ਸ਼੍ਰੀ ਦਸਮ ਗ੍ਰੰਥ

ਅੰਗ - 981


ਜਾਇ ਰਾਵ ਪ੍ਰਤਿ ਯਹੈ ਉਚਾਰੋ ॥

ਜਾ ਕੇ ਰਾਜੇ ਨੂੰ (ਸਾਡੇ ਵਲੋਂ) ਇਹ ਕਹੋ

ਤਵ ਦੇਖਨ ਕੌ ਹਿਯੋ ਹਮਾਰੋ ॥੪॥

ਕਿ ਤੁਹਾਨੂੰ ਦੇਖਣ ਤੇ ਸਾਡਾ ਮਨ ਕਰਦਾ ਹੈ ॥੪॥

ਯੌ ਸੁਨਿ ਬਚਨ ਰਾਵ ਤਿਹ ਆਯੋ ॥

ਇਹ ਬੋਲ ਸੁਣ ਕੇ ਰਾਜਾ ਉਥੇ ਆਇਆ।

ਚਾਰਿ ਚਾਰਿ ਭੀਤਰਿ ਬੈਠਾਯੋ ॥

(ਉਸ ਨੂੰ) ਚਾਰ ਚਾਰ ਦੀਆਂ ਚੌਕੀਆਂ ਵਿਚ ਬਿਠਾ ਦਿੱਤਾ।

ਤਿਨ ਆਯੁਧ ਦੇਖਨ ਕੌ ਲਏ ॥

ਉਨ੍ਹਾਂ ਦੇ ਹਥਿਆਰ ਵੇਖਣ ਲਈ ਲਏ।

ਹਾਥੋ ਹਾਥ ਕਾਢਿ ਕੈ ਦਏ ॥੫॥

(ਰਾਜੇ ਨੇ) ਹੱਥੋਂ ਹੱਥ ਕਢ ਕੇ ਦੇ ਦਿੱਤੇ ॥੫॥

ਆਯੁਧੁ ਕਾਢਿ ਐਸ ਬਿਧਿ ਦਏ ॥

ਉਸ ਨੇ ਇਸ ਤਰ੍ਹਾਂ ਸ਼ਸਤ੍ਰ ਕਢ ਕੇ ਦਿੱਤੇ

ਜੋਰੇ ਏਕ ਬਨਾਵਤ ਭਏ ॥

ਕਿ (ਉਨ੍ਹਾਂ ਦੇ) ਜੋੜੇ ਬਣਾਉਣ ਲਗ ਗਏ।

ਜਾ ਕੀ ਬਾਹ ਸੀਵਿ ਦੋਊ ਲੀਨੀ ॥

ਉਸ ਦੀਆਂ ਦੋਵੇਂ ਬਾਂਹਵਾਂ ਇਸ ਤਰ੍ਹਾਂ ਸੀ ਲਈਆਂ

ਬਿਨੁ ਬਾਧੋ ਮੁਸਕੈ ਜਨ ਦੀਨੀ ॥੬॥

ਮਾਨੋ ਬਿਨਾ ਬੰਨ੍ਹਿਆਂ ਹੀ ਮੁਸ਼ਕਾਂ ਕਸ ਦਿੱਤੀਆਂ ਹੋਣ ॥੬॥

ਏਕ ਭਾਟ ਕੌ ਭੇਦ ਬਤਾਯੋ ॥

ਇਕ ਭਾਟ ਨੂੰ ਭੇਦ ਦਸ ਕੇ

ਰਾਜਾ ਕੇ ਮੁਖ ਪੈ ਕਹਾਯੋ ॥

ਰਾਜੇ ਦੇ ਮੁਖ ਉਤੇ ਇਹ ਅਖਵਾਇਆ

ਜੋ ਸਭ ਸਸਤ੍ਰ ਦੈ ਮੁਝ ਡਾਰੇ ॥

ਕਿ ਜੇ ਤੁਸੀਂ ਸਾਰੇ ਸ਼ਸਤ੍ਰ ਮੈਨੂੰ ਦੇ ਦਿਓ

ਤੌ ਦਾਤਾ ਤੂ ਜਾਨ ਹਮਾਰੈ ॥੭॥

ਤਾਂ ਤੁਸੀਂ (ਆਪਣੇ ਆਪ ਨੂੰ) ਸਾਡਾ ਦਾਤਾ ਸਮਝੋ ॥੭॥

ਯਹ ਸੁਨਿ ਨ੍ਰਿਪਤਿ ਸਸਤ੍ਰ ਦੈ ਡਾਰੇ ॥

ਇਹ ਸੁਣ ਕੇ ਰਾਜੇ ਨੇ ਸ਼ਸਤ੍ਰ ਦੇ ਦਿੱਤੇ।

ਹੋਰ ਰਹੇ ਮੰਤ੍ਰੀਨ ਨਿਵਾਰੇ ॥

ਮੰਤ੍ਰੀ ਹੋੜਦੇ ਰਹੇ, ਪਰ (ਉਹ ਦੇਣੋ) ਨਾ ਟਲਿਆ।

ਜਾਨ੍ਯੋ ਨ੍ਰਿਪਤਿ ਨਿਰਾਯੁਧ ਭਯੋ ॥

ਜਦੋਂ ਰਾਜਾ ਸ਼ਸਤ੍ਰ-ਹੀਨ ਹੋਇਆ ਜਾਣ ਲਿਆ

ਬਾਗੋ ਆਨਿ ਤਾਹਿ ਪਹਿਰਯੋ ॥੮॥

ਤਾਂ ਉਸ ਨੂੰ ਬਸਤ੍ਰ (ਚੋਗ਼ਾ) ਪਵਾ ਦਿੱਤੇ ॥੮॥

ਦੋਹਰਾ ॥

ਦੋਹਰਾ:

ਸੋ ਬਾਗੋ ਪਹਿਰਿਯੋ ਨ੍ਰਿਪਤਿ ਬਾਹ ਕਢੀ ਨਹਿ ਜਾਹਿ ॥

ਉਸ ਚੋਗ਼ੇ ਨੂੰ ਪਾ ਕੇ ਰਾਜੇ ਤੋਂ ਬਾਂਹਵਾਂ ਬਾਹਰ ਕੱਢੀਆਂ ਨਹੀਂ ਜਾ ਰਹੀਆਂ ਸਨ।

ਤੀਰ ਖਾਨ ਠਾਢੋ ਹੁਤੋ ਮੁਸਕੈ ਲਈ ਚਰਾਇ ॥੯॥

ਖ਼ਾਨ ਕੋਲ ਖੜੋਤਾ ਸੀ, ਉਸ ਨੇ ਮੁਸ਼ਕਾਂ ਕਸ ਦਿੱਤੀਆਂ ॥੯॥

ਚੌਪਈ ॥

ਚੌਪਈ:

ਸੁੰਦਰ ਰਾਜ ਪੁਤ੍ਰ ਤਹ ਭਾਰੋ ॥

(ਖ਼ਾਨ ਨੇ ਰਾਜੇ ਨੂੰ ਕਿਹਾ) ਤੁਸੀਂ ਸੁੰਦਰ ਰਾਜ ਪੁੱਤਰ ਹੋ,

ਤੁਰਤ ਤੇਗ ਕਹ ਤਾਹਿ ਸੰਭਾਰੋ ॥

ਇਸ ਲਈ ਤੁਰਤ ਤਲਵਾਰ ਦਾ ਵਾਰ ਸੰਭਾਲੋ।

ਤਮਕਿ ਵਾਰ ਤਾ ਤੁਰਕਹਿ ਕਿਯੋ ॥

ਤਾਂ ਉਸ ਤੁਰਕ ਨੇ ਕ੍ਰੋਧ ਨਾਲ ਵਾਰ ਕੀਤਾ

ਬਾਹਨ ਦੁਹੂੰ ਦੁਧਾ ਕਰਿ ਦਿਯੋ ॥੧੦॥

ਅਤੇ (ਉਸ ਦੀਆਂ) ਦੋਵੇਂ ਬਾਂਹਵਾਂ ਦੋ ਦੋ ਟੋਟੇ ਕਰ ਦਿੱਤੀਆਂ ॥੧੦॥

ਦੋਹਰਾ ॥

ਦੋਹਰਾ:

ਏਕ ਰਾਵ ਅਗਨਿਤ ਤੁਰਕ ਕਹ ਲਗਿ ਲਰੈ ਰਸਾਇ ॥

ਰਾਜਾ ਇਕ ਇਕੱਲਾ ਸੀ ਅਤੇ ਤੁਰਕ ਅਣਗਿਣਤ ਸਨ, (ਉਹ) ਗੁੱਸੇ ਵਿਚ ਹੋ ਕੇ ਕਦ ਤਕ ਲੜਦਾ।

ਸੁੰਦਰ ਕੌ ਰਾਜਾ ਭਏ ਮਾਰਤ ਭਏ ਬਜਾਇ ॥੧੧॥

ਸੁੰਦਰ ਰਾਜੇ ਨੂੰ ਲਲਕਾਰ ਲਲਕਾਰ ਕੇ ਮਾਰ ਦਿੱਤਾ ॥੧੧॥

ਚੌਪਈ ॥

ਚੌਪਈ:

ਜਲ ਕੇ ਅਸ੍ਵ ਅਸ੍ਵ ਇਕ ਜਾਯੋ ॥

ਦਰੀਆਈ ਘੋੜੇ ਤੋਂ ਪੈਦਾ ਹੋਇਆ ਇਕ ਘੋੜਾ ਸੀ।

ਸੋ ਬਾਗਾ ਰਾਜੇ ਕੇ ਆਯੋ ॥

ਉਹ ਰਾਜੇ ਦਾ ਚੋਗ਼ਾ ਲੈ ਕੇ ਆਇਆ।

ਚਰਵੇਦਾਰ ਤਾਹਿ ਲੈ ਗਯੋ ॥

ਚਰਵਾਹੇ ਉਸ ਨੂੰ ਉਥੇ (ਰਾਜ ਮਹੱਲ ਵਿਚ) ਲੈ ਗਏ

ਭੇਦ ਰਾਨਿਯਨ ਕੌ ਲੈ ਦਯੋ ॥੧੨॥

ਅਤੇ ਰਾਣੀਆਂ ਨੂੰ ਰਾਜੇ ਦੀ ਸਥਿਤੀ ਦਾ ਭੇਦ ਦਸ ਦਿੱਤਾ ॥੧੨॥

ਦੋਹਰਾ ॥

ਦੋਹਰਾ:

ਕੁੰਕਮ ਦੇ ਘਨਸਾਰ ਦੇ ਯੌ ਸ੍ਰਵਨਨ ਸੁਨਿ ਪਾਇ ॥

ਕੁੰਕਮ ਦੇਵੀ ਅਤੇ ਘਨਸਾਰ ਦੇਵੀ ਨੇ (ਸਾਰੀ ਗੱਲ) ਕੰਨਾਂ ਨਾਲ ਸੁਣ ਲਈ।

ਮਤੋ ਬੈਠਿ ਦੁਹੂੰਅਨ ਕਿਯੋ ਜੂਝਿ ਮਰਨ ਕੇ ਭਾਇ ॥੧੩॥

ਦੋਹਾਂ ਨੇ ਲੜਾਈ ਵਿਚ ਜੂਝ ਮਰਨ ਦਾ ਮਤਾ ਪਕਾਇਆ ॥੧੩॥

ਜੌ ਹਮਰੇ ਪਤਿ ਲਰਿ ਮਰੇ ਸਮੁਹ ਬਦਨ ਬ੍ਰਿਣ ਖਾਇ ॥

ਜੇ ਸਾਡਾ ਪਤੀ ਸਾਹਮਣੇ ਜ਼ਖ਼ਮ ਖਾ ਕੇ ਲੜ ਮਰਿਆ ਹੈ

ਤੌ ਹਮ ਹੂੰ ਸਭ ਲਰਿ ਮਰੈ ਨਰ ਕੋ ਭੇਖ ਬਨਾਇ ॥੧੪॥

ਤਾਂ ਅਸੀਂ ਵੀ ਮਰਦਾਵਾਂ ਭੇਸ ਬਣਾ ਕੇ ਲੜ ਮਰਾਂਗੀਆਂ ॥੧੪॥

ਚੌਪਈ ॥

ਚੌਪਈ:

ਯਹੈ ਮੰਤ੍ਰ ਸਭਹੂੰਨ ਬਿਚਾਰਿਯੋ ॥

ਇਹ ਵਿਉਂਤ ਸਭ ਨੇ ਵਿਚਾਰੀ।

ਸਭ ਹੂੰ ਭੇਖ ਪੁਰਖ ਕੋ ਧਾਰਿਯੋ ॥

ਸਭ ਨੇ ਮਰਦਾਵਾਂ ਭੇਸ ਬਣਾਇਆ।

ਏਕ ਦਿਸਾ ਕੁੰਕਮ ਦੇ ਗਈ ॥

ਇਕ ਦਿਸ਼ਾ ਵਲ ਕੁੰਕਮ ਦੇਈ ਚਲੀ ਗਈ

ਦੇ ਘਨਸਾਰ ਦੂਜ ਦਿਸਿ ਭਈ ॥੧੫॥

ਅਤੇ ਘਨਸਾਰ ਦੇਈ ਦੂਜੇ ਪਾਸੇ ਵਲ ਚਲ ਪਈ ॥੧੫॥

ਦੋਹਰਾ ॥

ਦੋਹਰਾ:

ਕੁੰਕਮ ਦੇ ਘਨਸਾਰ ਦੇ ਦੋਊ ਅਨੀ ਬਨਾਇ ॥

ਕੁੰਕਮ ਦੇਈ ਅਤੇ ਘਨਸਾਰ ਦੇਈ ਨੇ ਆਪਣੀ ਸੈਨਾ ਤਿਆਰ ਕਰ ਲਈ।

ਦੁਹੂੰ ਓਰ ਠਾਢੀ ਭਈ ਜੁਧ ਕਰਨ ਕੇ ਭਾਇ ॥੧੬॥

ਯੁੱਧ ਕਰਨ ਲਈ ਦੋਹਾਂ ਪਾਸਿਆਂ ਤੇ ਡਟ ਗਈਆਂ ॥੧੬॥

ਚੌਪਈ ॥

ਚੌਪਈ:


Flag Counter