ਸ਼੍ਰੀ ਦਸਮ ਗ੍ਰੰਥ

ਅੰਗ - 152


ਤਹਾ ਗਯੋ ਅਜੈ ਸਿੰਘ ਸੂਰਾ ਸੁਕ੍ਰੁਧੰ ॥

(ਵੈਰ ਅਤੇ ਭੇਦ ਭਾਵ ਤੋਂ ਮੁਕਤ) ਉਸ ਸਥਾਨ ਉਤੇ ਕ੍ਰੋਧਵਾਨ ਸੂਰਮਾ ਅਜੈ ਸਿੰਘ ਵੀ ਪਹੁੰਚ ਗਿਆ

ਹਨਿਯੋ ਅਸਮੇਧੰ ਕਰਿਓ ਪਰਮ ਜੁਧੰ ॥੧੪॥੨੮੫॥

ਜਿਸ ਨੇ ਵੱਡਾ ਯੁੱਧ ਕਰ ਕੇ ਅਸੁਮੇਧ ਨੂੰ ਮਾਰਨਾ ਚਾਹਿਆ ਸੀ ॥੧੪॥੨੮੫॥

ਰਜੀਆ ਪੁਤ੍ਰ ਦਿਖਿਯੋ ਡਰੇ ਦੋਇ ਭ੍ਰਾਤੰ ॥

ਰਜੀਆ (ਦਾਸੀ) ਦੇ ਪੁੱਤਰ (ਅਜੈ ਸਿੰਘ) ਨੂੰ ਵੇਖ ਕੇ ਦੋਵੇਂ (ਰਾਜਕੁਮਾਰ) ਭਰਾ ਡਰ ਗਏ।

ਗਹੀ ਸਰਣ ਬਿਪ੍ਰੰ ਬੁਲਿਯੋ ਏਵ ਬਾਤੰ ॥

(ਉਨ੍ਹਾਂ ਨੇ ਸਨੌਢੀਏ) ਬ੍ਰਾਹਮਣ ਦੀ ਸ਼ਰਨ ਲੈ ਕੇ ਇਸ ਤਰ੍ਹਾਂ ਗੱਲ ਕਰਨ ਲਗੇ

ਗੁਵਾ ਹੇਮ ਸਰਬੰ ਮਿਲੇ ਪ੍ਰਾਨ ਦਾਨੰ ॥

ਕਿ ਜੇ (ਸਾਨੂੰ) ਪ੍ਰਾਣ-ਦਾਨ ਮਿਲ ਜਾਏ ਤਾਂ ਗਊ ਅਤੇ ਸੋਨਾ ਆਦਿ ਸਾਰਿਆਂ (ਦਾਨਾਂ ਦਾ ਪੁੰਨ ਪ੍ਰਾਪਤ ਹੋਵੇਗਾ)।

ਸਰਨੰ ਸਰਨੰ ਸਰਨੰ ਗੁਰਾਨੰ ॥੧੫॥੨੮੬॥

ਹੇ ਗੁਰਦੇਵ! (ਅਸੀਂ ਤੇਰੀ) ਸ਼ਰਨ ਹਾਂ, ਸ਼ਰਨ ਹਾਂ, ਸ਼ਰਨ ਹਾਂ ॥੧੫॥੨੮੬॥

ਚੌਪਈ ॥

ਚੌਪਈ:

ਤਬ ਭੂਪਤ ਤਹ ਦੂਤ ਪਠਾਏ ॥

ਤਦੋਂ ਰਾਜੇ (ਅਜੈ ਸਿੰਘ) ਨੇ ਉਥੇ ਦੂਤ ਭੇਜ ਦਿੱਤੇ।

ਤ੍ਰਿਪਤ ਸਕਲ ਦਿਜ ਕੀਏ ਰਿਝਾਏ ॥

(ਸਨੌਢੀਏ) ਬ੍ਰਾਹਮਣ ਨੇ ਸਾਰਿਆਂ ਨੂੰ ਚੰਗੀ ਤਰ੍ਹਾਂ ਰਜਾ ਕੇ ਤ੍ਰਿਪਤ ਕੀਤਾ।

ਅਸਮੇਧ ਅਰੁ ਅਸੁਮੇਦ ਹਾਰਾ ॥

(ਇਸ ਪਿਛੋਂ ਉਨ੍ਹਾਂ ਦੂਤਾਂ ਨੇ ਬੇਨਤੀ ਕੀਤੀ ਕਿ) ਅਸੁਮੇਧ ਅਤੇ ਅਸੁਮੇਦ ਹਾਰ ਖਾ ਕੇ

ਭਾਜ ਪਰੇ ਘਰ ਤਾਕ ਤਿਹਾਰਾ ॥੧॥੨੮੭॥

ਭਜੇ ਹੋਏ ਤੁਹਾਡੇ ਘਰ ਆਏ ਹਨ ॥੧॥੨੮੭॥

ਕੈ ਦਿਜ ਬਾਧ ਦੇਹੁ ਦੁਐ ਮੋਹੂ ॥

ਜਾਂ ਤਾਂ ਪੰਡਿਤ ਜੀ! ਦੋਵੇਂ ਬੰਨ੍ਹ ਕੇ ਸਾਨੂੰ ਦੇ ਦਿਓ,

ਨਾਤਰ ਧਰੋ ਦੁਜਨਵਾ ਤੋਹੂ ॥

ਨਹੀਂ ਤਾਂ ਤੁਹਾਨੂੰ ਵੀ ਉਨ੍ਹਾਂ ਦੋਹਾਂ ਨਾਲ ਮਿਲਾ ਦੇਵਾਂਗੇ (ਮਾਰ ਦੇਵਾਂਗੇ)।

ਕਰਿਓ ਨ ਪੂਜਾ ਦੇਉ ਨ ਦਾਨਾ ॥

(ਫਿਰ) ਨਾ ਆਪ ਨੂੰ ਦਾਨ ਦਿੱਤਾ ਜਾਵੇਗਾ ਅਤੇ ਨਾ ਹੀ ਪੂਜਾ ਕੀਤੀ ਜਾਵੇਗੀ।

ਤੋ ਕੋ ਦੁਖ ਦੇਵੋ ਦਿਜ ਨਾਨਾ ॥੨॥੨੮੮॥

(ਸਗੋਂ) ਤੁਹਾਨੂੰ ਕਈ ਪ੍ਰਕਾਰ ਦੇ ਦੁਖ ਦਿੱਤੇ ਜਾਣਗੇ ॥੨॥੨੮੮॥

ਕਹਾ ਮ੍ਰਿਤਕ ਦੁਇ ਕੰਠ ਲਗਾਏ ॥

ਕੀ ਦੋਵੇਂ ਮੁਰਦੇ (ਤੁਸੀਂ) ਗੱਲ ਨਾਲ ਲਾ ਲਏ ਹਨ।

ਦੇਹੁ ਹਮੈ ਤੁਮ ਕਹਾ ਲਜਾਏ ॥

ਸਾਨੂੰ ਦੇ ਦੇਣ ਵਿਚ ਤੁਹਾਨੂੰ ਕੀ ਸੰਕੋਚ ਹੈ।

ਜਉ ਦੁਐ ਏ ਤੁਮ ਦੇਹੁ ਨ ਮੋਹੂ ॥

ਜੇ ਇਹ ਦੋਵੇਂ ਸਾਨੂੰ ਨਹੀਂ ਦੇਓਗੇ

ਤਉ ਹਮ ਸਿਖ ਨ ਹੋਇ ਹੈ ਤੋਹੂ ॥੩॥੨੮੯॥

ਤਾਂ ਅਸੀਂ ਤੁਹਾਡੇ ਸਿੱਖ (ਸੇਵਕ) ਨਹੀਂ ਹੋਵਾਂਗੇ ॥੩॥੨੮੯॥

ਤਬ ਦਿਜ ਪ੍ਰਾਤ ਕੀਓ ਇਸਨਾਨਾ ॥

(ਪੰਡਿਤ ਸਵੇਰੇ ਜਵਾਬ ਦੇਣ ਲਈ ਆਗਿਆ ਲੈ ਕੇ ਘਰ ਚਲਾ ਗਿਆ) ਤਦ ਸਵੇਰੇ ਬ੍ਰਾਹਮਣ ਨੇ ਇਸ਼ਨਾਨ ਕੀਤਾ।

ਦੇਵ ਪਿਤ੍ਰ ਤੋਖੇ ਬਿਧ ਨਾਨਾ ॥

ਦੇਵਤਿਆਂ ਅਤੇ ਪਿਤਰਾਂ ਨੂੰ ਕਈ ਤਰ੍ਹਾਂ ਨਾਲ ਪ੍ਰਸੰਨ ਕੀਤਾ।

ਚੰਦਨ ਕੁੰਕਮ ਖੋਰ ਲਗਾਏ ॥

(ਫਿਰ ਮੱਥੇ ਤੇ) ਚੰਦਨ ਅਤੇ ਕੇਸਰ ਦੇ ਟਿਕੇ ਲਗਾਏ

ਚਲ ਕਰ ਰਾਜ ਸਭਾ ਮੈ ਆਏ ॥੪॥੨੯੦॥

ਅਤੇ ਚਲ ਕੇ ਰਾਜ-ਸਭਾ ਵਿਚ ਆ ਗਿਆ ॥੪॥੨੯੦॥

ਦਿਜੋ ਬਾਚ ॥

ਬ੍ਰਾਹਮਣ ਨੇ ਕਿਹਾ:

ਹਮਰੀ ਵੈ ਨ ਪਰੈ ਦੁਐ ਡੀਠਾ ॥

ਉਹ ਦੋਵੇਂ ਮੇਰੀ ਨਜ਼ਰ ਵਿਚ ਨਹੀਂ ਪਏ,

ਹਮਰੀ ਆਇ ਪਰੈ ਨਹੀ ਪੀਠਾ ॥

ਨਾ ਹੀ ਮੇਰੀ ਸ਼ਰਨ ਵਿਚ ਆ ਕੇ ਪਏ ਹਨ।

ਝੂਠ ਕਹਿਯੋ ਜਿਨ ਤੋਹਿ ਸੁਨਾਈ ॥

ਜਿਸ ਨੇ ਤੁਹਾਨੂੰ (ਇਹ ਗੱਲ) ਦਸੀ ਹੈ, ਉਸ ਨੇ ਝੂਠ ਕਿਹਾ ਹੈ।

ਮਹਾਰਾਜ ਰਾਜਨ ਕੇ ਰਾਈ ॥੧॥੨੯੧॥

ਹੇ ਮਹਾਰਾਜ! ਤੁਸੀਂ ਰਾਜਿਆਂ ਦੇ ਰਾਜੇ ਹੋ ॥੧॥੨੯੧॥

ਮਹਾਰਾਜ ਰਾਜਨ ਕੇ ਰਾਜਾ ॥

ਹੇ ਮਹਾਰਾਜ! ਰਾਜਿਆਂ ਦੇ ਰਾਜੇ!

ਨਾਇਕ ਅਖਲ ਧਰਣ ਸਿਰ ਤਾਜਾ ॥

(ਤੁਸੀਂ) ਸਿਰ ਉਤੇ ਤਾਜ ਰਖਣ ਵਾਲੇ ਸਾਰਿਆਂ ਦੇ ਸੁਆਮੀ ਹੋ।

ਹਮ ਬੈਠੇ ਤੁਮ ਦੇਹੁ ਅਸੀਸਾ ॥

ਅਸੀਂ (ਇਥੇ) ਬੈਠੇ ਤੁਹਾਨੂੰ ਅਸੀਸਾਂ ਦੇ ਰਹੇ ਹਾਂ

ਤੁਮ ਰਾਜਾ ਰਾਜਨ ਕੇ ਈਸਾ ॥੨॥੨੯੨॥

ਕਿ ਤੁਸੀਂ ਰਾਜਿਆਂ ਦੇ ਸੁਆਮੀ ਰਾਜੇ (ਬਣੇ ਰਹੋ) ॥੨॥੨੯੨॥

ਰਾਜਾ ਬਾਚ ॥

ਰਾਜੇ ਨੇ ਕਿਹਾ:

ਭਲਾ ਚਹੋ ਆਪਨ ਜੋ ਸਬਹੀ ॥

(ਜੇ ਤੁਸੀਂ) ਸਾਰੇ ਆਪਣਾ ਭਲਾ ਚਾਹੁੰਦੇ ਹੋ

ਵੈ ਦੁਇ ਬਾਧ ਦੇਹੁ ਮੁਹਿ ਅਬਹੀ ॥

ਤਾਂ ਉਨ੍ਹਾਂ ਦੋਹਾਂ ਨੂੰ ਬੰਨ੍ਹ ਕੇ ਮੈਨੂੰ ਦੇ ਦਿਓ।

ਸਬਹੀ ਕਰੋ ਅਗਨ ਕਾ ਭੂਜਾ ॥

(ਮੈਂ ਉਨ੍ਹਾਂ) ਸਾਰਿਆਂ ਨੂੰ ਅਗਨੀ ਦਾ ਭੋਜਨ ਬਣਾਵਾਂਗਾ

ਤੁਮਰੀ ਕਰਉ ਪਿਤਾ ਜਿਉ ਪੂਜਾ ॥੩॥੨੯੩॥

ਅਤੇ ਤੁਹਾਡੀ ਪਿਤਾ ਸਮਾਨ ਪੂਜਾ ਕਰਾਂਗਾ ॥੩॥੨੯੩॥

ਜੋ ਨ ਪਰੈ ਵੈ ਭਾਜ ਤਿਹਾਰੇ ॥

ਜੇ (ਉਹ) ਭਜ ਕੇ ਤੁਹਾਡੇ ਘਰ ਨਹੀਂ ਲੁਕੇ,

ਕਹੇ ਲਗੋ ਤੁਮ ਆਜ ਹਮਾਰੇ ॥

ਤਦ ਤੁਸੀਂ ਅਜ ਮੇਰਾ ਕਿਹਾ ਮੰਨੇ।

ਹਮ ਤੁਮ ਕੋ ਬ੍ਰਿੰਜਨਾਦ ਬਨਾਵੈ ॥

ਅਸੀਂ ਤੁਹਾਡੇ ਲਈ ਭੋਜਨ (ਬਿੰਜਨ) ਆਦਿ ਬਣਵਾਉਂਦੇ ਹਾਂ।

ਹਮ ਤੁਮ ਵੈ ਤੀਨੋ ਮਿਲ ਖਾਵੈ ॥੪॥੨੯੪॥

ਅਸੀਂ, ਤੁਸੀਂ ਤੇ ਉਹ ਤਿੰਨੋ ਮਿਲ ਕੇ ਖਾਵਾਂਗੇ ॥੪॥੨੯੪॥

ਦਿਜ ਸੁਨ ਬਾਤ ਚਲੇ ਸਭ ਧਾਮਾ ॥

ਸਾਰੇ ਬ੍ਰਾਹਮਣ ਇਹ ਗੱਲ ਸੁਣ ਕੇ ਘਰਾਂ ਨੂੰ ਚਲੇ ਗਏ (ਇਹ ਕਹਿ ਕੇ ਅਸੀਂ ਸਲਾਹ ਕਰ ਕੇ ਉੱਤਰ ਦਿਆਂਗੇ)।

ਪੂਛੇ ਭ੍ਰਾਤ ਸੁਪੂਤ ਪਿਤਾਮਾ ॥

(ਉਨ੍ਹਾਂ ਨੇ) ਭਰਾਵਾਂ, ਪੁੱਤਰਾਂ ਅਤੇ ਪਿਉ-ਦਾਦਿਆਂ ਨੂੰ (ਇਕੱਠਾ ਕਰਕੇ) ਪੁਛਿਆ

ਬਾਧ ਦੇਹੁ ਤਉ ਛੂਟੇ ਧਰਮਾ ॥

ਕਿ (ਜੇ ਅਸੀਂ ਉਨ੍ਹਾਂ ਨੂੰ) ਬੰਨ੍ਹ ਕੇ ਦੇ ਦੇਈਏ ਤਾਂ ਧਰਮ ਨਸ਼ਟ ਹੁੰਦਾ ਹੈ

ਭੋਜ ਭੁਜੇ ਤਉ ਛੂਟੇ ਕਰਮਾ ॥੫॥੨੯੫॥

ਅਤੇ ਜੇ ਭੋਜਨ ਕਰ ਲਈਏ ਤਾਂ ਕਰਮਾਂ ਦਾ ਨਾਸ਼ ਹੋ ਜਾਏਗਾ ॥੫॥੨੯੫॥

ਯਹਿ ਰਜੀਆ ਕਾ ਪੁਤ ਮਹਾਬਲ ॥

ਇਹ ਰਜੀਆ (ਦਾਸੀ) ਦਾ ਪੁੱਤਰ ਬਹੁਤ ਬਲਵਾਨ ਹੈ

ਜਿਨ ਜੀਤੇ ਛਤ੍ਰੀ ਗਨ ਦਲਮਲ ॥

ਜਿਸ ਨੇ ਛਤਰੀਆਂ ਦੇ ਸਮੂਹਾਂ ਨੂੰ ਜਿਤ ਕੇ ਮਸਲ ਦਿੱਤਾ ਹੈ।

ਛਤ੍ਰਾਪਨ ਆਪਨ ਬਲ ਲੀਨਾ ॥

ਆਪਣੇ ਬਲ ਨਾਲ ਇਸ ਨੇ ਰਾਜ-ਸੱਤਾ (ਛਤ੍ਰਾਪਨ) ਪ੍ਰਾਪਤ ਕੀਤੀ ਹੈ


Flag Counter