ਸ਼੍ਰੀ ਦਸਮ ਗ੍ਰੰਥ

ਅੰਗ - 847


ਸੁਨੁ ਰਾਜਾ ਤੁਮ ਬਿਨੁ ਅਧਿਕ ਤ੍ਰਿਯ ਪਾਯੋ ਤਨ ਦੁਖ੍ਯ ॥

ਹੇ ਰਾਜਨ! ਸੁਣੋ, ਤੇਰੇ ਬਿਨਾ ਮੈਂ ਬਹੁਤ ਹੀ ਸ਼ਰੀਰਕ ਦੁਖ ਪਾਇਆ ਹੈ।

ਤੁਮ ਹਮ ਪੈ ਕੋਊ ਨ ਪਠਿਯੋ ਪੂਛਨ ਕੁਸਲ ਮਨੁਖ੍ਯ ॥੧੮॥

ਪਰ ਤੁਸੀਂ ਮੇਰੀ ਸੁਖ ਸਾਂਦ ਪੁਛਣ ਲਈ ਕੋਈ ਬੰਦਾ ਨਹੀਂ ਭੇਜਿਆ ॥੧੮॥

ਚੌਪਈ ॥

ਚੌਪਈ:

ਜਬ ਤ੍ਰਿਯ ਅਧਿਕ ਦੁਖ੍ਯ ਤਨ ਪਾਯੋ ॥

ਜਦ 'ਤ੍ਰਿਯ' (ਭਾਵ ਮੇਰੇ) ਸ਼ਰੀਰ ਨੇ ਬਹੁਤ ਦੁਖ ਪਾਇਆ

ਪ੍ਰਾਨਾਕੁਲ ਹਮ ਕੂਕ ਸੁਨਾਯੋ ॥

ਤਾਂ ਪ੍ਰਾਣਾਂ ਲਈ ਵਿਆਕੁਲ ਹੋ ਕੇ ਮੈਂ ਬਹੁਤ ਕੁਰਲਾਈ

ਜੋ ਯਾ ਦੁਖ ਤੇ ਬੈਦ ਉਸਾਰੈ ॥

ਕਿ ਜੋ ਬੈਦ (ਵਿਅਕਤੀ) ਮੈਨੂੰ ਇਸ ਦੁਖ ਤੋਂ ਬਚਾਏਗਾ,

ਸੋ ਹਮਰੋ ਹ੍ਵੈ ਨਾਥ ਬਿਹਾਰੈ ॥੧੯॥

ਉਹ ਮੇਰਾ ਸੁਆਮੀ ਬਣ ਕੇ ਰਮਣ ਕਰੇਗਾ ॥੧੯॥

ਦੋਹਰਾ ॥

ਦੋਹਰਾ:

ਇਕ ਅਹੀਰ ਉਪਚਾਰ ਕਰਿ ਮੋ ਕੌ ਲਿਯੋ ਉਬਾਰਿ ॥

ਇਕ ਗੁਜਰ ਨੇ ਉਪਾ ਕਰ ਕੇ ਮੈਨੂੰ ਬਚਾ ਲਿਆ।

ਅਬ ਮੋ ਸੌ ਐਸੇ ਕਹਤ ਹੋਹਿ ਹਮਾਰੀ ਨਾਰਿ ॥੨੦॥

ਹੁਣ ਮੈਨੂੰ ਇੰਜ ਕਹਿੰਦਾ ਹੈ ਕਿ ਮੇਰੀ ਪਤਨੀ ਬਣ ਜਾ ॥੨੦॥

ਚੌਪਈ ॥

ਚੌਪਈ:

ਦੁਖਿਤ ਹੋਇ ਤੁਹਿ ਮੈ ਯੌ ਕਹੀ ॥

ਦੁਖੀ ਹੋ ਕੇ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ

ਮੋ ਕਰ ਤੇ ਬਤਿਯਾ ਅਬ ਰਹੀ ॥

ਕਿ ਹੁਣ ਮੇਰੇ ਗੱਲ ਮੇਰੇ ਹੱਥ ਵਿਚ ਨਹੀਂ ਰਹੀ।

ਕਹੁ ਰਾਜਾ ਮੋ ਕਹ ਕਾ ਕਰਿਯੈ ॥

ਹੇ ਰਾਜਨ! ਮੈਨੂੰ ਦਸੋ ਕਿ ਕੀ ਕਰਾਂ।

ਤੋ ਸੌ ਛਾਡਿ ਰੰਕ ਕਹ ਬਰਿਯੈ ॥੨੧॥

ਤੁਹਾਡੇ ਵਰਗੇ ਨੂੰ ਛਡ ਕੇ ਇਸ ਕੰਗਲੇ ਨੂੰ ਵਰ ਲਵਾਂ ॥੨੧॥

ਦੋਹਰਾ ॥

ਦੋਹਰਾ:

ਸੁਨਤ ਬਚਨ ਤਾ ਕੋ ਨ੍ਰਿਪਤ ਲਯੋ ਅਹੀਰ ਬੁਲਾਇ ॥

ਰਾਜੇ ਨੇ ਉਸ ਦੇ ਬੋਲ ਸੁਣ ਕੇ ਗੁਜਰ ਨੂੰ ਬੁਲਾਇਆ

ਤੁਰਤ ਬਾਧਿ ਤਾ ਕੋ ਦਿਯਾ ਸਰਿਤਾ ਬਿਖੈ ਬਹਾਇ ॥੨੨॥

ਅਤੇ ਉਸ ਨੂੰ ਬੰਨ੍ਹ ਕੇ ਨਦੀ ਵਿਚ ਰੁੜ੍ਹਵਾ ਦਿੱਤਾ ॥੨੨॥

ਪ੍ਰਾਨ ਉਬਾਰਿਯੋ ਸੁਖ ਦੀਆ ਜਮ ਤੇ ਲੀਆ ਬਚਾਇ ॥

(ਗੁਜਰ ਨੇ ਉਸ ਇਸਤਰੀ ਦੇ) ਪ੍ਰਾਣ ਬਚਾਏ, ਸੁਖ ਦਿੱਤਾ ਅਤੇ ਯਮਰਾਜ ਤੋਂ ਬਚਾ ਲਿਆ।

ਨ੍ਰਿਪ ਹਿਤ ਤੇ ਮਾਰਿਯੋ ਤਿਸੈ ਐਸੋ ਚਰਿਤ੍ਰ ਦਿਖਾਇ ॥੨੩॥

ਪਰ ਰਾਜੇ ਦੇ ਪਿਆਰ ਲਈ (ਉਸ ਇਸਤਰੀ ਨੇ) ਅਜਿਹਾ ਚਰਿਤ੍ਰ ਵਿਖਾ ਕੇ ਉਸ (ਗੁਜਰ) ਨੂੰ ਮਰਵਾ ਦਿੱਤਾ ॥੨੩॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਉਨਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯॥੫੭੭॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਉਨੱਤੀਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯॥੫੭੭॥ ਚਲਦਾ॥

ਚੌਪਈ ॥

ਚੌਪਈ:

ਚਿਤ੍ਰ ਸਿੰਘ ਮੰਤ੍ਰੀ ਸੌ ਕਹੀ ॥

ਚਿਤ੍ਰ ਸਿੰਘ (ਰਾਜੇ) ਨੇ ਮੰਤ੍ਰੀ ਨੂੰ ਕਿਹਾ

ਹਮ ਤੇ ਸਕਲ ਕੁਕ੍ਰਿਯਾ ਰਹੀ ॥

ਕਿ ਮੇਰੇ ਤੋਂ ਸਾਰੀ ਮਾੜੀ ਕ੍ਰਿਆ (ਕਰਮ) ਕਰਨੋ ਰਹਿ ਗਈ ਹੈ (ਅਰਥਾਤ ਛਡ ਦਿੱਤੀ ਹੈ)।

ਤੁਮ ਜੋ ਹਮ ਸੌ ਬਚਨ ਉਚਾਰੇ ॥

ਤੂੰ ਜੋ ਮੈਨੂੰ ਬੋਲ ਕਹੇ ਹਨ

ਜਾਨੁਕ ਸੁਧਾ ਸ੍ਰਵਨ ਭਰਿ ਡਾਰੇ ॥੧॥

ਮਾਨੋ ਕੰਨਾਂ ਵਿਚ ਅੰਮ੍ਰਿਤ ਭਰ ਦਿੱਤਾ ਹੋਵੇ ॥੧॥

ਦੋਹਰਾ ॥

ਦੋਹਰਾ:

ਮਨ ਕ੍ਰਮ ਬਚ ਕਰਿ ਮੰਤ੍ਰਿ ਬਰਿ ਇਹੈ ਬਚਨ ਮੁਰ ਤੋਹਿ ॥

ਹੇ ਮਨ, ਬਚਨ ਅਤੇ ਕਰਮ ਕਰ ਕੇ ਚੰਗੇ ਵਜ਼ੀਰ! ਮੇਰੀ ਤੈਨੂੰ ਇਹੀ ਬੇਨਤੀ ਹੈ

ਜੋ ਕਛੁ ਚਰਿਤ ਇਸਤ੍ਰਿਨ ਕਰੇ ਸੁ ਕਛੁ ਕਹੋ ਸਭ ਮੋਹਿ ॥੨॥

ਕਿ ਜਿਹੜੇ ਕੁਝ ਚਰਿਤ੍ਰ ਇਸਤਰੀਆਂ ਕਰਦੀਆਂ ਹਨ, ਉਹ ਮੈਨੂੰ ਸਾਰੇ ਦਸ ਦਿਓ ॥੨॥

ਏਕ ਰਾਵ ਕਾਨੋ ਹੁਤੋ ਤਾਹਿ ਕੁਕ੍ਰਿਯਾ ਨਾਰ ॥

(ਮੰਤ੍ਰੀ ਨੇ ਕਿਹਾ-) ਇਕ ਕਾਣਾ ਰਾਜਾ ਹੁੰਦਾ ਸੀ ਅਤੇ ਉਸ ਦੀ ਮਾੜੇ ਆਚਰਨ ਵਾਲੀ ਇਸਤਰੀ ਸੀ।

ਰਮੀ ਜਾਰ ਸੌ ਰਾਇ ਕੀ ਆਖ ਅੰਬੀਰਹ ਡਾਰਿ ॥੩॥

ਉਸ ਨੇ ਰਾਜੇ ਦੀਆਂ ਅੱਖਾਂ ਵਿਚ ਗੁਲਾਲ ਪਾ ਕੇ ਯਾਰ ਨਾਲ ਰਮਣ ਕੀਤਾ ਸੀ ॥੩॥

ਚੌਪਈ ॥

ਚੌਪਈ:

ਜਬ ਹੀ ਮਾਸ ਫਾਗੁ ਕੋ ਆਯੋ ॥

ਜਦੋਂ ਫਗਣ ਦਾ ਮਹੀਨਾ ਆਇਆ

ਨਰ ਨਾਰਿਨ ਆਨੰਦ ਬਢਾਯੋ ॥

ਤਾਂ ਮਰਦਾਂ ਅਤੇ ਔਰਤਾਂ ਨੇ (ਆਪਣੇ ਮਨ ਵਿਚ) ਆਨੰਦ ਵਧਾਇਆ।

ਘਰ ਘਰ ਹੋਤ ਕੁਲਾਹਲ ਭਾਰੀ ॥

ਘਰ ਘਰ ਵਿਚ ਖ਼ੂਬ ਰੌਲਾ ਪੈਣ ਲਗਾ

ਗਾਵਤ ਗੀਤ ਬਜਾਵਤ ਤਾਰੀ ॥੪॥

ਅਤੇ (ਲੋਕੀਂ) ਤਾੜੀਆਂ ਵਜਾ ਕੇ ਗੀਤ ਗਾਉਣ ਲਗੇ ॥੪॥

ਚਾਚਰ ਮਤੀ ਨਾਮ ਤ੍ਰਿਯ ਤਾ ਕੌ ॥

ਉਸ ਦੀ ਇਸਤਰੀ ਦਾ ਨਾਂ ਚਾਚਰ ਮਤੀ ਸੀ।

ਅਤਿ ਸੁੰਦਰ ਬਿਧ ਬਪੁ ਕਿਯ ਵਾ ਕੋ ॥

ਉਸ ਦਾ ਸ਼ਰੀਰ ਵਿਧਾਤਾ ਨੇ ਬਹੁਤ ਸੁੰਦਰ ਬਣਾਇਆ ਸੀ।

ਮਾਨੀ ਸੈਨ ਨ੍ਰਿਪਤ ਕੋ ਨਾਮਾ ॥

ਰਾਜੇ ਦਾ ਨਾਂ ਮਾਨੀ ਸੈਨ ਸੀ

ਚਾਚਰ ਮਤੀ ਜਵਨ ਕੀ ਬਾਮਾ ॥੫॥

ਜਿਸ ਦੀ ਚਾਚਰ ਮਤੀ ਇਸਤਰੀ ਸੀ ॥੫॥

ਰੂਪਵੰਤ ਨਟ ਤਵਨ ਨਿਹਾਰਿਯੋ ॥

ਉਸ ਨੇ ਇਕ ਰੂਪਵਾਨ ਨਟ ਨੂੰ ਵੇਖਿਆ।

ਮਦਨ ਤਬੈ ਤਨ ਬਿਸਿਖ ਪ੍ਰਹਾਰਿਯੋ ॥

ਤਦੋਂ ਕਾਮ ਦੇਵ ਨੇ ਉਸ ਨੂੰ ਬਾਣ ਮਾਰਿਆ।

ਮਨ ਕ੍ਰਮ ਬਚ ਕਰਿ ਕੈ ਬਸਿ ਭਈ ॥

(ਉਹ) ਮਨ, ਬਚਨ ਅਤੇ ਕਰਮ ਕਰ ਕੇ (ਉਸ ਦੇ) ਵਸ ਵਿਚ ਹੋ ਗਈ,

ਜਾਨੁਕ ਦਾਸ ਮੋਲ ਕੀ ਲਈ ॥੬॥

ਮਾਨੋ ਮੁਲ ਲਈ ਹੋਈ ਦਾਸੀ ਹੋਵੇ ॥੬॥

ਦੋਹਰਾ ॥

ਦੋਹਰਾ:

ਘਰ ਘਰ ਚਾਚਰਿ ਖੇਲਹੀ ਘਰ ਘਰ ਗੈਯਹਿ ਗੀਤ ॥

ਘਰ ਘਰ ਵਿਚ ਫਾਗ (ਹੋਲੀ) ਖੇਡੀ ਜਾ ਰਹੀ ਸੀ ਅਤੇ ਘਰ ਘਰ ਵਿਚ ਗੀਤ ਗਾਏ ਜਾ ਰਹੇ ਸਨ।

ਘਰ ਘਰ ਹੋਤ ਮ੍ਰਿਦੰਗ ਧੁਨ ਘਰ ਘਰ ਨਚਤ ਸੰਗੀਤ ॥੭॥

ਘਰ ਘਰ ਵਿਚ ਮ੍ਰਿਦੰਗ ਦੀ ਧੁਨ ਹੋ ਰਹੀ ਸੀ ਅਤੇ ਘਰ ਘਰ ਵਿਚ ਸੰਗੀਤ ਉਤੇ ਨਾਚ ਹੋ ਰਿਹਾ ਸੀ ॥੭॥

ਤਿਹ ਠਾ ਏਕ ਪ੍ਰਬੀਨ ਨਟ ਸਭ ਨਟੂਅਨ ਕੋ ਰਾਇ ॥

ਉਥੇ ਇਕ ਪ੍ਰਬੀਨ ਨਟ ਵੀ ਸੀ ਜੋ ਸਭ ਨਟਾਂ ਦਾ ਰਾਜਾ ਸੀ (ਭਾਵ ਸ਼ਿਰੋਮਣੀ ਸੀ)।

ਮਦਨ ਛਪਾਏ ਕਾਢੀਐ ਮਦਨ ਕਿ ਨਵਰੰਗ ਰਾਇ ॥੮॥

ਮਦਨ ਨੂੰ ਲੁਕਾਓ (ਅਤੇ ਉਸ ਨੂੰ) ਕਢ ਲਵੋ (ਇਸ ਤਰ੍ਹਾਂ ਦਾ ਮਾਨੋ ਕਾਮ ਦੇਵ ਦਾ ਹੀ ਸਰੂਪ ਸੀ)। (ਉਸ ਦਾ ਨਾਂ) ਨਵਰੰਗ ਰਾਇ ਸੀ ॥੮॥

ਚੌਪਈ ॥

ਚੌਪਈ:

ਚਾਚਰ ਪਰੀ ਨਗਰ ਮੈ ਭਾਰੀ ॥

ਨਗਰ ਵਿਚ ਹੌਲੀ ਦੀ ਖੇਡ ਦੀ ਧੁੰਮ ਮਚ ਗਈ।

ਗਾਵਤ ਗੀਤ ਸਭੈ ਨਰ ਨਾਰੀ ॥

ਸਾਰੇ ਨਰ ਨਾਰੀਆਂ ਗੀਤ ਗਾ ਰਹੇ ਸਨ।

ਨਵਲਾਸਿਨ ਹਾਥਨ ਲਹਕਾਵੈ ॥

(ਨੌਜਵਾਨ ਇਸਤਰੀਆਂ ਦੇ) ਹੱਥਾਂ ਵਿਚ ਫੁਲਾਂ ਦੀਆਂ ਛਟੀਆਂ ਲਟਕ (ਜਾਂ ਚਮਕ) ਰਹੀਆਂ ਹਨ

ਚਤੁਰਨ ਕੇ ਚਤੁਰਾ ਤਨ ਲਾਵੈ ॥੯॥

ਅਤੇ ਚਤੁਰਾਂ ਨੂੰ ਚਤੁਰ ਇਸਤਰੀਆਂ ਮਾਰ ਰਹੀਆਂ ਹਨ ॥੯॥

ਦੋਹਰਾ ॥

ਦੋਹਰਾ:

ਘਰ ਘਰ ਚਾਚਰ ਗਾਵਹੀ ਘਰ ਘਰ ਬਜਤ ਮ੍ਰਿਦੰਗ ॥

ਘਰ ਘਰ ਵਿਚ ਹੋਲੀ ਦੇ ਗੀਤ ਗਾਏ ਜਾ ਰਹੇ ਹਨ ਅਤੇ ਘਰ ਘਰ ਵਿਚ ਮ੍ਰਿਦੰਗ ਵਜ ਰਹੇ ਹਨ।

ਹਰਿ ਦਰ ਰਾਗ ਅਲਾਪਿਯਤ ਘਰ ਘਰ ਬਜਤ ਮੁਚੰਗ ॥੧੦॥

ਹਰ ਘਰ ਦੇ ਦੁਆਰ ਉਤੇ ਰਾਗ ਅਲਾਪਿਆ ਜਾ ਰਿਹਾ ਹੈ ਅਤੇ ਘਰ ਘਰ ਵਿਚ ਮਧੁਰ ਆਵਾਜ਼ ਵਾਲੇ ਵਾਜੇ ਵਜ ਰਹੇ ਹਨ ॥੧੦॥

ਘਰ ਘਰ ਅਬਲਾ ਗਾਵਹੀ ਮਿਲਿ ਮਿਲਿ ਗੀਤ ਬਚਿਤ੍ਰ ॥

ਘਰ ਘਰ ਵਿਚ ਇਸਤਰੀਆਂ ਮਿਲ ਕੇ ਵਿਚਿਤ੍ਰ ਗੀਤ ਗਾ ਰਹੀਆਂ ਹਨ।

ਮੁਰਲੀ ਮੁਰਜ ਮ੍ਰਿਦੰਗ ਧੁਨ ਜਹ ਤਹ ਬਜਤ ਬਜਿਤ੍ਰ ॥੧੧॥

ਮੁਰਲੀ, ਮੁਰਜ ਮ੍ਰਿਦੰਗ ਆਦਿ ਵਾਜਿਆਂ ('ਬਜਿਤ੍ਰ') ਦੀ ਸੁੰਦਰ ਧੁਨ ਜਿਥੇ ਕਿਥੇ ਹੋ ਰਹੀ ਹੈ ॥੧੧॥

ਚੌਪਈ ॥

ਚੌਪਈ:

ਨਰ ਨਾਰਿਨ ਮਿਲ ਖੇਲ ਰਚਾਯੋ ॥

ਨਰ ਨਾਰੀਆਂ ਨੇ ਮਿਲ ਕੇ ਖੇਲ ਰਚਾਇਆ ਹੈ

ਫੂਲ ਪਾਨ ਕੈਫਾਨ ਮੰਗਾਯੋ ॥

ਅਤੇ ਫੁਲ (ਪੋਸਤ ਦੇ ਡੋਡੇ ਜਾਂ ਅਫੀਮ ਦਾ ਰਸ) ਪਾਨ ਅਤੇ ਸ਼ਰਾਬ ਮੰਗਵਾਈ ਹੈ।

ਦੁਹੂੰ ਓਰ ਨਵਲਾਸਿਨ ਮਾਰੈ ॥

ਦੋਹਾਂ ਪਾਸਿਆਂ ਤੋਂ (ਮੁਟਿਆਰਾਂ) ਛਟੀਆਂ ਮਾਰਦੀਆਂ ਹਨ

ਮਧੁਰ ਮਧੁਰ ਧੁਨਿ ਗੀਤ ਉਚਾਰੈ ॥੧੨॥

ਅਤੇ ਮਧੁਰ ਮਧੁਰ ਗੀਤਾਂ ਦਾ ਉਚਾਰਨ ਕਰਦੀਆਂ ਹਨ ॥੧੨॥

ਦੋਹਰਾ ॥

ਦੋਹਰਾ:

ਛੈਲ ਛਬੀਲੀ ਖੇਲ ਹੀ ਨਰ ਨਾਰਿਨ ਕੀ ਭੀਰ ॥

ਸੁੰਦਰ ਮੁਟਿਆਰਾਂ ਦੀ ਖੇਡ ਵਿਚ ਨਰ ਨਾਰੀਆਂ ਦੀ ਭੀੜ ਲਗੀ ਹੋਈ ਸੀ।

ਜਿਤ ਜਿਤ ਦ੍ਰਿਸਟ ਪਸਾਰਿਯੈ ਤਿਤਹਿ ਕਿਸਰਿਯਾ ਚੀਰ ॥੧੩॥

ਜਿਧਰ ਜਿਧਰ ਵੀ ਨਜ਼ਰ ਮਾਰੀਏ, ਉਧਰ ਉਧਰ ਹੀ ਪੀਲੇ ਰੰਗ ਦੇ ਬਸਤ੍ਰ ਦਿਸਦੇ ਸਨ ॥੧੩॥

ਘਰ ਘਰ ਚਾਚਰ ਖੇਲੀਯਹਿ ਹਸਿ ਹਸਿ ਗੈਯਹਿ ਗੀਤ ॥

ਘਰ ਘਰ ਵਿਚ ਹੋਲੀ ਖੇਡੀ ਜਾ ਰਹੀ ਸੀ ਅਤੇ ਹਸ ਹਸ ਕੇ ਗੀਤ ਗਾਏ ਜਾ ਰਹੇ ਸਨ।

ਘਰ ਘਰ ਹੋਤ ਮ੍ਰਿਦੰਗ ਧੁਨਿ ਘਰ ਘਰ ਨਚਤ ਸੰਗੀਤ ॥੧੪॥

ਘਰ ਘਰ ਵਿਚ ਮ੍ਰਿਦੰਗ ਦੀ ਧੁਨ ਹੋ ਰਹੀ ਸੀ ਅਤੇ ਘਰ ਘਰ ਵਿਚ ਸੰਗੀਤ ਉਤੇ ਨਾਚ ਹੋ ਰਿਹਾ ਸੀ ॥੧੪॥

ਨਿਰਖਿ ਰੂਪ ਤਾ ਕੋ ਸਕਲ ਉਰਝਿ ਰਹਿਯੋ ਸੁ ਕੁਮਾਰ ॥

ਉਸ (ਰਾਣੀ) ਦੇ ਰੂਪ ਨੂੰ ਵੇਖ ਕੇ ਉਹ ਨੌਜਵਾਨ ਉਲਝਿਆ ਪਿਆ ਸੀ।

ਰਾਨੀ ਹੂੰ ਚਟਪਟ ਅਟਕ ਨਟ ਸੋ ਕਿਯੋ ਪ੍ਯਾਰ ॥੧੫॥

ਰਾਣੀ ਵੀ ਝਟਪਟ ਉਸ ਨਟ ਨਾਲ ਅਟਕ ਗਈ ਅਤੇ ਪ੍ਰੇਮ ਕਰਨ ਲਗੀ ॥੧੫॥

ਖੇਲਤ ਫਾਗੁ ਬਚਿਤ੍ਰ ਗਤਿ ਨਰ ਨਾਰੀ ਸੁਖ ਪਾਇ ॥

ਵਿਚਿਤ੍ਰ ਸਰੂਪ ਵਾਲੀ ਹੋਲੀ ਨੂੰ ਖੇਡਦੇ ਹੋਇਆਂ ਨਰ ਨਾਰੀਆਂ ਬਹੁਤ ਸੁਖ ਪ੍ਰਾਪਤ ਕਰ ਰਹੀਆਂ ਸਨ।