ਸ਼੍ਰੀ ਦਸਮ ਗ੍ਰੰਥ

ਅੰਗ - 527


ਸੇਵ ਕਰੀ ਸਿਵ ਕੀ ਹਿਤ ਸੋ ਤਿਹ ਗਾਲ੍ਰਹ ਬਜਾਇ ਪ੍ਰਸੰਨ ਕਰਾਯੋ ॥

ਉਸ ਨੇ ਸ਼ਿਵ ਦੀ ਸੇਵਾ ਕੀਤੀ ਅਤੇ ਬਕਰੇ ਵਜਾ ਵਜਾ ਕੇ ਉਸ ਨੂੰ ਪ੍ਰਸੰਨ ਕਰ ਲਿਆ।

ਸ੍ਯਾਮ ਹਨੋ ਝਟ ਦੈ ਛਿਨ ਮੈ ਤਿਨਿ ਸ੍ਯਾਮ ਭਨੈ ਤਟ ਦੈ ਬਰੁ ਪਾਯੋ ॥੨੨੭੬॥

(ਕਵੀ) ਸ਼ਿਆਮ ਕਹਿੰਦੇ ਹਨ, 'ਮੈਂ ਝਟ ਹੀ ਛਿਣ ਭਰ ਵਿਚ ਕ੍ਰਿਸ਼ਨ ਨੂੰ ਮਾਰ ਦਿਆਂ', ਇਹ ਵਰ (ਉਸ ਨੇ) ਤੁਰਤ (ਸ਼ਿਵ ਪਾਸੋਂ) ਪ੍ਰਾਪਤ ਕਰ ਲਿਆ ॥੨੨੭੬॥

ਰੁਦ੍ਰ ਬਾਚ ਦਛ ਸੋ ॥

ਰੁਦ੍ਰ ਨੇ ਦੱਛ ਨੂੰ ਕਿਹਾ:

ਚੌਪਈ ॥

ਚੌਪਈ:

ਤਬ ਸਿਵ ਜੂ ਫਿਰ ਯੌ ਉਚਰੋ ॥

ਤਦ ਫਿਰ ਸ਼ਿਵ ਜੀ ਨੇ ਇਸ ਤਰ੍ਹਾਂ ਕਿਹਾ

ਹਰਿ ਕੇ ਬਧ ਹਿਤ ਹੋਮਹਿ ਕਰੋ ॥

ਕਿ ਕ੍ਰਿਸ਼ਨ ਦੇ ਬਧ ਲਈ (ਪਹਿਲਾਂ) ਹੋਮ ਕਰ।

ਤਾ ਤੇ ਮੂਰਤਿ ਏਕ ਨਿਕਰਿ ਹੈ ॥

ਉਸ (ਹਵਨ ਕੁੰਡ) ਵਿਚੋਂ ਇਕ ਮੂਰਤੀ ਨਿਕਲੇਗੀ

ਸੋ ਹਰਿ ਜੀ ਕੇ ਪ੍ਰਾਨਨ ਹਰਿ ਹੈ ॥੨੨੭੭॥

ਜੋ ਕ੍ਰਿਸ਼ਨ ਜੀ ਦੇ ਪ੍ਰਾਣਾਂ ਨੂੰ ਨਸ਼ਟ ਕਰੇਗੀ ॥੨੨੭੭॥

ਦੋਹਰਾ ॥

ਦੋਹਰਾ:

ਏਕ ਕਹੀ ਤਿਹ ਜੁਧ ਸਮੈ ਜੋ ਕੋਊ ਬਿਮੁਖ ਕਰਾਇ ॥

ਇਕ (ਇਹ ਗੱਲ ਵੀ) ਕਹੀ ਕਿ ਯੁੱਧ ਵਿਚ ਜੋ ਕੋਈ ਉਸ (ਮੂਰਤੀ ਨੂੰ) ਬੇਮੁਖ ਕਰ ਦੇਵੇਗਾ (ਅਰਥਾਤ ਪਿਛੇ ਪਰਤਾ ਦੇਵੇਗਾ)

ਤਾ ਪੈ ਬਲੁ ਨਹਿ ਚਲਿ ਸਕੈ ਤੁਹਿ ਮਾਰੈ ਫਿਰਿ ਆਇ ॥੨੨੭੮॥

ਉਸ ਉਤੇ (ਤੇਰਾ) ਬਲ ਨਹੀਂ ਚਲ ਸਕੇਗਾ ਅਤੇ ਉਹ ਤੈਨੂੰ ਆ ਕੇ ਮਾਰ ਦੇਵੇਗਾ ॥੨੨੭੮॥

ਸਵੈਯਾ ॥

ਸਵੈਯਾ:

ਐਸੇ ਸੁਦਛਨ ਕੋ ਜਬ ਹੀ ਕਬਿ ਸ੍ਯਾਮ ਭਨੈ ਅਸ ਰੁਦ੍ਰ ਬਖਾਨਿਯੋ ॥

ਕਵੀ ਸ਼ਿਆਮ ਕਹਿੰਦੇ ਹਨ, ਇਸ ਪ੍ਰਕਾਰ ਦੇ ਸੁਦੱਛ ਨੂੰ ਜਦ ਸ਼ਿਵ ਨੇ ਇਸ ਤਰ੍ਹਾਂ ਕਿਹਾ,

ਸੋ ਉਨਿ ਕਾਜ ਕੀਯੋ ਉਠ ਕੈ ਅਪੁਨੇ ਮਨ ਮੈ ਅਤਿ ਹੀ ਹਰਿਖਾਨਿਯੋ ॥

(ਤਾਂ) ਉਸ ਨੇ ਉਠ ਕੇ ਉਹੀ ਕੰਮ (ਕਰਨਾ ਸ਼ੁਰੂ) ਕਰ ਦਿੱਤਾ ਅਤੇ ਆਪਣੇ ਮਨ ਵਿਚ ਬਹੁਤ ਖੁਸ਼ ਹੋਇਆ।

ਹੋਮ ਕੀਓ ਤਿਨਿ ਪਾਵਕ ਮੈ ਘ੍ਰਿਤ ਅਛਤ ਜਉ ਜੈਸੇ ਬੇਦਨ ਬਖਾਨਿਯੋ ॥

ਉਸ ਨੇ ਘਿਉ, ਚਾਵਲ ਆਦਿ ਅਗਨੀ ਵਿਚ (ਉਸ ਤਰ੍ਹਾਂ) ਹੋਮ ਕੀਤੇ, ਜਿਵੇਂ ਕਿ ਵੇਦਾਂ ਵਿਚ ਮੰਨਿਆ ਹੋਇਆ ਹੈ।

ਰੁਦ੍ਰ ਕੇ ਭਾਖਬੇ ਕੋ ਸੁ ਕਛੂ ਕਬਿ ਸ੍ਯਾਮ ਭਨੈ ਜੜ ਭੇਦ ਨ ਜਾਨਿਯੋ ॥੨੨੭੯॥

ਕਵੀ ਸ਼ਿਆਮ ਕਹਿੰਦੇ ਹਨ, ਰੁਦ੍ਰ ਦੇ ਕਹੇ ਦਾ ਉਸ ਮੂਰਖ ਨੇ ਕੁਝ ਭੇਦ ਨਹੀਂ ਜਾਣਿਆ ॥੨੨੭੯॥

ਤਉ ਨਿਕਸੀ ਤਿਹ ਤੇ ਪ੍ਰਿਤਮਾ ਇਹ ਦੇਖਤ ਹੀ ਸਭ ਕਉ ਡਰੁ ਆਵੈ ॥

ਤਦ ਉਸ ਵਿਚੋਂ (ਇਕ) ਮੂਰਤੀ ਪ੍ਰਗਟ ਹੋਈ; ਇਸ ਨੂੰ ਵੇਖਦਿਆਂ ਹੀ ਸਭ ਨੂੰ ਡਰ ਲਗਦਾ ਸੀ।

ਕਉਨ ਬਲੀ ਪ੍ਰਗਟਿਯੋ ਜਗ ਮੈ ਇਹ ਧਾਵਤ ਅਗ੍ਰਜ ਕੋ ਠਹਰਾਵੈ ॥

ਕਿਹੜਾ ਸੂਰਮਾ ਜਗਤ ਵਿਚ ਪ੍ਰਗਟ ਹੋ ਗਿਆ ਹੈ ਕਿ ਇਸ ਦੇ ਜਾਣ ਤੇ (ਉਹ) ਅਗੇ ਠਹਿਰ ਸਕੇ।

ਠਾਢੀ ਭਈ ਕਰਿ ਲੈ ਕੈ ਗਦਾ ਅਤਿ ਰੋਸ ਕੈ ਦਾਤ ਸੋ ਦਾਤ ਬਜਾਵੈ ॥

(ਉਹ) ਮੂਰਤੀ ਹੱਥ ਵਿਚ ਗਦਾ ਲੈ ਕੇ ਖੜੀ ਹੋ ਗਈ ਅਤੇ ਅਤਿ ਅਧਿਕ ਕ੍ਰੋਧ ਸਹਿਤ ਦੰਦਾਂ ਨਾਲ ਦੰਦ ਵਜਾਉਣ ਲਗੀ।

ਐਸੇ ਲਖਿਯੋ ਸਭ ਹੂ ਇਹ ਤੇ ਬ੍ਰਿਜ ਨਾਇਕ ਜੀਵਤ ਜਾਨ ਨ ਪਾਵੈ ॥੨੨੮੦॥

ਸਭ ਨੇ ਇਸ ਤਰ੍ਹਾਂ ਸਮਝ ਲਿਆ ਕਿ ਇਸ ਤੋਂ ਸ੍ਰੀ ਕ੍ਰਿਸ਼ਨ ਜੀਉਂਦਾ ਨਹੀਂ ਜਾ ਸਕੇਗਾ ॥੨੨੮੦॥

ਚੌਪਈ ॥

ਚੌਪਈ:

ਤਬ ਦਿਸ ਦ੍ਵਾਰਵਤੀ ਕੀ ਧਾਈ ॥

(ਉਹ ਮੂਰਤੀ) ਤਦ ਦੁਆਰਿਕਾ ਵਲ ਭਜ ਪਈ।

ਅਤਿ ਚਿਤਿ ਅਪਨੇ ਕ੍ਰੋਧ ਬਢਾਈ ॥

(ਉਸ ਨੇ) ਆਪਣੇ ਚਿਤ ਵਿਚ ਬਹੁਤ ਕ੍ਰੋਧ ਵਧਾਇਆ ਹੋਇਆ ਸੀ।

ਸ੍ਰੀ ਬ੍ਰਿਜਨਾਥ ਇਤੈ ਸੁਨਿ ਪਾਯੋ ॥

ਇਧਰ ਸ੍ਰੀ ਕ੍ਰਿਸ਼ਨ ਨੇ ਵੀ ਸੁਣ ਲਿਆ


Flag Counter