ਚੰਦ੍ਰਮਾ ਦੀ ਸ਼ੋਭਾ ਨੂੰ ਹਰ ਰਿਹਾ ਹੈ ॥੩੫੯॥
ਤਲਵਾਰ ਦਾ ਉਪਾਸਕ ਹੈ।
ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈ।
ਵਰ ਦੇਣ ਵਾਲਾ ਹੈ।
ਪ੍ਰਭੂ ਦਾ ਦੂਤ (ਅਥਵਾ ਸੇਵਕ ਹੈ) ॥੩੬੦॥
ਸੰਗੀਤ ਭੁਜੰਗ ਪ੍ਰਯਾਤ ਛੰਦ:
ਬਹਾਦਰ ਯੋਧੇ (ਬਲ ਪੂਰਵਕ ਯੁੱਧ ਵਿਚ) ਜੁਟੇ ਹੋਏ ਹਨ।
ਤਾੜ ਤਾੜ ਤੀਰ ਚਲਦੇ ਹਨ, ਛੜ ਛੜ ਕਰਦੇ ਛੁਟੀ ਜਾਂਦੇ ਹਨ।
ਸੁਆਰ (ਆਪਸ ਵਿਚ) ਜੂਝੀ ਜਾ ਰਹੇ ਹਨ।
ਬਹੁਤ ਕ੍ਰੋਧ ਨਾਲ (ਯੁੱਧ ਕਰਮ ਵਿਚ) ਰੁਝੇ ਹੋਏ ਹਨ ॥੩੬੧॥
(ਬਹੁਤ ਭਾਰਾ) ਯੁੱਧ ਮਚ ਗਿਆ ਹੈ।
ਯੋਧੇ ਕ੍ਰੋਧਵਾਨ ਹੋ ਗਏ ਹਨ।
ਸਾਂਗਾਂ (ਬਰਛੀਆਂ) (ਇਕ ਦੂਜੇ ਉਤੇ) ਸੁਟਦੇ ਹਨ।
ਸੂਰਮਿਆਂ ਨੂੰ (ਧਰਤੀ ਉਤੇ) ਵਿਛਾ ਦਿੱਤਾ ਹੈ ॥੩੬੨॥
ਜੁਆਨ ਸੂਰਮੇ ਕ੍ਰੋਧਵਾਨ ਹੋ ਕੇ
ਤੀਰ ਛਡਦੇ ਹਨ
(ਜਿਨ੍ਹਾਂ ਨਾਲ) ਘੋੜੇ ਜੂਝਦੇ ਹਨ
ਅਤੇ (ਕਈ) ਘੋੜੇ (ਇਧਰ ਉਧਰ) ਡੋਲਦੇ ਫਿਰਦੇ ਹਨ ॥੩੬੩॥
ਖੂਨੀ (ਖੰਡੇ) ਯੁੱਧ-ਭੂਮੀ ਵਿਚ ਖੜਕਦੇ ਹਨ।
(ਕਈ ਯੋਧੇ) ਜੂਝ ਕੇ ਅਚੇਤ ਹੋ ਗਏ ਹਨ।
(ਸਚੇਤ ਹੋ ਕੇ) ਉਠਦੇ ਹਨ ਅਤੇ ਕ੍ਰੋਧ ਕਰਕੇ
(ਵੈਰੀ ਉਤੇ) ਲੰਬੀਆਂ ਤਲਵਾਰਾਂ ਸੁਟਦੇ ਹਨ ॥੩੬੪॥
ਰੁਦ੍ਰ (ਰਣ-ਭੂਮੀ ਵਿਚ) ਨਚ ਰਿਹਾ ਹੈ।
ਕਾਇਰ ਭਜ ਗਏ ਹਨ।
ਯੋਧੇ (ਜੰਗ ਵਿਚ) ਮਾਰੇ ਗਏ ਹਨ
(ਜਿਨ੍ਹਾਂ ਨੂੰ) ਤੀਰ ਲਗੇ ਹਨ ॥੩੬੫॥
ਸੂਰਮੇ (ਯੁੱਧ ਕਰਮ ਵਿਚ) ਰੁਝੇ ਹੋਏ ਹਨ।
ਹੂਰਾਂ ਘੁੰਮ ਰਹੀਆਂ ਹਨ।
ਜੁਆਨਾਂ ਨੂੰ ਤਕਦੀਆਂ ਹਨ
ਅਤੇ ਉਨ੍ਹਾਂ ਉਤੇ ('ਤਾਨੰ') ਮੋਹੀਆਂ ਗਈਆਂ ਹਨ ॥੩੬੬॥
(ਉਨ੍ਹਾਂ ਦੇ) ਰੂਪ ਨੂੰ ਵੇਖ ਕੇ
ਪ੍ਰੇਮ ਦੇ ਖੂਹ ਵਿਚ (ਡੁਬ ਗਈਆਂ ਹਨ)।
ਪਿਆਰੀਆਂ ਹੂਰਾਂ (ਪ੍ਰੇਮ ਵਿਚ) ਡੁਬ ਗਈਆਂ ਹਨ
ਅਤੇ ਕਾਮ (ਦੇ ਤੀਰ ਨਾਲ) ਮਾਰੀਆਂ ਗਈਆਂ ਹਨ ॥੩੬੭॥
ਅਪੱਛਰਾਵਾਂ ('ਬਾਲਾ')
ਸੂਰਮਿਆਂ ਦੇ ਉਜਲੇ ਰੂਪ ਨੂੰ
ਵੇਖ ਕੇ ਮੋਹੀਆਂ (ਗਈਆਂ ਹਨ)
ਅਤੇ ਵਾਜੇ ਵਜਦੇ ਹਨ ॥੩੬੮॥
ਸੁੰਦਰ ਰੂਪ ਵਾਲੀਆਂ ਇਸਤਰੀਆਂ ਕਾਮ ਦੇ
ਵਸ ਵਿਚ ਹੋ ਕੇ ਨਚ ਰਹੀਆਂ ਹਨ।
ਸੂਰਮਿਆਂ ਉਤੇ ਰੀਝ ਕੇ
ਹੂਰਾਂ ਉਨ੍ਹਾਂ ਨਾਲ ਵਿਆਹ ਕਰ ਰਹੀਆਂ ਹਨ ॥੩੬੯॥
(ਸੰਭਲ ਦਾ) ਰਾਜਾ ਕ੍ਰੋਧਵਾਨ ਹੋ ਕੇ
ਕਾਲ ਦਾ ਰੂਪ ਹੋ ਗਿਆ ਹੈ।
ਕ੍ਰੋਧ ਨਾਲ ਉਹ ਧਾਵਾ ਕਰਕੇ ਪੈ ਗਿਆ ਹੈ
ਅਤੇ ਅਗੇ ਵਧ ਕੇ ਆ ਗਿਆ ਹੈ ॥੩੭੦॥
ਸੂਰਮੇ ਅਰੜਾ ਕੇ ਪਏ ਹਨ।
ਘੋੜੇ (ਰਣ-ਭੂਮੀ ਵਿਚ) ਨਚ ਰਹੇ ਹਨ।