ਸ਼੍ਰੀ ਦਸਮ ਗ੍ਰੰਥ

ਅੰਗ - 114


ਛੁਰੀ ਛਿਪ੍ਰ ਛੁਟੰ ॥

ਛੁਰੀਆਂ ਨੂੰ ਤੇਜ਼ੀ ਨਾਲ ਚਲਾਉਂਦੇ ਸਨ,

ਗੁਰੰ ਗੁਰਜ ਗਟੰ ॥

ਭਾਰੀ (ਗੁਰੰ) ਗੁਰਜਾਂ ਨੂੰ ਗਟ-ਗਟ ਕਰਦੇ

ਪਲੰਗੰ ਪਿਸਟੰ ॥੨੦॥੧੭੬॥

ਸ਼ੇਰ ਦੀ ਪਿਠ ਉਤੇ ਮਾਰਦੇ ਸਨ ॥੨੦॥੧੭੬॥

ਕਿਤੇ ਸ੍ਰੋਣ ਚਟੰ ॥

ਕਿਤੇ (ਗਿਦੜ ਆਦਿ ਸੂਰਮਿਆਂ ਦਾ) ਲਹੂ ਚਟ ਰਹੇ ਸਨ,

ਕਿਤੇ ਸੀਸ ਫੁਟੰ ॥

ਕਿਤੇ ਸਿਰ ਫੁਟੇ ਪਏ ਸਨ,

ਕਹੂੰ ਹੂਹ ਛੁਟੰ ॥

ਕਿਤੇ ਹਲਾ-ਗੁਲਾ ਹੋ ਰਿਹਾ ਹੈ

ਕਹੂੰ ਬੀਰ ਉਠੰ ॥੨੧॥੧੭੭॥

ਅਤੇ ਕਿਤੇ ਵੀਰ ਯੋਧੇ ਫਿਰ ਉਠ ਖੜੋਤੇ ਸਨ ॥੨੧॥੧੭੭॥

ਕਹੂੰ ਧੂਰਿ ਲੁਟੰ ॥

ਕਿਤੇ (ਸੂਰਮੇ) ਧੂੜ ਵਿਚ ਲੇਟੇ ਪਏ ਸਨ,

ਕਿਤੇ ਮਾਰ ਰਟੰ ॥

ਕਿਤੇ ਮਾਰੋ-ਮਾਰੋ ਬੋਲ ਰਹੇ ਸਨ,

ਭਣੈ ਜਸ ਭਟੰ ॥

ਕਿਤੇ ਭੱਟ ਲੋਕ ਯਸ਼ ਗਾ ਰਹੇ ਸਨ

ਕਿਤੇ ਪੇਟ ਫਟੰ ॥੨੨॥੧੭੮॥

ਅਤੇ ਕਿਤੇ ਪਾਟੇ ਹੋਏ ਪੇਟ ਪਏ ਸਨ ॥੨੨॥੧੭੮॥

ਭਜੇ ਛਤ੍ਰਿ ਥਟੰ ॥

ਕਿਤੇ ਛਤਰਾਂ ਨੂੰ ਧਾਰਨ ਕਰਨ ਵਾਲੇ ਭਜੇ ਜਾਂਦੇ ਸਨ,

ਕਿਤੇ ਖੂਨ ਖਟੰ ॥

ਕਿਤੇ ਖੂਨ ਵਹਾਇਆ ਜਾ ਰਿਹਾ ਸੀ ('ਖਟੰ')

ਕਿਤੇ ਦੁਸਟ ਦਟੰ ॥

ਕਿਤੇ ਦੁਸ਼ਟਾਂ ਨੂੰ ਨਸ਼ਟ ਕੀਤਾ ਜਾ ਰਿਹਾ ਸੀ

ਫਿਰੇ ਜ੍ਯੋ ਹਰਟੰ ॥੨੩॥੧੭੯॥

ਅਤੇ ਕਿਤੇ (ਵੀਰ ਯੋਧੇ) ਹਰਟ ਵਾਂਗ ਫਿਰ ਰਹੇ ਹਨ ॥੨੩॥੧੭੯॥

ਸਜੇ ਸੂਰ ਸਾਰੇ ॥

ਸਾਰੇ ਸੂਰਵੀਰ ਸਜੇ ਹੋਏ ਸਨ,

ਮਹਿਖੁਆਸ ਧਾਰੇ ॥

(ਹੱਥ ਵਿਚ) ਧਨੁਸ਼ ('ਮਹਿਖੁਆਸ') ਧਾਰੇ ਹੋਏ ਸਨ,

ਲਏ ਖਗਆਰੇ ॥

(ਹੱਥ ਵਿਚ) ਤਿਖੇ ਖੰਡੇ ਲਏ ਹੋਏ ਸਨ

ਮਹਾ ਰੋਹ ਵਾਰੇ ॥੨੪॥੧੮੦॥

ਅਤੇ ਬਹੁਤ ਕ੍ਰੋਧ ਵਾਲੇ ਸਨ ॥੨੪॥੧੮੦॥

ਸਹੀ ਰੂਪ ਕਾਰੇ ॥

(ਉਹ) ਠੀਕ ਇਸ ਤਰ੍ਹਾਂ ਦੇ ਕਾਲੇ ਸਨ

ਮਨੋ ਸਿੰਧੁ ਖਾਰੇ ॥

ਮਾਨੋ ਖਾਰਾ ਸਮੁੰਦਰ ਹੋਵੇ।

ਕਈ ਬਾਰ ਗਾਰੇ ॥

(ਭਾਵੇਂ ਦੁਰਗਾ ਨੇ ਉਨ੍ਹਾਂ ਨੂੰ) ਕਈ ਵਾਰ ਨਸ਼ਟ ਕੀਤਾ ਸੀ

ਸੁ ਮਾਰੰ ਉਚਾਰੇ ॥੨੫॥੧੮੧॥

(ਪਰ ਉਹ ਫਿਰ ਵੀ) ਮਾਰੋ-ਮਾਰੋ ਪੁਕਾਰਦੇ ਸਨ ॥੨੫॥੧੮੧॥

ਭਵਾਨੀ ਪਛਾਰੇ ॥

ਭਵਾਨੀ ਨੇ (ਉਨ੍ਹਾਂ ਨੂੰ) ਪਛਾੜ ਦਿੱਤਾ,

ਜਵਾ ਜੇਮਿ ਜਾਰੇ ॥

ਜਿਵੇਂ ਜਵਾਹੇ ਨੂੰ (ਚੌਮਾਸੇ ਦੀ ਬਰਖਾ) ਸਾੜ ਦਿੰਦੀ ਹੈ

ਬਡੇਈ ਲੁਝਾਰੇ ॥

ਜਿਹੜੇ ਬਹੁਤ ਲੜਾਕੇ

ਹੁਤੇ ਜੇ ਹੀਏ ਵਾਰੇ ॥੨੬॥੧੮੨॥

ਅਤੇ ਤਕੜੇ ਹੌਂਸਲੇ ਵਾਲੇ ਸਨ ॥੨੬॥੧੮੨॥

ਇਕੰ ਬਾਰ ਟਾਰੇ ॥

(ਦੇਵੀ ਨੇ ਦੈਂਤ ਵੀਰਾਂ ਨੂੰ) ਇਕ ਵਾਰ ਤਾਂ ਉਖਾੜ ਸੁਟਿਆ ਸੀ

ਠਮੰ ਠੋਕਿ ਠਾਰੇ ॥

ਅਤੇ ਮਾਰ-ਮਾਰ ਕੇ ਠੰਡਾ ਕਰ ਦਿੱਤਾ ਸੀ।

ਬਲੀ ਮਾਰ ਡਾਰੇ ॥

(ਬੜੇ ਬੜੇ) ਬਲਵਾਨਾਂ ਨੂੰ ਮਾਰ ਦਿੱਤਾ ਸੀ।

ਢਮਕੇ ਢਢਾਰੇ ॥੨੭॥੧੮੩॥

ਢੱਢਾਂ ਦੀ ਢੰਮ ਢੰਮ ਦੀ (ਧੁਨੀ ਲਗਾਤਾਰ ਹੋ ਰਹੀ ਹੈ) ॥੨੭॥੧੮੩॥

ਬਹੇ ਬਾਣਣਿਆਰੇ ॥

ਅਣੀਆਰੇ ਤੀਰ ਚਲਦੇ ਸਨ,

ਕਿਤੈ ਤੀਰ ਤਾਰੇ ॥

(ਉਨ੍ਹਾਂ) ਤੀਰਾਂ ਨੇ ਕਿਤਨੇ (ਯੁੱਧਵੀਰ) (ਯੁੱਧ ਰੂਪੀ ਨਦੀ ਤੋਂ) ਪਾਰ ਕਰ ਦਿੱਤੇ ਸਨ।

ਲਖੇ ਹਾਥ ਬਾਰੇ ॥

ਕਈ ਬਲਵਾਨ ਯੋਧੇ (ਦੇਵੀ ਨੂੰ) ਵੇਖ ਕੇ

ਦਿਵਾਨੇ ਦਿਦਾਰੇ ॥੨੮॥੧੮੪॥

ਸੁੱਧ-ਬੁੱਧ ਭੁਲਾ ਬੈਠੇ ਸਨ ॥੨੮॥੧੮੪॥

ਹਣੇ ਭੂਮਿ ਪਾਰੇ ॥

(ਦੇਵੀ ਨੇ) ਕਈਆਂ (ਦੈਂਤਾਂ) ਨੂੰ ਮਾਰ ਕੇ ਭੂਮੀ ਉਤੇ ਪਾ ਦਿੱਤਾ

ਕਿਤੇ ਸਿੰਘ ਫਾਰੇ ॥

ਅਤੇ ਕਈਆਂ ਨੂੰ ਸ਼ੇਰ ਨੇ ਪਾੜ ਸੁਟਿਆ।

ਕਿਤੇ ਆਪੁ ਬਾਰੇ ॥

ਕਿਤਨੇ ਹੀ ਵਡੇ ਵਡੇ ਹੰਕਾਰੀ ਦੈਂਤਾਂ ਨੂੰ

ਜਿਤੇ ਦੈਤ ਭਾਰੇ ॥੨੯॥੧੮੫॥

(ਦੇਵੀ ਨੇ) ਆਪ ਜਿਤ ਲਿਆ ॥੨੯॥੧੮੫॥

ਤਿਤੇ ਅੰਤ ਹਾਰੇ ॥

ਉਹ ਸਾਰੇ ਅੰਤ ਨੂੰ ਹਾਰ ਗਏ

ਬਡੇਈ ਅੜਿਆਰੇ ॥

ਜਿਹੜੇ ਬਹੁਤ ਅੜੀਅਲ ਸਨ,

ਖਰੇਈ ਬਰਿਆਰੇ ॥

ਖਰੂਦੀ ਅਤੇ ਧਕਾ ਕਰਨ ਵਾਲੇ ਸਨ,

ਕਰੂਰੰ ਕਰਾਰੇ ॥੩੦॥੧੮੬॥

ਕਠੋਰ ਅਤੇ ਜ਼ਾਲਮ ਸਨ ॥੩੦॥੧੮੬॥

ਲਪਕੇ ਲਲਾਹੇ ॥

(ਜਿਨ੍ਹਾਂ ਦੇ) ਮੱਥੇ ਚਮਕਦੇ ਸਨ,

ਅਰੀਲੇ ਅਰਿਆਰੇ ॥

ਅੜੀਅਲ ਅਤੇ ਆਕੜਖਾਨ ਸਨ,

ਹਣੇ ਕਾਲ ਕਾਰੇ ॥

(ਉਨ੍ਹਾਂ) ਕਾਲਿਆਂ (ਦੈਂਤਾਂ) ਨੂੰ ਕਾਲਕਾ ਨੇ ਮਾਰ ਦਿੱਤਾ

ਭਜੇ ਰੋਹ ਵਾਰੇ ॥੩੧॥੧੮੭॥

ਅਤੇ ਬਹੁਤ ਕ੍ਰੋਧ ਕਰਨ ਵਾਲੇ (ਰਣਭੂਮੀ ਵਿਚੋਂ) ਭਜ ਗਏ ॥੩੧॥੧੮੭॥

ਦੋਹਰਾ ॥

ਦੋਹਰਾ:

ਇਹ ਬਿਧਿ ਦੁਸਟ ਪ੍ਰਜਾਰ ਕੈ ਸਸਤ੍ਰ ਅਸਤ੍ਰ ਕਰਿ ਲੀਨ ॥

ਇਸ ਤਰ੍ਹਾਂ ਦੁਸ਼ਟਾਂ ਨੂੰ ਨਸ਼ਟ ਕਰ ਕੇ (ਦੇਵੀ ਨੇ) ਹੱਥ ਵਿਚ ਅਸਤ੍ਰ ਅਤੇ ਸ਼ਸਤ੍ਰ ਫੜ ਲਏ।

ਬਾਣ ਬੂੰਦ ਪ੍ਰਿਥਮੈ ਬਰਖ ਸਿੰਘ ਨਾਦ ਪੁਨਿ ਕੀਨ ॥੩੨॥੧੮੮॥

ਪਹਿਲਾਂ (ਬਰਖਾ ਦੀਆਂ) ਬੂੰਦਾਂ ਵਾਂਗ ਬਾਣਾਂ (ਦੀ ਵਾਛੜ ਲਾਈ) ਅਤੇ ਫਿਰ ਸਿੰਘ-ਨਾਦ ਕੀਤਾ ॥੩੨॥੧੮੮॥

ਰਸਾਵਲ ਛੰਦ ॥

ਰਸਾਵਲ ਛੰਦ:

ਸੁਣਿਯੋ ਸੁੰਭ ਰਾਯੰ ॥

(ਜਦੋਂ) ਸੁੰਭ ਰਾਜੇ ਨੇ (ਇਹ) ਸੁਣਿਆ

ਚੜਿਯੋ ਚਉਪ ਚਾਯੰ ॥

ਤਾਂ ਬੜੇ ਉਤਸਾਹ ਨਾਲ (ਜੰਗ ਕਰਨ ਲਈ) ਚੜ੍ਹ ਪਿਆ।

ਸਜੇ ਸਸਤ੍ਰ ਪਾਣੰ ॥

ਹੱਥਾਂ ਵਿਚ ਸ਼ਸਤ੍ਰ ਸਜਾ ਕੇ

ਚੜੇ ਜੰਗਿ ਜੁਆਣੰ ॥੩੩॥੧੮੯॥

(ਦੈਂਤ) ਸੈਨਿਕ ਯੁੱਧ ਲਈ ਨਿਕਲ ਪਏ ॥੩੩॥੧੮੯॥

ਲਗੈ ਢੋਲ ਢੰਕੇ ॥

ਢੋਲਾਂ ਉਤੇ ਡਗੇ ਵਜਣ ਲਗੇ,

ਕਮਾਣੰ ਕੜੰਕੇ ॥

ਕਮਾਨਾਂ ਕੜਕਣ ਲਗੀਆਂ,

ਭਏ ਨਦ ਨਾਦੰ ॥

ਧੌਂਸਿਆ ਦੇ ਨਾਦ ਹੋਣ ਲਗੇ,

ਧੁਣੰ ਨਿਰਬਿਖਾਦੰ ॥੩੪॥੧੯੦॥

(ਅਤੇ ਉਨ੍ਹਾਂ ਦੀ) ਧੁਨੀ ਲਗਾਤਾਰ ਹੋਣ ਲਗੀ ॥੩੪॥੧੯੦॥

ਚਮਕੀ ਕ੍ਰਿਪਾਣੰ ॥

ਕ੍ਰਿਪਾਨਾਂ ਚਮਕ ਰਹੀਆਂ ਸਨ।

ਹਠੇ ਤੇਜ ਮਾਣੰ ॥

ਹਠੀ ਯੋਧੇ (ਆਪਣੇ) ਤੇਜ ਉਤੇ

ਮਹਾਬੀਰ ਹੁੰਕੇ ॥

ਮਾਣ ਕਰ ਰਹੇ ਸਨ,

ਸੁ ਨੀਸਾਣ ਦ੍ਰੁੰਕੇ ॥੩੫॥੧੯੧॥

ਧੌਂਸਿਆਂ ਦੀ ਗੂੰਜ ਉਠ ਰਹੀ ਸੀ ॥੩੫॥੧੯੧॥

ਚਹੂੰ ਓਰ ਗਰਜੇ ॥

ਚੌਹਾਂ ਪਾਸਿਆਂ ਤੋਂ (ਦੈਂਤ) ਗਰਜ ਰਹੇ ਸਨ,

ਸਬੇ ਦੇਵ ਲਰਜੇ ॥

ਸਾਰੇ ਦੇਵਤੇ ਕੰਬ ਰਹੇ ਸਨ,

ਸਰੰ ਧਾਰ ਬਰਖੇ ॥

ਬਾਣਾਂ ਦੀ ਬਰਖਾ ਹੋ ਰਹੀ ਸੀ,

ਮਈਯਾ ਪਾਣ ਪਰਖੇ ॥੩੬॥੧੯੨॥

ਮਾਤਾ ਦੁਰਗਾ ਦੇ ਹੱਥਾਂ (ਦਾ ਮਜ਼ਾ ਦੈਂਤ) ਚਖ ਰਹੇ ਸਨ ॥੩੬॥੧੯੨॥

ਚੌਪਈ ॥

ਚੌਪਈ:

ਜੇ ਲਏ ਸਸਤ੍ਰ ਸਾਮੁਹੇ ਧਏ ॥

ਜਿਹੜੇ (ਦੈਂਤ) ਸ਼ਸਤ੍ਰ ਲੈ ਕੇ (ਦੁਰਗਾ ਦੇ) ਸਾਹਮਣੇ ਆਏ,

ਤਿਤੇ ਨਿਧਨ ਕਹੁੰ ਪ੍ਰਾਪਤਿ ਭਏ ॥

ਉਨ੍ਹਾਂ (ਸਾਰਿਆਂ ਦੀ) ਮ੍ਰਿਤੂ ਹੋ ਗਈ।

ਝਮਕਤ ਭਈ ਅਸਨ ਕੀ ਧਾਰਾ ॥

ਕ੍ਰਿਪਾਨਾਂ ('ਅਸਨ') ਦੀ ਧਾਰ ਚਮਕਾਂ ਮਾਰ ਰਹੀ ਸੀ।

ਭਭਕੇ ਰੁੰਡ ਮੁੰਡ ਬਿਕਰਾਰਾ ॥੩੭॥੧੯੩॥

ਸਿਰ ਅਤੇ ਧੜ ਭਿਆਨਕ ਢੰਗ ਨਾਲ ਭਬਕ ਰਹੇ ਸਨ ॥੩੭॥੧੯੩॥


Flag Counter