕੇ ਜਲਦੀ ਨਾਲ ਭਜ ਪਿਆ

ਜਹ ਗ੍ਰਿਹ ਜਰਤ ਹੁਤੋ ਤਹ ਆਯੋ ॥

ਅਤੇ ਜਿਥੇ ਘਰ ਸੜ ਰਿਹਾ ਸੀ, ਉਥੇ ਆ ਗਿਆ।

ਹਹਾ ਕਰਤ ਰਾਨੀਯਹਿ ਨਿਕਾਰਹੁ ॥

ਹਾਹਾਕਾਰ ਕਰਨ ਲਗਾ ਕਿ ਰਾਜ ਕੁਮਾਰੀ ਨੂੰ ਬਾਹਰ ਕਢੋ

ਜਰਤਿ ਅਗਨਿ ਤੇ ਯਾਹਿ ਉਬਾਰਹੁ ॥੧੨॥

ਅਤੇ ਉਸ ਨੂੰ ਬਲਦੀ ਅੱਗ ਵਿਚੋਂ ਬਚਾ ਲਵੋ ॥੧੨॥

ਜਾਨੀ ਜਰੀ ਅਗਨਿ ਮਹਿ ਰਾਨੀ ॥

(ਸਭ ਨੇ) ਜਾਣ ਲਿਆ ਕਿ ਰਾਜ ਕੁਮਾਰੀ ਅੱਗ ਵਿਚ ਸੜ ਗਈ ਹੈ।

ਉਧਲਿ ਗਈ ਮਨ ਬਿਖੈ ਨ ਆਨੀ ॥

(ਪਰ ਕਿਸੇ ਨੇ) ਮਨ ਵਿਚ ਇਹ ਨਹੀਂ ਸੋਚਿਆ ਕਿ (ਉਹ) ਉਧਲ ਗਈ ਹੈ।

ਅਧਿਕ ਸੋਕ ਮਨ ਮਾਹਿ ਬਢਾਯੋ ॥

(ਰਾਜੇ ਨੇ) ਮਨ ਵਿਚ ਬਹੁਤ ਦੁਖ ਮੰਨਾਇਆ

ਪ੍ਰਜਾ ਸਹਿਤ ਕਛੁ ਭੇਦ ਨ ਪਾਯੋ ॥੧੩॥

ਅਤੇ ਪ੍ਰਜਾ ਸਮੇਤ ਕਿਸੇ ਨੇ ਵਾਸਤਵਿਕਤਾ ਨੂੰ ਨਾ ਸਮਝਿਆ ॥੧੩॥

ਧਨਿ ਧਨਿ ਇਹ ਰਾਨੀ ਕੋ ਧਰਮਾ ॥

(ਸਾਰੇ ਕਹਿਣ ਲਗੇ ਕਿ) ਰਾਜ ਕੁਮਾਰੀ ਦਾ ਧਰਮ ਧੰਨ ਧੰਨ ਹੈ

ਜਿਨ ਅਸਿ ਕੀਨਾ ਦੁਹਕਰਿ ਕਰਮਾ ॥

ਜਿਸ ਨੇ ਇਤਨਾ ਜੁਰਤ ਵਾਲਾ ਕੰਮ ਕੀਤਾ ਹੈ।

ਲਜਾ ਨਿਮਿਤ ਪ੍ਰਾਨ ਦੈ ਡਾਰਾ ॥

ਉਸ ਨੇ ਲਾਜ ਲਈ ਪ੍ਰਾਣ ਦੇ ਦਿੱਤੇ।

ਜਰਿ ਕਰਿ ਮਰੀ ਨ ਰੌਰਨ ਪਾਰਾ ॥੧੪॥

ਸੜ ਕੇ ਮਰ ਗਈ, ਪਰ ਚੀਖੀ ਤਕ ਨਹੀਂ ॥੧੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੯॥੫੨੪੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੬੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੬੯॥੫੨੪੩॥ ਚਲਦਾ॥

ਚੌਪਈ ॥

ਚੌਪਈ:

ਮੋਰੰਗ ਦਿਸਿ ਇਕ ਰਹਤ ਨ੍ਰਿਪਾਲਾ ॥

ਮੋਰੰਗ (ਨੇਪਾਲ ਦਾ ਪੂਰਬੀ ਹਿੱਸਾ) ਦਿਸ਼ਾ ਵਲ ਇਕ ਰਾਜਾ ਰਹਿੰਦਾ ਸੀ।

ਜਾ ਕੇ ਦਿਪਤ ਤੇਜ ਕੀ ਜ੍ਵਾਲਾ ॥

ਉਸ ਦਾ ਤੇਜ ਅਗਨੀ ਵਰਗ ਪ੍ਰਕਾਸ਼ਮਾਨ ਸੀ।

ਪੂਰਬ ਦੇ ਤਿਹ ਨਾਰਿ ਭਣਿਜੈ ॥

ਉਸ ਦੀ ਨਾਰੀ ਦਾ ਨਾਂ ਪੂਰਬ ਦੇ (ਪੂਰਬ ਦੇਈ) ਸੀ।

ਕੋ ਅਬਲਾ ਪਟਤਰ ਤਿਹ ਦਿਜੈ ॥੧॥

ਉਸ ਦੀ (ਸੁੰਦਰਤਾ ਦੀ) ਤੁਲਨਾ ਕਿਸ ਇਸਤਰੀ ਨਾਲ ਦਿੱਤੀ ਜਾਵੇ (ਅਰਥਾਤ-ਉਸ ਵਰਗਾ ਕੋਈ ਸੁੰਦਰ ਨਹੀਂ ਸੀ) ॥੧॥


Flag Counter