ਸ਼੍ਰੀ ਦਸਮ ਗ੍ਰੰਥ

ਅੰਗ - 940


ਦੋਹਰਾ ॥

ਦੋਹਰਾ:

ਜੋ ਹੌ ਕਛੂ ਮੁਹੰਮਦਹਿ ਮੁਖ ਤੈ ਕਾਢੋ ਗਾਰਿ ॥

(ਇਸਤਰੀ ਨੇ ਕਿਹਾ) ਜੇ ਮੈਂ ਮੁਹੰਮਦ ਸਾਹਿਬ ਨੂੰ ਮੁਖ ਤੋਂ ਕੁਝ ਗਾਲ੍ਹ ਕਢਦੀ

ਤੋ ਮੈ ਆਪਨ ਆਪ ਹੀ ਮਰੋ ਕਟਾਰੀ ਮਾਰਿ ॥੭॥

ਤਾਂ ਮੈਂ ਆਪਣੇ ਆਪ ਨੂੰ ਕਟਾਰ ਮਾਰ ਕੇ ਮਰ ਜਾਂਦੀ ॥੭॥

ਚੌਪਈ ॥

ਚੌਪਈ:

ਤੈ ਨਹਿ ਕਛੂ ਨਬੀ ਕੋ ਕਹਿਯੋ ॥

(ਮੁਲਾਣਿਆਂ ਨੇ ਕਿਹਾ) ਤੂੰ ਨੱਬੀ ਨੂੰ ਕੁਝ ਨਹੀਂ ਕਿਹਾ।

ਧਨ ਕੇ ਹੇਤ ਤੋਹਿ ਹਮ ਗਹਿਯੋ ॥

ਤੈਨੂੰ ਅਸੀਂ ਧਨ ਵਾਸਤੇ ਹੀ ਘੇਰਿਆ ਹੈ।

ਅਧਿਕ ਦਰਬੁ ਅਬ ਹੀ ਮੁਹਿ ਦੀਜੈ ॥

ਸਾਨੂੰ ਹੁਣ ਹੀ ਬਹੁਤ ਸਾਰਾ ਧਨ ਦੇ ਦਿਓ,

ਨਾਤਰ ਮੀਚ ਮੂੰਡਿ ਪੈ ਲੀਜੈ ॥੮॥

ਨਹੀਂ ਤਾਂ ਸਿਰ ਉਤੇ ਮੌਤ ਆਈ ਸਮਝੋ ॥੮॥

ਦੋਹਰਾ ॥

ਦੋਹਰਾ:

ਹਮ ਬਹੁ ਲੋਗ ਪਿਸੌਰ ਕੇ ਇਨੀ ਤੁਹਮਤਨ ਸਾਥ ॥

ਅਸਾਂ ਪਿਸ਼ੌਰ ਦੇ ਬਹੁਤਿਆਂ ਸਾਰੇ ਲੋਕਾਂ ਨੂੰ ਇਨ੍ਹਾਂ ਹੀ ਤੋਹਮਤਾਂ ਨਾਲ

ਧਨੀ ਕਰੈ ਨਿਧਨੀ ਘਨੇ ਹ੍ਵੈ ਹ੍ਵੈ ਗਏ ਅਨਾਥ ॥੯॥

ਧਨਵਾਨਾਂ ਤੋਂ ਧਨਹੀਨ ਕਰ ਦਿੱਤਾ ਹੈ ਅਤੇ ਬਹੁਤ ਸਾਰੇ ਅਨਾਥ ਹੋ ਗਏ ਹਨ ॥੯॥

ਚੌਪਈ ॥

ਚੌਪਈ:

ਯੌ ਸੁਨਿ ਬਚਨ ਪਯਾਦਨੁ ਪਾਯੋ ॥

(ਜਦੋਂ) ਪਿਆਦਿਆਂ ਨੇ ਇਹ ਬਚਨ ਸੁਣ ਲਏ,

ਵੇਈ ਸਭ ਝੂਠੇ ਠਹਿਰਾਯੋ ॥

ਤਾਂ ਉਨ੍ਹਾਂ ਸਾਰਿਆਂ ਨੂੰ ਝੂਠਾ ਸਮਝ ਲਿਆ।

ਗ੍ਰਿਹ ਤੇ ਨਿਕਸਿ ਤਿਨੈ ਗਹਿ ਲੀਨੋ ॥

ਉਨ੍ਹਾਂ ਨੂੰ ਘਰੋਂ ਕਢ ਕੇ ਪਕੜ ਲਿਆ

ਸਭਹਿਨ ਕੀ ਮੁਸਕੈ ਕਸਿ ਦੀਨੋ ॥੧੦॥

ਅਤੇ ਸਾਰਿਆਂ ਦੀਆਂ ਮੁਸ਼ਕਾਂ ਕਸ ਦਿੱਤੀਆਂ ॥੧੦॥

ਦੋਹਰਾ ॥

ਦੋਹਰਾ:

ਲਾਤ ਮੁਸਟ ਕੁਰਰੇ ਘਨੇ ਬਰਸੀ ਪਨ੍ਰਹੀ ਅਪਾਰ ॥

(ਉਨ੍ਹਾਂ ਮੁਲਾਣਿਆਂ ਨੂੰ) ਬਹੁਤ ਲਤਾਂ, ਮੁੱਕੇ, ਕੋਰੜੇ ਅਤੇ ਜੁਤੀਆਂ ਪਈਆਂ।

ਦੈ ਮੁਸਕਨ ਕੌ ਲੈ ਚਲੇ ਹੇਰਤੁ ਲੋਕ ਹਜਾਰ ॥੧੧॥

ਉਨ੍ਹਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਲੈ ਗਏ ਅਤੇ ਹਜ਼ਾਰਾਂ ਲੋਕ ਵੇਖਣ ਲਗੇ ॥੧੧॥

ਚੌਪਈ ॥

ਚੌਪਈ:

ਤਿਨ ਕੋ ਬਾਧਿ ਲੈ ਗਏ ਤਹਾ ॥

ਉਨ੍ਹਾਂ ਨੂੰ ਬੰਨ੍ਹ ਕੇ ਉਥੇ ਲੈ ਗਏ

ਖਾਨ ਮੁਹਬਤਿ ਬੈਠੋ ਜਹਾ ॥

ਜਿਥੇ ਮੁਹੱਬਤ ਖ਼ਾਨ ਬੈਠਾ ਸੀ।

ਪਨਹਿਨ ਮਾਰਿ ਨਵਾਬ ਦਿਲਾਈ ॥

ਨਵਾਬ ਨੇ (ਉਸ ਇਸਤਰੀ ਤੋਂ ਵੀ) ਜੁਤੀਆਂ ਮਰਵਾਈਆਂ

ਤੋਬਹ ਤੋਬਹ ਕਰੈ ਖੁਦਾਈ ॥੧੨॥

ਅਤੇ ਮੁਲਾਣੇ ਤੋਬਾ ਤੋਬਾ ਕਰਨ ਲਗੇ ॥੧੨॥

ਪਨਹਿਨ ਕੇ ਮਾਰਤ ਮਰਿ ਗਏ ॥

ਜੁਤੀਆਂ ਦੀ ਮਾਰ ਨਾਲ ਉਹ ਮਰ ਗਏ।

ਤਬ ਵੈ ਡਾਰਿ ਨਦੀ ਮੈ ਦਏ ॥

ਤਦ ਉਨ੍ਹਾਂ ਨੂੰ ਨਦੀ ਵਿਚ ਸੁਟਵਾ ਦਿੱਤਾ।

ਚੁਪ ਹ੍ਵੈ ਰਹੇ ਤੁਰਕ ਸਭ ਸੋਊ ॥

ਇਸ ਤੇ ਸਾਰੇ ਤੁਰਕ ਚੁਪ ਹੋ ਗਏ।

ਤਬ ਤੇ ਤੁਹਮਤਿ ਦੇਤ ਨ ਕੋਊ ॥੧੩॥

ਤਦ ਤੋਂ ਕਿਸੇ ਨੇ ਤੋਹਮਤ ਨਾ ਲਗਾਈ ॥੧੩॥

ਦੋਹਰਾ ॥

ਦੋਹਰਾ:

ਤਬ ਤਿਨ ਬਿਪ ਬੁਲਾਇ ਕੈ ਦੀਨੋ ਦਾਨ ਅਪਾਰ ॥

ਤਦ (ਉਸ ਇਸਤਰੀ ਨੇ) ਬ੍ਰਾਹਮਣਾਂ ਨੂੰ ਬੁਲਾ ਕੇ ਅਪਾਰ ਦਾਨ ਦਿੱਤਾ।

ਛਲ ਕੈ ਕੈ ਜੂਤਿਨ ਭਏ ਬੀਸ ਖੁਦਾਈ ਮਾਰ ॥੧੪॥

ਇਸ ਛਲ ਨਾਲ ਵੀ ਵੀਹ ਮੁਲਾਣਿਆਂ ਨੂੰ ਜੁਤੀਆਂ ਨਾਲ ਮਰਵਾ ਦਿੱਤਾ ॥੧੪॥

ਚੌਪਈ ॥

ਚੌਪਈ:

ਚੁਪ ਤਬ ਤੇ ਹ੍ਵੈ ਰਹੇ ਖੁਦਾਈ ॥

ਤਦ ਤੋਂ ਮੁਲਾਣੇ ਚੁਪ ਕਰ ਰਹੇ।

ਕਾਹੂ ਸਾਥ ਨ ਰਾਰਿ ਬਢਾਈ ॥

(ਉਨ੍ਹਾਂ ਨੇ) ਕਿਸੇ ਨਾਲ ਝਗੜਾ ਨਾ ਵਧਾਇਆ।

ਸੋਈ ਕਰੈ ਜੁ ਹਿੰਦੂ ਕਹੈ ॥

ਉਹੀ ਕਰਦੇ ਸਨ ਜੋ ਹਿੰਦੂ ਕਹਿੰਦੇ ਸਨ

ਤੁਹਮਤਿ ਦੈ ਕਾਹੂੰ ਨ ਗਹੈ ॥੧੫॥

ਅਤੇ ਤੋਹਮਤ ਲਗਾ ਕੇ ਕਿਸੇ ਨੂੰ ਪਕੜਦੇ ਨਹੀਂ ਸਨ ॥੧੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਨਿੰਨਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯੯॥੧੮੪੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੯੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੯੯॥੧੮੪੩॥ ਚਲਦਾ॥

ਚੌਪਈ ॥

ਚੌਪਈ:

ਰੋਪਰ ਰਾਵ ਰੁਪੇਸ੍ਵਰ ਭਾਰੋ ॥

ਰੋਪੜ ਨਗਰ ਵਿਚ ਰੂਪੇਸ਼੍ਵਰ ਨਾਂ ਦਾ ਵੱਡਾ ਰਾਜਾ ਸੀ।

ਰਘੁਕੁਲ ਬੀਚ ਅਧਿਕ ਉਜਿਯਾਰੋ ॥

ਉਹ ਰਘੂਕੁਲ ਵਿਚ ਬਹੁਤ ਪ੍ਰਸਿੱਧ ਸੀ।

ਚਿਤ੍ਰ ਕੁਅਰਿ ਰਾਨੀ ਇਕ ਤਾ ਕੇ ॥

ਉਸ ਦੇ ਘਰ ਚਿਤ੍ਰ ਕੁਅਰਿ ਨਾਂ ਦੀ ਇਕ ਰਾਣੀ ਸੀ।

ਰੂਪਵਤੀ ਕੋਊ ਤੁਲਿ ਨ ਵਾ ਕੇ ॥੧॥

ਕੋਈ ਸੁੰਦਰੀ ਵੀ ਉਸ ਦੇ ਸਮਾਨ ਨਹੀਂ ਸੀ ॥੧॥

ਦਾਨਵ ਏਕ ਲੰਕ ਤੇ ਆਯੋ ॥

ਲੰਕਾ ਤੋਂ ਇਕ ਦੈਂਤ ਆਇਆ

ਤਾ ਕੋ ਰੂਪਿ ਹੇਰਿ ਉਰਝਾਯੋ ॥

ਅਤੇ ਉਸ ਦਾ ਰੂਪ ਵੇਖ ਕੇ ਫਸ ਗਿਆ।

ਮਨ ਮੈ ਅਧਿਕ ਰੀਝਿ ਕਰਿ ਗਯੋ ॥

ਉਹ ਮਨ ਵਿਚ ਬਹੁਤ ਪ੍ਰਸੰਨ ਹੋ ਗਿਆ।

ਤਾ ਕੋ ਲਗਾ ਨ ਤਜਿ ਤਹਿ ਦਯੋ ॥੨॥

ਉਸ ਨੂੰ ਲਗਿਆ ਕਿ (ਉਹ) ਉਸ ਨੂੰ ਛਡ ਨਹੀਂ ਸਕਦਾ ॥੨॥

ਤਬ ਤਿਨ ਮੰਤ੍ਰੀ ਅਧਿਕ ਬੁਲਾਏ ॥

ਤਦ ਉਸ ਨੇ ਬਹੁਤ ਮੰਤ੍ਰੀ ਬੁਲਾਏ

ਅਨਿਕ ਭਾਤਿ ਉਪਚਾਰ ਕਰਾਏ ॥

ਅਤੇ ਅਨੇਕ ਤਰ੍ਹਾਂ ਦੇ ਉਪਚਾਰ ਕਰਵਾਏ।

ਤਹਾ ਏਕ ਮੁਲਾ ਚਲਿ ਆਯੋ ॥

ਉਥੇ ਇਕ ਮੁੱਲਾ ਚਲ ਕੇ ਆਇਆ।

ਆਨਿ ਆਪਨਾ ਓਜੁ ਜਨਾਯੋ ॥੩॥

(ਉਸ ਨੇ) ਆ ਕੇ ਆਪਣਾ ਪ੍ਰਤਾਪ ਪ੍ਰਗਟ ਕੀਤਾ ॥੩॥

ਤਬ ਤਿਨ ਘਾਤ ਦਾਨਵਹਿ ਪਾਯੋ ॥

ਤਦ ਉਸ ਦੈਂਤ ਨੂੰ ਇਕ ਮੌਕਾ ਲਗਿਆ।

ਏਕ ਹਾਥ ਸੌ ਮਹਲ ਉਚਾਯੋ ॥

(ਉਸ ਨੇ) ਇਕ ਹੱਥ ਨਾਲ ਮਹੱਲ ਚੁਕ ਲਿਆ

ਦੁਤਿਯ ਹਾਥ ਤਾ ਕੌ ਗਹਿ ਲੀਨੋ ॥

ਅਤੇ ਦੂਜੇ ਹੱਥ ਨਾਲ ਉਸ (ਮੁੱਲਾ) ਨੂੰ ਪਕੜ ਲਿਆ

ਤਵਨ ਛਾਤ ਭੀਤਰ ਧਰਿ ਦੀਨੋ ॥੪॥

ਅਤੇ ਉਸ ਨੂੰ ਛਤ ਦੇ ਅੰਦਰ ਦੇ ਦਿੱਤਾ ॥੪॥

ਦੋਹਰਾ ॥

ਦੋਹਰਾ:

ਧਰਿਯੋ ਥੰਭ ਊਪਰ ਤਿਸੈ ਇਕ ਕਰ ਛਾਤ ਉਠਾਇ ॥

(ਉਸ ਨੇ) ਇਕ ਹੱਥ ਨਾਲ ਛਤ ਨੂੰ ਉਠਾ ਕੇ ਥੰਮ ਉਪਰ ਧਰ ਦਿੱਤਾ

ਮਾਰਿ ਮੁਲਾਨਾ ਕੋ ਦਯੋ ਜਮ ਕੇ ਧਾਮ ਪਠਾਇ ॥੫॥

ਅਤੇ ਮੁਲਾਣੇ ਨੂੰ ਮਾਰ ਕੇ ਜਮਲੋਕ ਭੇਜ ਦਿੱਤਾ ॥੫॥

ਚੌਪਈ ॥

ਚੌਪਈ:

ਤਹ ਇਕ ਔਰ ਮੁਲਾਨੋ ਆਯੋ ॥

ਤਦ ਉਥੇ ਇਕ ਹੋਰ ਮੁਲਾਣਾ ਆਇਆ।

ਸੋਊ ਪਕਰਿ ਟਾਗ ਪਟਕਾਯੋ ॥

ਉਸ ਨੂੰ ਵੀ ਲੱਤਾਂ ਤੋਂ ਪਕੜਵਾ ਕੇ ਪਕਟਵਾ ਦਿੱਤਾ।

ਤੀਜੌ ਔਰ ਆਇ ਤਹ ਗਯੋ ॥

(ਫਿਰ) ਇਕ ਹੋਰ ਤੀਜਾ ਮੁਲਾਣਾ ਆ ਗਿਆ।

ਸੋਊ ਡਾਰਿ ਨਦੀ ਮੈ ਦਯੋ ॥੬॥

ਉਸ ਨੂੰ ਨਦੀ ਵਿਚ ਸੁਟ ਦਿੱਤਾ ॥੬॥

ਤਬਿ ਇਕ ਤ੍ਰਿਯਾ ਤਹਾ ਚਲਿ ਆਈ ॥

ਤਦ ਇਕ ਇਸਤਰੀ ਉਥੇ ਚਲ ਕੇ ਆਈ।

ਭਾਤਿ ਭਾਤਿ ਤਿਹ ਕਰੀ ਬਡਾਈ ॥

ਉਸ ਨੇ (ਉਸ ਦੀ) ਭਾਂਤ ਭਾਂਤ ਦੀ ਵਡਿਆਈ ਕੀਤੀ।

ਲੇਹਜ ਪੇਹਜ ਬਹੁ ਤਾਹਿ ਖਵਾਯੋ ॥

ਉਸ (ਦੈਂਤ) ਨੂੰ ਤਰ੍ਹਾਂ ਤਰ੍ਹਾਂ ਦੇ ਭੋਜਨ ਕਰਵਾਏ

ਮਦਰੋ ਪ੍ਰਯਾਇ ਤਾਹਿ ਰਿਝਵਾਯੋ ॥੭॥

ਅਤੇ ਸ਼ਰਾਬ ਪਿਆ ਕੇ ਉਸ ਨੂੰ ਪ੍ਰਸੰਨ ਕੀਤਾ ॥੭॥

ਤਾ ਕੇ ਨਿਤਿ ਬੁਹਾਰੀ ਦੇਵੈ ॥

ਉਸ ਦੇ (ਘਰ) ਉਹ ਰੋਜ਼ ਬੁਹਾਰੀ ਦਿੰਦੀ ਸੀ

ਤਾ ਕੋ ਚਿਤ ਚੁਰਾਇ ਕੈ ਲੇਵੈ ॥

ਅਤੇ ਉਸ ਦਾ ਮਨ ਚੁਰਾ ਲੈਂਦੀ ਸੀ (ਅਰਥਾਤ ਪ੍ਰਸੰਨ ਕਰ ਲੈਂਦੀ ਸੀ)।

ਇਕ ਦਿਨ ਹੋਇ ਬਿਮਨ ਸੀ ਰਹੀ ॥

ਇਕ ਦਿਨ ਬੇਮਨੀ ਹੋ ਕੇ ਬੈਠ ਗਈ।

ਤਬ ਐਸੇ ਦਾਨੋ ਤਿਹ ਕਹੀ ॥੮॥

ਤਦ ਦੈਂਤ ਨੇ ਉਸ ਨੂੰ ਇਸ ਤਰ੍ਹਾਂ ਕਿਹਾ ॥੮॥

ਖਾਤ ਪੀਤ ਹਮਰੋ ਤੂੰ ਨਾਹੀ ॥

ਤੂੰ ਸਾਡਾ ਕੁਝ ਖਾਂਦੀ ਪੀਂਦੀ ਨਹੀਂ

ਸੇਵਾ ਕਰਤ ਰਹਤ ਗ੍ਰਿਹ ਮਾਹੀ ॥

ਅਤੇ ਘਰ ਵਿਚ ਸੇਵਾ ਕਰਦੀ ਰਹਿੰਦੀ ਹੈਂ।


Flag Counter