ਦੋਹਰਾ:
ਦਿਨ ਨੂੰ ਚੋਰ ਉਸ ਨਾਲ ਰਮਣ ਕਰਦਾ ਸੀ ਅਤੇ ਠਗ ਧਨ ਠਗਣ ਲਈ (ਬਾਹਰ) ਜਾਂਦਾ ਸੀ।
ਰਾਤ ਨੂੰ ਚੋਰ ਘਰਾਂ ਵਿਚ ਚੋਰੀ ਕਰਨ ਜਾਂਦਾ ਅਤੇ ਉਸ (ਇਸਤਰੀ) ਨੂੰ ਠਗ ਆ ਮਿਲਦਾ ॥੬॥
ਚੌਪਈ:
ਉਨ੍ਹਾਂ ਦੀ ਰੁਮਾਲ ਲਈ ਜ਼ਿਦ ਹੋ ਗਈ।
(ਉਸ ਲਈ) ਠਗ ਨੇ ਸੱਤ ਸੌ ਮੋਹਰਾਂ ਠਗ ਲਿਆਂਦੀਆਂ।
ਫਿਰ ਚੋਰ ਦੀ ਵਾਰੀ ਆਈ।
(ਹੁਣ ਮੈਂ) ਤੁਹਾਨੂੰ ਉਸ ਦੀ ਕਥਾ ਕਹਿ ਕੇ ਸੁਣਾਉਂਦਾ ਹਾਂ ॥੭॥
ਹਜ਼ੂਰ ਦੇ ਘਰ ਉਹ ਚੋਰ ਆ ਗਿਆ ਹੈ
ਅਤੇ (ਉਸ ਨੇ) ਗਾਲੜੀ ਨੂੰ ਯਮਲੋਕ ਭੇਜ ਦਿੱਤਾ ਹੈ।
ਲਾਲਾਂ ਸਹਿਤ ਪਗੜੀ ਅਤੇ ਬਸਤ੍ਰ ਚੋਰੀ ਕਰ ਲਏ ਹਨ
ਅਤੇ ਸ਼ਾਹ ਪਾਸ ਬੈਠ ਕੇ ਗੋਸਟਿ ਕਰਨ ਲਗਾ ਹੈ ॥੮॥
ਦੋਹਰਾ:
ਲਾਲ, ਬਸਤ੍ਰ ਅਤੇ ਪਗੜੀ ਚੋਰੀ ਕਰ ਕੇ ਸਲਵਾਰ ਤਕ ਉਤਾਰ ਲਈ ਹੈ।
(ਉਸ ਨੇ) ਸ਼ਾਹ ਦੇ ਪ੍ਰਾਣ ਬਚਾਏ ਹਨ। (ਦਸੋ) ਉਹ ਕਿਸ ਦੀ ਨਾਰੀ ਹੋਣੀ ਚਾਹੀਦੀ ਹੈ ॥੯॥
(ਮੈਂ) ਲਾਲ ਅਤੇ ਬਸਤ੍ਰ ਹਰਨ ਲਈ ਉਥੇ ਜਾ ਪਹੁੰਚਿਆ ਜਿਥੇ ਕੋਈ ਵੀ ਪਹੁੰਚ ਨਹੀਂ ਸਕਦਾ।
(ਮੈਂ) ਸ਼ਾਹ ਦੇ ਪ੍ਰਾਣ ਬਚਾਏ ਹਨ, (ਇਸ ਲਈ) ਇਸਤਰੀ ਕਿਸ ਦੀ ਹੋਇਗੀ ॥੧੦॥
ਚੌਪਈ:
ਦਿਨ ਚੜ੍ਹਨ ਤੇ ਅਦਾਲਤ ਲਗੀ।
ਉਹ ਇਸਤਰੀ ਸ਼ਾਹ ਨੇ ਚੋਰ ਨੂੰ ਦੇ ਦਿੱਤੀ।
ਉਸ ਦੀ ਬਹੁਤ ਸਿਫ਼ਤ ਕੀਤੀ
ਅਤੇ (ਉਸ ਨੂੰ) ਭੰਡਾਰਾ ਖੋਲ੍ਹ ਕੇ ਬਹੁਤ ਧਨ ਦਿੱਤਾ ॥੧੧॥
ਦੋਹਰਾ:
ਏਦਿਲ ਸ਼ਾਹ ਨੂੰ ਰਾਜ ਮਤੀ ਮਿਲ ਗਈ ਅਤੇ ਠਗ ਨੂੰ ਕਢ ਦਿੱਤਾ ਗਿਆ।
ਉਸ ਗਾਲੜੀ ਨੂੰ ਮਾਰ ਕੇ ਸ਼ਾਹ ਦੇ ਲਾਲ ਅਤੇ ਬਸਤ੍ਰ ਚੁਰਾ ਲਏ ॥੧੨॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯ ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯॥੭੪੪॥ ਚਲਦਾ॥
ਦੋਹਰਾ:
ਇਕ ਜਟ ਜੰਗਲ ਵਿਚ ਰਹਿੰਦਾ ਸੀ। ਉਸ ਦੇ ਘਰ ਕੁਲੱਛਣੀ ਇਸਤਰੀ ਸੀ।
ਜੋ ਉਹ ਕਹਿੰਦਾ ਸੀ, ਉਹ ਨਹੀਂ ਕਰਦੀ ਸੀ ਅਤੇ ਗਾਲ੍ਹਾਂ ਕਢਦੀ ਅਤੇ ਮਾਰਦੀ ਸੀ ॥੧॥
ਚੌਪਈ:
ਦਿਲਜਾਨ ਮਤੀ ਉਸ ਦੀ ਇਸਤਰੀ ਦਾ ਨਾਂ ਸੀ
ਅਤੇ ਉਸ ਦੇ ਪਤੀ ਦਾ ਨਾਂ ਅਚਲ ਦੇਵ ਸੀ।
ਉਹ ਉਸ ਤੋਂ ਰਾਤ ਦਿਨ ਡਰਦਾ ਰਹਿੰਦਾ
ਅਤੇ ਕਦੇ ਵੀ (ਉਸ ਨੂੰ) ਪਕੜ ਕੇ ਕੁਟਦਾ ਮਾਰਦਾ ਨਹੀਂ ਸੀ ॥੨॥
ਦੋਹਰਾ:
ਜਿਥੇ ਬਿਆਸ ਨਦੀ ਵਿਚ ਸਤਲੁਜ ਨਦੀ ਜਾ ਮਿਲਦੀ ਸੀ,
ਉਥੇ ਦੋਵੇਂ ਰਹਿੰਦੇ ਸਨ ਅਤੇ ਚੌਧਰ ਕਰਦੇ ਸਨ ॥੩॥
ਚੌਪਈ:
ਜੋ ਕੰਮ ਉਹ (ਪਤੀ) ਕਰਨਾ ਚਾਹੁੰਦਾ,
'ਉਹ ਨਹੀਂ ਕਰਨਾ', ਇਸ ਤਰ੍ਹਾਂ ਕਹਿੰਦੀ। (ਅਤੇ ਜੋ ਨਹੀਂ ਕਰਨਾ ਹੁੰਦਾ)
ਤਦ ਇਸਤਰੀ ਹਠ ਪੂਰਵਕ ਉਹੀ ਕੰਮ ਕਰਦੀ
ਅਤੇ ਪਤੀ ਦੀ ਜ਼ਰਾ ਵੀ ਪਰਵਾਹ ਮਨ ਵਿਚ ਨਾ ਲਿਆਉਂਦੀ ॥੪॥
ਸ਼ਰਾਧਾਂ ਦਾ ਪੱਖ ਆ ਪਹੁੰਚਿਆ।
ਉਸ ਨੇ ਵੀ ਪਿਤਾ ਦੀ ਥਿਤ ਬਾਰੇ ਸੁਣ ਲਿਆ।
ਉਸ ਨੇ ਇਸਤਰੀ ਨੂੰ ਕਿਹਾ ਕਿ ਸ਼ਰਾਧ ਨਹੀਂ ਕਰਨਾ।
ਉਸ ਨੇ ਇਸ ਤਰ੍ਹਾਂ ਕਿਹਾ, ਹੁਣੇ ਕਰ ਲਵੋ ॥੫॥
(ਉਸ ਨੇ) ਸ਼ਰਾਧ ਦੀ ਸਾਰੀ ਤਿਆਰੀ ਕਰ ਲਈ।
ਬ੍ਰਾਹਮਣਾਂ ਨੂੰ ਭੋਜਨ ਕਰਾਉਣ ਦਾ ਸਮਾਂ ਆ ਗਿਆ।
ਪਤੀ ਨੇ ਇਸਤਰੀ ਨੂੰ ਕਿਹਾ
ਕਿ ਇਸ ਤਰ੍ਹਾਂ ਕਰ ਕਿ ਇਨ੍ਹਾਂ (ਬ੍ਰਾਹਮਣਾਂ) ਨੂੰ ਦੱਛਣਾਂ ਆਦਿ ਕੁਝ ਨਾ ਦੇ ॥੬॥
ਇਸਤਰੀ ਨੇ ਕਿਹਾ, ਮੈਂ ਢਿਲ ਨਹੀਂ ਕਰਾਂਗੀ
ਅਤੇ ਪਾਨ ਦੇ ਬੀੜੇ ਸਹਿਤ ਇਕ ਇਕ ਟਕਾ (ਸਭ ਨੂੰ) ਦੇਵਾਂਗੀ।
ਬ੍ਰਾਹਮਣਾਂ ਨੂੰ ਦੇਣੋ ਮੈਂ ਦੇਰ ਨਹੀਂ ਕਰਾਂਗੀ
ਅਤੇ ਤੇਰੇ ਮੂੰਹ ਵਿਚ ਵਿਸਟਾ ਭਰਾਂਗੀ ॥੭॥
ਤਦ (ਉਸ ਨੇ) ਸਾਰਿਆਂ ਬ੍ਰਾਹਮਣਾਂ ਨੂੰ ਬਿਠਾ ਕੇ ਭੋਜਨ ਕਰਾਇਆ
ਅਤੇ ਬਹੁਤ ਸਾਰਾ ਧਨ ਦੇ ਕੇ ਘਰਾਂ ਨੂੰ ਭੇਜਿਆ।
ਉਸ (ਪਤੀ) ਨੇ ਫਿਰ ਪਤਨੀ ਨੂੰ ਇਸ ਤਰ੍ਹਾਂ ਕਿਹਾ
ਕਿ ਹੇ ਪਿਆਰੀ! ਸ਼ਾਸਤ੍ਰ ਦੀ ਰੀਤ ਸੁਣੋ ॥੮॥
ਦੋਹਰਾ:
ਪਿੰਡ ਨੂੰ ਨਦੀ ਵਿਚ ਰੁੜ੍ਹਾਇਆ ਜਾਂਦਾ ਹੈ, ਇਸ ਵਿਚ ਕੋਈ ਹੋਰ ਮਤ ਨਹੀਂ ਹੈ।
ਪਰ ਉਸ ਇਸਤਰੀ ਨੇ ਕਿਹਾ ਨਾ ਮੰਨਿਆ ਅਤੇ (ਪਿੰਡ ਨੂੰ) ਮਾੜੀ ਥਾਂ ਉਤੇ ਸੁਟ ਦਿੱਤਾ ॥੯॥
ਚੌਪਈ:
ਤਦ ਉਸ ਜਟ ਨੇ ਬਹੁਤ ਕ੍ਰੋਧ ਕੀਤਾ
ਅਤੇ ਉਸ ਦੇ ਵਿਨਾਸ਼ ਦੀ ਵਿਉਂਤ ਮਨ ਵਿਚ ਵਿਚਾਰੀ।
ਇਸ ਨੂੰ (ਪਾਣੀ ਵਿਚ) ਡਬੋ ਕੇ ਮਾਰਾਂਗਾ
ਅਤੇ ਨਿੱਤ ਨਿੱਤ ਦਾ ਦੁਖ ਦੂਰ ਕਰ ਦਿਆਂਗਾ ॥੧੦॥
ਉਸ ਨੇ ਇਸਤਰੀ ਨੂੰ ਇਸ ਤਰ੍ਹਾਂ ਕਿਹਾ,
ਤੂੰ ਪੇਕੇ ਨਹੀਂ ਜਾਣਾ। (ਉਸ ਨੇ ਕਿਹਾ, ਮੈਂ ਜ਼ਰੂਰ ਜਾਵਾਂਗੀ)।
ਮੈਂ ਤੈਨੂੰ ਡੋਲੀ (ਪਾਲਕੀ) ਕਰ ਦਿਆਂਗਾ।
ਉਸ ਨੇ ਕਿਹਾ, ਮੈਂ (ਬਿਨਾ ਡੋਲੀ) ਦੇ, ਉਵੇਂ ਚਲੀ ਜਾਵਾਂਗੀ ॥੧੧॥
ਉਹ ਇਸਤਰੀ ਨੂੰ ਨਾਲ ਲੈ ਕੇ ਤੁਰ ਪਿਆ
ਅਤੇ ਚਲਦਾ ਚਲਦਾ ਨਦੀ ਦੇ ਕੰਢੇ ਆ ਗਿਆ।