ਸ਼੍ਰੀ ਦਸਮ ਗ੍ਰੰਥ

ਅੰਗ - 801


ਹੋ ਕਬਿਤ ਕਾਬਿ ਕੇ ਭੀਤਰ ਉਚਰ੍ਯੋ ਕੀਜੀਐ ॥੧੨੩੩॥

(ਇਸ ਦਾ) ਕਵੀ ਜਨੋ! ਕਬਿੱਤਾ ਵਿਚ ਉਚਾਰਨ ਕਰੋ ॥੧੨੩੩॥

ਦ੍ਵਿਪਿ ਇਸ ਇਸਣੀ ਮਥਣੀ ਆਦਿ ਭਣੀਜੀਐ ॥

ਪਹਿਲਾਂ 'ਦ੍ਵਿਪਿ ਇਸ (ਐਰਾਵਤ) ਇਸਣੀ ਮਥਣੀ' ਸ਼ਬਦ ਕਥਨ ਕਰੋ।

ਅਰਿਣੀ ਤਾ ਕੇ ਅੰਤ ਸਬਦ ਕੋ ਦੀਜੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਵਰਤੋ।

ਸਕਲ ਤੁਪਕ ਕੇ ਨਾਮ ਹਿਰਦੇ ਮਹਿ ਜਾਨੀਐ ॥

(ਇਸ ਨੂੰ) ਸਭ ਲੋਗ ਹਿਰਦੇ ਵਿਚ ਤੁਪਕ ਦੇ ਨਾਮ ਵਜੋਂ ਸਮਝੋ।

ਹੋ ਚਹੋ ਸਬਦ ਤੁਮ ਜਹਾ ਨਿਡਰ ਤਹ ਠਾਨੀਐ ॥੧੨੩੪॥

ਜਿਥੇ ਚਾਹੋ, ਇਸ ਦੀ ਨਿਡਰ ਹੋ ਕੇ ਵਰਤੋਂ ਕਰੋ ॥੧੨੩੪॥

ਪਦਮੀ ਇਸ ਇਸਰਾਟਿਨ ਆਦਿ ਬਖਾਨੀਐ ॥

ਪਹਿਲਾਂ 'ਪਦਮੀ (ਐਰਾਵਤ) ਇਸ ਇਸਰਾਟਨਿ' ਸ਼ਬਦ ਦਾ ਕਥਨ ਕਰੋ।

ਅਰਿਣੀ ਤਾ ਕੇ ਅੰਤ ਸਬਦ ਕੋ ਠਾਨੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਰਖੋ।

ਸਕਲ ਤੁਪਕ ਕੇ ਨਾਮ ਚਤੁਰ ਪਹਿਚਾਨੀਅਹਿ ॥

(ਇਸ ਨੂੰ) ਸਾਰੇ ਚਤੁਰ ਪੁਰਸ਼ੋ! ਤੁਪਕ ਦਾ ਨਾਮ ਪਛਾਣੋ।

ਹੋ ਕਬਿਤ ਕਾਬਿ ਮਾਝ ਨਿਸੰਕ ਬਖਾਨੀਅਹਿ ॥੧੨੩੫॥

(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਪ੍ਰਯੋਗ ਕਰੋ ॥੧੨੩੫॥

ਬਾਰਣੇਾਂਦ੍ਰ ਏਾਂਦ੍ਰਣੀ ਇੰਦ੍ਰਣੀ ਆਦਿ ਕਹਿ ॥

ਪਹਿਲਾਂ 'ਬਾਰਣੇਂਦ੍ਰ (ਐਰਾਵਤ) ਏਂਦ੍ਰਣੀ ਇੰਦ੍ਰਣੀ' (ਸ਼ਬਦ) ਦਾ ਕਥਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਬਹੁਰ ਗਹਿ ॥

ਮਗਰੋਂ ਉਸ ਦੇ ਅੰਤ ਵਿਚ 'ਅਰਿਣੀ' ਸ਼ਬਦ ਨੂੰ ਰਖੋ।

ਸਕਲ ਤੁਪਕ ਕੇ ਨਾਮ ਸਤਿ ਕਰ ਜਾਨੀਐ ॥

(ਇਸ ਨੂੰ) ਸਭ ਲੋਗ ਤੁਪਕ ਦੇ ਨਾਮ ਵਜੋਂ ਸਚ ਕਰ ਕੇ ਜਾਣ ਲਵੋ।

ਹੋ ਸੰਕਾ ਤ੍ਯਾਗਿ ਉਚਾਰ ਨ ਸੰਕਾ ਮਾਨੀਐ ॥੧੨੩੬॥

ਸ਼ੰਕਾ ਨੂੰ ਤਿਆਗ ਕੇ ਉਚਾਰਨ ਵਿਚ ਸ਼ੰਕਾ ਨਾ ਮੰਨੋ ॥੧੨੩੬॥

ਬ੍ਰਯਾਲਹ ਪਤਿ ਪਤਣੀ ਪਦ ਪ੍ਰਿਥਮ ਕਹੀਜੀਐ ॥

ਪਹਿਲਾਂ 'ਬ੍ਯਾਲਹ (ਐਰਾਵਤ) ਪਤਿ ਪਤਣੀ' ਸ਼ਬਦ ਦਾ ਕਥਨ ਕਰੋ।

ਅਰਦਨ ਤਾ ਕੇ ਅੰਤ ਸਬਦ ਕੋ ਦੀਜੀਐ ॥

ਉਸ ਦੇ ਅੰਤ ਉਤੇ 'ਅਰਦਨ' ਸ਼ਬਦ ਨੂੰ ਜੋੜੋ।

ਅਮਿਤ ਤੁਪਕ ਕੇ ਨਾਮ ਚਤੁਰ ਜੀਅ ਜਾਨੀਅਹੁ ॥

(ਇਸ ਨੂੰ) ਸਭ ਅਮਿਤ ਤੁਪਕ ਦੇ ਨਾਮ ਵਜੋਂ ਪਛਾਣੋ।

ਹੋ ਜਵਨ ਠਵਰ ਮੈ ਚਹੀਐ ਤਹੀ ਬਖਾਨੀਅਹੁ ॥੧੨੩੭॥

ਜਿਥੇ ਚਾਹੋ, ਉਥੇ ਇਸ ਨੂੰ ਬਖਾਨ ਕਰੋ ॥੧੨੩੭॥

ਇੰਭਸੇਸਣੀ ਇਸਣੀ ਇਸਣੀ ਭਾਖੀਐ ॥

ਪਹਿਲਾਂ 'ਇੰਭਸੇਸਣੀ ਇਸਣੀ ਇਸਣੀ' (ਸ਼ਬਦ) ਕਥਨ ਕਰੋ।

ਹੰਤ੍ਰੀ ਤਾ ਕੇ ਅੰਤ ਸਬਦ ਕੋ ਰਾਖੀਐ ॥

ਉਸ ਦੇ ਅੰਤ ਉਤੇ 'ਹੰਤ੍ਰੀ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝੋ।

ਹੋ ਕਬਿਤ ਕਾਬਿ ਕੇ ਮਾਝ ਨਿਡਰ ਹੁਇ ਦੀਜੀਐ ॥੧੨੩੮॥

(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੨੩੮॥

ਕੁੰਭੀਏਸ ਇਸ ਇਸਣੀ ਆਦਿ ਬਖਾਨੀਐ ॥

ਪਹਿਲਾਂ 'ਕੁੰਭੀਏਸ (ਐਰਾਵਤ) ਇਸ ਇਸਣੀ' (ਸ਼ਬਦ) ਬਖਾਨ ਕਰੋ।

ਇਸਣੀ ਅਰਿਣੀ ਅੰਤ ਤਵਨ ਕੇ ਠਾਨੀਐ ॥

ਉਸ ਦੇ ਅੰਤ ਵਿਚ 'ਇਸਣੀ ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਲੀਜੀਅਹੁ ਜਾਨ ਕਰ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।

ਹੋ ਜੋ ਪੂਛੈ ਦੀਜੀਅਹੁ ਤਿਹ ਤੁਰਤ ਬਤਾਇ ਕਰ ॥੧੨੩੯॥

ਜੇ ਕੋਈ ਪੁਛੇ, ਤਾਂ ਤੁਰੰਤ ਦਸ ਦਿਓ ॥੧੨੩੯॥

ਕੁੰਜਰੇਸ ਇਸ ਪਿਤਣੀ ਪ੍ਰਭਣੀ ਭਾਖੀਐ ॥

(ਪਹਿਲਾਂ) 'ਕੁੰਜਰੇਸ (ਐਰਾਵਤ) ਇਸ ਪਿਤਣੀ ਪ੍ਰਭਣੀ' (ਸ਼ਬਦ) ਬਖਾਨ ਕਰੋ।

ਹੰਤ੍ਰੀ ਤਾ ਕੇ ਅੰਤ ਸਬਦ ਕੋ ਰਾਖੀਐ ॥

ਉਸ ਦੇ ਅੰਤ ਵਿਚ 'ਹੰਤ੍ਰੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਸਮਝ ਲਵੋ।

ਹੋ ਕਬਿਤ ਕਾਬਿ ਕੇ ਬੀਚ ਨਿਸੰਕ ਭਣੀਜੀਐ ॥੧੨੪੦॥

(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਪ੍ਰਯੋਗ ਕਰੋ ॥੧੨੪੦॥

ਕਰੀਏਾਂਦ੍ਰ ਇੰਦ੍ਰਣੀ ਇੰਦ੍ਰਣੀ ਭਾਖੀਐ ॥

(ਪਹਿਲਾਂ) 'ਕਰੀਏਂਦ੍ਰ (ਐਰਾਵਤ) ਇੰਦ੍ਰਣੀ ਇੰਦ੍ਰਣੀ' (ਸ਼ਬਦ) ਕਥਨ ਕਰੋ।

ਪਤਿਣੀ ਤਾ ਕੇ ਅੰਤਿ ਸਬਦ ਕੋ ਰਾਖੀਐ ॥

ਉਸ ਦੇ ਅੰਤ ਵਿਚ 'ਪਤਿਣੀ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਲੇਹੁ ਪਛਾਨਿ ਕੈ ॥

(ਫਿਰ) 'ਅਰਿ' ਕਹਿ ਕੇ (ਇਸ ਨੂੰ) ਤੁਪਕ ਦੇ ਨਾਮ ਵਜੋਂ ਪਛਾਣੋ।

ਹੋ ਕਬਿਤ ਕਾਬਿ ਕੇ ਬੀਚ ਦੀਜੀਅਹੁ ਜਾਨਿ ਕੈ ॥੧੨੪੧॥

(ਇਸ ਦਾ) ਕਬਿੱਤਾਂ ਅਤੇ ਕਾਵਿ ਵਿਚ ਨਿਸੰਗ ਪ੍ਰਯੋਗ ਕਰੋ ॥੧੨੪੧॥

ਤਰੁ ਅਰਿ ਪ੍ਰਭੁ ਪ੍ਰਭੁ ਪ੍ਰਭਣੀ ਆਦਿ ਬਖਾਨੀਐ ॥

ਪਹਿਲਾਂ 'ਤਰੁ ਅਰਿ ਪ੍ਰਭੁ (ਐਰਾਵਤ) ਪ੍ਰਭੁ ਪ੍ਰਭਣੀ' (ਸ਼ਬਦ) ਕਥਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਠਾਨੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਲੋਗ ਤੁਪਕ ਦਾ ਨਾਮ ਸਮਝ ਲਵੋ।

ਹੋ ਜਹ ਜਹ ਚਹੀਐ ਸਬਦ ਤਹੀ ਤੇ ਦੀਜੀਐ ॥੧੨੪੨॥

ਜਿਥੇ ਲੋੜ ਹੋਵੇ, ਇਸ ਦੀ ਵਰਤੋਂ ਕਰ ਲਵੋ ॥੧੨੪੨॥

ਸਉਡਿਸਇਸ ਇਸ ਇਸਣੀ ਆਦਿ ਬਖਾਨਿ ਕੈ ॥

ਪਹਿਲਾਂ 'ਸਉਡਿਸਇਸ (ਐਰਾਵਤ) ਇਸ ਇਸਣੀ' ਸ਼ਬਦ ਦਾ ਕਥਨ ਕਰੋ।

ਅਰਿਣੀ ਤਾ ਕੇ ਅੰਤ ਸਬਦ ਕੋ ਠਾਨਿ ਕੈ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਹੋ ਯਾ ਕੇ ਭੀਤਰ ਭੇਦ ਨੈਕੁ ਨਹੀ ਕੀਜੀਐ ॥੧੨੪੩॥

ਇਸ ਵਿਚ ਕਿਸੇ ਕਿਸਮ ਦਾ ਫਰਕ ਨਾ ਸਮਝੋ ॥੧੨੪੩॥

ਸਿੰਧੁਰੇਸ ਇਸ ਪਿਤ ਕਹਿ ਪ੍ਰਭਣੀ ਭਾਖੀਐ ॥

(ਪਹਿਲਾਂ) 'ਸਿੰਧੁਰੇਸ (ਐਰਾਵਤ) ਇਸ ਪਿਤ' ਕਹਿ ਕੇ 'ਪ੍ਰਭਣੀ' (ਸ਼ਬਦ) ਦਾ ਕਥਨ ਕਰੋ।

ਅਰਿਣੀ ਤਾ ਕੇ ਅੰਤ ਸਬਦ ਕੋ ਰਾਖੀਐ ॥

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਤੁਪਕ ਦਾ ਨਾਮ ਹਿਰਦੇ ਵਿਚ ਜਾਣ ਲਵੋ।

ਹੋ ਕਬਿਤ ਦੋਹਰਨ ਮਾਝ ਨਿਡਰ ਹੁਇ ਦੀਜੀਐ ॥੧੨੪੪॥

(ਇਸ ਦਾ) ਕਬਿੱਤਾਂ ਅਤੇ ਦੋਹਰਿਆਂ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੨੪੪॥

ਅਨਕਪੇਾਂਦ੍ਰ ਇੰਦ੍ਰਣੀ ਇੰਦ੍ਰਣੀ ਭਾਖੀਐ ॥

(ਪਹਿਲਾਂ) 'ਅਨਕਪੇਂਦ੍ਰ (ਐਰਾਵਤ) ਇੰਦ੍ਰਣੀ ਇੰਦ੍ਰਣੀ' ਕਥਨ ਕਰੋ।

ਇਸਣੀ ਅਰਿਣੀ ਅੰਤਿ ਸਬਦ ਕੋ ਰਾਖੀਐ ॥

ਅੰਤ ਉਤੇ 'ਇਸਣੀ ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ ॥

(ਇਸ ਨੂੰ) ਸਭ ਹਿਰਦੇ ਵਿਚ ਤੁਪਕ ਦਾ ਨਾਮ ਵਿਚਾਰ ਲਵੋ।


Flag Counter