ਤਿੱਖੇ ਤੀਰਾਂ ਦੀ ਬਰਖਾ ਹੋ ਰਹੀ ਹੈ ॥੫੭੪॥
ਸੰਗੀਤ ਭੁਜੰਗ ਪ੍ਰਯਾਤ ਛੰਦ
(ਜਦੋਂ ਛੋਟਾ) ਭਰਾ ਮੂਰਛਿਤ ਹੋ ਗਿਆ।
(ਤਾਂ ਰਾਮ ਚੰਦਰ ਨੇ) ਤੁਰਤ
(ਇਸ ਤਰ੍ਹਾਂ) ਤੀਰ ਛੱਡੇ
ਮਾਨੋ ਆਕਾਸ਼ ਤੋਂ ਗੜ੍ਹੇ ਪੈ ਰਹੇ ਹੋਣ ॥੫੭੫॥
(ਰਾਮ ਚੰਦਰ ਦੇ) ਬਾਣਾਂ ਨੇ ਘੋੜਿਆਂ ਵਾਲੇ ਅਤੇ ਰਥਾਂ ਵਾਲੇ (ਸੂਰਮੇ) ਕੱਟ ਸੁੱਟੇ ਹਨ
ਅਤੇ ਗਾਜ਼ੀ ਤੇ ਹਾਥੀਆਂ ਵਾਲੇ ਯੋਧੇ ਵੀ ਡਰਾ ਦਿੱਤੇ ਹਨ।
(ਜੋ ਸੂਰਮੇ) ਮਾਰੇ ਗਏ ਹਨ
(ਉਨ੍ਹਾਂ ਨੂੰ) ਹੂਰਾਂ ਵਿਆਹ ਰਹੀਆਂ ਹਨ ॥੫੭੬॥
(ਰਾਮ ਚੰਦਰ ਨੇ) ਰਣ-ਭੂਮੀ) ਨੂੰ ਜਿੱਤ ਲਿਆ ਹੈ,
ਅਨੇਕਾਂ (ਵੈਰੀ) ਭੱਜ ਗਏ।
(ਫਿਰ) ਸੂਰਵੀਰ ਛੋਟੇ ਭਰਾ ਨੂੰ ਆ ਕੇ ਵੇਖਿਆ
(ਜੋ) ਪ੍ਰਾਣਾਂ ਤੋਂ ਵੀ ਪਿਆਰਾ ਜਾਣਿਆ ਜਾਂਦਾ ਸੀ ॥੫੭੭॥
ਯੁੱਧ ਵਿੱਚ (ਰਾਮ ਚੰਦਰ ਦੀ) ਹਾਰ ਦੀ ਗੱਲ ਸੋਚ ਕੇ
(ਬੰਦਰਾਂ ਦੀ) ਸੈਨਾ ਲੱਜਾਵਾਨ ਹੋਈ।
ਸੁਗ੍ਰੀਵ ਆਦਿ ਤੋਂ ਲੈ ਕੇ
(ਸਾਰੇ ਸੈਨਿਕ) ਕ੍ਰੋਧ ਨਾਲ ਤੱਤੇ ਹੋ ਗਏ ॥੫੭੮॥
(ਤਦੋਂ) ਹਨੂਮਾਨ ਨੇ ਕ੍ਰੋਧਿਤ ਹੋ ਕੇ
ਰਣ-ਖੇਤਰ ਵਿੱਚ ਪੈਰ ਜਮਾਇਆ।
(ਜਦੋਂ ਬੂਟੀ ਲਿਆਣੇ ਸਾਰੇ) ਸੂਰਮੇ ਹਾਰ ਗਏ
ਤਾਂ ਗੁੱਸਾ ਖਾ ਕੇ ਹਨੂਮਾਨ ਕਹਿਣ ਲੱਗਾ ॥੫੭੯॥
ਹੇ ਰਾਮ ਜੀ! ਸੁਣੋ (ਜੇ ਤੁਸੀਂ ਆਪਣੇ)
ਹੱਥ ਨਾਲ