ਸ਼੍ਰੀ ਦਸਮ ਗ੍ਰੰਥ

ਅੰਗ - 1351


ਘਾਟਮ ਪੁਰ ਇਕ ਭੂਪ ਭਨਿਜੈ ॥

ਘਾਟਮ ਪੁਰ ਵਿਚ ਇਕ ਰਾਜਾ ਦਸੀਂਦਾ ਸੀ।

ਨਾਰਿ ਅਲੰਕ੍ਰਿਤ ਦੇਇ ਕਹਿਜੈ ॥

(ਉਸ ਦੀ) ਇਸਤਰੀ ਨੂੰ ਅਲੰਕ੍ਰਿਤ ਦੇਈ ਕਹਿੰਦੇ ਸਨ।

ਸੁਤਾ ਸੁ ਭੂਖਨ ਦੇ ਘਰ ਤਾ ਕੇ ॥

ਉਨ੍ਹਾਂ ਦੇ ਘਰ ਸੁਭੂਖਨ ਦੇ (ਦੇਈ) ਨਾਂ ਦੀ ਪੁੱਤਰੀ ਸੀ।

ਨਰੀ ਨਾਗਰੀ ਤੁਲਿ ਨ ਵਾ ਕੇ ॥੧॥

(ਉਹ ਇਤਨੀ ਸੁੰਦਰ ਸੀ ਕਿ) ਉਸ ਦੇ ਸਮਾਨ (ਕੋਈ) ਨਰੀ ਜਾਂ ਨਾਗਨੀ ਨਹੀਂ ਸੀ ॥੧॥

ਅਤਿ ਕੁਰੂਪ ਤਿਹ ਨਾਥ ਪਛਨਿਯਤ ॥

ਉਸ ਦਾ ਪਤੀ ਬਹੁਤ ਕੁਰੂਪ ਸੀ

ਅਤਿ ਸੁੰਦਰਿ ਜਿਹ ਨਾਰਿ ਬਖਨਿਯਤ ॥

ਅਤੇ ਉਸ ਦੀ ਨਾਰੀ ਬਹੁਤ ਸੁੰਦਰ ਦਸੀ ਜਾਂਦੀ ਸੀ।

ਸੁੰਦਰ ਅਵਰ ਹੁਤੋ ਤਹ ਛਤ੍ਰੀ ॥

ਉਥੇ ਇਕ ਹੋਰ ਸੁੰਦਰ ਛਤ੍ਰੀ ਹੁੰਦਾ ਸੀ

ਰੂਪਵਾਨ ਗੁਨਵਾਨ ਧਰਤ੍ਰੀ ॥੨॥

ਜੋ ਬਹੁਤ ਰੂਪਵਾਨ, ਗੁਣਵਾਨ ਅਤੇ ਅਸਤ੍ਰ ਧਾਰਨ ਕਰਨ ਵਾਲਾ ਸੀ ॥੨॥

ਅੜਿਲ ॥

ਅੜਿਲ:

ਜਬ ਮੁਲਤਾਨੀ ਰਾਇ ਕੁਅਰਿ ਲਖਿ ਪਾਇਯੋ ॥

ਜਦ ਰਾਜ ਕੁਮਾਰੀ ਨੇ ਮੁਲਤਾਨੀ ਰਾਇ ਨੂੰ ਵੇਖਿਆ,

ਨਿਜੁ ਨਾਇਕ ਕਹ ਚਿਤ ਤੇ ਕੁਅਰਿ ਭੁਲਾਇਯੋ ॥

ਤਾਂ ਉਸ ਨੇ ਆਪਣੇ ਪਤੀ ਨੂੰ ਮਨੋ ਭੁਲਾ ਦਿੱਤਾ।

ਪਠੈ ਸਹਚਰੀ ਨਿਜੁ ਗ੍ਰਿਹ ਲਿਯੋ ਬੁਲਾਇ ਕੈ ॥

(ਉਸ ਨੇ) ਸਖੀ ਭੇਜ ਕੇ ਉਸ (ਮੁਲਤਾਨੀ ਰਾਇ) ਨੂੰ ਘਰ ਬੁਲਾ ਲਿਆ

ਹੋ ਬਚਨ ਕਹੇ ਪੁਨਿ ਭਾਗਿ ਅਫੀਮ ਚੜਾਇ ਕੈ ॥੩॥

ਅਤੇ ਅਫ਼ੀਮ ਅਤੇ ਭੰਗ ਚੜ੍ਹਾ ਕੇ ਫਿਰ ਬਚਨ ਕਹੇ ॥੩॥

ਚੌਪਈ ॥

ਚੌਪਈ:

ਅਬ ਲਪਟਹੁ ਮੁਹਿ ਆਨਿ ਪ੍ਯਾਰੇ ॥

ਹੇ ਪ੍ਰੀਤਮ! ਹੁਣ ਮੇਰੇ ਨਾਲ ਆ ਕੇ ਲਿਪਟ ਜਾਓ।

ਹਮ ਰੀਝੀ ਲਖਿ ਨੈਨ ਤਿਹਾਰੇ ॥

ਮੈਂ ਤੁਹਾਡੇ ਨੈਣ ਵੇਖ ਕੇ ਰੀਝ ਗਈ ਹਾਂ।

ਨਾਹਿ ਨਾਹਿ ਤਿਨ ਦੁਬਿਰ ਬਖਾਨੀ ॥

ਉਸ ਨੇ ਦੋ ਵਾਰ 'ਨਾਂਹ ਨਾਂਹ' ਕਹੀ,

ਆਖਰ ਕੁਅਰਿ ਕਹੀ ਸੋ ਮਾਨੀ ॥੪॥

ਪਰ ਅੰਤ ਵਿਚ ਰਾਜ ਕੁਮਾਰੀ ਨੇ ਜੋ ਕਿਹਾ, ਉਹ ਮੰਨ ਲਿਆ ॥੪॥

ਅੜਿਲ ॥

ਅੜਿਲ:

ਭਾਤਿ ਭਾਤਿ ਕੀ ਕੈਫ ਦਿਵਾਨੇ ਪੀ ਭਏ ॥

(ਉਹ ਦੋਵੇਂ) ਭਾਂਤ ਭਾਂਤ ਦੀ ਸ਼ਰਾਬ ਪੀ ਪੀ ਕੇ ਦੀਵਾਨੇ ਹੋ ਗਏ।

ਭਾਤਿ ਭਾਤਿ ਅਬਲਾ ਕੇ ਆਸਨ ਲੇਤ ਭੇ ॥

(ਉਹ ਪ੍ਰੇਮੀ) ਭਾਂਤ ਭਾਂਤ ਦੇ ਅਬਲਾ ਦੇ ਆਸਣ ਲੈਣ ਲਗਿਆ।

ਅਮਿਤ ਭੋਗ ਤ੍ਰਿਯ ਪਾਇ ਰਹੀ ਉਰਝਾਇ ਕੈ ॥

ਇਸਤਰੀ ਨੇ ਮੋਹਿਤ ਹੋ ਕੇ ਅਨੇਕ ਤਰ੍ਹਾਂ ਦੀ ਕਾਮ-ਕ੍ਰੀੜਾ ਕੀਤੀ

ਹੋ ਨਿਰਖਿ ਸਜਨ ਕੇ ਨੈਨਨ ਗਈ ਬਿਕਾਇ ਕੈ ॥੫॥

ਅਤੇ ਸੱਜਨ ਦੇ ਨੈਣ ਵੇਖ ਕੇ ਵਿਕ ਗਈ ॥੫॥

ਚੌਪਈ ॥

ਚੌਪਈ:

ਭਾਤਿ ਭਾਤਿ ਤਾ ਸੌ ਰਤਿ ਪਾਇ ॥

ਉਸ ਨਾਲ ਭਾਂਤ ਭਾਂਤ ਦੀ ਰਤੀ-ਲੀਲ੍ਹਾ ਰਚਾਈ

ਆਸਨ ਸਾਥ ਗਈ ਲਪਟਾਇ ॥

ਅਤੇ (ਉਸ ਦੇ) ਆਸਣ ਨਾਲ ਲਿਪਟ ਗਈ।

ਰਸਿ ਗਯੋ ਮੀਤ ਨ ਛੋਰਾ ਜਾਈ ॥

(ਉਹ) ਮਿਤਰ ਨਾਲ (ਇਤਨੀ) ਮਗਨ ਹੋ ਗਈ ਕਿ ਛਡਿਆ ਨਹੀਂ ਜਾ ਰਿਹਾ ਸੀ।

ਬਾਤ ਭਾਖਿ ਤਿਹ ਘਾਤ ਬਨਾਈ ॥੬॥

ਮੌਕਾ ਤਾੜ ਕੇ ਉਸ ਨੇ ਗੱਲ ਕਹੀ ॥੬॥

ਸਾਜਨ ਆਜੁ ਤੁਝੈ ਮੈ ਬਰਿ ਹੌ ॥

ਹੇ ਸਾਜਨ! ਅਜ ਮੈਂ ਤੇਰੇ ਨਾਲ ਵਿਆਹ ਕਰਾਂਗੀ

ਨਿਜੁ ਪਤਿ ਕੋ ਨਿਜੁ ਕਰ ਬਧ ਕਰਿ ਹੌ ॥

ਅਤੇ ਆਪਣੇ ਪਤੀ ਦਾ ਆਪਣੇ ਹੱਥ ਨਾਲ ਬਧ ਕਰਾਂਗੀ।

ਆਪਨ ਸਾਥ ਪ੍ਰਗਟ ਤੁਹਿ ਲਿਐਹੌ ॥

(ਹੁਣ) ਮੈਂ ਤੁਹਾਨੂੰ ਪ੍ਰਗਟ ਤੌਰ ਤੇ ਆਪਣੇ ਨਾਲ ਲਿਆਵਾਂਗੀ

ਮਾਤ ਪਿਤਾ ਤੁਹਿ ਲਖਤ ਹੰਢੈਹੌ ॥੭॥

ਅਤੇ ਮਾਤਾ ਪਿਤਾ ਦੇ ਵੇਖਦਿਆਂ ਤੇਰੇ ਨਾਲ ਕਾਮ-ਕੇਲਿ ਕਰਾਂਗੀ ॥੭॥

ਨਿਜੁ ਪਤਿ ਲੈ ਸਿਵ ਭਵਨ ਸਿਧਾਈ ॥

ਉਹ ਆਪਣੇ ਪਤੀ ਨੂੰ ਲੈ ਕੇ ਸ਼ਿਵ-ਮੰਦਿਰ ਗਈ।

ਕਾਟਾ ਮੂੰਡ ਤਹਾ ਤਿਹ ਜਾਈ ॥

ਉਥੇ ਜਾ ਕੇ ਉਸ ਦਾ ਸਿਰ ਕਟ ਦਿੱਤਾ।

ਲੋਗਨ ਕਹਿ ਸਿਵ ਨਾਮ ਸੁਨਾਯੋ ॥

ਲੋਕਾਂ ਨੂੰ ਸ਼ਿਵ ਦਾ ਨਾਂ ਕਹਿ ਕੇ ਸੁਣਾਇਆ

ਰੂਪ ਹੇਤੁ ਪਤਿ ਸੀਸ ਚੜਾਯੋ ॥੮॥

ਕਿ ਪਤੀ ਨੇ ਸੁੰਦਰਤਾ ਪ੍ਰਾਪਤ ਕਰਨ ਲਈ ਸੀਸ ਭੇਟ ਕੀਤਾ ਹੈ ॥੮॥

ਪੁਨਿ ਸਿਵ ਅਧਿਕ ਕ੍ਰਿਪਾ ਕਹ ਕਿਯੋ ॥

ਫਿਰ ਸ਼ਿਵ ਨੇ ਬਹੁਤ ਕ੍ਰਿਪਾ ਕੀਤੀ

ਸੁੰਦਰ ਮੋਰ ਪਤਿਹਿ ਕਰ ਦਿਯੋ ॥

ਅਤੇ ਮੇਰੇ ਪਤੀ ਨੂੰ ਸੁੰਦਰ ਕਰ ਦਿੱਤਾ।

ਕੌਤਕ ਲਖਾ ਕਹਾ ਤਿਨ ਕਰਾ ॥

(ਉਨ੍ਹਾਂ ਨੂੰ) ਜੋ ਕਿਹਾ ਸੀ, (ਸ਼ਿਵ ਨੇ) ਉਹੋ ਕੌਤਕ ਕਰ ਵਿਖਾਇਆ।

ਸਿਵ ਪ੍ਰਤਾਪ ਹਮ ਆਜੁ ਬਿਚਰਾ ॥੯॥

ਸ਼ਿਵ ਦਾ ਪ੍ਰਤਾਪ ਮੈਂ ਅਜ ਹੀ ਵਿਚਾਰਿਆ ਹੈ ॥੯॥

ਦੇਹ ਮ੍ਰਿਤਕ ਪਤਿ ਦਈ ਦਬਾਈ ॥

ਪਤੀ ਦੀ ਲੋਥ ਨੂੰ ਦਬਾ ਦਿੱਤਾ

ਤਾ ਕੌ ਨਾਥ ਭਾਖਿ ਗ੍ਰਿਹ ਲ੍ਯਾਈ ॥

ਅਤੇ ਉਸ (ਪ੍ਰੀਤਮ) ਨੂੰ ਪਤੀ ਕਹਿ ਕੇ ਘਰ ਲੈ ਆਈ।

ਭੇਦ ਅਭੇਦ ਨ ਕਿਨਹੂੰ ਪਾਯੋ ॥

ਕਿਸੇ ਨੇ ਵੀ ਭੇਦ ਅਭੇਦ ਨਾ ਸਮਝਿਆ

ਬਿਨੁ ਪਾਨੀ ਹੀ ਮੂੰਡ ਮੁੰਡਾਯੋ ॥੧੦॥

ਅਤੇ ਬਿਨਾ ਪਾਣੀ ਦੇ ਸਿਰ ਮੁੰਨਵਾ ਲਿਆ। (ਭਾਵ-ਠਗੇ ਗਏ) ॥੧੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਨਿਨ੍ਰਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੯॥੭੦੭੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੯੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੯੯॥੭੦੭੨॥ ਚਲਦਾ॥

ਚੌਪਈ ॥

ਚੌਪਈ:

ਸੂਰਜ ਕਿਰਨਿ ਇਕ ਭੂਪ ਭਨਿਜੈ ॥

ਸੂਰਜ ਕਿਰਨ ਨਾਂ ਦਾ ਇਕ ਰਾਜਾ ਬਖਾਨਿਆ ਜਾਂਦਾ ਸੀ।

ਚੰਦ ਕਿਰਨ ਪੁਰ ਨਗਰ ਕਹਿਜੈ ॥

(ਉਸ ਦੇ) ਨਗਰ ਨੂੰ ਚੰਦ ਕਿਰਨ ਪੁਰ ਕਿਹਾ ਜਾਂਦਾ ਸੀ।


Flag Counter