ਸ਼੍ਰੀ ਦਸਮ ਗ੍ਰੰਥ

ਅੰਗ - 1166


ਸੁਨਹੁ ਸ੍ਰਵਨ ਧਰਿ ਕਥਾ ਪ੍ਯਾਰੇ ॥੬॥

ਹੇ ਪਿਆਰੇ (ਰਾਜਨ!) (ਉਹ) ਕਥਾ ਕੰਨ ਦੇ ਕੇ ਸੁਣੋ ॥੬॥

ਪਤਿ ਦੇਖਤ ਕਹਿਯੋ ਭੋਗ ਕਮੈ ਹੌ ॥

ਪਤੀ ਦੇ ਵੇਖਦੇ ਹੋਇਆਂ (ਕਿਸੇ ਹੋਰ ਨਾਲ) ਭੋਗ ਕੀਤਾ ਜਾਏ

ਬ੍ਰਹਮ ਭੋਜ ਤਾ ਤੇ ਕਰਵੈ ਹੌ ॥

ਅਤੇ ਫਿਰ ਉਸ ਤੋਂ ਬ੍ਰਹਮ ਭੋਜ ਕਰਵਾਇਆ ਜਾਏ।

ਜੀਯੋ ਮਤੀ ਤਬਹੂੰ ਤੁਮ ਜਨਿਯਹੁ ॥

(ਮੈਂ) ਤੈਨੂੰ ਤਦ ਹੀ ਜੀਯੋ ਮਤੀ ਸਮਝਾਂਗੀ

ਮੋਰੀ ਸਾਚ ਕਹੀ ਤਬ ਮਨਿਯਹੁ ॥੭॥

ਜਦ ਮੇਰੀ ਕਹੀ ਗੱਲ ਸਚ ਕਰ ਵਿਖਾਵੇਂਗੀ ॥੭॥

ਯੌ ਕਹਿ ਬਚਨਨ ਬਹੁਰਿ ਉਚਾਰਾ ॥

ਇਹ ਗੱਲ ਕਹਿ ਕੇ ਫਿਰ ਦਸਣ ਲਗੀ।

ਪਤਿ ਗਯੋ ਜਬ ਹੀ ਅਨਤ ਨਿਹਾਰਾ ॥

ਜਦੋਂ ਹੀ ਪਤੀ ਨੂੰ ਹੋਰ ਪਾਸੇ ਜਾਂਦਿਆਂ ਵੇਖਿਆ।

ਤਬ ਬਾਢੀ ਤਿਹ ਬੋਲਿ ਪਠਾਯੋ ॥

ਤਦ ਤਰਖਾਣ ਨੂੰ ਬੁਲਾ ਲਿਆ

ਕਾਮ ਭੋਗ ਤਿਹ ਸੰਗ ਕਮਾਯੋ ॥੮॥

ਅਤੇ ਉਸ ਨਾਲ ਕਾਮ-ਭੋਗ ਕੀਤਾ ॥੮॥

ਜਾਟਿਨਿ ਭੋਗ ਜਬੈ ਜੜ ਆਯੋ ॥

ਜਾਟਣੀ ਨਾਲ ਭੋਗ ਕਰ ਕੇ ਜਦੋਂ ਮੂਰਖ (ਪਰਤ ਕੇ) ਆਇਆ,

ਆਨ ਰਮਤ ਲਖਿ ਤ੍ਰਿਯਹਿ ਰਿਸਾਯੋ ॥

ਤਾਂ ਇਸਤਰੀ ਨੂੰ ਦੂਜੇ ਨਾਲ ਰਮਣ ਕਰਦਿਆਂ ਵੇਖ ਕੇ ਬਹੁਤ ਕ੍ਰੋਧਿਤ ਹੋਇਆ।

ਕਾਢਿ ਕ੍ਰਿਪਾਨ ਮਹਾ ਪਸੁ ਧਯੋ ॥

ਕ੍ਰਿਪਾਨ ਕਢ ਕੇ ਮਹਾ ਮੂਰਖ (ਉਸ ਵਲ) ਵਧਿਆ।

ਕਰ ਤੇ ਪਕਰਿ ਸਹਚਰੀ ਲਯੋ ॥੯॥

ਪਰ ਦਾਸੀ ਨੇ ਹੱਥ ਨਾਲ ਪਕੜ ਲਿਆ ॥੯॥

ਜਾਰ ਏਕ ਉਠਿ ਲਾਤ ਪ੍ਰਹਾਰੀ ॥

(ਇਤਨੇ ਤਕ) ਯਾਰ ਨੇ ਉਠ ਕੇ ਇਕ ਲਤ ਮਾਰੀ

ਗਿਰਤ ਭਯੋ ਪਸੁ ਪ੍ਰਿਥੀ ਮੰਝਾਰੀ ॥

ਅਤੇ (ਉਹ) ਪਸ਼ੂ ਧਰਤੀ ਉਤੇ ਡਿਗ ਪਿਆ।

ਦੇਹਿ ਛੀਨ ਤੈ ਉਠਿ ਨ ਸਕਤ ਭਯੋ ॥

ਉਸ ਦੀ ਦੇਹ ਨਿਰਬਲ ਸੀ, (ਇਸ ਲਈ) ਉਠ ਨਾ ਸਕਿਆ।

ਜਾਰ ਪਤਰਿ ਭਾਜਿ ਜਾਤ ਭਯੋ ॥੧੦॥

ਯਾਰ ਪਤਲਾ ਸੀ, ਉਹ ਭਜ ਗਿਆ ॥੧੦॥

ਉਠਤ ਭਯੋ ਮੂਰਖ ਬਹੁ ਕਾਲਾ ॥

(ਉਹ) ਮੂਰਖ ਬਹੁਤ ਦੇਰ ਬਾਦ ਉਠ ਖੜੋਤਾ

ਪਾਇਨ ਆਇ ਲਗੀ ਤਬ ਬਾਲਾ ॥

ਅਤੇ ਉਹ ਇਸਤਰੀ ਉਸ ਦੇ ਪੈਰੀਂ ਆ ਪਈ।

ਜੌ ਪਿਯ ਮੁਰ ਅਪਰਾਧ ਬਿਚਾਰੋ ॥

(ਕਹਿਣ ਲਗੀ) ਹੇ ਪਿਆਰੇ! ਜੇ ਮੇਰਾ ਕੋਈ ਕਸੂਰ ਸਮਝੋ

ਕਾਢਿ ਕ੍ਰਿਪਾਨ ਮਾਰ ਹੀ ਡਾਰੋ ॥੧੧॥

ਤਾਂ ਕ੍ਰਿਪਾਨ ਕਢ ਕੇ ਮਾਰ ਹੀ ਦਿਓ ॥੧੧॥

ਜਿਨ ਨਿਰਭੈ ਤੁਹਿ ਲਾਤ ਪ੍ਰਹਾਰੀ ॥

ਜਿਸ ਵਿਅਕਤੀ ਨੇ ਨਿਰਭੈ ਹੋ ਕੇ ਤੁਹਾਨੂੰ ਲਤ ਮਾਰੀ ਹੈ,

ਵਹਿ ਆਗੈ ਮੈ ਕਵਨ ਬਿਚਾਰੀ ॥

ਉਸ ਅਗੇ ਮੈਂ ਵਿਚਾਰੀ ਕੀ ਹਾਂ।

ਤੁਮ ਭੂਅ ਗਿਰੇ ਜਵਨ ਕੇ ਮਾਰੇ ॥

ਜਿਸ (ਦੇ ਲਤ) ਮਾਰਨ ਤੇ ਤੁਸੀਂ ਧਰਤੀ ਉਤੇ

ਖਾਇ ਲੋਟਨੀ ਕਛੁ ਨ ਸੰਭਾਰੇ ॥੧੨॥

ਭਵਾਟਣੀ ਖਾ ਕੇ ਡਿਗ ਪਏ ਅਤੇ ਕੁਝ ਵੀ ਸੰਭਲ ਨਹੀਂ ਸਕੇ ॥੧੨॥

ਦੋਹਰਾ ॥

ਦੋਹਰਾ:

ਜੋ ਨਰ ਤੁਮ ਤੇ ਨ ਡਰਾ ਲਾਤਨ ਕਿਯਾ ਪ੍ਰਹਾਰ ॥

ਜਿਹੜਾ ਵਿਅਕਤੀ ਤੁਹਾਡੇ ਕੋਲੋਂ ਨਾ ਡਰਿਆ ਅਤੇ ਲਤਾਂ ਨਾਲ ਪ੍ਰਹਾਰ ਕੀਤਾ।

ਤਾ ਕੇ ਆਗੇ ਹੇਰੁ ਮੈ ਕਹਾ ਬਿਚਾਰੀ ਨਾਰਿ ॥੧੩॥

ਉਸ ਅਗੇ ਵੇਖੋ ਮੈਂ ਵਿਚਾਰੀ ਇਸਤਰੀ ਕੀ ਹਾਂ ॥੧੩॥

ਚੌਪਈ ॥

ਚੌਪਈ:

ਜਬ ਮੇਰੋ ਤਿਨ ਰੂਪ ਨਿਹਾਰਾ ॥

ਜਦ ਉਸ ਨੇ ਮੇਰਾ ਰੂਪ ਵੇਖਿਆ

ਸਰ ਅਨੰਗ ਤਬ ਹੀ ਤਿਹ ਮਾਰਾ ॥

ਤਦ ਹੀ ਕਾਮ ਦੇਵ ਨੇ ਉਸ ਨੂੰ ਤੀਰ ਮਾਰਿਆ।

ਜੋਰਾਵਰੀ ਮੋਹਿ ਗਹਿ ਲੀਨਾ ॥

ਉਸ ਨੇ ਮੈਨੂੰ ਜ਼ਬਰਦਸਤੀ ਪਕੜ ਲਿਆ

ਬਲ ਸੌ ਦਾਬਿ ਰਾਨ ਤਰ ਦੀਨਾ ॥੧੪॥

ਅਤੇ ਬਲ ਪੂਰਵਕ ਪਟਾਂ ('ਰਾਨ') ਹੇਠਾਂ ਦਬ ਲਿਆ ॥੧੪॥

ਮੋਰ ਧਰਮ ਪ੍ਰਭੁ ਆਪ ਬਚਾਯੋ ॥

ਮੇਰਾ ਧਰਮ ਤਾਂ ਪ੍ਰਭੂ ਨੇ ਆਪ ਬਚਾ ਲਿਆ

ਜਾ ਤੇ ਦਰਸੁ ਤਿਹਾਰੋ ਪਯੋ ॥

ਜਿਸ ਕਰ ਕੇ ਤੁਹਾਡਾ ਦੀਦਾਰ ਪ੍ਰਾਪਤ ਕਰ ਲਿਆ (ਅਰਥਾਤ ਤੁਸੀਂ ਵਕਤ ਸਿਰ ਪਹੁੰਚ ਗਏ)।

ਜੌ ਤੂੰ ਅਬ ਇਹ ਠੌਰ ਨ ਆਤੋ ॥

ਜੇ ਤੁਸੀਂ ਇਸ ਸਮੇਂ ਇਥੇ ਨਾ ਆਉਂਦੇ

ਜੋਰਾਵਰੀ ਜਾਰ ਭਜਿ ਜਾਤੋ ॥੧੫॥

ਤਾਂ ਯਾਰ ਜ਼ਬਰਦਸਤੀ ਭੋਗ ਕਰ ਜਾਂਦਾ ॥੧੫॥

ਅਬ ਮੁਰਿ ਏਕ ਪਰੀਛਾ ਲੀਜੈ ॥

ਹੁਣ ਤੁਸੀਂ ਮੇਰੀ ਇਕ ਪਰੀਖਿਆ ਲਵੋ

ਜਾ ਤੇ ਦੂਰਿ ਚਿਤ ਭ੍ਰਮੁ ਕੀਜੈ ॥

ਜਿਸ ਨਾਲ (ਤੁਸੀਂ ਆਪਣੇ) ਚਿਤ ਦਾ ਭਰਮ ਦੂਰ ਕਰ ਦਿਓ।

ਮੂਤ੍ਰ ਜਰਤ ਜੌ ਦਿਯਾ ਨਿਹਾਰੋ ॥

(ਜੇ ਮੇਰੇ) ਪਿਸ਼ਾਬ ਨਾਲ ਦੀਵਾ ਜਲਦਾ ਹੋਇਆ ਵੇਖੋ,

ਤਬ ਹਸਿ ਹਸਿ ਮੁਹਿ ਸਾਥ ਬਿਹਾਰੋ ॥੧੬॥

ਤਾਂ ਹੱਸ ਹੱਸ ਕੇ ਮੇਰੇ ਨਾਲ ਰਮਣ ਕਰੋ ॥੧੬॥

ਪਾਤ੍ਰ ਏਕ ਤਟ ਮੂਤ੍ਰਿਯੋ ਜਾਈ ॥

ਉਹ ਇਕ ਬਰਤਨ ਕੋਲ ਪਿਸ਼ਾਬ ਕਰਨ ਲਈ ਗਈ

ਜਾ ਮੈ ਰਾਖ ਤੇਲ ਕੋ ਆਈ ॥

ਜਿਸ ਵਿਚ ਉਹ ਤੇਲ ਪਾ ਕੇ ਆ ਗਈ।

ਪਿਯ ਮੁਰ ਚਿਤ ਤੋ ਸੌ ਅਤਿ ਡਰਾ ॥

(ਫਿਰ ਪਤੀ ਨੂੰ ਕਹਿਣ ਲਗੀ) ਹੇ ਪ੍ਰਿਯ! ਮੇਰਾ ਚਿਤ ਤੁਹਾਡੇ ਤੋਂ ਬਹੁਤ ਅਧਿਕ ਡਰ ਗਿਆ ਹੈ,

ਤਾ ਤੇ ਲਘੁ ਅਤਿ ਹੀ ਮੈ ਕਰਾ ॥੧੭॥

ਇਸ ਲਈ ਮੈਂ ਬਹੁਤ ਅਧਿਕ ਪਿਸ਼ਾਬ ('ਲਘੁ') ਕਰ ਦਿੱਤਾ ਹੈ ॥੧੭॥

ਲਘ ਕੋ ਕਰੈ ਪਾਤ੍ਰ ਸਭ ਭਰਾ ॥

ਪਿਸ਼ਾਬ ਦੇ ਕਰਨ ਨਾਲ ਸਾਰਾ ਬਰਤਨ ਭਰ ਗਿਆ

ਬਾਕੀ ਬਚਤ ਮੂਤ੍ਰ ਭੂਅ ਪਰਾ ॥

ਅਤੇ ਬਾਕੀ ਬਚਿਆ ਪਿਸ਼ਾਬ ਧਰਤੀ ਉਤੇ ਵਗ ਗਿਆ ਹੈ।

ਤੁਮਰੋ ਤ੍ਰਾਸ ਅਧਿਕ ਬਲਵਾਨਾ ॥

ਤੁਹਾਡਾ ਡਰ ਇਤਨਾ ਬਲਵਾਨ ਹੈ