ਸ਼੍ਰੀ ਦਸਮ ਗ੍ਰੰਥ

ਅੰਗ - 1031


ਭੁਜੰਗ ਛੰਦ ॥

ਭੁਜੰਗ ਛੰਦ:

ਲਏ ਬੀਰ ਧੀਰੇ ਮਹਾ ਕੋਪਿ ਢੂਕੇ ॥

ਧੀਰਜ ਵਾਲੇ ਸੂਰਮੇ ਬਹੁਤ ਕ੍ਰੋਧ ਕਰ ਕੇ (ਯੁੱਧ ਵਿਚ) ਡਟ ਗਏ

ਚਹੂੰ ਓਰ ਗਾਜੇ ਹਠੀ ਇੰਦ੍ਰ ਜੂ ਕੇ ॥

ਅਤੇ ਇੰਦਰ ਦੇ ਹਠੀ ਸੂਰਮੇ ਗਜਣ ਲਗ ਗਏ।

ਉਤੇ ਦੈਤ ਬਾਕੇ ਇਤੈ ਦੇਵ ਰੂਰੇ ॥

ਉਧਰ ਬਾਂਕੇ ਦੈਂਤ ਸਨ ਅਤੇ ਇਧਰ ਸੁੰਦਰ ਦੇਵਤੇ।

ਹਟੇ ਨ ਹਠੀਲੇ ਮਹਾ ਰੋਸ ਪੂਰੇ ॥੫॥

ਕ੍ਰੋਧ ਨਾਲ ਭਰੇ ਹੋਏ (ਉਹ) ਹਠੀਲੇ ਹਟਦੇ ਨਹੀਂ ਸਨ ॥੫॥

ਦੁਹੂੰ ਓਰ ਬਾਜੰਤ੍ਰ ਆਨੇਕ ਬਾਜੇ ॥

ਦੋਹਾਂ ਪਾਸਿਆਂ ਤੋਂ ਅਨੇਕ ਵਾਜੇ ਵਜਦੇ ਸਨ

ਬਧੇ ਬੀਰ ਬਾਨੇ ਦੁਹੂੰ ਓਰ ਗਾਜੇ ॥

ਅਤੇ ਬਾਣੇ ਸਜਾ ਕੇ ਦੋਹਾਂ ਪਾਸੇ ਸੂਰਮੇ ਗਜਦੇ ਸਨ।

ਮਚਿਯੋ ਜੁਧ ਗਾੜੋ ਪਰੀ ਮਾਰ ਭਾਰੀ ॥

ਬਹੁਤ ਘਮਸਾਨ ਯੁੱਧ ਹੋਇਆ ਅਤੇ ਭਾਰੀ ਮਾਰ ਪਈ।

ਬਹੈ ਤੀਰ ਤਰਵਾਰਿ ਕਾਤੀ ਕਟਾਰੀ ॥੬॥

ਤੀਰ, ਤਲਵਾਰਾਂ ਅਤੇ ਕਟਾਰਾਂ ਚਲੀਆਂ ॥੬॥

ਮਹਾ ਕੋਪ ਕੈ ਕੈ ਬਲੀ ਦੈਤ ਧਾਏ ॥

ਬਹੁਤ ਅਧਿਕ ਕ੍ਰੋਧ ਕਰ ਕੇ ਬਲਵਾਨ ਦੈਂਤ ਟੁਟ ਕੇ ਪੈ ਗਏ।

ਹਠਿਨ ਕੋਪ ਕੈ ਸਸਤ੍ਰ ਅਸਤ੍ਰੈ ਚਲਾਏ ॥

ਹਠੀ ਯੋਧਿਆਂ ਨੇ ਕ੍ਰੋਧ ਕਰ ਕੇ ਸ਼ਸਤ੍ਰ ਅਤੇ ਅਸਤ੍ਰ ਚਲਾਏ।

ਬਧੇ ਕੌਚ ਕਾਤੀ ਜਬੈ ਜੰਭ ਗਜਿਯੋ ॥

ਜਦੋਂ ਕਵਚ ਪਾ ਕੇ ਅਤੇ ਕਟਾਰ ਲੈ ਕੇ ਜੰਭਾਸੁਰ ਗਜਿਆ

ਤਬੈ ਛਾਡਿ ਕੈ ਖੇਤ ਦੇਵੇਸ ਭਜਿਯੋ ॥੭॥

ਤਦੋਂ ਇੰਦਰ ('ਦੇਵੇਸ') ਯੁੱਧ-ਭੂਮੀ ਛਡ ਕੇ ਭਜ ਗਿਆ ॥੭॥

ਚੌਪਈ ॥

ਚੌਪਈ:

ਭਾਜਤ ਇੰਦ੍ਰ ਜਾਤ ਭਯੋ ਤਹਾ ॥

ਇੰਦਰ ਭਜ ਕੇ ਉਥੇ ਗਿਆ

ਲਏ ਲਛਮੀ ਹਰਿ ਥਿਰ ਜਹਾ ॥

ਜਿਥੇ ਲੱਛਮੀ ਨੂੰ ਲੈ ਕੇ ਵਿਸ਼ਣੂ ਬੈਠੇ ਸਨ।

ਭਾਤਿ ਭਾਤਿ ਹ੍ਵੈ ਦੁਖਿਤ ਪੁਕਾਰੇ ॥

ਦੁਖੀ ਹੋਏ ਨੇ ਭਾਂਤ ਭਾਂਤ ਨਾਲ ਪੁਕਾਰ ਕੀਤੀ (ਅਤੇ ਕਿਹਾ)

ਤੁਮਰੇ ਜਿਯਤ ਨਾਥ ਹਮ ਹਾਰੇ ॥੮॥

ਹੇ ਨਾਥ! ਤੁਹਾਡੇ ਜੀਉਂਦਿਆਂ ਅਸੀਂ ਹਾਰ ਗਏ ਹਾਂ ॥੮॥

ਜਗਪਤਿ ਸੂਲ ਕੋਪ ਤਬ ਆਯੋ ॥

ਤਦ ਵਿਸ਼ਣੂ ਨੂੰ (ਇੰਦਰ ਦਾ) ਦੁਖ (ਸੁਣ ਕੇ) ਬਹੁਤ ਕ੍ਰੋਧ ਹੋਇਆ

ਲਛਿਮੀ ਕੁਅਰਿ ਲੈ ਸੰਗ ਸਿਧਾਯੋ ॥

ਅਤੇ ਲੱਛਮੀ ਕੁਅਰਿ ਨੂੰ ਨਾਲ ਲੈ ਕੇ ਚਲ ਪਿਆ।

ਬਾਧਿ ਸਨਧਿ ਬਿਰਾਜਿਯੋ ਤਹਾ ॥

ਸ਼ਸਤ੍ਰ ਸਜਾ ਕੇ ਉਥੇ ਜਾ ਪਹੁੰਚਿਆ

ਗਾਜਤ ਬੀਰ ਜੰਭ ਬਹੁ ਜਹਾ ॥੯॥

ਜਿਥੇ ਜੰਭਾਸੁਰ ਸੂਰਮਾ ਬਹੁਤ ਗਜ ਰਿਹਾ ਸੀ ॥੯॥

ਅੜਿਲ ॥

ਅੜਿਲ:

ਬੀਸ ਬਾਨ ਬਿਸੁਨਾਥ ਚਲਾਏ ਕੋਪ ਕਰਿ ॥

ਵਿਸ਼ਣੂ ਨੇ ਕ੍ਰੋਧਿਤ ਹੋ ਕੇ ਵੀਹ ਬਾਣ ਚਲਾਏ।

ਲਗੇ ਜੰਭ ਕੇ ਦੇਹ ਗਏ ਉਹਿ ਘਾਨਿ ਕਰਿ ॥

(ਉਹ) ਜੰਭਾਸੁਰ ਦੀ ਦੇਹ ਵਿਚ ਲਗੇ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਭਏ ਸ੍ਰੋਨ ਬਿਸਿਖੋਤਮ ਅਧਿਕ ਬਿਰਾਜਹੀ ॥

ਲਹੂ ਨਾਲ ਰੰਗੇ ਹੋਏ ਉਤਮ ਬਾਣ ਬਹੁਤ ਸ਼ੋਭਾ ਪਾ ਰਹੇ ਸਨ,

ਹੋ ਜਿਨ ਕੀ ਪ੍ਰਭਾ ਬਿਲੋਕਿ ਤਛਜਾ ਲਾਜਹੀ ॥੧੦॥

ਜਿਨ੍ਹਾਂ ਦੀ ਪ੍ਰਭਾ ਨੂੰ ਵੇਖ ਕੇ ਤੱਛਕ ਨਾਗ ਦਾ ਪੁੱਤਰ ('ਤਛਜਾ') ਵੀ ਲਜਾ ਰਿਹਾ ਸੀ ॥੧੦॥

ਦੋਹਰਾ ॥

ਦੋਹਰਾ:

ਲਛਿਮ ਕੁਮਾਰਿ ਐਸੋ ਕਹਿਯੋ ਸੁਨਹੁ ਬਿਸਨ ਜੂ ਬੈਨ ॥

ਤਦ ਲੱਛਮੀ ਕੁਮਾਰੀ ਨੇ ਇਸ ਤਰ੍ਹਾਂ ਕਿਹਾ, ਹੇ ਵਿਸ਼ਣੂ ਜੀ! (ਮੇਰੀ) ਗੱਲ ਸੁਣੋ।

ਯਾ ਕੌ ਹੌਹੂੰ ਜੀਤਿ ਕੈ ਪਠਊ ਜਮ ਕੈ ਐਨ ॥੧੧॥

ਇਸ ਨੂੰ ਮੈਂ ਜਿਤ ਕੇ ਯਮ ਲੋਕ ਭੇਜਦੀ ਹਾਂ ॥੧੧॥

ਅੜਿਲ ॥

ਅੜਿਲ:

ਬਿਸਨ ਠਾਢਿ ਕੈ ਲਛਮਿ ਕੁਅਰਿ ਕਰ ਧਨੁਖ ਲਿਯ ॥

ਵਿਸ਼ਣੂ ਨੂੰ ਰੋਕ ਕੇ ਲੱਛਮੀ ਨੇ ਹੱਥ ਵਿਚ ਧਨੁਸ਼ ਲੈ ਲਿਆ

ਚਿਤ੍ਰ ਬਚਿਤ੍ਰ ਅਯੋਧਨ ਤਾ ਸੋ ਐਸ ਕਿਯ ॥

ਅਤੇ ਉਸ ਨਾਲ ਇਸ ਤਰ੍ਹਾਂ ਬੜਾ ਵਿਚਿਤ੍ਰ ਯੁੱਧ ਕੀਤਾ।

ਅਮਿਤ ਰੂਪ ਦਿਖਰਾਇ ਮੋਹਿ ਅਰਿ ਕੌ ਲਿਯੋ ॥

ਅਮਿਤ ਰੂਪ ਵਿਖਾ ਕੇ ਵੈਰੀ ਨੂੰ ਮੋਹ ਲਿਆ

ਹੋ ਬਹੁ ਘਾਇਨ ਕੇ ਸੰਗ ਤਾਹਿ ਘਾਯਲ ਕਿਯੋ ॥੧੨॥

ਅਤੇ ਬਹੁਤ ਘਾਉਆਂ ਨਾਲ ਉਸ ਨੂੰ ਘਾਇਲ ਕਰ ਦਿੱਤਾ ॥੧੨॥

ਮਿਸਹੀ ਕਹਿਯੋ ਨ ਹਨੁ ਰੇ ਹਰਿ ਇਹ ਮਾਰ ਹੈ ॥

ਬਹਾਨੇ ਨਾਲ ਕਿਹਾ, ਓਏ! ਇਸ ਨੂੰ ਨਾ ਮਾਰ, ਵਿਸ਼ਣੂ ਇਸ ਨੂੰ ਮਾਰੇਗਾ।

ਬਹੁਤ ਜੁਧ ਕਰਿ ਯਾ ਸੌ ਬਹੁਰਿ ਸੰਘਾਰਿ ਹੈ ॥

ਇਸ ਨਾਲ ਬਹੁਤ ਯੁੱਧ ਕਰ ਕੇ ਫਿਰ ਮਾਰੇਗਾ।

ਜਬ ਪਾਛੇ ਕੀ ਓਰ ਸੁ ਸਤ੍ਰੁ ਨਿਹਾਰਿਯੋ ॥

ਜਦ ਵੈਰੀ ਨੇ ਪਿਛਲੇ ਪਾਸੇ ਵਲ ਤਕਿਆ,

ਹੋ ਦਯੋ ਸੁਦਰਸਨ ਛਾਡ ਮੂੰਡਿ ਕਟ ਡਾਰਿਯੋ ॥੧੩॥

ਤਾਂ (ਵਿਸ਼ਣੂ ਨੇ) ਸੁਦਰਸ਼ਨ ਚਕ੍ਰ ਛਡ ਕੇ ਸਿਰ ਕਟ ਦਿੱਤਾ ॥੧੩॥

ਦੋਹਰਾ ॥

ਦੋਹਰਾ:

ਲਛਮਿ ਕੁਅਰਿ ਜਬ ਜੰਭ ਸੋ ਐਸੋ ਕਿਯੋ ਚਰਿਤ੍ਰ ॥

ਜਦ ਲੱਛਮੀ ਨੇ ਜੰਭਾਸੁਰ ਨਾਲ ਇਸ ਤਰ੍ਹਾਂ ਦਾ ਚਰਿਤ੍ਰ ਕੀਤਾ।

ਮਾਰਿ ਸੁਦਰਸਨ ਸੋ ਲਯੋ ਸੁਖਿਤ ਕੀਏ ਹਰਿ ਮਿਤ੍ਰ ॥੧੪॥

(ਤਦ) ਵਿਸ਼ਣੂ ਨੇ ਸੁਦਰਸ਼ਨ ਚਕ੍ਰ ਨਾਲ ਮਾਰ ਕੇ (ਆਪਣੇ) ਮਿਤਰ (ਇੰਦਰ) ਨੂੰ ਸੁਖੀ ਕੀਤਾ ॥੧੪॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੨॥੩੦੨੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੫੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੨॥੩੦੨੬॥ ਚਲਦਾ॥

ਚੌਪਈ ॥

ਚੌਪਈ:

ਨਾਜ ਮਤੀ ਅਬਲਾ ਜਗ ਕਹੈ ॥

ਇਕ ਨਾਜ ਮਤੀ ਨਾਂ ਦੀ ਇਸਤਰੀ ਸੀ

ਅਟਕੀ ਏਕ ਨ੍ਰਿਪਤ ਪਰ ਰਹੈ ॥

ਜੋ ਇਕ ਰਾਜੇ ਨਾਲ ਅਟਕੀ ਹੋਈ ਸੀ।

ਬਾਹੂ ਸਿੰਘ ਜਿਹ ਜਗਤ ਬਖਾਨੈ ॥

ਉਸ ਨੂੰ ਜਗਤ ਬਾਹੂ ਸਿੰਘ ਕਹਿੰਦਾ ਸੀ।

ਚੌਦਹ ਲੋਕ ਆਨਿ ਕੌ ਮਾਨੇ ॥੧॥

ਚੌਦਾਂ ਲੋਕ ਉਸ ਦੇ ਪ੍ਰਭੁਤਾ ਨੂੰ ਮੰਨਦੇ ਸਨ ॥੧॥


Flag Counter