ਜਿਸ ਵਰਗੀ ਸਵਰਗ ਵਿਚ ਵੀ ਇਸਤਰੀ ਨਹੀਂ ਮਿਲਦੀ ਸੀ ॥੧॥
ਇਕ ਸੁਰੇਸ੍ਵਾਵਤੀ ਨਾਂ ਦੇ ਸ਼ਹਿਰ ਸੀ,
ਜਿਸ (ਦੀ ਸੁੰਦਰਤਾ ਨੂੰ ਵੇਖ ਕੇ) ਇੰਦਰ ਪੁਰੀ ਵੀ ਲਜਾਉਂਦੀ ਸੀ।
ਬਲਵੰਡ ਸਿੰਘ ਨਾਂ ਦਾ ਇਕ ਸ਼ਾਹ ਸੁਣੀਂਦਾ ਸੀ
ਜਿਸ ਵਰਗਾ ਸੰਸਾਰ ਵਿਚ ਕੋਈ ਹੋਰ ਨਹੀਂ ਗਿਣਿਆ ਜਾਂਦਾ ਸੀ ॥੨॥
ਉਸ ਦੀ ਸਦਾ ਕੁਮਾਰੀ ਨਾਂ ਦੀ ਪੁੱਤਰੀ ਦਸੀ ਜਾਂਦੀ ਸੀ,
ਜਿਸ ਨੂੰ ਵੇਖ ਕੇ ਸੂਰਜ ਅਤੇ ਚੰਦ੍ਰਮਾ ਵੀ ਉਲਝ ਜਾਂਦੇ ਸਨ।
ਉਸ ਦੀ ਅਸੀਮ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
(ਇੰਜ ਲਗਦਾ ਸੀ) ਮਾਨੋ ਚੰਬੇਲੀ ਦਾ ਫੁਲ ਹੋਵੇ ॥੩॥
ਸਦਾ ਕੁਮਾਰੀ ਨੇ ਜਦ ਰਾਜੇ ਨੂੰ ਵੇਖਿਆ,
ਤਦ ਹੀ ਉਸ ਦਾ ਸ਼ੀਲ (ਸੰਜਮ) ਖ਼ਤਮ ਹੋ ਗਿਆ।
ਉਸ ਨੇ ਇਕ ਦਾਸੀ ਨੂੰ ਰਾਜੇ ਕੋਲ ਭੇਜਿਆ
(ਅਤੇ ਉਸ ਨੂੰ ਸਮਝਾਇਆ ਕਿ) ਰਾਜੇ ਪਾਸ ਜਾ ਕੇ ਇਸ ਤਰ੍ਹਾਂ ਕਹੀਂ ॥੪॥
ਮੈਂ ਤੇਰਾ ਰੂਪ ਵੇਖ ਕੇ ਮੋਹਿਤ ਹੋ ਗਈ ਹਾਂ
ਅਤੇ ਕਾਮ ਦੀ ਤਪਸ਼ ਨਾਲ ਦੀਵਾਨੀ ਹੋ ਗਈ ਹਾਂ।
ਇਕ ਵਾਰ ਤੁਸੀਂ ਮੈਨੂੰ (ਆਪਣੇ ਕੋਲ) ਬੁਲਾਓ
ਅਤੇ ਰਤੀ-ਕ੍ਰੀੜਾ ਕਰ ਕੇ ਕਾਮ ਦੀ ਤਪਸ਼ ਨੂੰ ਮਿਟਾਓ ॥੫॥
(ਜੇ) ਆਪਣੇ ਘਰ ਨਹੀਂ ਬੁਲਾਉਂਦੇ
ਤਾਂ ਇਕ ਵਾਰ ਮੇਰੇ ਘਰ ਹੀ ਆ ਜਾਓ।
ਮੇਰੇ ਨਾਲ ਕਾਮੁਕ ਵਿਲਾਸ ਕਰੋ।
ਮੈਨੂੰ ਤੁਹਾਡੇ ਮਿਲਣ ਦੀ ਹੀ ਆਸ ਹੈ ॥੬॥
ਰਾਜੇ ਨੇ ਕੁਮਾਰੀ ਨੂੰ (ਆਪਣੇ) ਘਰ ਨਾ ਬੁਲਾਇਆ
ਅਤੇ ਆਪ ਜਾ ਕੇ ਉਸ ਦੀ ਸੇਜ ਨੂੰ ਸੁਸ਼ੋਭਿਤ ਕੀਤਾ।
ਇਸਤਰੀ ਨੇ ਰਾਜੇ ਦਾ ਦੀਪਕ ਜਲਾ ਕੇ
ਅਤੇ ਧੂਪ ਅਤੇ ਅਰਗ ਚੜ੍ਹਾ ਕੇ ਸੁਆਗਤ ਕੀਤਾ ॥੭॥
ਸੁੰਦਰ ਸੇਜ ਉਤੇ ਬਿਠਾਇਆ
ਅਤੇ ਭੰਗ, ਅਫ਼ੀਮ ਤੇ ਸ਼ਰਾਬ ਮੰਗਾਈ।
ਰਾਜੇ ਨੂੰ ਕਿਹਾ ਕਿ ਪਹਿਲਾਂ ਇਨ੍ਹਾਂ ਨੂੰ ਪੀਓ
ਅਤੇ ਫਿਰ ਮੈਨੂੰ ਮਦਨਾਂਕੁਸ਼ (ਪੁਰਸ਼ ਇੰਦਰੀ) ਦਿਓ ॥੮॥
ਇਹ ਗੱਲ ਸੁਣ ਕੇ ਰਾਜਾ ਨਾ ਮੰਨਿਆ
ਅਤੇ ਜਮ ਦੇ ਡੰਡੇ ਦੇ ਭੈ ਤੋਂ ਘਬਰਾ ਗਿਆ।
ਕਹਿਣ ਲਗਾ ਕਿ ਮੈਂ ਤੇਰੇ ਨਾਲ ਸੰਯੋਗ ਨਹੀਂ ਕਰਾਂਗਾ
ਅਤੇ ਭੁਲ ਕੇ ਵੀ ਭਿਆਨਕ ਨਰਕ ਵਿਚ ਨਹੀਂ ਪਵਾਂਗਾ ॥੯॥
(ਰਾਜੇ ਦੇ ਨਾਂਹ ਕਰਨ ਦੇ ਬਾਵਜੂਦ) ਤਿਵੇਂ ਤਿਵੇਂ (ਇਸਤਰੀ) ਗਲੇ ਵਿਚ ਪਲੂ ਪਾਉਂਦੀ ਸੀ
ਅਤੇ ਅੱਖਾਂ ਜੋੜ ਜੋੜ ਕੇ ਰਾਜੇ ਨੂੰ ਵੇਖਦੀ ਸੀ।
(ਉਹ) 'ਹਾਇ ਹਾਇ' (ਕਰ ਕੇ ਕਹਿੰਦੀ ਸੀ) ਹੇ ਰਾਜਨ! ਮੇਰੇ ਨਾਲ ਭੋਗ ਵਿਲਾਸ ਕਰੋ
ਅਤੇ ਮੇਰੇ ਨਾਲ ਕਾਮ-ਲੀਲ੍ਹਾ ਰਚਾਓ ॥੧੦॥
ਰਾਜਾ ਫਿਰ ਜਿਵੇਂ ਜਿਵੇਂ 'ਨਾਂਹ ਨਾਂਹ' ਕਰਦਾ ਸੀ,
ਤਿਵੇਂ ਤਿਵੇਂ ਇਸਤਰੀ ਚਰਨੀਂ ਪੈਂਦੀ ਸੀ।
(ਅਤੇ ਕਹਿੰਦੀ ਸੀ) ਹਾ ਹਾ ਰਾਜਨ! ਮੇਰੇ ਨਾਲ ਵਿਲਾਸ ਕਰੋ
ਅਤੇ (ਮੇਰੀ) ਕਾਮ ਭੋਗ ਦੀ ਆਸ ਪੂਰੀ ਕਰੋ ॥੧੧॥
ਦਸੋ, ਮੈਂ ਕੀ ਕਰਾਂ, ਕਿਥੇ ਜਾਵਾਂ,
ਆਪ ਮਰ ਜਾਵਾਂ ਜਾਂ (ਤੁਸੀਂ) ਮੈਨੂੰ ਮਾਰ ਦਿਓ।
'ਹਾਇ ਹਾਇ' ਤੁਸੀਂ ਮੇਰੇ ਨਾਲ ਭੋਗ ਨਹੀਂ ਕਰ ਰਹੇ,
ਜਿਸ ਕਰ ਕੇ ਮੇਰਾ ਜੀ ਸੜ ਰਿਹਾ ਹੈ ॥੧੨॥
ਸਵੈਯਾ:
ਮੈਂ ਅਜ ਤੁਹਾਡੇ ਨਾਲ ਆਸਣ, ਆਲਿੰਗਨ ਅਤੇ ਚੁੰਬਨ ਚੰਗੀ ਤਰ੍ਹਾਂ ਕਸ ਕੇ ਕਰਾਂਗੀ।
ਜਿਸ ਉਪਾ ਨਾਲ ਹੇ ਗੁਮਾਨੀ ਰਾਜਨ! ਤੁਸੀਂ ਰੀਝੋਗੇ, ਉਹੀ ਉਪਾ ਕਰ ਕੇ ਤੁਹਾਨੂੰ ਰਿਝਾਵਾਂਗੀ।