ਸ਼੍ਰੀ ਦਸਮ ਗ੍ਰੰਥ

ਅੰਗ - 1387


ਘਟ ਘਟ ਕੇ ਅੰਤਰ ਕੀ ਜਾਨਤ ॥

(ਤੁਸੀਂ) ਹਰ ਇਕ ਦੇ ਅੰਦਰ ਦੀ ਗੱਲ ਜਾਣਦੇ ਹੋ

ਭਲੇ ਬੁਰੇ ਕੀ ਪੀਰ ਪਛਾਨਤ ॥

ਅਤੇ ਚੰਗੇ ਮਾੜੇ ਦੀ ਪੀੜ (ਦੁਖ) ਨੂੰ ਪਛਾਣਦੇ ਹੋ।

ਚੀਟੀ ਤੇ ਕੁੰਚਰ ਅਸਥੂਲਾ ॥

ਕੀੜੀ ਤੋਂ ਲੈ ਕੇ ਵਡਾਕਾਰੇ ਹਾਥੀ ਤਕ,

ਸਭ ਪਰ ਕ੍ਰਿਪਾ ਦ੍ਰਿਸਟਿ ਕਰਿ ਫੂਲਾ ॥੩੮੭॥

ਸਭ ਉਤੇ ਕ੍ਰਿਪਾ ਦ੍ਰਿਸ਼ਟੀ ਰਖ ਕੇ ਪ੍ਰਸੰਨ ਹੁੰਦੇ ਹੋ ॥੩੮੭॥

ਸੰਤਨ ਦੁਖ ਪਾਏ ਤੇ ਦੁਖੀ ॥

ਸੰਤਾਂ ਦੇ ਦੁਖੀ ਹੋਣ ਤੇ (ਤੁਸੀਂ) ਦੁਖੀ ਹੁੰਦੇ ਹੋ

ਸੁਖ ਪਾਏ ਸਾਧੁਨ ਕੇ ਸੁਖੀ ॥

ਅਤੇ ਸਾਧਾਂ ਦੇ ਸੁਖ ਪ੍ਰਾਪਤ ਕਰਨ ਤੇ ਸੁਖੀ ਹੁੰਦੇ ਹੋ।

ਏਕ ਏਕ ਕੀ ਪੀਰ ਪਛਾਨੈਂ ॥

(ਤੁਸੀਂ) ਇਕ ਇਕ ਦੇ ਦੁਖ ਨੂੰ ਪਛਾਣਦੇ ਹੋ

ਘਟ ਘਟ ਕੇ ਪਟ ਪਟ ਕੀ ਜਾਨੈਂ ॥੩੮੮॥

ਅਤੇ ਹਰ ਇਕ ਦੇ ਅੰਦਰ ਪਰਦਿਆਂ (ਵਿਚ ਲੁਕੇ ਭੇਦਾਂ ਨੂੰ) ਜਾਣਦੇ ਹੋ ॥੩੮੮॥

ਜਬ ਉਦਕਰਖ ਕਰਾ ਕਰਤਾਰਾ ॥

ਹੇ ਕਰਤਾਰ! ਜਦੋਂ (ਤੁਸੀਂ ਆਪਣਾ) ਵਿਸਤਾਰ ਕਰਦੇ ਹੋ,

ਪ੍ਰਜਾ ਧਰਤ ਤਬ ਦੇਹ ਅਪਾਰਾ ॥

ਤਦ ਸਾਰੀ ਪ੍ਰਜਾ (ਆਪਣੀ) ਅਪਾਰ ਹੋਂਦ ਧਾਰਨ ਕਰਦੀ ਹੈ।

ਜਬ ਆਕਰਖ ਕਰਤ ਹੋ ਕਬਹੂੰ ॥

ਜਦ ਕਦੇ (ਸ੍ਰਿਸ਼ਟੀ ਨੂੰ ਆਪਣੇ ਵਲ) ਖਿਚਦੇ ਹੋ,

ਤੁਮ ਮੈ ਮਿਲਤ ਦੇਹ ਧਰ ਸਭਹੂੰ ॥੩੮੯॥

(ਤਦ) ਤੁਹਾਡੇ ਵਿਚ ਸਾਰੇ ਆਕਾਰ (ਦੇਹ-ਧਾਰੀ) ਸਮਾ ਜਾਂਦੇ ਹਨ ॥੩੮੯॥

ਜੇਤੇ ਬਦਨ ਸ੍ਰਿਸਟਿ ਸਭ ਧਾਰੈ ॥

ਸ੍ਰਿਸ਼ਟੀ ਵਿਚ ਜਿਤਨੇ ਵੀ ਸਭ ਮੂੰਹ ('ਬਦਨ') ਬਣੇ ਹੋਏ ਹਨ,

ਆਪੁ ਆਪਨੀ ਬੂਝਿ ਉਚਾਰੈ ॥

(ਉਨ੍ਹਾਂ ਸਭ ਨੇ) ਆਪਣੀ ਆਪਣੀ ਸੂਝ ਅਨੁਸਾਰ (ਤੇਰੇ ਗੁਣਾਂ ਦਾ) ਗਾਇਨ ਕੀਤਾ ਹੈ।

ਜਾਨਤ ਬੇਦ ਭੇਦ ਅਰ ਆਲਮ ॥੩੯੦॥

(ਇਸ) ਭੇਦ ਨੂੰ ਸਾਰੇ ਵੇਦ ਅਤੇ (ਸੰਸਾਰ ਦੇ) ਵਿਦਵਾਨ ਜਾਣਦੇ ਹਨ ॥੩੯੦॥

ਨਿਰੰਕਾਰ ਨ੍ਰਿਬਿਕਾਰ ਨਿਰਲੰਭ ॥

(ਹੇ ਪਰਮ ਸੱਤਾ! ਤੁਸੀਂ) ਨਿਰਾਕਾਰ, ਨਿਰਵਿਕਾਰ, ਨਿਰਾਧਾਰ ('ਨ੍ਰਿਲੰਭ')

ਤਾ ਕਾ ਮੂੜ੍ਹ ਉਚਾਰਤ ਭੇਦਾ ॥

ਮੂਰਖ ਲੋਗ ਉਸ ਦੇ ਭੇਦ ਦਾ ਵਰਣਨ ਕਰਦੇ ਹਨ,

ਜਾ ਕੋ ਭੇਵ ਨ ਪਾਵਤ ਬੇਦਾ ॥੩੯੧॥

ਜਿਸ ਦਾ ਭੇਦ ਵੇਦ ਵੀ ਨਹੀਂ ਪਾ ਸਕੇ ਹਨ ॥੩੯੧॥

ਤਾ ਕੋ ਕਰਿ ਪਾਹਨ ਅਨੁਮਾਨਤ ॥

(ਜੋ) ਉਸ ਦਾ ਅਨੁਮਾਨ ਪੱਥਰ ਵਿਚ ਕਰਦੇ ਹਨ,

ਮਹਾ ਮੂੜ੍ਹ ਕਛੁ ਭੇਦ ਨ ਜਾਨਤ ॥

(ਉਹ) ਮਹਾ ਮੂਰਖ (ਉਸ ਦਾ) ਕੁਝ ਵੀ ਭੇਦ ਨਹੀਂ ਜਾਣਦੇ।

ਮਹਾਦੇਵ ਕੋ ਕਹਤ ਸਦਾ ਸਿਵ ॥

ਉਹ ਮਹਾਦੇਵ ਨੂੰ ਸਦਾ ਸ਼ਿਵ (ਸਦਾ ਕਲਿਆਣਕਾਰੀ ਈਸ਼ਵਰ) ਕਹਿੰਦੇ ਹਨ,

ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥

ਪਰ ਨਿਰੰਕਾਰ ਦਾ ਭੇਦ ਨਹੀਂ ਸਮਝਦੇ ॥੩੯੨॥

ਆਪੁ ਆਪਨੀ ਬੁਧਿ ਹੈ ਜੇਤੀ ॥

(ਹਰ ਇਕ ਦੀ) ਆਪੋ ਆਪਣੀ ਜਿਤਨੀ ਬੁੱਧੀ ਹੈ,

ਬਰਨਤ ਭਿੰਨ ਭਿੰਨ ਤੁਹਿ ਤੇਤੀ ॥

(ਉਹ) ਤੁਹਾਡਾ ਭਿੰਨ ਭਿੰਨ ਵਰਣਨ ਕਰਦੇ ਹਨ।

ਤੁਮਰਾ ਲਖਾ ਨ ਜਾਇ ਪਸਾਰਾ ॥

(ਹੇ ਪ੍ਰਭੂ!) ਤੁਹਾਡੇ ਪਸਾਰੇ ਨੂੰ ਸਮਝਿਆ ਨਹੀਂ ਜਾ ਸਕਦਾ

ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥੩੯੩॥

ਕਿ ਕਿਸ ਤਰ੍ਹਾਂ ਪਹਿਲਾਂ ਸੰਸਾਰ ਸਾਜਿਆ ਗਿਆ ॥੩੯੩॥

ਏਕੈ ਰੂਪ ਅਨੂਪ ਸਰੂਪਾ ॥

(ਤੇਰਾ) ਇਕੋ ਰੂਪ ਅਨੇਕ ਸਰੂਪਾਂ ਵਾਲਾ ਹੈ।

ਰੰਕ ਭਯੋ ਰਾਵ ਕਹੀ ਭੂਪਾ ॥

(ਤੁਸੀਂ ਹੀ) ਕਿਤੇ ਰੰਕ ਹੋ, ਕਿਤੇ ਰਾਓ ਅਤੇ ਕਿਤੇ ਰਾਜੇ ਕਹੀਦੇ ਹੋ।

ਅੰਡਜ ਜੇਰਜ ਸੇਤਜ ਕੀਨੀ ॥

(ਤੁਸੀਂ ਪਹਿਲਾਂ) ਅੰਡਜ, ਜੇਰਜ ਅਤੇ ਸੇਤਜ (ਖਾਣੀਆਂ ਦੀ ਰਚਨਾ) ਕੀਤੀ

ਉਤਭੁਜ ਖਾਨਿ ਬਹੁਰ ਰਚਿ ਦੀਨੀ ॥੩੯੪॥

ਅਤੇ ਫਿਰ ਉਤਭੁਜ ਖਾਣੀ ਦੀ ਰਚਨਾ ਕਰ ਦਿੱਤੀ ॥੩੯੪॥

ਕਹੂੰ ਫੂਲਿ ਰਾਜਾ ਹ੍ਵੈ ਬੈਠਾ ॥

ਕਿਤੇ (ਤੁਸੀਂ) ਪ੍ਰਸੰਨਤਾ ਪੂਰਵਕ ਰਾਜੇ ਬਣੇ ਬੈਠੇ ਹੋ

ਕਹੂੰ ਸਿਮਟਿ ਭ੍ਯਿੋ ਸੰਕਰ ਇਕੈਠਾ ॥

ਅਤੇ ਕਿਤੇ ਸਿਮਟ ਕੇ ਸ਼ੰਕਰ ਦੀ (ਮੂਰਤੀ ਵਿਚ) ਇਕੱਠੇ ਹੋ ਗਏ ਹੋ (ਅਰਥਾਂਤਰ- ਕਿਤੇ ਸੰਯੁਕਤ ਹੋ ਕੇ ਇਕੱਠੇ ਸਿਮਟੇ ਹੋਏ ਹੋ)।

ਸਗਰੀ ਸ੍ਰਿਸਟਿ ਦਿਖਾਇ ਅਚੰਭਵ ॥

(ਤੁਸੀਂ) ਸਾਰੀ ਸ੍ਰਿਸ਼ਟੀ ਦਾ ਅਚੰਭਾ ਵਿਖਾਇਆ ਹੈ।

ਆਦਿ ਜੁਗਾਦਿ ਸਰੂਪ ਸੁਯੰਭਵ ॥੩੯੫॥

(ਤੁਸੀਂ) ਮੁਢ ਵਿਚ, ਜੁਗਾਂ ਦੇ ਆਰੰਭ ਵਿਚ ਆਪਣੇ ਆਪ ਹੋਂਦ ਵਿਚ ਆਣ ਵਾਲੇ ਸਰੂਪ ਹੋ ॥੩੯੫॥

ਅਬ ਰਛਾ ਮੇਰੀ ਤੁਮ ਕਰੋ ॥

(ਤੁਸੀਂ) ਹੁਣ ਮੇਰੀ ਰਖਿਆ ਕਰੋ।

ਸਿਖ ਉਬਾਰਿ ਅਸਿਖ ਸੰਘਰੋ ॥

(ਤੁਸੀਂ) ਸਿੱਖਾਂ ਨੂੰ ਬਚਾਓ ਅਤੇ ਅਸਿੱਖਾਂ ਨੂੰ ਨਸ਼ਟ ਕਰੋ।

ਦੁਸਟ ਜਿਤੇ ਉਠਵਤ ਉਤਪਾਤਾ ॥

ਜਿਤਨੇ ਦੁਸ਼ਟ ਉਤਪਾਤ (ਉਪਦ੍ਰ) ਮਚਾਉਂਦੇ ਹਨ,

ਸਕਲ ਮਲੇਛ ਕਰੋ ਰਣ ਘਾਤਾ ॥੩੯੬॥

(ਉਨ੍ਹਾਂ) ਸਾਰਿਆਂ ਮਲੇਛਾਂ ਦਾ ਰਣ ਵਿਚ ਨਾਸ਼ ਕਰੋ ॥੩੯੬॥

ਜੇ ਅਸਿਧੁਜ ਤਵ ਸਰਨੀ ਪਰੇ ॥

ਹੇ ਅਸਿਧੁਜ! ਜੋ ਤੁਹਾਡੀ ਸ਼ਰਨ ਵਿਚ ਪੈਂਦੇ ਹਨ,

ਤਿਨ ਕੇ ਦੁਸਟ ਦੁਖਿਤ ਹ੍ਵੈ ਮਰੇ ॥

ਉਨ੍ਹਾਂ ਦੇ ਦੁਸ਼ਟ (ਦੁਸ਼ਮਨ) ਦੁਖੀ ਹੋ ਕੇ ਮਰਦੇ ਹਨ।

ਪੁਰਖ ਜਵਨ ਪਗੁ ਪਰੇ ਤਿਹਾਰੇ ॥

(ਜੋ) ਪੁਰਸ਼ ਤੁਹਾਡੀ ਸ਼ਰਨ ਵਿਚ ਪੈਂਦੇ ਹਨ,

ਤਿਨ ਕੇ ਤੁਮ ਸੰਕਟ ਸਭ ਟਾਰੇ ॥੩੯੭॥

ਉਨ੍ਹਾਂ ਦੇ ਸਾਰੇ ਸੰਕਟ ਤੁਸੀਂ ਦੂਰ ਕਰ ਦਿੰਦੇ ਹੋ ॥੩੯੭॥

ਜੋ ਕਲਿ ਕੋ ਇਕ ਬਾਰ ਧਿਐਹੈ ॥

ਜੋ 'ਕਲਿ' ਨੂੰ ਇਕ ਵਾਰ ਧਿਆਉਂਦੇ ਹਨ,

ਤਾ ਕੇ ਕਾਲ ਨਿਕਟਿ ਨਹਿ ਐਹੈ ॥

(ਫਿਰ) ਕਾਲ ਉਨ੍ਹਾਂ ਦੇ ਨੇੜੇ ਨਹੀਂ ਆਉਂਦਾ।

ਰਛਾ ਹੋਇ ਤਾਹਿ ਸਭ ਕਾਲਾ ॥

ਉਨ੍ਹਾਂ ਦੀ ਸਾਰੇ ਕਾਲਾਂ ਵਿਚ ਰਖਿਆ ਹੁੰਦੀ ਹੈ

ਦੁਸਟ ਅਰਿਸਟ ਟਰੇਂ ਤਤਕਾਲਾ ॥੩੯੮॥

(ਅਤੇ ਉਨ੍ਹਾਂ ਦੇ) ਦੁਸ਼ਟ ਅਤੇ ਵਿਘਨ ਉਸੇ ਵੇਲੇ ਦੂਰ ਹੋ ਜਾਂਦੇ ਹਨ ॥੩੯੮॥