ਇਸ ਗੱਲ ਵਿਚ ਜ਼ਰਾ ਜਿੰਨਾ ਭੇਦ ਨਾ ਮੰਨੋ ॥੧੧੪੯॥
ਪਹਿਲਾਂ 'ਸੁਹਿਰਦਿਨੀ' ਸ਼ਬਦ ਨੂੰ ਮੁਖ ਵਿਚੋਂ ਉਚਾਰੋ।
ਮਗਰੋਂ ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
(ਇਸ ਨੂੰ) ਸਭ ਚਤੁਰ ਲੋਗ ਮਨ ਵਿਚ ਤੁਪਕ ਦਾ ਨਾਮ ਸਮਝਣ।
ਜਿਥੇ ਕਵੀ ਕਬਿੱਤਾ ਰਚਣ, ਉਥੇ ਵਰਤ ਲੈਣ ॥੧੧੫੦॥
ਚੌਪਈ:
ਪਹਿਲਾਂ 'ਮਾਨੁਖਨੀ' (ਸੈਨਾ) ਸ਼ਬਦ ਕਥਨ ਕਰੋ।
(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਵਰਤੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਿਥੇ ਚਾਹੋ, ਸਭ ਥਾਂਵਾਂ ਤੇ ਵਰਤੋ ॥੧੧੫੧॥
ਪਹਿਲਾਂ 'ਮਰਤਣੀ' ਸ਼ਬਦ ਕਥਨ ਕਰੋ।
ਉਸ ਦੇ ਅੰਤ ਉਤੇ 'ਅੰਤਕ' ਸ਼ਬਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਜਿਥੇ ਚਾਹੋ, ਉਥੇ ਕਥਨ ਕਰੋ ॥੧੧੫੨॥
ਪਹਿਲਾਂ 'ਮਾਨੁਖਨੀ' (ਮਨੁੱਖ ਦੇ ਸਮੂਹ ਵਾਲੀ ਸੈਨਾ) ਸ਼ਬਦ ਕਥਨ ਕਰੋ।
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਵਰਤੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਜਿਥੇ ਲੋੜ ਸਮਝੋ, ਉਥੇ ਕਥਨ ਕਰੋ ॥੧੧੫੩॥
ਪਹਿਲਾਂ 'ਮਾਨਿਖਯਨੀ' (ਪੈਦਲ ਸੈਨਾ) ਸ਼ਬਦ ਕਥਨ ਕਰੋ।
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਵਰਤੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਜਿਥੇ ਚਿਤ ਕਰੇ, ਉਥੇ ਵਰਤੋ ॥੧੧੫੪॥
ਪਹਿਲਾਂ 'ਨਰਣੀ' ਸ਼ਬਦ ਉਚਾਰਨ ਕਰੋ।
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਸਮਝੋ ॥੧੧੫੫॥
ਪਹਿਲਾਂ 'ਮਾਨਵਨੀ' ਪਦ ਕਥਨ ਕਰੋ।
ਉਸ ਦੇ ਅੰਤ ਉਤੇ 'ਸਤ੍ਰੁ' ਪਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।
ਸਭਾ ਵਿਚ ਬਿਨਾ ਸੰਗ ਕਹਿ ਦਿਓ ॥੧੧੫੬॥
ਅੜਿਲ:
ਪਹਿਲਾਂ 'ਪ੍ਰਿਥੀਰਾਟਨੀ' (ਰਾਜੇ ਦੀ ਸੈਨਾ) (ਸ਼ਬਦ) ਉਚਾਰਨ ਕਰੋ।
ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।
(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਜਾਣ ਲਵੋ।
ਇਸ ਨੂੰ ਕਹਿਣ ਲਈ ਮਨ ਵਿਚ ਸੰਸਾ ਨਾ ਕਰੋ ॥੧੧੫੭॥
ਚੌਪਈ:
ਪਹਿਲਾਂ 'ਛਿਤਣੀਸਣੀ' ਸ਼ਬਦ ਦਾ ਕਥਨ ਕਰੋ।
ਫਿਰ 'ਅਰਣੀ' ਪਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਕਹੋ।
ਇਸ ਨੂੰ ਸਾਰੀ ਸਭਾ ਵਿਚ ਡਟ ਕੇ ਕਹੋ ॥੧੧੫੮॥
ਪਹਿਲਾਂ 'ਛਤ੍ਰਿਸਣੀ' (ਰਾਜ ਸੈਨਾ) ਸ਼ਬਦ ਕਥਨ ਕਰੋ।
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਪਛਾਣੋ।
ਇਸ ਵਿਚ ਰਤਾ ਜਿੰਨਾ ਵੀ ਅੰਤਰ ਨਾ ਸਮਝੋ ॥੧੧੫੯॥
ਪਹਿਲਾਂ 'ਛਮਿ ਇਸਣੀ' (ਰਾਜੇ ਦੀ ਸੈਨਾ) ਸ਼ਬਦ ਉਚਾਰੋ।
ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।
ਬੁੱਧੀਮਾਨਾਂ ਵਿਚ ਸੁਣਾ ਕੇ ਕਹਿ ਦਿਓ ॥੧੧੬੦॥