(ਸੂਰਮਿਆਂ ਦੇ) ਅੰਗ ਭੰਗ ਹੋ ਕੇ ਡਿਗ ਰਹੇ ਹਨ।
ਜੰਗ ਦੇ ਰੰਗ ਵਿਚ ਰੰਗੇ ਹੋਏ ਨਚ ਰਹੇ ਹਨ।
ਆਕਾਸ਼ ('ਦਿਵੰ') ਵਿਚ ਦੇਵਤੇ ਵੇਖਦੇ ਹਨ।
ਧੰਨ ਧੰਨ ਕਰਦੇ ਹਨ ॥੪੬੯॥
ਅਸਤਾ ਛੰਦ:
ਕ੍ਰੋਧ ਨਾਲ ਭਰਿਆ ਹੋਇਆ (ਕਲਕੀ) ਹੱਥ ਵਿਚ ਤਲਵਾਰ ਲੈ ਕੇ
ਸੋਹਣੇ ਰੰਗ ਵਾਲੀ ਰਣ-ਭੂਮੀ ਵਿਚ ਵਿਚਰ ਰਿਹਾ ਹੈ।
(ਹੱਥ ਵਿਚ) ਬਾਣ ਅਤੇ ਕ੍ਰਿਪਾਨ ਧਾਰਨ ਕਰ ਕੇ (ਕਿਸੇ ਤੋਂ) ਡਰਿਆ ਨਹੀਂ ਹੈ।
(ਸਗੋਂ) ਕ੍ਰੋਧ ਨਾਲ ਯੁੱਧ-ਭੂਮੀ ਵਿਚ ਵਿਚਿਤ੍ਰ ਢੰਗ ਨਾਲ (ਯੁੱਧ) ਕੀਤਾ ਹੈ ॥੪੭੦॥
ਲਲਕਾਰਾ ਮਾਰ ਕੇ ਅਨੇਕ ਹਥਿਆਰ ਧਾਰਨ ਕੀਤੇ ਹਨ।
ਯੁੱਧ ਵਿਚ ਰੁਚੀ ਰਖਣ ਵਾਲੇ ਹਠੀਲੇ ਕ੍ਰੋਧ ਕਰ ਕੇ ਪੈ ਗਏ ਹਨ।
ਹੱਥ ਵਿਚ ਤਲਵਾਰ ਫੜ ਕੇ ਅੰਤਾਂ ਦੀ ਲੜਾਈ ਕਰ ਰਹੇ ਹਨ।
ਰਣ ਵਿਚ ਜੂਝੇ ਮੋਏ ਹਨ, (ਕਿਸੇ ਦੇ) ਮੋੜਨ ਤੇ ਵੀ ਨਹੀਂ ਮੁੜੇ ਹਨ ॥੪੭੧॥
(ਸੈਨਾ) ਮਾਨੋ ਭਿਆਨਕ ਘਟਾ ਵਾਂਗ ਚੜ੍ਹੀ ਹੈ।
(ਉਸ ਘਟਾ ਵਿਚ) ਤਲਵਾਰਾਂ ਬਿਜਲੀ ਵਾਂਗ ਚਮਕਦੀਆਂ ਹਨ।
ਵੈਰੀਆਂ ਦੇ ਦਲ ਦੋ ਕਦਮ ਵੀ ਟਲੇ ਨਹੀਂ ਹਨ
ਅਤੇ ਰਣ-ਭੂਮੀ ਵਿਚ ਪੈਰ ਗਡ ਕੇ ਆ ਜੁਟੇ ਹਨ ॥੪੭੨॥
ਹਠੀਲੇ ਸੂਰਮੇ ਕ੍ਰੋਧ ਕਰ ਕੇ ਰਣ-ਭੂਮੀ ਵਿਚ ਫਿਰ ਰਹੇ ਹਨ,
ਜਿਵੇਂ ਭਠੀ ਵਿਚ ਤਪ ਕੇ ਅੱਗ ਵਰਗੇ ਹੋ ਗਏ ਹਨ।
ਸੈਨਾਪਤੀਆਂ ਨੇ ਸੈਨਾ ਇਕੱਠੀ ਕਰ ਲਈ ਹੈ
ਅਤੇ (ਉਹ) ਕ੍ਰੋਧਿਤ ਹੋ ਕੇ ਰਣ ਵਿਚ ਪੈਰ ਗਡ ਕੇ ਯੁੱਧ-ਕਰਮ ਵਿਚ ਜੁਟ ਗਈ ਹੈ ॥੪੭੩॥
ਹਜ਼ਾਰਾਂ ਤਲਵਾਰਾਂ ਬਹੁਤ ਅਧਿਕ ਲਿਸ਼ਕਦੀਆਂ ਹਨ।
ਸੱਪ ਵਾਂਗ ਵੈਰੀਆਂ ਦੇ ਸ਼ਰੀਰਾਂ ਨੂੰ ਡੰਗਦੀਆਂ ਹਨ।
ਯੁੱਧ ਵੇਲੇ ਲਹੂ ਵਿਚ ਡੁਬ ਕੇ ਇਸ ਤਰ੍ਹਾਂ ਹਸਦੀਆਂ ਹਨ,