ਸ਼੍ਰੀ ਦਸਮ ਗ੍ਰੰਥ

ਅੰਗ - 1277


ਨਿਤ ਪ੍ਰਤਿ ਤਾ ਸੌ ਕਰਤ ਬਿਲਾਸਾ ॥੩੪॥

ਉਸ ਨਾਲ ਨਿੱਤ ਭੋਗ ਵਿਲਾਸ ਕਰਨ ਲਗੀ ॥੩੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੫॥੬੧੪੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੫ਵੇਂ ਚਰਿਤ੍ਰ ਦੀ ਸਮਾਪਤੀ ਸਭ ਸ਼ੁਭ ਹੈ ॥੩੨੫॥੬੧੪੨॥ ਚਲਦਾ॥

ਚੌਪਈ ॥

ਚੌਪਈ:

ਗਹਰਵਾਰ ਰਾਜਾ ਇਕ ਅਤਿ ਬਲ ॥

ਇਕ ਗਹਰਵਾਰ (ਰਾਜਪੂਤ) ਰਾਜਾ ਬਹੁਤ ਬਲਵਾਨ ਸੀ।

ਕਬੈ ਨ ਚਲਿਯਾ ਪੀਰ ਹਲਾਚਲ ॥

ਉਸ ਨੂੰ ਕਦੇ ਵੀ (ਕੋਈ) ਦੁਖ ਜਾਂ ਹਲਚਲ ਡਾਵਾਂਡੋਲ ਨਹੀਂ ਕਰ ਸਕੀ।

ਗੂੜ੍ਰਹ ਮਤੀ ਨਾਰੀ ਤਾ ਕੇ ਘਰ ॥

ਉਸ ਦੇ ਘਰ ਗੂੜ੍ਹ ਮਤੀ ਨਾਂ ਦੀ ਇਸਤਰੀ ਸੀ।

ਕਹੀ ਨ ਪਰਤ ਪ੍ਰਭਾ ਤਾ ਕੀ ਬਰ ॥੧॥

ਉਸ ਦੀ ਸੁੰਦਰ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੧॥

ਤਹ ਇਕ ਹੁਤੋ ਸਾਹ ਬਡਭਾਗੀ ॥

ਉਥੇ ਇਕ ਵਡਭਾਗੀ ਸ਼ਾਹ ਹੁੰਦਾ ਸੀ

ਰੂਪਵਾਨ ਗੁਨਵਾਨ ਨੁਰਾਗੀ ॥

ਜੋ ਬਹੁਤ ਰੂਪਵਾਨ, ਗੁਣਵਾਨ ਅਤੇ ਸਨੇਹੀ ਸੀ।

ਸੁਕਚ ਮਤੀ ਦੁਹਿਤਾ ਤਾ ਕੇ ਘਰ ॥

ਉਸ ਦੇ ਘਰ ਸੁਕਚ ਮਤੀ ਨਾਂ ਦੀ ਪੁੱਤਰੀ ਸੀ।

ਪ੍ਰਗਟ ਭਈ ਜਨੁ ਕਲਾ ਕਿਰਣਿਧਰ ॥੨॥

(ਇੰਜ ਲਗਦੀ ਸੀ) ਮਾਨੋ ਚੰਦ੍ਰਮਾ ਦੀ ਕਲਾ ਪ੍ਰਗਟ ਹੋਈ ਹੋਵੇ ॥੨॥

ਏਕ ਤਹਾ ਬੈਪਾਰੀ ਆਯੋ ॥

ਉਥੇ (ਇਕ ਦਿਨ) ਇਕ ਵਪਾਰੀ ਆਇਆ।

ਅਮਿਤ ਦਰਬ ਨਹਿ ਜਾਤ ਗਨਾਯੋ ॥

(ਉਸ ਪਾਸ) ਬੇਹਿਸਾਬ ਧਨ-ਦੌਲਤ ਸੀ, ਜਿਸ ਨੂੰ ਗਿਣਿਆ ਨਹੀਂ ਜਾ ਸਕਦਾ।

ਜਵਿਤ੍ਰ ਜਾਇਫਰ ਉਸਟੈ ਭਰੇ ॥

(ਉਸ ਨੇ) ਜਾਵਿਤਰੀ, ਜਾਫਲ, ਲੌਂਗ, ਇਲਾਇਚੀ ਦੇ ਊਠ ਲਦੇ ਹੋਏ ਸਨ,

ਲੌਂਗ ਲਾਯਚੀ ਕਵਨ ਉਚਰੇ ॥੩॥

(ਜਿਨ੍ਹਾਂ ਦਾ) ਵਰਣਨ (ਭਲਾ) ਕੌਣ ਕਰ ਸਕਦਾ ਹੈ ॥੩॥

ਉਤਰਤ ਧਾਮ ਤਵਨ ਕੇ ਭਯੋ ॥

ਉਹ ਉਸ ਦੇ ਘਰ ਹੀ ਉਤਰਿਆ

ਮਿਲਬੋ ਕਾਜ ਸਾਹ ਸੰਗ ਗਯੋ ॥

ਅਤੇ ਮਿਲਣ ਲਈ ਸ਼ਾਹ ਕੋਲ ਗਿਆ।

ਦੁਹਿਤ ਘਾਤ ਤਵਨ ਕੀ ਪਾਈ ॥

ਸੁਕਚ ਮਤੀ ਨੇ ਉਸ ਮੌਕੇ ਨੂੰ ਤਾੜਿਆ

ਸਕਲ ਦਰਬੁ ਤਿਹ ਲਿਯੋ ਚੁਰਾਈ ॥੪॥

ਅਤੇ ਸਾਰੇ ਧਨ ਨੂੰ ਚੁਰਾ ਲਿਆ ॥੪॥

ਮਾਤ੍ਰਾ ਗ੍ਰਿਹ ਕੀ ਸਕਲ ਨਿਕਾਰਿ ॥

(ਫਿਰ) ਸਾਰੇ ਘਰ ਦੀ ਧਨ-ਦੌਲਤ ਕਢ ਕੇ

ਦਈ ਬਹੁਰਿ ਤਹ ਆਗਿ ਪ੍ਰਜਾਰ ॥

ਮਗਰੋਂ ਘਰ ਨੂੰ ਅੱਗ ਲਗਾ ਦਿੱਤੀ।

ਰੋਵਤ ਸੁਤਾ ਪਿਤਾ ਪਹਿ ਆਈ ॥

ਰੋਂਦੀ ਹੋਈ ਪੁੱਤਰੀ ਪਿਤਾ ਕੋਲ ਆਈ।

ਜਰਿਯੋ ਧਾਮ ਕਹਿ ਤਾਹਿ ਸੁਨਾਈ ॥੫॥

ਉਸ ਨੂੰ ਦਸਿਆ ਕਿ ਘਰ ਸੜ ਗਿਆ ਹੈ ॥੫॥

ਸੁਨ ਤ੍ਰਿਯ ਬਚਨ ਸਾਹ ਦ੍ਵੈ ਧਾਏ ॥

ਉਸ ਕੁੜੀ ਦੀ ਗੱਲ ਸੁਣ ਕੇ ਦੋਵੇਂ ਸ਼ਾਹ (ਉਥੋਂ ਨੂੰ) ਭਜ ਪਏ

ਘਰ ਕੋ ਮਾਲ ਨਿਕਾਸਨ ਆਏ ॥

ਅਤੇ ਘਰ ਦਾ ਮਾਲ ਕੱਢਣ ਲਈ ਪਹੁੰਚੇ।

ਆਗੇ ਆਇ ਨਿਹਾਰੈ ਕਹਾ ॥

ਅਗੇ ਆ ਕੇ ਉਨ੍ਹਾਂ ਨੇ ਕੀ ਵੇਖਿਆ

ਨਿਰਖਾ ਢੇਰ ਭਸਮ ਕਾ ਤਹਾ ॥੬॥

ਕਿ ਉਥੇ (ਸਾਰਾ ਘਰ) ਸੁਆਹ ਦਾ ਢੇਰ ਬਣਿਆ ਪਿਆ ਹੈ ॥੬॥

ਬਹੁਰਿ ਸੁਤਾ ਇਮਿ ਬਚਨ ਉਚਾਰੇ ॥

ਫਿਰ ਪੁੱਤਰੀ ਨੇ ਇਸ ਤਰ੍ਹਾਂ ਕਿਹਾ,

ਯਹੈ ਪਿਤਾ ਦੁਖ ਹ੍ਰਿਦੈ ਹਮਾਰੇ ॥

ਹੇ ਪਿਤਾ ਜੀ! ਮੇਰੇ ਹਿਰਦੇ ਵਿਚ ਇਹ ਦੁਖ ਹੈ।

ਆਪਨਿ ਗਏ ਕਾ ਸੋਕ ਨ ਆਵਾ ॥

ਮੈਨੂੰ ਆਪਣੇ (ਸਾਮਾਨ ਦੇ) ਨੁਕਸਾਨ ਦਾ ਦੁਖ ਨਹੀਂ,

ਯਾ ਕੋ ਲਗਤ ਹਮੈ ਪਛਤਾਵਾ ॥੭॥

ਪਰ ਇਨ੍ਹਾਂ ਦੇ (ਨੁਕਸਾਨ ਦਾ) ਮੈਨੂੰ ਬਹੁਤ ਪਛਤਾਵਾ ਹੈ ॥੭॥

ਪੁਨਿ ਸੁਤਾ ਕੌ ਅਸ ਸਾਹ ਉਚਾਰੇ ॥

ਫਿਰ ਪੁੱਤਰੀ ਨੂੰ ਸ਼ਾਹ ਨੇ ਇਸ ਤਰ੍ਹਾਂ ਕਿਹਾ

ਸੋਈ ਭਯੋ ਜੁ ਲਿਖਿਯੋ ਹਮਾਰੇ ॥

ਕਿ ਉਹੀ ਹੋਇਆ ਹੈ ਜੋ ਸਾਡੇ ਭਾਗਾਂ ਵਿਚ ਲਿਖਿਆ ਹੋਇਆ ਸੀ।

ਤੁਮ ਯਾ ਕੋ ਕਛੁ ਸੋਕ ਕਰਹੁ ਜਿਨ ॥

ਤੂੰ ਇਸ ਦਾ ਕੁਝ ਵੀ ਦੁਖ ਨਾ ਮੰਨਾ।

ਦੈ ਹੋ ਦਰਬੁ ਜਰਿਯੋ ਜਿਤਨੋ ਇਨ ॥੮॥

(ਪ੍ਰਭੂ ਆਪ ਹੀ) ਇਨ੍ਹਾਂ ਨੂੰ ਸਾਰਾ ਸਾੜਿਆ ਹੋਇਆ ਧਨ ਦੇ ਦੇਵੇਗਾ ॥੮॥

ਭੇਦ ਅਭੇਵ ਨ ਕਛੁ ਜੜ ਪਾਯੋ ॥

ਉਸ ਮੂਰਖ ਨੇ ਭੇਦ ਅਭੇਦ ਨੂੰ ਕੁਝ ਨਾ ਸਮਝਿਆ

ਮੂੰਡ ਮੁੰਡਾਇ ਬਹੁਰਿ ਘਰ ਆਯੋ ॥

ਅਤੇ ਠਗਿਆ ਹੋਇਆ ਫਿਰ ਘਰ ਪਰਤ ਆਇਆ।

ਕਰਮ ਰੇਖ ਅਪਨੀ ਪਹਿਚਾਨੀ ॥

(ਉਸ ਨੇ) ਇਸ ਨੂੰ ਆਪਣੀ ਕਰਮ ਰੇਖਾ ਵਜੋਂ ਸਮਝਿਆ

ਤ੍ਰਿਯ ਚਰਿਤ੍ਰ ਕੀ ਰੀਤਿ ਨ ਜਾਨੀ ॥੯॥

ਅਤੇ ਇਸਤਰੀ ਦੇ ਚਰਿਤ੍ਰ ਦੀ ਰੀਤ ਨੂੰ ਨਾ ਸਮਝਿਆ ॥੯॥

ਸਾਹੁ ਸੁਤਾ ਇਹ ਛਲ ਧਨ ਹਰਾ ॥

ਸ਼ਾਹ ਦੀ ਪੁੱਤਰੀ ਨੇ ਇਸ ਤਰ੍ਹਾਂ ਦੇ ਛਲ ਨਾਲ ਧਨ ਹਰ ਲਿਆ।

ਭੇਦ ਨ ਤਾ ਕੇ ਪਿਤੈ ਬਿਚਰਾ ॥

ਇਸ ਭੇਦ ਨੂੰ ਉਸ ਦਾ ਪਿਤਾ ਵੀ ਨਾ ਸਮਝ ਸਕਿਆ।

ਸ੍ਯਾਨਾ ਹੁਤੋ ਭੇਦ ਨਹਿ ਪਾਯੋ ॥

ਸਿਆਣਾ ਹੋਣ ਤੇ ਵੀ ਭੇਦ ਨਹੀਂ ਸਮਝ ਸਕਿਆ

ਬਿਨੁ ਲਾਗੇ ਜਲ ਮੂੰਡ ਮੁੰਡਾਯੋ ॥੧੦॥

ਅਤੇ ਬਿਨਾ ਪਾਣੀ ਲਗਾਏ ਸਿਰ ਮੁੰਨਵਾ ਲਿਆ (ਅਰਥਾਤ ਬੁਰੀ ਤਰ੍ਹਾਂ ਠਗਿਆ ਗਿਆ) ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੬॥੬੧੫੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੬॥੬੧੫੨॥ ਚਲਦਾ॥

ਚੌਪਈ ॥

ਚੌਪਈ:

ਅਚਲਾਵਤੀ ਨਗਰ ਇਕ ਸੋਹੈ ॥

ਅਚਲਾਵਤੀ ਨਾਂ ਦਾ ਇਕ ਨਗਰ ਸੀ।

ਅਚਲ ਸੈਨ ਰਾਜਾ ਤਹ ਕੋਹੈ ॥

ਉਥੋਂ ਦਾ ਰਾਜਾ ਅਚਲ ਸੈਨ ਸੀ।