'ਰੋਹ', 'ਮੋਹ' ਅਤੇ ਭਿਆਨਕ 'ਸਕਾਮ' ਨੂੰ ਮਾਰ ਦਿੱਤਾ ਹੈ।
ਬਹੁਤ ਅਧਿਕ ਕ੍ਰੋਧ ਕਰ ਕੇ 'ਕ੍ਰੋਧ' (ਨਾਂ ਦੇ ਯੋਧੇ ਨੂੰ) ਬਾਣ ਮਾਰਿਆ ਹੈ।
'ਬ੍ਰਹਮਦੋਖ' ਆਦਿ ਖਿਸਕ ਗਏ ਹਨ (ਅਤੇ ਬਾਕੀ) ਸਾਰਿਆਂ ਨੂੰ ਮਾਰ ਦਿੱਤਾ ਹੈ ॥੩੧੭॥
ਰੂਆਲ ਛੰਦ:
'ਦ੍ਰੋਹ' ਅਤੇ 'ਹੰਕਾਰ' ਨੂੰ ਹਜ਼ਾਰ ਬਾਣਾਂ ਨਾਲ ਮਾਰਿਆ ਹੈ।
'ਦਰਿਦ੍ਰ', 'ਅਸੰਕ' ਅਤੇ 'ਮੋਹ' ਨੂੰ ਚਿਤ ਵਿਚ ਕੁਝ ਵੀ ਨਹੀਂ ਵਿਚਾਰਿਆ ਹੈ।
'ਅਸੋਚ' ਅਤੇ 'ਕੁਮੰਤ੍ਰਤਾ' ਨੂੰ ਅਨੇਕ ਬਾਣਾਂ ਨਾਲ ਮਾਰਿਆ ਹੈ।
'ਕਲੰਕ' ਨੂੰ ਨਿਸੰਗ ਹੋ ਕੇ ਹਜ਼ਾਰ ਬਾਣਾਂ ਨਾਲ ਘਾਇਲ ਕਰ ਦਿੱਤਾ ਹੈ ॥੩੧੮॥
'ਕ੍ਰਿਤਘਨਤਾ', 'ਬਿਸ੍ਵਾਸਘਾਤ' ਅਤੇ 'ਮਿਤ੍ਰਘਾਤ' ਨੂੰ ਮਾਰ ਦਿੱਤਾ ਹੈ।
(ਇਸੇ ਤਰ੍ਹਾਂ) 'ਰਾਜ ਦੋਖ' ਅਤੇ 'ਬ੍ਰਹਮ ਦੋਖ' ਨੂੰ ਬ੍ਰਹਮ ਅਸਤ੍ਰ ਨਾਲ ਝਾੜ ਦਿੱਤਾ ਹੈ।
'ਉਚਾਟ', 'ਮਾਰਣ' ਅਤੇ 'ਬਸੀਕਰਣ' ਆਦਿ ਨੂੰ ਤੀਰਾਂ ਨਾਲ ਨਸ਼ਟ ਕਰ ਦਿੱਤਾ ਹੈ।
'ਬਿਖਾਧ' ਨੂੰ ਬਿਖਾਧ (ਲੜਾਈ ਝਗੜੇ) ਕਰ ਕੇ ਵੱਡਾ ਨਹੀਂ ਮੰਨਿਆ ਹੈ ॥੩੧੯॥
ਰਥਾਂ ਵਾਲੇ, ਘੋੜਿਆਂ ਵਾਲੇ, ਹਾਥੀਆਂ ਵਾਲੇ ਅਤੇ ਪਿਆਦੇ (ਸਿਪਾਹੀ) ਡਰ ਦੇ ਮਾਰੇ ਭਜ ਗਏ ਹਨ।
ਰਥੀ ਅਤੇ ਮਹਾਰਥੀ ਲਾਜ-ਮਰਯਾਦਾ ਨੂੰ ਭੁਲਾ ਕੇ ਭਜ ਗਏ ਹਨ।
(ਇਹ) ਜੋ ਅਸੰਭਵ ਯੁੱਧ ਹੋਇਆ ਹੈ, ਇਸ ਦਾ ਵਰਣਨ ਕਿਵੇਂ ਕਰੀਏ।
ਜੇ ਹਜ਼ਾਰ ਜੀਭਾਂ ('ਬਾਕ') ਨਾਲ ਵਰਣਨ ਕਰੀਏ, ਤਾਂ ਵੀ ਪਾਰ ਨਹੀਂ ਪਾਇਆ ਜਾ ਸਕਦਾ ॥੩੨੦॥
ਕਲੰਕ, ਬਿਭ੍ਰਮ ਅਤੇ ਕ੍ਰਿਤਘਨਤਾ ਆਦਿ ਨੂੰ ਮਾਰ ਦਿੱਤਾ ਹੈ।
ਬਿਖਾਦ ਅਤੇ ਬਿਪਦਾ ਆਦਿਕਾਂ ਨੂੰ ਵੀ ਚਿਤ ਵਿਚ ਕੁਝ ਵੀ ਨਹੀਂ ਗਿਣਿਆ ਹੈ।
(ਇਸੇ ਤਰ੍ਹਾਂ) ਮਿਤ੍ਰਦੋਖ, ਰਾਜਦੋਖ ਅਤੇ ਈਰਖਾ ਨੂੰ ਮਾਰ ਕੇ,
ਉਚਾਟ ਅਤੇ ਬਿਖਾਧ ਨੂੰ ਰਣ ਵਿਚੋ (ਬਾਹਰ) ਕਢ ਦਿੱਤਾ ਹੈ ॥੩੨੧॥
ਗਿਲਾਨੀ, ਕੋਪ (ਕ੍ਰੋਧ) ਅਤੇ ਮਾਨ ਨੂੰ ਬੇਸ਼ੁਮਾਰ ('ਅਪ੍ਰਮਾਨ') ਬਾਣਾਂ ਨਾਲ ਮਾਰਿਆ ਹੈ।
'ਅਨਰਥ' ਨੂੰ 'ਸਮਰਥ' ਨੇ ਹਜ਼ਾਰ ਬਾਣਾਂ ਨਾਲ ਚੀਰ ਦਿੱਤਾ ਹੈ।
'ਕੁਚਾਰ' ਨੂੰ 'ਚਾਰ' ਦੇ ਹਜ਼ਾਰ ਬਾਣਾਂ ਨਾਲ ਮਾਰਿਆ ਹੈ।
'ਕੁਕਸਟ' ਅਤੇ 'ਕੁਕ੍ਰਿਆ' ਨੂੰ ਡਰਾ ਕੇ ਭਜਾ ਦਿੱਤਾ ਹੈ ॥੩੨੨॥
ਛਪਯ ਛੰਦ:
'ਅਤਪ' (ਨਾਂ ਦੇ) ਸੂਰਮੇ ਨੂੰ 'ਤਪ' (ਯੇਧੇ) ਨੇ ਤਕ ਕੇ ਸੱਤਰ ਬਾਣ ਮਾਰੇ ਹਨ।
ਸੀਲ ਨੇ (ਅਸੀਲ ਨੂੰ) ਨਵੇ ਬਾਣਾਂ ਨਾਲ ਅਤੇ 'ਜਪ' ਨੇ 'ਅਜਪ' ਨੂੰ ਹਜ਼ਾਰ ਤੀਰਾਂ ਨਾਲ ਮਾਰਿਆ ਹੈ।
'ਕੁਮਤੀ' ਨੂੰ ਵੀਹ ਤੀਰਾਂ ਨਾਲ ਅਤੇ 'ਕੁਕਰਮ' ਨੂੰ ਤੀਹ ਬਾਣਾਂ ਨਾਲ ਚੀਰ ਦਿੱਤਾ ਹੈ।
'ਦਰਿਦ੍ਰ' ਨੂੰ ਦਸ ਬਾਣਾਂ ਨਾਲ ਅਤੇ 'ਕਾਮ' (ਕਾਮਨਾ) ਨੂੰ ਕਈ ਬਾਣਾਂ ਨਾਲ ਛੇਦਿਆ ਹੈ।
ਅਬਿਬੇਕ ਨੂੰ ਬਹੁਤ ਤਰ੍ਹਾਂ ਨਾਲ ਤੀਰਾਂ ਦਾ ਨਿਸ਼ਾਣਾ ਬਣਾ ਕੇ 'ਬਿਰੋਧ' ਨੂੰ ਰਣ ਵਿਚ ਮਾਰਿਆ ਹੈ।
ਇਸ ਤਰ੍ਹਾਂ ਰਣ ਵਿਚ ਕ੍ਰੋਧਿਤ ਹੋ ਕੇ ਅਤੇ ਹੱਥ ਵਿਚ ਤਲਵਾਰ ਪਕੜ ਕੇ 'ਸੰਜਮ' ਨੇ ਬੋਲ ਉਚਾਰੇ ਹਨ ॥੩੨੩॥
ਸੂਰਜ ਪੱਛਮ ਵਲੋਂ (ਚਾਹੇ) ਚੜ੍ਹ ਪਵੇ, ਅਤੇ ਬਰੁਣ (ਵਰੁਣ) ਉਤੱਰ ਦਿਸ਼ਾ ਵਿਚ ਦਿਸ ਪਵੇ,
ਸਮੇਰ ਖੰਭ ਲਾ ਕੇ ਉਡਣ ਲਗ ਜਾਏ ਅਤੇ ਸਾਰਿਆਂ ਸਮੁੰਦਰਾਂ ਦਾ ਪਾਣੀ ਸੁਕ ਜਾਵੇ,
ਸੂਰ (ਵਾਰਾਹ) ਦੀ ਦਾੜ੍ਹ ਕੜਕ ਕੇ ਮੁੜ ਜਾਵੇ ਅਤੇ ਸ਼ੇਸ਼ਨਾਗ ਦਾ ਫਣ ਸਿਮਟ ਕੇ ਫਟ ਜਾਵੇ,
ਗੰਗਾ ਉਲਟੀ ਵਗਣ ਲਗ ਪਵੇ ਅਤੇ ਹਰੀ ਚੰਦ ਦਾ ਸੱਤ ਡੋਲ ਜਾਵੇ,
ਸੰਸਾਰ ਉਲਟ ਪੁਲਟ ਹੋ ਜਾਵੇ, ਧੌਲ (ਧਰਤੀ ਵਿਚ) ਧਸ ਜਾਵੇ ਅਤੇ ਧਰਤੀ ਫਟ ਜਾਵੇ,
ਪਰ ਹੇ ਅਬਿਬੇਕ ਰਾਜੇ! ਸੁਣ, ਤਦ ਵੀ ਬਿਬੇਕ ਰਾਜੇ ਦਾ ਯੋਧਾ 'ਸੰਜਮ' (ਯੁੱਧ ਤੋਂ) ਨਾ ਟਲੇਗਾ, ਨਾ ਹਟੇਗਾ ॥੩੨੪॥
ਤੇਰੇ ਬਲ ਤੇ ਮੈਂ ਗੁੰਗਾ ਕਹਿੰਦਾ ਹਾਂ।
ਤੇਰਾ ਸਦਕਾ, ਤੇਰੀ ਸ਼ਰਨ
ਭੁਜੰਗ ਪ੍ਰਯਾਤ ਛੰਦ:
ਬੜੇ ਜੁਝਾਰੂ ਯੋਧੇ 'ਸੰਜਮ' ਨੇ ਕ੍ਰੋਧ ਕੀਤਾ ਹੈ।
(ਜੋ) ਵੱਡਾ ਅਭਿਮਾਨੀ ਅਤੇ ਬਹੁਤ ਹੀ ਨਿਰਵਿਕਾਰ ਹੈ।
(ਉਸ ਨੇ) ਅਨੰਤ ਅਸਤ੍ਰ ਲੈ ਕੇ 'ਅਨਰਥ' ਨੂੰ ਮਾਰਿਆ ਹੈ।
'ਅਨਾਦਤ' ਦੇ ਸ਼ਰੀਰ ਨੂੰ ਵਿੰਨ੍ਹ ਸੁਟਿਆ ਹੈ ॥੩੨੫॥
ਤੇਰੇ ਜ਼ੋਰ ਨਾਲ ਕਹਿੰਦਾ ਹਾਂ
ਇਸ ਤਰ੍ਹਾਂ ਦਾ ਯੁੱਧ ਹੋਇਆ, (ਮੈਂ) ਕਿਥੋਂ ਤਕ ਕਹਿ ਕੇ ਸੁਣਾਵਾਂ।
(ਜੇ) ਹਜ਼ਾਰ ਜੀਭਾਂ ਨਾਲ ਬਿਆਨ ਕਰਾਂ ਤਾਂ ਵੀ ਅੰਤ ਨਹੀਂ ਪਾ ਸਕਦਾ।
ਦਸ ਲੱਖ ਯੁਗਾਂ ਅਤੇ ਅਨੰਤ ਵਰ੍ਹਿਆਂ ਤਕ