ਸ਼੍ਰੀ ਦਸਮ ਗ੍ਰੰਥ

ਅੰਗ - 962


ਮਾਨਹੁ ਰੰਕ ਨਵੌ ਨਿਧਿ ਪਾਈ ॥੧੪॥

ਮਾਨੋ ਨਿਰਧਨ ਨੇ ਨੌਂ ਨਿਧੀਆਂ ਪ੍ਰਾਪਤ ਕਰ ਲਈਆਂ ਹੋਣ ॥੧੪॥

ਸਵੈਯਾ ॥

ਸਵੈਯਾ:

ਮੀਤ ਅਲਿੰਗਨ ਆਸਨ ਚੁੰਬਨ ਕੀਨੇ ਅਨੇਕ ਤੇ ਕੌਨ ਗਨੈ ॥

(ਆਪਣੇ) ਮਿਤਰ ਦੇ ਅਨੇਕ ਤਰ੍ਹਾਂ ਦੇ ਆਲਿੰਗਨ, ਆਸਨ ਅਤੇ ਚੁੰਬਨ ਲਏ, (ਜਿਨ੍ਹਾਂ ਦੀ) ਗਿਣਤੀ ਕੌਣ ਕਰ ਸਕਦਾ ਹੈ।

ਮੁਸਕਾਤ ਲਜਾਤ ਕਛੂ ਲਲਤਾ ਸੁ ਬਿਲਾਸ ਲਸੈ ਪਿਯ ਸਾਥ ਤਨੈ ॥

(ਉਹ) ਇਸਤਰੀ ਹਸਦੀ ਅਤੇ ਕੁਝ ਮੁਸਕਰਾਉਂਦੀ ਹੋਈ ਪ੍ਰੀਤਮ ਦੇ ਸ਼ਰੀਰ ਨਾਲ ਹੀ ਵਿਲਾਸ ਕਰਦੀ ਰਹੀ।

ਝਮਕੈ ਜਰ ਜੇਬ ਜਰਾਇਨ ਕੀ ਦਮਕੈ ਮਨੋ ਦਾਮਨਿ ਬੀਚ ਘਨੈ ॥

(ਉਸ ਦੇ) ਜ਼ਰੀਦਾਰ ਅਤੇ ਜੜਾਊ ਕਪੜੇ ਇਸ ਤਰ੍ਹਾਂ ਚਮਕ ਰਹੇ ਸਨ ਮਾਨੋ ਬਦਲ ਵਿਚ ਬਿਜਲੀ ਚਮਕ ਰਹੀ ਹੋਵੇ।

ਲਖਿ ਨੈਕੁ ਪ੍ਰਭਾ ਸਜਨੀ ਸਭ ਹੀ ਇਹ ਭਾਤਿ ਰਹੀਅਤਿ ਰੀਸਿ ਮਨੈ ॥੧੫॥

ਉਸ ਦੀ ਪ੍ਰਭਾ ਨੂੰ ਕੁਝ ਕੁ ਵੇਖ ਕੇ ਸਾਰੀਆਂ ਸਖੀਆਂ ਮਨ ਵਿਚ ਇਸ ਤਰ੍ਹਾਂ ਰੀਸ ਕਰਨ ਲਗੀਆਂ ॥੧੫॥

ਕੰਚਨ ਸੇ ਤਨ ਹੈ ਰਮਨੀਯ ਦ੍ਰਿਗੰਚਲ ਚੰਚਲ ਹੈ ਅਨਿਯਾਰੇ ॥

ਉਸ ਦਾ ਸੋਨੇ ਵਰਗਾ ਸੁੰਦਰ ਸ਼ਰੀਰ ਸੀ ਅਤੇ ਚੰਚਲ ਨੈਣਾਂ ਦੀਆਂ ਪਲਕਾਂ ਬਹੁਤ ਤਿਖੀਆਂ ਸਨ।

ਖੰਜਨ ਸੇ ਮਨ ਰੰਜਨ ਰਾਜਤ ਕੰਜਨ ਸੇ ਅਤਿ ਹੀ ਕਜਰਾਰੇ ॥

(ਉਹ) ਮਮੋਲਿਆਂ ('ਖੰਜਨ') ਵਾਂਗ ਮਨ ਨੂੰ ਪ੍ਰਸੰਨ ਕਰਦੇ ਸਨ ਅਤੇ (ਉਹ) ਕਜਲਾਖੇ ਕੌਲਾਂ ਵਰਗੇ ਬਹੁਤ ਸੁੰਦਰ ਸਨ।

ਰੀਝਤ ਦੇਵ ਅਦੇਵ ਲਖੇ ਛਬਿ ਮੈਨ ਮਨੋ ਦੋਊ ਸਾਚਨ ਢਾਰੇ ॥

(ਉਨ੍ਹਾਂ ਨੂੰ) ਵੇਖ ਕੇ ਦੇਵਤੇ ਅਤੇ ਦੈਂਤ ਪ੍ਰਸੰਨ ਹੁੰਦੇ ਸਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਕਾਮਦੇਵ ਨੇ ਦੋਹਾਂ ਨੂੰ ਸਾਂਚੇ ਵਿਚ ਢਾਲਿਆ ਹੋਵੇ।

ਜੋਬਨ ਜੇਬ ਜਗੇ ਅਤਿ ਹੀ ਸੁਭ ਬਾਲ ਬਨੇ ਦ੍ਰਿਗ ਲਾਲ ਤਿਹਾਰੇ ॥੧੬॥

ਹੇ ਇਸਤਰੀ! ਤੇਰੇ ਇਹ ਸ਼ੁਭ ਨੈਣ ਜੋਬਨ ਦੀ ਸ਼ੋਭਾ ਕਰ ਕੇ ਲਾਲ ਬਣੇ ਹੋਏ ਹਨ ॥੧੬॥

ਦੋਹਰਾ ॥

ਦੋਹਰਾ:

ਪ੍ਰੀਤ ਦੁਹਾਨ ਕੀ ਅਤਿ ਬਢੀ ਤ੍ਰੀਯ ਪਿਯਾ ਕੇ ਮਾਹਿ ॥

ਇਸਤਰੀ ਅਤੇ ਪ੍ਰੀਤਮ ਦੋਹਾਂ ਦੀ ਪ੍ਰੀਤ ਬਹੁਤ ਵੱਧ ਗਈ।

ਪਟ ਛੂਟ੍ਯੋ ਨਿਰਪਟ ਭਏ ਰਹਿਯੋ ਕਪਟ ਕਛੁ ਨਾਹਿ ॥੧੭॥

ਬਸਤ੍ਰ ਉਤਰ ਗਏ ਅਤੇ (ਦੋਵੇਂ) ਕਪੜਿਆਂ ਤੋਂ ਬਿਨਾ ਹੋ ਗਏ। ਉਨ੍ਹਾਂ ਵਿਚ ਕੋਈ ਕਪਟ ਨਹੀਂ ਰਿਹਾ (ਅਰਥਾਤ-ਦੋਵੇਂ ਭਾਵ-ਮਗਨ ਹੋ ਗਏ ਹਨ) ॥੧੭॥

ਭਾਤਿ ਭਾਤਿ ਆਸਨ ਕਰੈ ਤਰੁਨ ਤਰੁਨਿ ਲਪਟਾਇ ॥

ਭਾਂਤ ਭਾਂਤ ਦੇ ਆਸਨ ਕਰ ਕੇ ਪ੍ਰੇਮੀ-ਪ੍ਰੇਮਿਕਾ ਆਪਸ ਵਿਚ ਲਿਪਟਦੇ ਰਹੇ।

ਮੋਦ ਦੁਹਨ ਕੋ ਅਤਿ ਬਢ੍ਯੋ ਗਨਨਾ ਗਨੀ ਨ ਜਾਇ ॥੧੮॥

ਦੋਹਾਂ ਦਾ ਆਨੰਦ ਇਤਨਾ ਵੱਧ ਗਿਆ ਕਿ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ॥੧੮॥

ਚੌਪਈ ॥

ਚੌਪਈ:

ਚਿਮਟਿ ਚਿਮਟਿ ਨ੍ਰਿਪ ਕੇਲ ਕਮਾਵੈ ॥

ਲਿਪਟ ਲਿਪਟ ਕੇ ਰਾਜਾ ਰਤੀ-ਕ੍ਰੀੜਾ ਕਰਦਾ ਹੈ

ਲਪਟਿ ਲਪਟਿ ਤਰੁਨੀ ਸੁਖੁ ਪਾਵੈ ॥

(ਅਤੇ ਉਸ ਨਾਲ) ਲਿਪਟ ਲਿਪਟ ਕੇ ਇਸਤਰੀ ਸੁਖ ਪ੍ਰਾਪਤ ਕਰਦੀ ਹੈ।

ਬਹਸਿ ਬਹਸਿ ਆਲਿੰਗਨ ਕਰਹੀ ॥

ਹੱਸ ਹੱਸ ਕੇ ਆਲਿੰਗਨ ਕਰਦੀ ਹੈ

ਭਾਤਿ ਭਾਤਿ ਸੌ ਬਚਨ ਉਚਰੀ ॥੧੯॥

ਅਤੇ ਭਾਂਤ ਭਾਂਤ ਨਾਲ ਗੱਲਾਂ ਕਰਦੀ ਹੈ ॥੧੯॥

ਦੋਹਰਾ ॥

ਦੋਹਰਾ:

ਭਾਤਿ ਭਾਤਿ ਆਸਨ ਕਰੈ ਭਾਤਿ ਭਾਤਿ ਸੁਖ ਪਾਇ ॥

(ਉਹ ਦੋਵੇਂ) ਭਾਂਤ ਭਾਂਤ ਦੇ ਆਸਨ ਕਰਦੇ ਹਨ ਅਤੇ ਤਰ੍ਹਾਂ ਤਰ੍ਹਾਂ ਦਾ ਸੁਖ ਮਾਣਦੇ ਹਨ।

ਲਪਟਿ ਲਪਟਿ ਸੁੰਦਰ ਰਮੈ ਚਿਮਟਿ ਚਿਮਟਿ ਤ੍ਰਿਯ ਜਾਇ ॥੨੦॥

(ਉਹ) ਸੁੰਦਰ ਲਿਪਟ ਲਿਪਟ ਕੇ ਰਮਣ ਕਰਦਾ ਹੈ ਅਤੇ ਇਸਤਰੀ ਚਿਮਟ ਚਿਮਟ ਕੇ (ਆਨੰਦ ਮਾਣਦੀ ਹੈ) ॥੨੦॥

ਚੌਪਈ ॥

ਚੌਪਈ:

ਭਾਤਿ ਭਾਤਿ ਕੇ ਅਮਲ ਮੰਗਾਏ ॥

(ਉਨ੍ਹਾਂ ਨੇ) ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਮੰਗਵਾਏ

ਬਿਬਿਧ ਬਿਧਨ ਪਕਵਾਨ ਪਕਾਏ ॥

ਅਤੇ ਕਈ ਪ੍ਰਕਾਰ ਦੇ ਪਕਵਾਨ ਪਕਵਾਏ।

ਦਾਰੂ ਪੋਸਤ ਔਰ ਧਤੂਰੋ ॥

ਸ਼ਰਾਬ, ਪੋਸਤ ਅਤੇ ਧਤੂਰਾ (ਮੰਗਵਾਇਆ)।

ਪਾਨ ਡਰਾਇ ਕਸੁੰਭੜੋ ਰੂਰੋ ॥੨੧॥

ਸੁੰਦਰ ਕਸੁੰਭੜੇ ਦੇ ਫੁਲ ਪਾ ਕੇ ਪਾਨ ਤਿਆਰ ਕਰਵਾਏ ॥੨੧॥

ਦੋਹਰਾ ॥

ਦੋਹਰਾ:

ਅਮਿਤ ਆਫੂਆ ਕੀ ਬਰੀ ਖਾਇ ਚੜਾਈ ਭੰਗ ॥

ਅਫ਼ੀਮ ਦੀ ਵੱਡੀ ਗੋਲੀ ਖਾ ਕੇ ਅਤੇ ਭੰਗ ਚੜ੍ਹਾ ਕੇ

ਚਤੁਰ ਪਹਰ ਭੋਗਿਯੋ ਤ੍ਰਿਯਹਿ ਤਉ ਨ ਮੁਚਿਯੋ ਅਨੰਗ ॥੨੨॥

ਚਾਰ ਪਹਿਰ ਤਕ ਇਸਤਰੀ ਨਾਲ ਰਮਣ ਕੀਤਾ, ਫਿਰ ਵੀ ਵੀਰਜ ਖ਼ਲਾਸ ਨਾ ਹੋਇਆ ॥੨੨॥

ਤਰੁਨ ਤਰੁਨ ਤਰੁਨੀ ਤਰੁਨਿ ਤਰੁਨ ਚੰਦ੍ਰ ਕੀ ਜੌਨ ॥

ਮਰਦ ਜਵਾਨ ਹੈ ਅਤੇ ਇਸਤਰੀ ਵੀ ਜਵਾਨ ਹੈ ਅਤੇ ਚੰਦ੍ਰਮਾ ਦੀ ਚਾਂਦਨੀ ਵੀ ਜਵਾਨ ਹੈ।

ਕੇਲ ਕਰੈ ਬਿਹਸੈ ਦੋਊ ਹਾਰਿ ਹਟੈ ਸੋ ਕੌਨ ॥੨੩॥

ਕਾਮ-ਕ੍ਰੀੜਾ ਕਰਦੇ ਹੋਏ ਦੋਵੇਂ ਹਸਦੇ ਹਨ ਅਤੇ (ਉਨ੍ਹਾਂ ਵਿਚੋਂ) ਕਿਹੜਾ ਹੈ ਜੋ ਹਾਰ ਕੇ ਹਟ ਜਾਏ ॥੨੩॥

ਚਤੁਰ ਪੁਰਖ ਚਤੁਰਾ ਚਤੁਰ ਤਰੁਨ ਤਰੁਨਿ ਕੌ ਪਾਇ ॥

ਚਤੁਰ ਪੁਰਸ਼ ਹੈ, ਚਤੁਰ ਇਸਤਰੀ ਹੈ, ਜਵਾਨ ਪੁਰਸ਼ ਜਵਾਨ ਇਸਤਰੀ ਨੂੰ ਪ੍ਰਾਪਤ ਕਰ ਕੇ

ਬਿਹਸ ਬਿਹਸ ਲਾਵੈ ਗਰੇ ਛਿਨਕਿ ਨ ਛੋਰਿਯੋ ਜਾਇ ॥੨੪॥

ਹੱਸ ਹੱਸ ਕੇ ਗਲੇ ਲਗਾਉਂਦਾ ਹੈ; ਛਿਣ ਭਰ ਲਈ ਵੀ ਛਡਿਆ ਨਹੀਂ ਜਾ ਸਕਦਾ ॥੨੪॥

ਚੌਪਈ ॥

ਚੌਪਈ:

ਜੋ ਚਤੁਰਾ ਚਤੁਰਾ ਕੌ ਪਾਵੈ ॥

ਜੋ ਚਤੁਰ ਵਿਅਕਤੀ ਚਤੁਰ ਇਸਤਰੀ ਨੂੰ ਪ੍ਰਾਪਤ ਕਰ ਲੈਂਦਾ ਹੈ,

ਕਬਹੂੰ ਨ ਛਿਨ ਚਿਤ ਤੇ ਬਿਸਰਾਵੈ ॥

ਉਸ ਨੂੰ ਛਿਣ ਭਰ ਲਈ ਵੀ ਮਨ ਤੋਂ ਵਿਸਾਰਦਾ ਨਹੀਂ ਹੈ।

ਜੜ ਕੁਰੂਪ ਕੌ ਚਿਤਹਿ ਨ ਧਰੈ ॥

ਮੂਰਖ ਅਤੇ ਕੁਰੂਪ ਨੂੰ ਚਿਤ ਵਿਚ ਨਹੀਂ ਧਰਦਾ।

ਮਨ ਕ੍ਰਮ ਬਚ ਤਾਹੀ ਤੌ ਬਰੈ ॥੨੫॥

ਮਨ ਬਚ ਕਰਮ ਕਰ ਕੇ ਉਸੇ (ਚਤੁਰ) ਨੂੰ ਵਰਦਾ ਹੈ ॥੨੫॥

ਦੋਹਰਾ ॥

ਦੋਹਰਾ:

ਚੰਦਨ ਕੀ ਚੌਕੀ ਭਲੀ ਕਾਸਟ ਦ੍ਰੁਮ ਕਿਹ ਕਾਜ ॥

ਚੰਦਨ (ਦੀ ਲਕੜੀ ਦੀ ਬਣੀ ਇਕ) ਚੌਕੀ ਚੰਗੀ ਹੈ ਪਰ ਲਕੜ ਦਾ ਬ੍ਰਿਛ ਕਿਸ ਕੰਮ ਦਾ ਹੈ।

ਚਤੁਰਾ ਕੋ ਨੀਕੋ ਚਿਤ੍ਰਯੋ ਕਹਾ ਮੂੜ ਕੋ ਰਾਜ ॥੨੬॥

ਚਤੁਰ ਇਸਤਰੀ ਨੂੰ ਵੇਖਣਾ ਜਾਂ ਯਾਦ ਕਰਨਾ ਚੰਗਾ ਹੈ, (ਉਸ ਦੇ ਮੁਕਾਬਲੇ ਤੇ) ਮੂਰਖ ਦਾ ਰਾਜ ਕਿਸ ਕੰਮ ॥੨੬॥

ਸੋਰਠਾ ॥

ਸੋਰਠਾ:

ਤਰੁਨਿ ਪਤਰਿਯਾ ਨੀਕ ਚਪਲ ਚੀਤਿ ਭੀਤਰ ਚੁਭਿਯੋ ॥

ਇਸਤਰੀ ਪਤਲੀ, ਸੁੰਦਰ ਅਤੇ ਚੰਚਲ ਸੀ ਜੋ (ਮਿਤਰ ਦੇ) ਹਿਰਦੇ ਵਿਚ ਖੁਭ ਗਈ।

ਅਧਿਕ ਪਿਯਰਵਾ ਮੀਤ ਕਬਹੂੰ ਨ ਬਿਸਰਤ ਹ੍ਰਿਦੈ ਤੇ ॥੨੭॥

ਅਧਿਕ ਪਿਆਰਾ ਮਿਤਰ ਕਦੇ ਵੀ ਹਿਰਦੇ ਤੋਂ ਵਿਸਰਦਾ ਨਹੀਂ ॥੨੭॥

ਸਵੈਯਾ ॥

ਸਵੈਯਾ:

ਰੀਝ ਰਹੀ ਅਬਲਾ ਅਤਿ ਹੀ ਪਿਯ ਰੂਪ ਅਨੂਪ ਲਖੇ ਮਨ ਮਾਹੀ ॥

ਉਹ ਇਸਤਰੀ ਪ੍ਰੀਤਮ ਦਾ ਅਨੂਪਮ ਰੂਪ ਵੇਖ ਕੇ ਹਿਰਦੇ ਵਿਚ ਬਹੁਤ ਪ੍ਰਸੰਨ ਹੋ ਰਹੀ ਹੈ।


Flag Counter