ਪਹਿਲਾਂ 'ਧਰਾ' ਸ਼ਬਦ ਨੂੰ ਕਹੋ।
ਉਸ ਤੋਂ ਬਾਦ 'ਇੰਦ੍ਰ' (ਬ੍ਰਿਛ) ਸ਼ਬਦ ਜੋੜੋ।
ਫਿਰ 'ਪ੍ਰਿਸਠਨਿ' ਸ਼ਬਦ ਉਚਾਰੋ।
(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ ॥੭੦੬॥
'ਧਰਾ' ਸ਼ਬਦ ਨੂੰ ਪਹਿਲਾਂ ਉਚਾਰੋ।
'ਪਾਲਕ' ਸ਼ਬਦ ਨੂੰ ਅੰਤ ਵਿਚ ਵਿਚਾਰੋ।
ਇਸ ਪਿਛੋ 'ਪ੍ਰਿਸਠਨਿ' ਪਦ ਦਾ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੭੦੭॥
'ਤਰੁਜ' (ਬ੍ਰਿਛ ਤੋਂ ਪੈਦਾ ਹੋਇਆ ਕਾਠ) ਸ਼ਬਦ ਨੂੰ ਪਹਿਲਾਂ ਕਹੋ।
ਉਸ ਦੇ ਅੰਤ ਉਤੇ 'ਨਾਥ' ਸ਼ਬਦ ਰਖੋ।
ਫਿਰ 'ਪ੍ਰਿਸਠਨਿ' ਸ਼ਬਦ ਕਹੋ।
(ਇਸ ਨੂੰ) ਤੁਪਕ ਦਾ ਨਾਮ ਸਮਝ ਲਵੋ ॥੭੦੮॥
'ਦ੍ਰੁਮਜ' ਸ਼ਬਦ ਨੂੰ ਪਹਿਲਾਂ ਰਖੋ।
ਫਿਰ 'ਨਾਇਕ' ਪਦ ਸ਼ਾਮਲ ਕਰੋ।
ਅਖੀਰ ਉਤੇ 'ਪ੍ਰਿਸਠਨਿ' ਸ਼ਬਦ ਕਥਨ ਕਰੋ।
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੦੯॥
ਪਹਿਲਾਂ 'ਫਲ' ਪਦ ਦਾ ਉਚਾਰਨ ਕਰੋ।
ਉਸ ਪਿਛੋਂ 'ਨਾਇਕ' ਪਦ ਜੋੜੋ।
ਫਿਰ ਤੁਸੀਂ 'ਪ੍ਰਿਸਠਨਿ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਸਭ ਲੋਗ ਤੁਪਕ ਦੇ ਨਾਮ ਸਮਝੋ ॥੭੧੦॥
ਪਹਿਲਾਂ 'ਤਰੁਜ' (ਬ੍ਰਿਛ ਤੋਂ ਜਨਮਿਆ ਕਾਠ) ਨੂੰ ਉਚਾਰੋ।
ਫਿਰ 'ਰਾਜ' ਸ਼ਬਦ ਨੂੰ ਜੋੜੋ।
ਇਸ ਪਿਛੋਂ 'ਪ੍ਰਿਸਠਨਿ' ਸ਼ਬਦ ਨੂੰ ਰਖੋ।
(ਇਸ ਦਾ) ਮਨ ਵਿਚ ਤੁਫੰਗ (ਤੁਪਕ) ਨਾਮ ਜਾਣ ਲਵੋ ॥੭੧੧॥
ਪਹਿਲਾਂ 'ਧਰਨੀਜਾ' (ਧਰਤੀ ਤੋਂ ਪੈਦਾ ਹੋਇਆ ਬ੍ਰਿਛ) ਪਦ ਆਰੰਭ ਵਿਚ ਕਹੋ।
ਉਸ ਪਿਛੋਂ 'ਰਾਟ' ਸ਼ਬਦ ਜੋੜੋ।
ਅੰਤ ਉਤੇ 'ਪ੍ਰਿਸਠਨਿ' ਪਦ ਨੂੰ ਰਖੋ।
(ਇਹ) ਤੁਪਕ ਦਾ ਨਾਮ ਹੈ, ਸਾਰੇ ਲੋਗ ਕੋਈ ਸੰਸਾ ਨਾ ਕਰੋ ॥੭੧੨॥
ਪਹਿਲਾਂ 'ਬ੍ਰਿਛਜ' ਸ਼ਬਦ ਦਾ ਵਰਣਨ ਕਰੋ।
ਉਸ ਪਿਛੋਂ ਰਾਜਾ ਪਦ ਜੋੜੋ।
ਅੰਤ ਉਤੇ 'ਪ੍ਰਿਸਠਨਿ' ਸ਼ਬਦ ਦਾ ਉਚਾਰਨ ਕਰੋ।
(ਇਸ ਨੂੰ) ਸਾਰੇ ਤੁਪਕ ਦਾ ਨਾਮ ਸਮਝੋ ॥੭੧੩॥
ਪਹਿਲਾਂ 'ਤਰੁ ਰੁਹ ਅਨੁਜ' ਪਦ ਰਖੋ।
ਫਿਰ 'ਨਾਇਕ' ਸ਼ਬਦ ਦਾ ਕਥਨ ਕਰੋ।
'ਪ੍ਰਿਸਠਨਿ' ਸ਼ਬਦ ਅੰਤ ਉਤੇ ਰਖੋ।
(ਇਹ) ਤੁਪਕ ਦਾ ਨਵਾਂ ਨਾਮ ਹੋ ਜਾਏਗਾ ॥੭੧੪॥
ਦੋਹਰਾ:
ਪਹਿਲਾਂ 'ਤਰੁ ਰੁਹ ਪ੍ਰਿਸਠਨਿ' (ਸ਼ਬਦਾਂ) ਨੂੰ ਮੂੰਹ ਤੋਂ ਉਚਾਰਨ ਕਰੋ।
(ਇਹ) ਨਾਮ ਤੁਪਕ ਦਾ ਹੁੰਦਾ ਹੈ। ਇਸ ਨੂੰ ਚਤਰੋ! ਨਿਸਚੈ ਕਰ ਲਵੋ ॥੭੧੫॥
ਹੇ ਕਵੀਓ! ਪਹਿਲਾਂ ਮੂੰਹੋਂ 'ਕੁੰਦਣੀ' ਸ਼ਬਦ ਦਾ ਉਚਾਰਨ ਕਰੋ।
(ਇਹ) ਤੁਪਕ ਦਾ ਨਾਮ ਹੈ। ਸਾਰੇ ਸਿਆਣੇ ਵਿਚਾਰ ਕਰ ਲਵੋ ॥੭੧੬॥
ਅੜਿਲ:
ਪਹਿਲਾਂ 'ਕਾਸਟ ਕੁੰਦਨੀ' ਸ਼ਬਦ ਦਾ ਉਚਾਰਨ ਕਰੋ।
(ਇਸ ਨੂੰ) ਤੁਪਕ ਦਾ ਨਾਮ ਸਮਝ ਕੇ ਚਿਤ ਵਿਚ ਰਖੋ।
ਮੂੰਹ ਤੋਂ 'ਬ੍ਰਿਛਜ ਬਾਸਨੀ' ਸ਼ਬਦ ਉਚਾਰੋ।
(ਇਹ) ਨਾਮ ਤੁਪਕ ਦਾ ਹੈ, ਹਿਰਦੇ ਵਿਚ ਵਸਾ ਲਵੋ ॥੭੧੭॥
ਪਹਿਲਾਂ 'ਧਰਏਸ' ਅਤੇ ਅੰਤ ਉਤੇ 'ਰਜਾ' ਨੂੰ ਬਖਾਨ ਕਰੋ।
ਫਿਰ ਇਸ ਪਿਛੋਂ 'ਕੁੰਦਨੀ' ਸ਼ਬਦ ਜੋੜੋ।