(ਇਸ ਨੂੰ) ਸਾਰੇ ਗਿਆਨੀ ਲੋਗ ਤੁਪਕ ਦਾ ਨਾਮ ਕਰਕੇ ਸਮਝ ਲੈਣ ॥੮੭੮॥
ਚੌਪਈ:
ਪਹਿਲਾਂ 'ਸੁਰ ਅਰਨਿਨਿ' (ਮੁਰ ਦੈਂਤ ਦੇ ਵੈਰੀ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਸ਼ਬਦ ਕਹੋ।
(ਫਿਰ) 'ਜਾ ਚਰ ਨਾਇਕ' ਪਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਨੂੰ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ ॥੮੭੯॥
ਪਹਿਲਾਂ 'ਨਰਕਾਂਤਕਨਿਨਿ' (ਨਰਕਾਸੁਰ ਦਾ ਅੰਤ ਕਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਬਖਾਨ ਕਰੋ।
(ਫਿਰ) 'ਜਾ ਚਰ ਪਤਿ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਕਹੋ ॥੮੮੦॥
ਪਹਿਲਾਂ 'ਨਰਕ ਹਾਰਨਿਨਿ' (ਨਰਕਾਸੁਰ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਪਦ ਕਹੋ।
(ਫਿਰ) 'ਜਾ ਚਰ ਨਾਇਕ' ਸ਼ਬਦ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਬਖਾਨ ਕਰੋ।
ਇਸ ਨੂੰ ਸਭ ਤੁਪਕ ਦਾ ਨਾਮ ਸਮਝੋ ॥੮੮੧॥
ਪਹਿਲਾਂ 'ਸਤ੍ਰੁ ਘਾਇਨਨਿ' (ਵੈਰੀਆਂ ਨੂੰ ਮਾਰਨ ਵਾਲੇ ਕ੍ਰਿਸ਼ਨ ਦੀ ਪਤਨੀ ਜਮਨਾ ਵਾਲੀ ਧਰਤੀ) ਨੂੰ ਕਥਨ ਕਰੋ।
(ਫਿਰ) 'ਜਾ ਚਰ ਨਾਇਕ' ਪਦ ਨੂੰ ਜੋੜੋ।
ਮਗਰੋਂ 'ਸਤ੍ਰੁ' ਸ਼ਬਦ ਦਾ ਕਥਨ ਕਰੋ।
(ਇਸ ਨੂੰ) ਸਭ ਤੁਪਕ ਦਾ ਨਾਮ ਕਰ ਕੇ ਪਛਾਣੋ ॥੮੮੨॥
ਅੜਿਲ:
ਪਹਿਲਾ 'ਮੁਰ ਮਰਦਨਿਨਿ' (ਮੁਰ ਰਾਖਸ਼ ਨੂੰ ਮਾਰਨ ਵਾਲੇ ਸ੍ਰੀ ਕ੍ਰਿਸ਼ਨ ਦੀ ਪਤਨੀ ਜਮਨਾ ਨਦੀ ਵਾਲੀ ਧਰਤੀ) ਸ਼ਬਦ ਦਾ ਉਚਾਰਨ ਕਰੋ।
ਫਿਰ 'ਜਾ ਚਰ ਨਾਇਕ' ਪਦ ਜੋੜੋ।
ਉਸ ਤੋਂ ਬਾਦ 'ਸਤ੍ਰੁ' ਸ਼ਬਦ ਨੂੰ ਅੰਤ ਉਤੇ ਕਥਨ ਕਰੋ।
(ਇਸ ਨੂੰ) ਸਾਰੇ ਚਤੁਰ ਤੁਪਕ ਦਾ ਨਾਮ ਸਮਝ ਲੈਣ ॥੮੮੩॥
ਚੌਪਈ: