ਸ਼੍ਰੀ ਦਸਮ ਗ੍ਰੰਥ

ਅੰਗ - 1320


ਜਿਹ ਸਮ ਤੁਲ ਨ ਬ੍ਰਹਮ ਸਵਾਰੀ ॥੧॥

ਉਸ ਵਰਗੀ ਬ੍ਰਹਮਾ ਨੇ ਹੋਰ ਕੋਈ ਨਹੀਂ ਬਣਾਈ ਸੀ ॥੧॥

ਤਾ ਕੋ ਨੇਹ ਏਕ ਸੌ ਲਾਗੋ ॥

ਉਸ ਦਾ ਪ੍ਰੇਮ ਇਕ ਵਿਅਕਤੀ ਨਾਲ ਹੋ ਗਿਆ

ਜਾ ਤੇ ਲਾਜ ਛਾਡ ਤਨ ਭਾਗੋ ॥

ਜਿਸ ਕਰ ਕੇ ਸ਼ਰੀਰ ਨੂੰ ਲਾਜ ਛਡ ਕੇ ਭਜ ਗਈ ਸੀ।

ਅਘਟ ਸਿੰਘ ਤਿਹ ਨਾਮ ਭਨਿਜੈ ॥

ਉਸ ਦਾ ਨਾਂ ਅਘਟ ਸਿੰਘ ਦਸਿਆ ਜਾਂਦਾ ਸੀ।

ਕੋ ਦੂਜਾ ਪਟਤਰ ਤਿਹ ਦਿਜੈ ॥੨॥

ਕੋਈ ਹੋਰ ਦੂਜਾ ਅਜਿਹਾ ਨਹੀਂ ਸੀ, ਜਿਸ ਨਾਲ (ਉਸ ਦੀ) ਉਪਮਾ ਦਿੱਤੀ ਜਾ ਸਕੇ ॥੨॥

ਨਿਤਿਪ੍ਰਤਿ ਤਿਹ ਤ੍ਰਿਯ ਬੋਲਿ ਪਠਾਵਤ ॥

ਉਹ ਇਸਤਰੀ ਉਸ ਨੂੰ ਰੋਜ਼ ਬੁਲਾ ਲੈਂਦੀ

ਕਾਮ ਭੋਗ ਤਿਹ ਸਾਥ ਕਮਾਵਤ ॥

ਅਤੇ ਉਸ ਨਾਲ ਰਤੀ-ਕੇਲਿ ਕਰਦੀ।

ਤਬ ਲੌ ਤਹਾ ਨਰਾਧਿਪ ਆਯੋ ॥

ਤਦ ਤਕ ਉਥੇ ਰਾਜਾ ਆ ਗਿਆ।

ਤ੍ਰਿਯ ਚਰਿਤ੍ਰ ਇਹ ਭਾਤਿ ਬਨਾਯੋ ॥੩॥

ਰਾਣੀ ਨੇ ਇਸ ਤਰ੍ਹਾਂ ਚਰਿਤ੍ਰ ਖੇਡਿਆ ॥੩॥

ਤੁਮਰੇ ਕੇਸ ਭੂਪ ਬਿਕਰਾਰਾ ॥

ਹੇ ਰਾਜਨ! ਤੁਹਾਡੇ ਵਾਲ ਬਹੁਤ ਡਰਾਉਣੇ ਹਨ।

ਸਹੇ ਨ ਮੋ ਤੇ ਜਾਤ ਸੁਧਾਰਾ ॥

ਮੇਰੇ ਤੋਂ ਸਹੇ ਨਹੀਂ ਜਾਂਦੇ।

ਪ੍ਰਥਮਹਿ ਰੋਮ ਮੂੰਡਿ ਤੁਮ ਆਵਹੁ ॥

ਪਹਿਲਾਂ ਤੁਸੀਂ ਵਾਲ ਸਾਫ਼ ਕਰ ਕੇ ਆਓ,

ਬਹੁਰਿ ਹਮਾਰੀ ਸੇਜ ਸੁਹਾਵਹੁ ॥੪॥

ਫਿਰ ਆ ਕੇ ਮੇਰੀ ਸੇਜ ਉਤੇ ਸੁਸ਼ੋਭਿਤ ਹੋਵੋ ॥੪॥

ਜਬ ਨ੍ਰਿਪ ਗਯੋ ਰੋਮ ਮੂੰਡਿਨ ਹਿਤ ॥

ਜਦ ਰਾਜਾ ਵਾਲ ਮੁੰਨਣ ਲਈ ਗਿਆ,

ਰਾਨੀ ਅਧਿਕ ਪ੍ਰਸੰਨ੍ਯ ਭਈ ਚਿਤ ॥

ਤਾਂ ਰਾਣੀ ਮਨ ਵਿਚ ਬਹੁਤ ਪ੍ਰਸੰਨ ਹੋਈ।

ਛਿਦ੍ਰ ਤਾਕਿ ਨਿਜੁ ਮੀਤ ਲੁਕਾਯੋ ॥

(ਕੋਈ) ਮਘੋਰਾ ਵੇਖ ਕੇ ਆਪਣੇ ਮਿਤਰ ਨੂੰ ਲੁਕਾ ਦਿੱਤਾ।

ਮੂਰਖ ਭੂਪ ਭੇਦ ਨਹਿ ਪਾਯੋ ॥੫॥

ਮੂਰਖ ਰਾਜਾ ਭੇਦ ਨਾ ਪਾ ਸਕਿਆ ॥੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੮॥੬੬੮੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੮॥੬੬੮੩॥ ਚਲਦਾ॥

ਚੌਪਈ ॥

ਚੌਪਈ:

ਸੁਨੁ ਰਾਜਾ ਇਕ ਔਰ ਕਹਾਨੀ ॥

ਹੇ ਰਾਜਨ! ਇਕ ਹੋਰ (ਚਰਿਤ੍ਰ) ਕਥਾ ਸੁਣੋ,

ਜਿਹ ਬਿਧਿ ਕਿਯਾ ਰਾਵ ਸੰਗ ਰਾਨੀ ॥

ਜਿਸ ਤਰ੍ਹਾਂ ਰਾਜੇ ਨਾਲ ਰਾਣੀ ਨੇ ਕੀਤਾ।

ਗਨਪਤਿ ਸਿੰਘ ਏਕ ਰਾਜਾ ਬਰ ॥

ਗਨਪਤਿ ਸਿੰਘ ਨਾਂ ਦਾ ਇਕ ਚੰਗਾ ਰਾਜਾ ਸੀ।

ਸਤ੍ਰੁ ਕੰਪਤ ਤਾ ਕੇ ਡਰ ਘਰ ਘਰ ॥੧॥

ਉਸ ਦੇ ਡਰ ਕਰ ਕੇ ਘਰ ਘਰ ਵੈਰੀ ਕੰਬਦੇ ਸਨ ॥੧॥

ਚੰਚਲ ਦੇ ਰਾਜਾ ਕੀ ਨਾਰੀ ॥

ਚੰਚਲ ਦੇ (ਦੇਈ) ਰਾਜੇ ਦੀ ਰਾਣੀ ਸੀ,

ਜਿਸੁ ਸਮ ਦੁਤਿਯ ਨ ਕਹੂੰ ਹਮਾਰੀ ॥

ਜਿਸ ਵਰਗੀ ਸਾਡੇ ਕੋਈ ਹੋਰ ਇਸਤਰੀ ਨਹੀਂ ਸੀ।

ਅਵਰ ਰਾਨਿਯਨ ਕੇ ਘਰ ਆਵੈ ॥

ਉਹ (ਰਾਜਾ) ਹੋਰਨਾਂ ਰਾਣੀਆਂ ਦੇ ਘਰ ਆਉਂਦਾ ਸੀ,

ਤਾ ਕੌ ਕਬ ਹੀ ਮੁਖ ਨ ਦਿਖਾਵੈ ॥੨॥

ਪਰ ਉਸ ਨੂੰ ਕਦੇ ਮੂੰਹ ਨਹੀਂ ਵਿਖਾਉਂਦਾ ਸੀ ॥੨॥

ਰਾਨੀ ਇਨ ਬਾਤਨ ਤੇ ਜਰੀ ॥

ਰਾਣੀ ਇਸ ਗੱਲ ਕਰ ਕੇ ਸੜੀ ਹੋਈ ਸੀ

ਪਤਿ ਬਧ ਕੀ ਇਛਾ ਜਿਯ ਧਰੀ ॥

ਅਤੇ ਪਤੀ ਨੂੰ ਮਾਰਨ ਦੀ ਇੱਛਾ ਮਨ ਵਿਚ ਧਾਰਨ ਕਰ ਰਖੀ ਸੀ।

ਔਰ ਨਾਰਿ ਕੋ ਧਰਿ ਕਰਿ ਭੇਸਾ ॥

ਕਿਸੇ ਹੋਰ ਇਸਤਰੀ ਦਾ ਭੇਸ ਧਾਰ ਕੇ

ਨਿਜੁ ਪਤਿ ਕੇ ਗ੍ਰਿਹ ਕਿਯਾ ਪ੍ਰਵੇਸਾ ॥੩॥

ਉਸ ਨੇ ਰਾਜੇ ਦੇ ਘਰ ਵਿਚ ਪ੍ਰਵੇਸ਼ ਕੀਤਾ ॥੩॥

ਅਪਨੀ ਨਾਰਿ ਨ ਨ੍ਰਿਪਤਿਹ ਜਾਨਾ ॥

ਰਾਜੇ ਨੇ ਉਸ ਨੂੰ ਆਪਣੀ ਇਸਤਰੀ ਵਜੋਂ ਨਾ ਪਛਾਣਿਆ

ਅਧਿਕ ਰੂਪ ਲਖਿ ਤਾਹਿ ਲੁਭਾਨਾ ॥

ਅਤੇ ਉਸ ਦਾ ਸੁੰਦਰ ਰੂਪ ਵੇਖ ਕੇ ਲਲਚਾ ਗਿਆ।

ਭਈ ਰੈਨਿ ਤਬ ਲਈ ਬੁਲਾਇ ॥

ਜਦ ਰਾਤ ਪਈ, ਤਾਂ ਉਸ ਨੂੰ ਬੁਲਾ ਲਿਆ

ਭੋਗ ਕੀਯਾ ਤਾ ਸੌ ਲਪਟਾਇ ॥੪॥

ਅਤੇ ਉਸ ਨਾਲ ਲਿਪਟ ਕੇ ਸੰਯੋਗ ਮਾਣਿਆ ॥੪॥

ਯੌ ਬਤਿਯਾ ਤਿਹ ਸਾਥ ਉਚਾਰੀ ॥

(ਰਾਣੀ ਨੇ) ਰਾਜੇ ਨਾਲ ਇਸ ਤਰ੍ਹਾਂ ਗੱਲ ਕੀਤੀ

ਹੈ ਛਿਨਾਰ ਨ੍ਰਿਪ ਨਾਰ ਤਿਹਾਰੀ ॥

ਕਿ ਤੇਰੀ ਇਸਤਰੀ ਬਹੁਤ ਵਿਭਚਾਰਨ ਹੈ।

ਏਕ ਪੁਰਖ ਕੋ ਧਾਮ ਬੁਲਾਵਤ ॥

ਇਕ ਪੁਰਸ਼ ਨੂੰ ਘਰ ਬੁਲਾਉਂਦੀ ਹੈ

ਮੁਹਿ ਨਿਰਖਤ ਤਾ ਸੌ ਲਪਟਾਵਤ ॥੫॥

ਅਤੇ ਮੇਰੇ ਵਖਦਿਆਂ ਵੇਖਦਿਆਂ ਉਸ ਨਾਲ ਲਿਪਟ ਜਾਂਦੀ ਹੈ ॥੫॥

ਯੌ ਨ੍ਰਿਪ ਸੋ ਤਿਨ ਕਹੀ ਬਨਾਇ ॥

ਉਸ ਨੇ ਇਸ ਤਰ੍ਹਾਂ (ਗੱਲ) ਬਣਾ ਕੇ ਰਾਜੇ ਨੂੰ ਕਹੀ

ਅਤਿ ਨਿਜੁ ਪਤਿ ਕਹ ਰਿਸਿ ਉਪਜਾਇ ॥

ਅਤੇ ਆਪਣੇ ਪਤੀ (ਦੇ ਮਨ) ਵਿਚ ਬਹੁਤ ਰੋਹ ਭਰ ਦਿੱਤਾ।

ਲਖਿਨ ਚਲਾ ਭੂਪਤ ਤਿਹ ਧਾਈ ॥

ਰਾਜਾ ਉਸ ਨੂੰ ਵੇਖਣ ਲਈ ਭਜ ਕੇ ਗਿਆ

ਧਾਮ ਆਪਨਾਗਮ ਤ੍ਰਿਯ ਆਈ ॥੬॥

ਅਤੇ (ਉਧਰ) ਇਸਤਰੀ ਵੀ ਆਪਣੇ ਘਰ ਪਹਿਲਾਂ ਹੀ ਪਹੁੰਚ ਗਈ ॥੬॥

ਨਿਜੁ ਤਨੁ ਭੇਸ ਪੁਰਖ ਕੋ ਧਾਰੀ ॥

(ਘਰ ਆ ਕੇ) ਉਸ ਨੇ ਪੁਰਸ਼ ਦੇ ਬਸਤ੍ਰ ਪਾ ਲਏ

ਗਈ ਸਵਤਿ ਕੇ ਧਾਮ ਸੁਧਾਰੀ ॥

ਅਤੇ ਸੌਂਕਣ ਦੇ ਘਰ ਚਲੀ ਗਈ।

ਆਗੇ ਪ੍ਰੀਤਿ ਹੁਤੀ ਸੰਗ ਜਾ ਕੇ ॥

(ਰਾਜੇ ਦੀ) ਜਿਸ ਨਾਲ ਅਗਲੇਰੀ ਪ੍ਰੀਤ ਸੀ,

ਬੈਠੀ ਜਾਇ ਸੇਜ ਚੜਿ ਤਾ ਕੇ ॥੭॥

ਉਸ ਦੀ ਸੇਜ ਉਤੇ ਚੜ੍ਹ ਕੇ ਬੈਠ ਗਈ ॥੭॥

ਤਬਿ ਲਗਿ ਤਹਾ ਨਰਾਧਿਪ ਆਯੋ ॥

ਤਦ ਤਕ ਉਥੇ ਰਾਜਾ ਆ ਗਿਆ


Flag Counter