ਜਦ ਉਹ ਰਾਜ-ਸਭਾ ਵਿਚ ਆ ਕੇ ਬੈਠਦਾ ਸੀ,
ਤਾਂ ਸਾਰੀਆਂ ਇਸਤਰੀਆਂ ਦੇ ਚਿਤ ਨੂੰ ਚੁਰਾ ਲੈਂਦਾ ਸੀ ॥੪॥
ਚੌਪਈ:
ਰਾਜ ਕੁਮਾਰੀ ਨੇ ਇਕ ਸਖੀ ਨੂੰ ਬੁਲਾਇਆ
ਅਤੇ ਸਿਖਾ ਕੇ ਕੁੰਵਰ ਕੋਲ ਭੇਜਿਆ।
ਬਹੁਤ ਅਧਿਕ ਯਤਨ ਕਰ ਕੇ ਉਸ ਨੂੰ ਇਥੇ ਲਿਆਓ
ਅਤੇ ਜੋ ਮੁਖ ਤੋਂ ਮੰਗੋ, ਉਹੀ (ਇਨਾਮ) ਪ੍ਰਾਪਤ ਕਰੋ ॥੫॥
ਅੜਿਲ:
ਜਦ ਸਖੀ ਨੇ ਰਾਜ ਕੁਮਾਰੀ ਨੂੰ ਵਿਆਕੁਲ ਵੇਖਿਆ।
ਤਾਂ ਮਨ ਵਿਚ ਇਹ ਸੋਚਣ ਲਗੀ ਕਿ ਕਿਤੇ ਰਾਜ ਕੁਮਾਰੀ ਮਰ ਨਾ ਜਾਏ।
(ਇਸ ਲਈ ਉਹ) ਸਭ ਤਰ੍ਹਾਂ ਦੇ ਡਰ ਨੂੰ ਛਡ ਕੇ ਉਥੇ ਜਾ ਪਹੁੰਚੀ
ਜਿਥੇ ਉਸ ਦਾ ਮਿਤਰ ਸੇਜ ਸੰਵਾਰ ਕੇ ਬੈਠਾ ਸੀ ॥੬॥
ਚੌਪਈ:
ਜਿਵੇਂ ਕਿਵੇਂ ਕਰ ਕੇ (ਸਖੀ) ਉਸ ਨੂੰ ਲੈ ਆਈ,
ਪਰ ਉਸ ਨੂੰ ਮਿਲਣ ਬਾਰੇ ਕੋਈ ਗੱਲ ਨਾ ਦਸੀ।
ਤਦ ਉਹ ਰਾਜ ਕੁਮਾਰੀ ਦੇ ਘਰ ਆ ਗਿਆ
ਅਤੇ ਰਾਜ ਕੁਮਾਰੀ ਨੇ ਵੇਖ ਕੇ ਸੁਖ ਪ੍ਰਾਪਤ ਕੀਤਾ ॥੭॥
(ਰਾਜ ਕੁਮਾਰੀ ਨੇ) ਉਸ ਨੂੰ ਕਿਹਾ ਕਿ ਮੇਰੇ ਨਾਲ ਸੰਯੋਗ ਕਰ
ਸਭ ਸ਼ਰਮ ਹੱਯਾ ਹੁਣੇ ਹੀ ਛਡ ਕੇ ।
ਜਦ ਮਿਤਰ ਨੇ ਰਤੀ-ਕੇਲ ਕਰਨ ਦੀ ਗੱਲ ਸਮਝੀ
ਤਾਂ ਧਰਮ ਦੇ ਨਸ਼ਟ ਹੋਣ ਤੋਂ ਬਹੁਤ ਡਰਿਆ ॥੮॥
ਦੋਹਰਾ:
(ਰਾਜ ਕੁਮਾਰ ਸੋਚਣ ਲਗਾ ਕਿ) ਜਗਤ ਵਿਚ ਸਭ ਤੋਂ ਅਧਿਕ ਸੁੰਦਰੀ ਅਖਵਾ ਕੇ ਅਤੇ ਰਾਜ ਘਰਾਣੇ ਵਿਚ ਜਨਮ ਲੈ ਕੇ ਵੀ
ਹੇ ਢੀਠ! (ਤੂੰ) ਮੇਰੇ ਨਾਲ ਰਮਣ ਕਰਨਾ ਚਾਹੁੰਦੀ ਹੈਂ; ਅਜੇ ਵੀ ਨਿਰਲਜ ਤੈਨੂੰ ਸ਼ਰਮ ਨਹੀਂ ਆਉਂਦੀ ॥੯॥
ਚੌਪਈ:
(ਰਾਜ ਕੁਮਾਰੀ ਨੇ ਉੱਤਰ ਦਿੱਤਾ ਕਿ) ਜਿਸ ਵੇਲੇ ਮੈਂ ਤੇਰੀ ਛਬੀ ਵੇਖੀ ਸੀ,
ਤਾਂ ਲੋਕਲਾਜ (ਮੈਂ) ਉਦੋਂ ਹੀ ਛਡ ਦਿੱਤੀ ਸੀ।
ਧਰਮ ਕਰਮ ਮੈਂ ਕੁਝ ਵੀ ਨਹੀਂ ਪਛਾਣਿਆ ਸੀ,
ਬਸ ਤੇਰੀ ਛਬੀ ਨੂੰ ਵੇਖ ਕੇ ਮੇਰਾ ਦਿਲ ਵਿਕ ਗਿਆ ਸੀ ॥੧੦॥
ਹੇ ਜਵਾਨ ਇਸਤਰੀ! ਸੁਣ, ਮੈਂ ਤੇਰੇ ਨਾਲ ਰਮਣ ਨਹੀਂ ਕਰਾਂਗਾ
ਅਤੇ ਆਪਣੇ ਧਰਮ ਨੂੰ ਕਦੇ ਵੀ ਨਹੀਂ ਛਡਾਂਗਾ।
ਜਿਸ ਦਿਨ ਦਾ ਪਰਮਾਤਮਾ ਨੇ ਮੈਨੂੰ ਜਨਮ ਦਿੱਤਾ ਸੀ
ਤਾਂ ਬ੍ਰਾਹਮਣ ਨੇ ਇਹੀ ਉਪਦੇਸ਼ ਦਿੱਤਾ ਸੀ ॥੧੧॥
ਦੋਹਰਾ:
ਕਿ ਪਰ-ਨਾਰੀ ਦੀ ਸੇਜ ਉਤੇ ਭੁਲ ਕੇ ਵੀ ਪੈਰ ਨਹੀਂ ਰਖਣਾ ਚਾਹੀਦਾ
ਅਤੇ ਉਸ ਨਾਲ ਰੁਚੀ ਪੂਰਵਕ ਕਾਮ-ਭੋਗ ਨਹੀਂ ਕਰਨਾ ਚਾਹੀਦਾ ॥੧੨॥
ਚੌਪਈ:
ਹੁਣ ਮੈਂ ਤੇਰੇ ਕਰਮ ਵੇਖ ਲਏ ਹਨ।
(ਮੈਂ) ਚੰਗੀ ਤਰ੍ਹਾਂ ਰਾਜੇ ਕੋਲ ਕਹਾਂਗਾ।
ਤੈਨੂੰ ਘਰ ਤੋਂ ਪਕੜ ਕੇ ਬੁਲਵਾਵਾਂਗਾ
ਅਤੇ ਅਨੇਕ ਤਰ੍ਹਾਂ ਨਾਲ ਝਾੜਾਂ ਪਵਾਵਾਂਗਾ (ਜਾਂ ਦੰਡ ਦਿਵਾਵਾਂਗਾ) ॥੧੩॥
ਦੋਹਰਾ:
(ਮੈਂ) ਤੇਰੇ ਪਿਤਾ ਦੇ ਸਾਹਮਣੇ ਤੇਰਾ ਪਰਦਾ ਉਘਾੜਾਂਗਾ
ਅਤੇ ਹੇ ਦੁਸ਼ਟੇ! ਤੈਨੂੰ ਕੁੱਤੀ ਵਾਂਗ ਦੇਸੋਂ ਕਢਵਾ ਦਿਆਂਗਾ ॥੧੪॥
ਚੌਪਈ:
ਉਹ 'ਕੁਤੀ' ਦਾ ਨਾਂ ਸੁਣ ਕੇ ਸੜ ਬਲ ਗਈ
ਅਤੇ ਸਿਰ ('ਮਾਥੋ') ਮਾਰ ਕੇ ਬਹੁਤ ਕ੍ਰੋਧ ਕੀਤਾ।
(ਸੋਚਣ ਲਗੀ ਕਿ) ਪਹਿਲਾਂ ਇਸ ਨੂੰ ਹੁਣੇ ਮਾਰਾਂਗੀ।