ਸ਼੍ਰੀ ਦਸਮ ਗ੍ਰੰਥ

ਅੰਗ - 1021


ਦੋਹਰਾ ॥

ਦੋਹਰਾ:

ਸਤਿਜੁਗ ਕੇ ਜੁਗ ਮੈ ਹਮੋ ਯਾ ਮੈ ਕਿਯੋ ਨਿਵਾਸ ॥

ਮੈਂ ਸਤਿਯੁਗ ਵਿਚ ਇਥੇ ਨਿਵਾਸ ਕੀਤਾ ਸੀ।

ਅਬ ਬਰਤਤ ਜੁਗ ਕੌਨ ਸੋ ਸੋ ਤੁਮ ਕਹਹੁ ਪ੍ਰਕਾਸ ॥੨੪॥

ਤੁਸੀਂ ਮੈਨੂੰ ਦਸੋ ਕਿ ਹੁਣ ਕਿਹੜਾ ਯੁਗ ਚਲ ਰਿਹਾ ਹੈ ॥੨੪॥

ਚੌਪਈ ॥

ਚੌਪਈ:

ਸਤਿਜੁਗ ਬੀਤੇ ਤ੍ਰੇਤਾ ਭਯੋ ॥

(ਉਸ ਨੂੰ ਦਸਿਆ ਗਿਆ ਕਿ) ਸਤਿਯੁਗ ਬੀਤਣ ਤੋਂ ਬਾਦ ਤ੍ਰੇਤਾ ਗੁਜ਼ਰਿਆ

ਤਾ ਪਾਛੇ ਦ੍ਵਾਪਰ ਬਰਤਯੋ ॥

ਅਤੇ ਉਸ ਪਿਛੋਂ ਦ੍ਵਾਪਰ ਵੀ ਵਰਤ ਗਿਆ।

ਤਬ ਤੇ ਸੁਨੁ ਕਲਜੁਗ ਅਬ ਆਯੋ ॥

ਤਦ ਤੋਂ ਸੁਣਿਆ ਹੈ, ਹੁਣ ਕਲਿਯੁਗ ਆ ਗਿਆ ਹੈ।

ਸੁ ਤੁਹਿ ਕਹ ਹਮ ਪ੍ਰਗਟ ਸੁਨਾਯੋ ॥੨੫॥

ਇਹ ਅਸੀਂ ਸਪਸ਼ਟ ਰੂਪ ਵਿਚ ਤੁਹਾਨੂੰ ਦਸ ਦਿੱਤਾ ਹੈ ॥੨੫॥

ਕਲਜੁਗ ਨਾਮ ਜਬੈ ਸੁਨਿ ਲਯੋ ॥

ਜਦ (ਜੋਗੀ ਨੇ) ਕਲਿਯੁਗ ਦਾ ਨਾਂ ਸੁਣਿਆ

ਹਾਹਾ ਸਬਦ ਉਚਾਰਤ ਭਯੋ ॥

ਤਾਂ 'ਹਾਇ ਹਾਇ' ਸ਼ਬਦ ਬੋਲਣ ਲਗਿਆ।

ਤਿਹਿ ਮੁਹਿ ਬਾਤ ਲਗਨ ਨਹਿ ਦੀਜੈ ॥

ਉਸ ਦੀ ਮੈਨੂੰ ਹਵਾ ('ਬਾਤ') ਨਾ ਲਗਣ ਦਿਓ

ਬਹੁਰੋ ਮੂੰਦਿ ਦੁਆਰਨ ਲੀਜੈ ॥੨੬॥

ਅਤੇ ਦਰਵਾਜ਼ੇ ਨੂੰ ਦੋਬਾਰਾ ਬੰਦ ਕਰ ਲਓ ॥੨੬॥

ਰਾਨੀ ਬਾਚ ॥

ਰਾਣੀ ਨੇ ਕਿਹਾ:

ਮੈ ਸੇਵਾ ਤੁਮਰੀ ਪ੍ਰਭੁ ਕਰਿਹੋ ॥

ਹੇ ਪ੍ਰਭੂ! ਮੈਂ ਤੁਹਾਡੀ ਸੇਵਾ ਕਰਾਂਗੀ।

ਏਕ ਪਾਇ ਠਾਢੀ ਜਲ ਭਰਿਹੋ ॥

ਇਕ ਪੈਰ ਉਤੇ ਖੜੋ ਕੇ (ਤੁਹਾਡੇ ਲਈ) ਪਾਣੀ ਭਰਾਂਗੀ।

ਮੂੰਦਿਨ ਦ੍ਵਾਰਨ ਕੋ ਕ੍ਯੋਨ ਲੀਜੈ ॥

ਪਰ ਦਰਵਾਜ਼ੇ ਨੂੰ ਕਿਉਂ ਬੰਦ ਕਰਦੇ ਹੋ।

ਹਮ ਪਰ ਨਾਥ ਅਨੁਗ੍ਰਹੁ ਕੀਜੈ ॥੨੭॥

ਹੇ ਨਾਥ! ਸਾਡੇ ਉਤੇ ਕ੍ਰਿਪਾ ਕਰੋ ॥੨੭॥

ਪੁਨਿ ਰਾਜੈ ਯੌ ਬਚਨ ਉਚਾਰੋ ॥

ਫਿਰ ਰਾਜੇ ਨੇ ਇਸ ਤਰ੍ਹਾਂ ਕਿਹਾ,

ਕ੍ਰਿਪਾ ਕਰਹੁ ਮੈ ਦਾਸ ਤਿਹਾਰੋ ॥

ਹੇ ਨਾਥ! ਕ੍ਰਿਪਾ ਕਰੋ, ਮੈਂ ਤੁਹਾਡਾ ਦਾਸ ਹਾਂ।

ਯਹ ਰਾਨੀ ਸੇਵਾ ਕਹ ਲੀਜੈ ॥

(ਮੇਰੀ) ਇਹ ਰਾਣੀ ਸੇਵਾ ਲਈ ਪ੍ਰਵਾਨ ਕਰੋ।

ਮੋ ਪਰ ਨਾਥ ਅਨੁਗ੍ਰਹੁ ਕੀਜੈ ॥੨੮॥

ਮੇਰੇ ਉਤੇ ਮਿਹਰ ਦੀ ਦ੍ਰਿਸ਼ਟੀ ਕਰੋ ॥੨੮॥

ਦੋਹਰਾ ॥

ਦੋਹਰਾ:

ਸੇਵਾ ਕਹ ਰਾਨੀ ਦਈ ਯੌ ਰਾਜੈ ਸੁਖ ਪਾਇ ॥

ਰਾਜੇ ਨੇ ਸੁਖ ਪੂਰਵਕ ਰਾਣੀ ਸੇਵਾ ਲਈ ਦੇ ਦਿੱਤੀ।

ਦ੍ਵਾਰਨ ਮੂੰਦਿਨ ਨ ਦਯੋ ਰਹਿਯੋ ਚਰਨ ਲਪਟਾਇ ॥੨੯॥

ਦਰਵਾਜ਼ੇ ਨੂੰ ਬੰਦ ਨਾ ਹੋਣ ਦਿੱਤਾ ਅਤੇ ਚਰਨਾਂ ਨਾਲ ਲਿਪਟ ਗਿਆ ॥੨੯॥

ਮੂੜ ਰਾਵ ਪ੍ਰਫੁਲਿਤ ਭਯੋ ਸਕਿਯੋ ਨ ਛਲ ਕਛੁ ਪਾਇ ॥

ਮੂਰਖ ਰਾਜਾ ਖ਼ੁਸ਼ ਹੋ ਗਿਆ ਪਰ ਛਲ ਨੂੰ ਕੁਝ ਨਾ ਸਮਝ ਸਕਿਆ।

ਸੇਵਾ ਕੋ ਰਾਨੀ ਦਈ ਤਾਹਿ ਸਿਧ ਠਹਰਾਇ ॥੩੦॥

ਉਸ ਨੂੰ ਸਿੱਧ (ਜੋਗੀ) ਸਮਝ ਕੇ ਸੇਵਾ ਲਈ ਰਾਣੀ ਦੇ ਦਿੱਤੀ ॥੩੦॥

ਰਾਜ ਮਾਰਿ ਰਾਜਾ ਛਲਿਯੋ ਰਤਿ ਜੋਗੀ ਸੋ ਕੀਨ ॥

ਰਾਜੇ (ਭੂਧਰ ਸਿੰਘ) ਨੂੰ ਮਾਰ ਕੇ ਰਾਜੇ (ਬਿਭ੍ਰਮ ਦੇਵ) ਨੂੰ ਛਲਿਆ ਅਤੇ ਜੋਗੀ ਨਾਲ ਰਤੀ-ਕ੍ਰੀੜਾ ਕੀਤੀ।

ਅਤਭੁਤ ਚਰਿਤ੍ਰ ਤ੍ਰਿਯਾਨ ਕੌ ਸਕਤ ਨ ਕੋਊ ਚੀਨ ॥੩੧॥

ਇਸਤਰੀਆਂ ਦੇ ਅਜੀਬ ਚਰਿਤ੍ਰ ਹਨ, ਉਨ੍ਹਾਂ ਨੂੰ ਕੋਈ ਸਮਝ ਨਹੀਂ ਸਕਦਾ ॥੩੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੩॥੨੯੦੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੩॥੨੯੦੩॥ ਚਲਦਾ॥

ਚੌਪਈ ॥

ਚੌਪਈ:

ਬੀਕਾਨੇਰ ਰਾਵ ਇਕ ਭਾਰੋ ॥

ਬੀਕਾਨੇਰ ਵਿਚ ਇਕ ਵੱਡਾ ਰਾਜਾ ਸੀ,

ਤੀਨ ਭਵਨ ਭੀਤਰ ਉਜਿਯਾਰੋ ॥

(ਜਿਸ ਦਾ) ਯਸ਼ ਤਿੰਨਾਂ ਲੋਕਾਂ ਵਿਚ ਪਸਰਿਆ ਹੋਇਆ ਸੀ।

ਵਤੀ ਸਿੰਗਾਰ ਰਾਵ ਕੀ ਰਾਨੀ ॥

(ਉਸ) ਰਾਜੇ ਦੀ ਸ਼ਿੰਗਾਰ ਵਤੀ ਨਾਂ ਦੀ ਰਾਣੀ ਸੀ,

ਸੁੰਦਰਿ ਭਵਨ ਚੌਦਹੂੰ ਜਾਨੀ ॥੧॥

ਜਿਸ ਨੂੰ ਚੌਦਾਂ ਲੋਕਾਂ ਵਿਚ ਸੁੰਦਰ ਜਾਣਿਆ ਜਾਂਦਾ ਸੀ ॥੧॥

ਅੜਿਲ ॥

ਅੜਿਲ:

ਤਹਾ ਰਾਇ ਮਹਤਾਬ ਸੁਦਾਗਰ ਆਇਯੋ ॥

ਉਥੇ ਮਹਤਾਬ ਰਾਇ ਨਾਂ ਦਾ ਸੌਦਾਗਰ ਆਇਆ।

ਲਖਿ ਰਾਨੀ ਕੋ ਰੂਪ ਹਿਯੋ ਲਲਚਾਇਯੋ ॥

(ਉਸ ਦੇ) ਰੂਪ ਨੂੰ ਵੇਖ ਕੇ ਰਾਣੀ ਦਾ ਮਨ ਲਲਚਾਇਆ (ਅਰਥਾਤ-ਮੋਹਿਤ ਹੋ ਗਈ)।

ਭੇਜਿ ਸਹਚਰੀ ਤਿਹ ਗ੍ਰਿਹ ਲਯੋ ਬੁਲਾਇ ਕੈ ॥

(ਰਾਣੀ ਨੇ) ਇਕ ਦਾਸੀ ਭੇਜ ਕੇ ਉਸ ਨੂੰ ਘਰ ਬੁਲਾ ਲਿਆ।

ਹੋ ਮਨ ਮਾਨਤ ਰਤਿ ਕਰੀ ਅਧਿਕ ਸੁਖ ਪਾਇ ਕੈ ॥੨॥

(ਉਸ ਨਾਲ) ਸੁਖ ਪੂਰਵਕ ਮਨ ਇਛਿਤ ਰਤੀ-ਕ੍ਰੀੜਾ ਕੀਤੀ ॥੨॥

ਚੌਪਈ ॥

ਚੌਪਈ:

ਨਿਤਪ੍ਰਤਿ ਰਾਨੀ ਤਾਹਿ ਬੁਲਾਵੈ ॥

ਰਾਣੀ ਉਸ ਨੂੰ ਹਰ ਰੋਜ਼ ਬੁਲਾਉਂਦੀ

ਭਾਤਿ ਭਾਤਿ ਸੋ ਭੋਗ ਕਮਾਵੈ ॥

ਅਤੇ (ਉਸ ਨਾਲ) ਭਾਂਤ ਭਾਂਤ ਦੇ ਭੋਗ ਕਰਦੀ।

ਜਾਨਤ ਰੈਨਿ ਅੰਤ ਜਬ ਆਈ ॥

ਜਦੋਂ ਵੇਖਦੀ ਕਿ ਰਾਤ ਖ਼ਤਮ ਹੋਣ ਵਾਲੀ ਹੈ,

ਤਾਹਿ ਦੇਤ ਨਿਜੁ ਧਾਮ ਪਠਾਈ ॥੩॥

ਤਾਂ ਉਸ ਨੂੰ ਆਪਣੇ ਘਰ ਭੇਜ ਦਿੰਦੀ ॥੩॥

ਅੜਿਲ ॥

ਅੜਿਲ:

ਚੁਨਿ ਚੁਨਿ ਭਲੀ ਮਤਾਹ ਸੁਦਾਗਰ ਲ੍ਯਾਵਈ ॥

(ਉਹ) ਸੌਦਾਗਰ ਚੰਗੀ ਤਰ੍ਹਾਂ ਚੁਣ ਚੁਣ ਕੇ ਵਪਾਰ ਦਾ ਸਾਮਾਨ ('ਮਤਾਹ') ਲਿਆਉਂਦਾ।

ਰਾਨੀ ਤਾ ਕੌ ਪਾਇ ਘਨੋ ਸੁਖ ਪਾਵਈ ॥

ਉਸ ਨੂੰ ਪ੍ਰਾਪਤ ਕਰ ਕੇ ਰਾਣੀ ਬਹੁਤ ਸੁਖ ਪ੍ਰਾਪਤ ਕਰਦੀ।

ਅਤਿ ਧਨ ਛੋਰਿ ਭੰਡਾਰ ਦੇਤ ਤਹਿ ਨਿਤ੍ਯ ਪ੍ਰਤਿ ॥

(ਰਾਣੀ ਵੀ) ਸੌਦਾਗਰ ਨੂੰ ਖ਼ਜ਼ਾਨਾ ਖੋਲ੍ਹ ਕੇ ਰੋਜ਼ ਬਹੁਤ ਧਨ ਦਿੰਦੀ।


Flag Counter