ਸ਼੍ਰੀ ਦਸਮ ਗ੍ਰੰਥ

ਅੰਗ - 533


ਸ੍ਰੀ ਬ੍ਰਿਜਨਾਥ ਕਹੀ ਤਿਹ ਕੋ ਤੁਮ ਆਪਨੇ ਆਪਨੇ ਦੇਸ ਸਿਧਾਰੋ ॥੨੩੨੯॥

ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ (ਇਹ ਗੱਲ) ਕਹੀ ਕਿ ਤੁਸੀਂ ਆਪਣੇ ਆਪਣੇ ਦੇਸ਼ ਵਲ ਚਲੇ ਜਾਓ ॥੨੩੨੯॥

ਬੰਧਨ ਛੋਰਿ ਕਹਿਯੋ ਹਰਿ ਯੌ ਸਭ ਭੂਪਨ ਤਉ ਇਹ ਭਾਤਿ ਉਚਾਰੀ ॥

ਬੰਧਨਾਂ ਨੂੰ ਖੋਲ ਕੇ ਸ੍ਰੀ ਕ੍ਰਿਸ਼ਨ ਨੇ ਇਸ ਤਰ੍ਹਾਂ ਕਿਹਾ, (ਤਦ) ਸਭ ਰਾਜਿਆਂ ਨੇ ਇਸ ਤਰ੍ਹਾਂ ਕਿਹਾ,

ਰਾਜ ਸਮਾਜ ਕਛੂ ਨਹੀ ਤੇਰੋ ਹੀ ਧਿਆਨ ਲਹੈ ਸੁ ਇਹੈ ਜੀਅ ਧਾਰੀ ॥

(ਹੇ ਪ੍ਰਭੂ!) ਰਾਜ-ਪਾਟ ਕੁਝ ਵੀ ਨਹੀਂ ਹੈ, ('ਬਸ ਅਸੀਂ) ਤੇਰਾ ਹੀ ਧਿਆਨ ਲਗਾਵਾਂਗੇ', ਇਹੀ (ਗੱਲ) ਮਨ ਵਿਚ ਧਾਰ ਲਈ ਹੈ।

ਰਾਜ ਕਰੋ ਰੁ ਇਹੈ ਲਹਿ ਹੋ ਕਬਿ ਸ੍ਯਾਮ ਕਹਿਯੋ ਇਹ ਭਾਤਿ ਮੁਰਾਰੀ ॥

ਕਵੀ ਸ਼ਿਆਮ ਕਹਿੰਦੇ ਹਨ, ਰਾਜ ਕਰੋ ਅਤੇ ਇਹ (ਕ੍ਰਿਪਾ-ਦ੍ਰਿਸ਼ਟੀ) ਵੀ ਲਵੋ, ਇਸ ਤਰ੍ਹਾਂ ਸ੍ਰੀ ਕ੍ਰਿਸ਼ਨ (ਨੇ ਕਿਹਾ)।

ਸੋ ਉਨ ਮਾਨ ਕਹੀ ਹਰਿ ਇਉ ਸੁ ਸਦਾ ਰਹੀਯੋ ਸੁਧਿ ਲੇਤ ਹਮਾਰੀ ॥੨੩੩੦॥

ਸੋ ਉਨ੍ਹਾਂ ਨੇ (ਗੱਲ) ਮੰਨ ਕੇ ਸ੍ਰੀ ਕ੍ਰਿਸ਼ਨ ਨੂੰ ਇਸ ਤਰ੍ਹਾਂ ਕਿਹਾ, ਸਾਡੀ ਖ਼ਬਰ ਸਾਰ ਸਦਾ ਲੈਂਦੇ ਰਹਿਣਾ ॥੨੩੩੦॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜਰਾਸੰਧਿ ਕੋ ਬਧ ਕਰਿ ਸਭ ਭੂਪਨਿ ਕੋ ਛੁਰਾਇ ਦਿਲੀ ਮੋ ਆਵਤ ਭਏ ਧਿਆਇ ਸਮਾਪਤੰ ॥

ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਵਿਚ ਜਰਾਸੰਧ ਦਾ ਬਧ ਕਰ ਕੇ ਸਾਰੇ ਰਾਜਿਆਂ ਨੂੰ ਛੁੜਾ ਕੇ ਦਿੱਲੀ ਵਿਚ ਪਰਤ ਆਏ, ਅਧਿਆਇ ਦੀ ਸਮਾਪਤੀ।

ਅਥ ਰਾਜਸੂ ਜਗ ਸਿਸੁਪਾਲ ਬਧ ਕਥਨੰ ॥

ਹੁਣ ਰਾਜਸੂ ਯੱਗ ਅਤੇ ਸ਼ਿਸ਼ੁਪਾਲ ਦੇ ਬਧ ਦਾ ਕਥਨ

ਸਵੈਯਾ ॥

ਸਵੈਯਾ:

ਉਤ ਸੀਸ ਨਿਵਾਇ ਗਏ ਨ੍ਰਿਪ ਧਾਮਿ ਇਤੈ ਜਦੁਰਾਇ ਦਿਲੀ ਮਹਿ ਆਯੋ ॥

ਉਧਰ (ਸ੍ਰੀ ਕ੍ਰਿਸ਼ਨ ਨੂੰ) ਸਿਰ ਨਿਵਾ ਕੇ ਰਾਜੇ (ਆਪਣੇ ਆਪਣੇ) ਘਰਾਂ ਨੂੰ ਚਲੇ ਗਏ ਅਤੇ ਇਧਰ ਸ੍ਰੀ ਕ੍ਰਿਸ਼ਨ ਦਿੱਲੀ ਵਿਚ ਆ ਗਏ।

ਭੀਮ ਕਹਿਓ ਸਭੁ ਭੇਦ ਸੁ ਮੈ ਬਲੁ ਯਾਹੀ ਤੇ ਪਾਇ ਕੈ ਸਤ੍ਰਹਿ ਘਾਯੋ ॥

ਭੀਮ ਨੇ ਸਾਰਾ ਭੇਦ ਦਸ ਦਿੱਤਾ ਕਿ ਇਨ੍ਹਾਂ ਤੋਂ ਬਲ ਪ੍ਰਾਪਤ ਕਰ ਕੇ ਮੈਂ ਵੈਰੀ ਨੂੰ ਮਾਰਿਆ ਸੀ।

ਬਿਪ੍ਰ ਬੁਲਾਇ ਭਲੀ ਬਿਧਿ ਸੋ ਫਿਰਿ ਰਾਜਸੂਓ ਇਕ ਜਗਿ ਮਚਾਯੋ ॥

ਫਿਰ ਬ੍ਰਾਹਮਣਾਂ ਨੂੰ ਬੁਲਾ ਕੇ ਚੰਗੀ ਵਿਧੀ ਨਾਲ ਇਕ ਰਾਜਸੂ ਯੱਗ ਸ਼ੁਰੂ ਕਰ ਦਿੱਤਾ।

ਆਰੰਭ ਜਗ ਕੋ ਭਯੋ ਤਬ ਹੀ ਜਸੁ ਦੁੰਦਭਿ ਜੋ ਬ੍ਰਿਜਨਾਥ ਬਜਾਯੋ ॥੨੩੩੧॥

ਯੱਗ ਦਾ ਆਰੰਭ ਉਸ ਵੇਲੇ ਤੋਂ ਹੋ ਗਿਆ (ਜਿਸ ਵੇਲੇ) ਸ੍ਰੀ ਕ੍ਰਿਸ਼ਨ ਨੇ ਯਸ਼ ਦਾ ਨਗਾਰਾ ਵਜਾ ਦਿੱਤਾ ॥੨੩੩੧॥

ਜੁਧਿਸਟਰ ਬਾਚ ਸਭਾ ਪ੍ਰਤਿ ॥

ਯੁਧਿਸ਼ਠਰ ਨੇ ਸਭਾ ਪ੍ਰਤਿ ਕਿਹਾ:

ਸਵੈਯਾ ॥

ਸਵੈਯਾ:

ਜੋਰਿ ਸਭਾ ਦ੍ਵਿਜ ਛਤ੍ਰਿਨ ਕੀ ਪ੍ਰਿਥਮੈ ਨ੍ਰਿਪ ਯੌ ਕਹਿਯੋ ਕਉਨ ਮਨਇਯੈ ॥

ਬ੍ਰਾਹਮਣਾਂ ਅਤੇ ਛਤ੍ਰੀਆਂ ਦੀ ਸਭਾ ਜੋੜ ਕੇ, ਰਾਜਾ ਯੁਧਿਸ਼ਠਰ ਨੇ ਇੰਜ ਕਿਹਾ, (ਸਭ ਤੋਂ) ਪਹਿਲਾਂ ਕਿਸ ਨੂੰ ਪੂਜੀਏ।

ਕੋ ਇਹ ਲਾਇਕ ਬੀਰ ਈਹਾ ਜਿਹ ਭਾਲ ਮੈ ਕੁੰਕਮ ਅਛਤ ਲਇਯੈ ॥

ਇਥੇ ਇਸ ਯੋਗ ਕਿਹੜਾ ਸ਼ੂਰਵੀਰ ਹੈ ਜਿਸ ਦੇ ਮੱਥੇ ਉਤੇ ਕੇਸਰ ਅਤੇ ਚਾਵਲ (ਦਾ ਤਿਲਕ) ਲਗਾ ਦੇਈਏ।

ਬੋਲਿ ਉਠਿਯੋ ਸਹਦੇਵ ਤਬੈ ਬ੍ਰਿਜ ਨਾਇਕ ਲਾਇਕ ਯਾਹਿ ਚੜਇਯੈ ॥

ਤਦ ਸਹਿਦੇਵ ਬੋਲ ਪਿਆ ਕਿ ਸ੍ਰੀ ਕ੍ਰਿਸ਼ਨ (ਇਸ ਦੇ) ਯੋਗ ਹਨ, (ਇਸ ਲਈ ਤਿਲਕ) ਇਨ੍ਹਾਂ ਨੂੰ ਚੜ੍ਹਾ ਦਿਓ।

ਸ੍ਰੀ ਬ੍ਰਿਜਨਾਥ ਸਹੀ ਪ੍ਰਭੁ ਹੈ ਕਬਿ ਸ੍ਯਾਮ ਭਨੈ ਜਿਹ ਕੇ ਬਲਿ ਜਇਯੈ ॥੨੩੩੨॥

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਹੀ ਸਹੀ ਪ੍ਰਭੂ ਹਨ ਜਿਨ੍ਹਾਂ ਉਪਰੋਂ ਬਲਿਹਾਰ ਜਾਣਾ ਚਾਹੀਦਾ ਹੈ ॥੨੩੩੨॥

ਸਹਦੇਵ ਬਾਚ ॥

ਸਹਿਦੇਵ ਨੇ ਕਿਹਾ:

ਸਵੈਯਾ ॥

ਸਵੈਯਾ:

ਜਾਹੀ ਕੀ ਸੇਵ ਸਦਾ ਕਰੀਐ ਮਨ ਅਉਰ ਨ ਕਾਜਨ ਮੈ ਉਰਝਇਯੈ ॥

ਉਸ ਦੀ ਸਦਾ ਸੇਵਾ ਕਰਨੀ ਚਾਹੀਦੀ ਹੈ ਅਤੇ ਮਨ ਨੂੰ ਹੋਰਨਾਂ ਕੰਮਾਂ ਵਿਚ ਉਲਝਾਉਣਾ ਨਹੀਂ ਚਾਹੀਦਾ।

ਛੋਰਿ ਜੰਜਾਰ ਸਭੈ ਗ੍ਰਿਹ ਕੇ ਤਿਹ ਧਿਆਨ ਕੇ ਭੀਤਰ ਚਿਤ ਲਗਇਯੈ ॥

ਘਰ ਦੇ ਸਾਰੇ ਜੰਜਾਲਾਂ ਨੂੰ ਛਡ ਕੇ ਉਸ ਦੇ ਧਿਆਨ ਵਿਚ ਚਿਤ ਨੂੰ ਲਗਾਉਣਾ ਚਾਹੀਦਾ ਹੈ।

ਜਾਹਿ ਕੋ ਭੇਦੁ ਪੁਰਾਨਨ ਤੇ ਮਤਿ ਸਾਧਨ ਬੇਦਨ ਤੇ ਕਛੁ ਪਇਯੈ ॥

ਜਿਸ ਦਾ ਭੇਦ ਪੁਰਾਣਾਂ, ਸਾਧਾਂ ਦੇ ਵਿਚਾਰਾਂ ਅਤੇ ਵੇਦਾਂ ਤੋਂ ਕੁਝ ਕੁ ਪਾਈਦਾ ਹੈ

ਤਾਹੀ ਕੋ ਸ੍ਯਾਮ ਭਨੈ ਪ੍ਰਥਮੈ ਉਠ ਕੈ ਕਿਉ ਨ ਕੁੰਕਮ ਭਾਲਿ ਲਗਇਯੈ ॥੨੩੩੩॥

(ਕਵੀ) ਸ਼ਿਆਮ ਕਹਿੰਦੇ ਹਨ, ਪਹਿਲਾਂ ਉਠ ਕੇ ਉਸ ਦੇ ਮੱਥੇ ਉਤੇ ਕੇਸਰ (ਦਾ ਤਿਲਕ) ਕਿਉਂ ਨਹੀਂ ਲਗਾਉਂਦੇ ॥੨੩੩੩॥

ਯੌ ਜਬ ਬੈਨ ਕਹੇ ਸਹਦੇਵ ਤੁ ਭੂਪਤਿ ਕੇ ਮਨ ਮੈ ਸਚੁ ਆਯੋ ॥

ਜਦ ਸਹਿਦੇਵ ਨੇ ਇਸ ਤਰ੍ਹਾਂ ਦੇ ਬੋਲ ਕਹੇ, ਤਾਂ ਰਾਜਾ (ਯੁਧਿਸ਼ਠਰ) ਦੇ ਮਨ ਵਿਚ ਵਾਸਤਵਿਕਤਾ ਸਪਸ਼ਟ ਹੋ ਗਈ।

ਸ੍ਰੀ ਬ੍ਰਿਜ ਨਾਇਕ ਕੋ ਮਨ ਮੈ ਕਬਿ ਸ੍ਯਾਮ ਸਹੀ ਪ੍ਰਭੁ ਕੈ ਠਹਰਾਯੋ ॥

ਕਵੀ ਸ਼ਿਆਮ (ਕਹਿੰਦੇ) ਹਨ, ਕਿ ਸ੍ਰੀ ਕ੍ਰਿਸ਼ਨ ਨੂੰ (ਰਾਜੇ ਨੇ) ਮਨ ਵਿਚ ਸਹੀ ਪ੍ਰਭੂ ਵਜੋਂ ਮੰਨ ਲਿਆ।

ਕੁੰਕਮ ਅਛਤ ਭਾਤਿ ਭਲੀ ਕਰਿ ਬੇਦਨ ਕੀ ਧੁਨਿ ਭਾਲਿ ਚੜਾਯੋ ॥

ਕੇਸਰ ਅਤੇ ਚਾਵਲ ਨੂੰ ਹੱਥ ਵਿਚ ਲੈ ਕੇ ਚੰਗੀ ਵਿਧੀ ਨਾਲ ਵੇਦਾਂ (ਦੇ ਮੰਤਰਾਂ) ਦੀ ਧੁਨ ਸਹਿਤ (ਸ੍ਰੀ ਕ੍ਰਿਸ਼ਨ ਦੇ) ਮੱਥੇ ਉਤੇ (ਤਿਲਕ) ਲਗਾ ਦਿੱਤਾ।

ਬੈਠੋ ਹੁਤੇ ਸਿਸੁਪਾਲ ਤਹਾ ਅਤਿ ਸੋ ਅਪਨੇ ਮਨ ਬੀਚ ਰਿਸਾਯੋ ॥੨੩੩੪॥

ਉਥੇ ਸ਼ਿਸ਼ੁਪਾਲ ਵੀ ਬੈਠਾ ਸੀ, ਉਹ ਆਪਣੇ ਮਨ ਵਿਚ ਬਹੁਤ ਕ੍ਰੋਧਵਾਨ ਹੋਇਆ ॥੨੩੩੪॥

ਸਿਸੁਪਾਲ ਬਾਚ ॥

ਸ਼ਿਸ਼ੁਪਾਲ ਨੇ ਕਿਹਾ:

ਸਵੈਯਾ ॥

ਸਵੈਯਾ:

ਬੀਰ ਬਡੋ ਹਮ ਸੋ ਤਜਿ ਕੈ ਇਹ ਕਾ ਜਿਹ ਕੁੰਕਮ ਭਾਲਿ ਚੜਾਯੋ ॥

ਮੇਰੇ ਵਰਗੇ ਵੱਡੇ ਸ਼ੂਰਵੀਰ ਨੂੰ ਛਡ ਕੇ, ਇਹ ਕੀ ਚੀਜ਼ ਹੈ, ਜਿਸ ਦੇ ਮੱਥੇ ਉਤੇ ਤਿਲਕ ਲਗਾਇਆ ਹੈ।

ਗੋਕੁਲ ਗਾਉ ਕੇ ਬੀਚ ਸਦਾ ਇਨਿ ਗੁਆਰਨ ਸੋ ਮਿਲਿ ਗੋਰਸੁ ਖਾਯੋ ॥

ਗੋਕੁਲ ਪਿੰਡ ਵਿਚ ਸਦਾ ਗਵਾਲਿਆਂ ਨਾਲ ਰਲ ਕੇ ਇਸ ਨੇ ਦੁੱਧ ਦਹੀ ਖਾਇਆ ਹੈ।

ਅਉਰ ਸੁਨੋ ਡਰੁ ਸਤ੍ਰਨ ਕੇ ਗਯੋ ਦੁਆਰਵਤੀ ਭਜਿ ਪ੍ਰਾਨ ਬਚਾਯੋ ॥

ਹੋਰ ਸੁਣੋ, ਵੈਰੀਆਂ ਦੇ ਡਰ ਤੋਂ (ਇਸ ਨੇ) ਦੁਆਰਿਕਾ ਵਲ ਭਜ ਕੇ ਪ੍ਰਾਣਾਂ ਨੂੰ ਬਚਾਇਆ ਹੈ।

ਐਸੇ ਸੁਨਾਇ ਕਹੀ ਬਤੀਯਾ ਅਰੁ ਕੋਪਹਿ ਸੋ ਅਤਿ ਹੀ ਭਰਿ ਆਯੋ ॥੨੩੩੫॥

(ਉਸ ਨੇ) ਇਸ ਤਰ੍ਹਾਂ ਸੁਣਾ ਕੇ ਗੱਲ ਕਹੀ ਅਤੇ ਕ੍ਰੋਧ ਨਾਲ ਬਹੁਤ ਭਰ ਗਿਆ ॥੨੩੩੫॥

ਬੋਲਤ ਭਯੋ ਸਿਸਪਾਲੁ ਤਬੈ ਸੁ ਸੁਨਾਇ ਸਭਾ ਸਭ ਕ੍ਰੋਧ ਬਢੈ ਕੈ ॥

ਫਿਰ ਸ਼ਿਸ਼ੁਪਾਲ ਮਨ ਵਿਚ ਕ੍ਰੋਧ ਵਧਾ ਕੇ ਅਤੇ ਸਾਰੀ ਸਭਾ ਨੂੰ ਸੁਣਾ ਕੇ ਕਹਿਣ ਲਗਾ।

ਕੋਪ ਭਰਿਯੋ ਉਠਿ ਠਾਢੋ ਭਯੋ ਸੁ ਗਰਿਸਟਿ ਗਦਾ ਕਰਿ ਭੀਤਰ ਲੈ ਕੈ ॥

ਕ੍ਰੋਧ ਦਾ ਭਰਿਆ ਹੋਇਆ ਉਠ ਕੇ ਖੜੋ ਗਿਆ ਅਤੇ ਭਾਰੀ ਗਦਾ ਨੂੰ ਹੱਥ ਵਿਚ ਲੈ ਕੇ

ਗੂਜਰ ਹੁਇ ਜਦੁਰਾਇ ਕਹਾਵਤ ਗਾਰੀ ਦਈ ਦੋਊ ਨੈਨ ਨਚੈ ਕੈ ॥

(ਕਹਿਣ ਲਗਾ) ਗੁਜਰ ਹੋ ਕੇ ਯਾਦਵਾਂ ਦਾ ਰਾਜਾ ਅਖਵਾਉਂਦਾ ਹੈ। (ਫਿਰ) ਅੱਖਾਂ ਨਾਲ ਘੂਰ ਕੇ ਗਾਲ੍ਹਾਂ ਦਿੱਤੀਆਂ।

ਸੋ ਸੁਨਿ ਫੂਫੀ ਕੇ ਬੈਨ ਚਿਤਾਰਿ ਰਹਿਯੋ ਬ੍ਰਿਜ ਨਾਇਕ ਜੂ ਚੁਪ ਹ੍ਵੈ ਕੈ ॥੨੩੩੬॥

ਉਹ (ਬੋਲ) ਸੁਣ ਕੇ ਅਤੇ ਭੂਆ ਦੇ ਬੋਲਾਂ ਨੂੰ ਚੇਤੇ ਕਰ ਕੇ, ਸ੍ਰੀ ਕ੍ਰਿਸ਼ਨ ਚੁਪ ਹੀ ਰਹੇ ॥੨੩੩੬॥

ਚੌਪਈ ॥

ਚੌਪਈ:

ਫੂਫੀ ਬਚਨ ਚਿਤਿ ਹਰਿ ਧਰਿਯੋ ॥

ਸ੍ਰੀ ਕ੍ਰਿਸ਼ਨ ਨੇ ਭੂਆ (ਕੁੰਤੀ) ਦਾ ਬਚਨ ਚਿਤ ਵਿਚ ਧਾਰੀ ਰਖਿਆ

ਸਤ ਗਾਰਨਿ ਲੌ ਕ੍ਰੋਧ ਨ ਭਰਿਯੋ ॥

ਅਤੇ ਸੌ ਗਾਲ੍ਹਾਂ ਤਕ (ਉਸ ਦਾ ਮਨ) ਕ੍ਰੋਧ ਨਾਲ ਨਾ ਭਰਿਆ।

ਸੋਬ ਠਾਢ ਬਰ ਤ੍ਰਾਸ ਨ ਕੀਨੋ ॥

(ਸੌ ਗਾਲ੍ਹਾਂ ਕਢੇ ਜਾਣ ਤੋਂ ਬਾਦ ਕ੍ਰਿਸ਼ਨ) ਹੁਣ ਬਲ ਪੂਰਵਕ ਖੜਾ ਹੋ ਗਿਆ ਅਤੇ (ਮਨ ਵਿਚ) ਕਿਸੇ ਦਾ ਡਰ ਨਹੀਂ ਮੰਨਿਆ।

ਤਬ ਜਦੁਬੀਰ ਚਕ੍ਰ ਕਰਿ ਲੀਨੋ ॥੨੩੩੭॥

ਤਦ ਸ੍ਰੀ ਕ੍ਰਿਸ਼ਨ ਨੇ ਹੱਥ ਵਿਚ ਚੱਕਰ ਲੈ ਲਿਆ ॥੨੩੩੭॥

ਕਾਨ੍ਰਹ ਜੂ ਬਾਚ ॥

ਸ੍ਰੀ ਕ੍ਰਿਸ਼ਨ ਨੇ ਕਿਹਾ:

ਸਵੈਯਾ ॥

ਸਵੈਯਾ:

ਲੈ ਕਰਿ ਚਕ੍ਰ ਭਯੋ ਉਠਿ ਠਾਢ ਸੁ ਯੌ ਤਿਹ ਸੋ ਰਿਸ ਬਾਤ ਕਹੀ ॥

ਹੱਥ ਵਿਚ ਚੱਕਰ ਲੈ ਕੇ ਉਠ ਕੇ ਖੜੋ ਗਏ ਅਤੇ ਕ੍ਰੋਧਿਤ ਹੋ ਕੇ ਉਸ ਨੂੰ ਇਸ ਤਰ੍ਹਾਂ ਗੱਲ ਕਹੀ।

ਫੁਨਿ ਫੂਫੀ ਕੇ ਬੈਨ ਚਿਤੈ ਅਬ ਲਉ ਤੁਹਿ ਨਾਸ ਕੀਯੋ ਨਹੀ ਮੋਨ ਗਹੀ ॥

ਫਿਰ ਭੂਆ (ਕੁੰਤੀ) ਦੇ ਬਚਨ ਚੇਤੇ ਕਰ ਕੇ ਤੈਨੂੰ ਅਜੇ ਤਕ ਨਸ਼ਟ ਨਹੀਂ ਕੀਤਾ ਅਤੇ ਚੁਪ ਵਟੀ ਰਖੀ।

ਸਤਿ ਗਾਰਨਿ ਤੇ ਬਢ ਏਕ ਹੀ ਤੁਹਿ ਜਾਨਤ ਆਪਨੀ ਮ੍ਰਿਤ ਚਹੀ ॥

(ਜੇ ਹੁਣ) ਸੌ ਗਾਲ੍ਹਾਂ ਤੋਂ ਵੱਧ ਇਕ ਵੀ (ਗਾਲ੍ਹ) ਕੱਢੀ, (ਤਾਂ) ਤੂੰ ਸਮਝ ਲੈ (ਕਿ ਤੂੰ) ਆਪਣੀ ਮੌਤ ਮੰਗੀ ਹੈ।


Flag Counter