ਸ਼੍ਰੀ ਦਸਮ ਗ੍ਰੰਥ

ਅੰਗ - 1318


ਜਿਸ ਹਾਥਨ ਲੈ ਪੜੇ ਪ੍ਯਾਰੀ ॥੧੭॥

ਜਿਸ ਨੂੰ ਪਿਆਰੀ ਹੱਥਾਂ ਵਿਚ ਲੈ ਕੇ ਪੜ੍ਹੇ ॥੧੭॥

ਤੈ ਜਿਹ ਹਾਥ ਨਾਭਿ ਕਹ ਲਾਯੋ ॥

(ਪੱਤਰ ਵਿਚ ਲਿਖ ਦਿੱਤਾ ਕਿ) ਤੂੰ ਜਿਸ ਦੀ ਨਾਭੀ ਨੂੰ ਹੱਥ ਲਗਾਇਆ ਸੀ

ਔਰ ਦੁਹੂੰ ਪਦ ਹਾਥ ਛੁਹਾਯੋ ॥

ਅਤੇ ਦੋਹਾਂ ਪੈਰਾਂ ਨਾਲ ਹੱਥ ਛੋਹਾਇਆ ਸੀ।

ਤੇ ਜਨ ਆਜੁ ਨਗਰ ਮਹਿ ਆਏ ॥

ਉਹ ਵਿਅਕਤੀ ਅਜ ਨਗਰ ਵਿਚ ਆਇਆ ਹੈ

ਤੁਮ ਸੌ ਚਾਹਤ ਨੈਨ ਮਿਲਾਏ ॥੧੮॥

ਅਤੇ ਤੇਰੇ ਨਾਲ ਨੈਣ ਮਿਲਾਣਾ ਚਾਹੁੰਦਾ ਹੈ ॥੧੮॥

ਰਾਜ ਸੁਤਾ ਪਤਿਯਾ ਜਬ ਚੀਨੀ ॥

ਜਦ ਰਾਜ ਕੁਮਾਰੀ ਨੇ ਚਿੱਠੀ ਵੇਖੀ,

ਛੋਰਿ ਲਈ ਕਰ ਕਿਸੂ ਨ ਦੀਨੀ ॥

(ਤਾਂ ਹਾਰ ਨਾਲੋਂ) ਖੋਲ੍ਹ ਲਈ ਅਤੇ ਕਿਸੇ ਦੇ ਹੱਥ ਵਿਚ ਨਾ ਦਿੱਤੀ।

ਬਹੁ ਧਨ ਦੈ ਮਾਲਿਨੀ ਬੁਲਾਈ ॥

(ਉਸ ਨੇ) ਬਹੁਤ ਧਨ ਦੇ ਕੇ ਮਾਲਣ ਨੂੰ ਬੁਲਾਇਆ

ਲਿਖਿ ਪਤ੍ਰੀ ਫਿਰਿ ਤਿਨੈ ਪਠਾਈ ॥੧੯॥

ਅਤੇ ਫਿਰ (ਆਪ) ਪੱਤਰ ਲਿਖ ਕੇ ਉਸ ਨੂੰ ਭੇਜਿਆ ॥੧੯॥

ਸਿਵ ਕੌ ਦਿਪਤ ਦੇਹਰੋ ਜਹਾ ॥

(ਪੱਤਰ ਵਿਚ ਸੰਕੇਤ ਕੀਤਾ) ਜਿਥੇ ਸ਼ਿਵ ਦਾ ਮੰਦਿਰ ਸੁਸ਼ੋਭਿਤ ਹੈ,

ਮੈ ਐਹੋ ਆਧੀ ਨਿਸਿ ਤਹਾ ॥

ਮੈਂ ਉਥੇ ਅੱਧੀ ਰਾਤ ਨੂੰ ਆਵਾਂਗੀ।

ਕੁਅਰ ਤਹਾ ਤੁਮਹੂੰ ਚਲਿ ਐਯਹੁ ॥

ਹੇ ਕੁੰਵਰ! ਤੂੰ ਉਥੇ ਚਲ ਕੇ ਆ ਜਾਈਂ

ਮਨ ਭਾਵਤ ਕੋ ਭੋਗ ਕਮੈਯਹੁ ॥੨੦॥

ਅਤੇ ਮੇਰੇ ਨਾਲ ਮਨ ਭਾਉਂਦਾ ਰਮਣ ਕਰੀਂ ॥੨੦॥

ਕੁਅਰ ਨਿਸਾ ਆਧੀ ਤਹ ਜਾਈ ॥

ਕੁਮਾਰ ਅੱਧੀ ਰਾਤ ਵੇਲੇ ਉਥੇ ਪਹੁੰਚਿਆ।

ਰਾਜ ਸੁਤਾ ਆਗੇ ਤਹ ਆਈ ॥

ਉਥੇ ਰਾਜ ਕੁਮਾਰੀ ਪਹਿਲਾਂ ਹੀ ਆ ਗਈ।

ਕਾਮ ਭੋਗ ਕੀ ਜੇਤਿਕ ਪ੍ਯਾਸਾ ॥

(ਉਨ੍ਹਾਂ ਵਿਚ) ਕਾਮ ਭੋਗ ਦੀ ਜਿਤਨੀ ਪਿਆਸ ਸੀ,

ਪੂਰਨਿ ਭਈ ਦੁਹੂੰ ਕੀ ਆਸਾ ॥੨੧॥

(ਮਿਲਣ ਤੇ) ਦੋਹਾਂ ਨੇ ਬੁਝਾ ਲਈ (ਅਰਥਾਤ ਇੱਛਾ ਪੂਰੀ ਹੋ ਗਈ) ॥੨੧॥

ਮਾਲਿਨਿ ਕੀ ਦੁਹਿਤਾ ਕਹਿ ਬਾਮਾ ॥

(ਉਸ ਨੂੰ) ਮਾਲਣ ਦੀ ਧੀ ਕਹਿ ਕੇ

ਰਾਜ ਕੁਅਰ ਕਹ ਲ੍ਯਾਈ ਧਾਮਾ ॥

ਰਾਜ ਕੁਮਾਰੀ ਰਾਜ ਕੁਮਾਰ ਨੂੰ ਆਪਣੇ ਘਰ ਲੈ ਆਈ।

ਰਾਤਿ ਦਿਵਸ ਦੋਊ ਕਰਤ ਬਿਲਾਸਾ ॥

ਰਾਜੇ ਦਾ ਡਰ ਭੁਲਾ ਕੇ

ਭੂਪਤਿ ਕੀ ਤਜਿ ਕਰਿ ਕਰਿ ਤ੍ਰਾਸਾ ॥੨੨॥

ਰਾਤ ਦਿਨ ਦੋਵੇਂ ਬਿਲਾਸ ਕਰਦੇ ਸਨ ॥੨੨॥

ਕਿਤਕ ਦਿਨਨ ਤਾ ਕੋ ਪਤਿ ਆਯੋ ॥

ਕਈ ਦਿਨਾਂ ਬਾਦ ਉਸ ਦਾ ਪਤੀ ਆ ਗਿਆ।

ਅਤਿ ਕੁਰੂਪ ਨਹਿ ਜਾਤ ਬਤਾਯੋ ॥

ਉਹ ਬਹੁਤ ਕੁਰੂਪ ਸੀ, (ਜਿਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ।

ਸੂਕਰ ਕੇ ਸੇ ਦਾਤਿ ਬਿਰਾਜੈ ॥

ਸੂਰ ਵਰਗੇ (ਉਸ ਦੇ) ਦੰਦ ਲਗਦੇ ਸਨ

ਨਿਰਖਤ ਕਰੀ ਰਦਨ ਦ੍ਵੈ ਭਾਜੈ ॥੨੩॥

ਜਿਨ੍ਹਾਂ ਨੂੰ ਵੇਖ ਕੇ ਹਾਥੀ ਦੇ ਦੋਵੇਂ ਦੰਦ ਭਜ ਜਾਂਦੇ ਸਨ (ਭਾਵ-ਤੁੱਛ ਲਗਦੇ ਸਨ) ॥੨੩॥

ਰਾਜ ਕੁਅਰ ਤ੍ਰਿਯ ਭੇਸ ਸੁ ਧਾਰੇ ॥

ਰਾਜ ਕੁਮਾਰ ਨੇ ਇਸਤਰੀ ਦਾ ਭੇਸ ਧਾਰਨ ਕੀਤਾ ਹੋਇਆ ਸੀ।

ਆਵਤ ਭਯੋ ਤਿਹ ਨਿਕਟ ਸਵਾਰੇ ॥

(ਰਾਜ ਕੁਮਾਰੀ ਦਾ ਪਤੀ) ਸਵੇਰੇ ('ਸਵਾਰੇ') ਉਸ ਕੋਲ ਆ ਗਿਆ।

ਰਾਜ ਸੁਤਾ ਪਹਿ ਨਿਰਖਿ ਲੁਭਾਯੋ ॥

ਉਸ ਰਾਜ ਕੁਮਾਰੀ (ਇਸਤਰੀ ਬਣਿਆ ਰਾਜ ਕੁਮਾਰ) ਨੂੰ ਵੇਖ ਕੇ ਲੁਭਾਇਮਾਨ ਹੋ ਗਿਆ।

ਭੋਗ ਕਰਨ ਹਿਤ ਹਾਥ ਚਲਾਯੋ ॥੨੪॥

(ਉਸ ਨਾਲ) ਸੰਯੋਗ ਕਰਨ ਲਈ ਹੱਥ ਵਧਾਇਆ ॥੨੪॥

ਰਾਜ ਕੁਅਰ ਤਬ ਛੁਰੀ ਸੰਭਾਰੀ ॥

ਰਾਜ ਕੁਮਾਰ ਨੇ ਤਦ ਛੁਰੀ ਸੰਭਾਲੀ

ਨਾਕ ਕਾਟਿ ਨ੍ਰਿਪ ਸੁਤ ਕੀ ਡਾਰੀ ॥

ਅਤੇ ਰਾਜੇ ਦੇ ਪੁੱਤਰ ਦਾ ਨੱਕ ਕਟ ਦਿੱਤਾ।

ਨਾਕ ਕਟੈ ਜੜ ਅਧਿਕ ਖਿਸਾਯੋ ॥

ਨੱਕ ਕਟੇ ਜਾਣ ਕਰ ਕੇ ਮੂਰਖ ਬਹੁਤ ਖਿਝਿਆ

ਸਦਨ ਛਾਡਿ ਕਾਨਨਹਿ ਸਿਧਾਯੋ ॥੨੫॥

ਅਤੇ ਘਰ ਛਡ ਕੇ ਜੰਗਲ ਨੂੰ ਚਲਿਆ ਗਿਆ ॥੨੫॥

ਨਾਕ ਕਟਾਇ ਜਬੈ ਜੜ ਗਯੋ ॥

ਜਦ ਉਹ ਮੂਰਖ ਨੱਕ ਕਟਾ ਕੇ ਚਲਾ ਗਿਆ

ਇਨ ਪਥ ਸਿਵ ਦੇਵਲ ਕੋ ਲਯੋ ॥

ਤਾਂ ਇਨ੍ਹਾਂ ਨੇ ਸ਼ਿਵ ਮੰਦਿਰ ਦਾ ਰਸਤਾ ਪਕੜਿਆ।

ਨ੍ਰਿਪ ਸੁਤ ਮ੍ਰਿਗਿਕ ਹਿਤੂ ਹਨਿ ਲ੍ਯਾਯੋ ॥

ਰਾਜ ਕੁਮਾਰ ਇਕ ਹਿਰਨ ਮਾਰ ਕੇ ਲੈ ਆਇਆ।

ਦੁਹੂੰਅਨ ਬੈਠਿ ਤਿਹੀ ਠਾ ਖਾਯੋ ॥੨੬॥

(ਉਸ ਨੂੰ) ਦੋਹਾਂ ਨੇ ਉਸੇ ਥਾਂ ਤੇ ਬੈਠ ਕੇ ਖਾਇਆ ॥੨੬॥

ਤਹੀ ਬੈਠਿ ਦੁਹੂੰ ਕਰੇ ਬਿਲਾਸਾ ॥

ਉਥੇ ਬੈਠ ਕੇ ਦੋਹਾਂ ਨੇ ਬਿਲਾਸ ਕੀਤਾ।

ਤ੍ਰਿਯਹਿ ਨ ਰਹੀ ਭੋਗ ਕੀ ਆਸਾ ॥

ਇਸਤਰੀ ਦੀ ਭੋਗ ਲਈ ਕੋਈ ਇੱਛਾ ਬਾਕੀ ਨਾ ਰਹੀ।

ਲੈ ਤਾ ਕੇ ਸੰਗ ਦੇਸ ਸਿਧਾਯੋ ॥

(ਰਾਜ ਕੁਮਾਰ) ਉਸ ਨੂੰ ਨਾਲ ਲੈ ਕੇ ਦੇਸ ਨੂੰ ਚਲਾ ਗਿਆ

ਇਕ ਸਹਚਰਿ ਕਹ ਤਹਾ ਪਠਾਯੋ ॥੨੭॥

ਅਤੇ ਇਕ ਸਖੀ ਨੂੰ ਉਸ ਥਾਂ ਉਤੇ ਭੇਜਿਆ ॥੨੭॥

ਡਿਵਢੀ ਸਾਤ ਸਖੀ ਤਿਨ ਨਾਖੀ ॥

ਉਸ ਸਖੀ ਨੇ ਸੱਤ ਡਿਉਢੀਆਂ ਪਾਰ ਕੀਤੀਆਂ

ਇਮਿ ਬਤੀਆ ਭੂਪਤਿ ਸੰਗ ਭਾਖੀ ॥

ਅਤੇ ਰਾਜੇ ਨੂੰ ਇਸ ਤਰ੍ਹਾਂ ਜਾ ਕੇ ਕਿਹਾ,

ਪਤਿ ਤ੍ਰਿਯ ਗਏ ਦੋਊ ਨਿਸਿ ਕਹ ਤਹ ॥

ਤੁਹਾਡੀ ਪੁੱਤਰੀ ਅਤੇ ਉਸ ਦਾ ਪਤੀ ਦੋਵੇਂ ਰਾਤ ਨੂੰ ਉਥੇ ਗਏ

ਆਗੇ ਹੁਤੇ ਸਦਾ ਸਿਵ ਜੂ ਜਹ ॥੨੮॥

ਜਿਥੇ ਅਗੇ ਸਦਾ ਸ਼ਿਵ (ਦਾ ਮੰਦਿਰ) ਸੀ ॥੨੮॥

ਦੁਹੂੰ ਜਾਇ ਤਹ ਕੀਏ ਪ੍ਰਯੋਗਾ ॥

ਉਨ੍ਹਾਂ ਦੋਹਾਂ ਨੇ ਉਥੇ (ਮੰਦਿਰ ਵਿਚ) ਜਾ ਕੇ ਮੰਤ੍ਰ ਸਿੱਧ ਕਰਨ ਦਾ ਯਤਨ ਕੀਤਾ।

ਤੀਸਰ ਕੋਈ ਨ ਜਾਨਤ ਲੋਗਾ ॥

ਹੋਰ ਕੋਈ ਤੀਜਾ ਬੰਦਾ ਇਸ ਨੂੰ ਨਹੀਂ ਜਾਣਦਾ।

ਉਲਟਿ ਪਰਾ ਸਿਵ ਜੂ ਰਿਸਿ ਭਰਿਯੌ ॥

(ਮੰਤ੍ਰ ਸਿੱਧੀ ਦਾ ਉਹ ਯਤਨ) ਉਲਟਾ ਪਿਆ ਅਤੇ ਸ਼ਿਵ ਕ੍ਰੋਧ ਨਾਲ ਭਰ ਗਿਆ

ਭਸਮੀ ਭੂਤ ਦੁਹੂੰ ਕਹ ਕਰਿਯੌ ॥੨੯॥

ਅਤੇ ਉਨ੍ਹਾਂ ਦੋਹਾਂ ਨੂੰ ਭਸਮ ਕਰ ਦਿੱਤਾ ॥੨੯॥

ਵਹੈ ਭਸਮ ਲੈ ਤਿਨੈ ਦਿਖਾਈ ॥

ਉਹੀ ਭਸਮ ਉਸ (ਰਾਜੇ) ਨੂੰ ਵਿਖਾ ਦਿੱਤੀ,

ਮ੍ਰਿਗ ਭਛਨ ਤਿਹ ਤਿਨੈ ਜਗਾਈ ॥

ਜੋ ਹਿਰਨ ਨੂੰ ਖਾਣ ਵੇਲੇ ਉਨ੍ਹਾਂ ਨੇ ਬਾਲੀ ਸੀ।

ਭਸਮ ਲਹੇ ਸਭ ਹੀ ਜਿਯ ਜਾਨਾ ॥

ਭਸਮ ਵੇਖ ਕੇ ਸਭ ਨੇ ਜਾਣ ਲਿਆ (ਕਿ ਉਹ ਸੜ ਗਏ ਹਨ)।

ਲੈ ਪ੍ਰੀਤਮ ਘਰ ਨਾਰਿ ਸਿਧਾਨਾ ॥੩੦॥

(ਉਧਰ) ਪ੍ਰੀਤਮ ਇਸਤਰੀ ਨੂੰ ਲੈ ਕੇ ਘਰ ਚਲਾ ਗਿਆ ॥੩੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਆਸਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੬॥੬੬੬੩॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੬॥੬੬੬੩॥ ਚਲਦਾ॥

ਚੌਪਈ ॥

ਚੌਪਈ:

ਅੰਧਾਵਤੀ ਨਗਰ ਇਕ ਸੋਹੈ ॥

ਅੰਧਾਵਤੀ ਨਾਂ ਦਾ ਇਕ ਨਗਰ ਸ਼ੋਭਦਾ ਸੀ।

ਸੈਨ ਬਿਦਾਦ ਭੂਪ ਤਿਹ ਕੋ ਹੈ ॥

ਉਥੋਂ ਦਾ ਰਾਜਾ ਬਿਦਾਦ ਸੈਨ ਸੀ।

ਮੂਰਖਿ ਮਤਿ ਤਾ ਕੀ ਬਰ ਨਾਰੀ ॥

ਉਸ ਦੀ ਰਾਣੀ ਦਾ ਨਾਂ ਮੂਰਖ ਮਤੀ ਸੀ।

ਜਿਹਸੀ ਮੂੜ ਨ ਕਹੂੰ ਨਿਹਾਰੀ ॥੧॥

ਉਸ ਵਰਗੀ ਮੂਰਖ ਕਿਸੇ ਨੇ ਨਹੀਂ ਵੇਖੀ ਸੀ ॥੧॥

ਪ੍ਰਜਾ ਲੋਗ ਅਤਿ ਹੀ ਅਕੁਲਾਏ ॥

ਪ੍ਰਜਾ ਦੇ ਲੋਗ ਬਹੁਤ ਵਿਆਕੁਲ ਹੋ ਕੇ

ਦੇਸ ਛੋਡਿ ਪਰਦੇਸ ਸਿਧਾਏ ॥

ਦੇਸ ਛਡ ਕੇ ਪਰਦੇਸ ਚਲੇ ਗਏ।

ਔਰ ਭੂਪ ਪਹਿ ਕਰੀ ਪੁਕਾਰਾ ॥

ਹੋਰਨਾਂ ਨੇ ਰਾਜੇ ਅਗੇ ਪੁਕਾਰ ਕੀਤੀ

ਨ੍ਯਾਇ ਕਰਤ ਤੈਂ ਨਹੀ ਹਮਾਰਾ ॥੨॥

ਕਿ ਤੂੰ ਸਾਡੇ ਨਾਲ ਨਿਆਂ ਨਹੀਂ ਕਰ ਰਿਹਾ ॥੨॥

ਤਾ ਤੇ ਤੁਮ ਕੁਛ ਕਰਹੁ ਉਪਾਇ ॥

ਇਸ ਲਈ ਤੁਸੀਂ ਕੁਝ ਉਪਾ ਕਰੋ ਤਾਂ

ਜਾ ਤੇ ਦੇਸ ਬਸੈ ਫਿਰਿ ਆਇ ॥

ਜੋ ਫਿਰ ਦੇਸ ਵਿਚ ਆ ਵਸੀਏ।

ਚਾਰਿ ਨਾਰਿ ਤਬ ਕਹਿਯੋ ਪੁਕਾਰਿ ॥

ਤਦ ਚਾਰ ਇਸਤਰੀਆਂ ਨੇ ਪੁਕਾਰ ਕੇ ਕਿਹਾ

ਹਮ ਐਹੈ ਜੜ ਨ੍ਰਿਪਹਿ ਸੰਘਾਰਿ ॥੩॥

ਕਿ ਅਸੀਂ ਮੂਰਖ ਰਾਜੇ ਨੂੰ ਮਾਰ ਕੇ ਆਵਾਂਗੀਆਂ ॥੩॥

ਦ੍ਵੈ ਤ੍ਰਿਯ ਭੇਸ ਪੁਰਖ ਕੇ ਧਾਰੀ ॥

ਦੋ ਇਸਤਰੀਆਂ ਨੇ ਪੁਰਸ਼ਾਂ ਦਾ ਭੇਸ ਧਾਰਿਆ

ਪੈਠਿ ਗਈ ਤਿਹ ਨਗਰ ਮੰਝਾਰੀ ॥

ਅਤੇ ਨਗਰ ਵਿਚ ਜਾ ਕੇ ਡਟ ਗਈਆਂ।

ਦ੍ਵੈ ਤ੍ਰਿਯ ਭੇਸ ਜੋਗ੍ਰਯ ਕੇ ਧਾਰੋ ॥

ਦੋ ਇਸਤਰੀਆਂ ਨੇ ਜੋਗੀਆਂ ਦਾ ਰੂਪ ਧਾਰਿਆ

ਪ੍ਰਾਪਤਿ ਭੀ ਤਿਹ ਨਗਰ ਮਝਾਰੋ ॥੪॥

ਅਤੇ ਨਗਰ ਵਿਚ ਪਹੁੰਚ ਗਈਆਂ ॥੪॥

ਇਕ ਤ੍ਰਿਯ ਚੋਰੀ ਕਰੀ ਬਨਾਇ ॥

ਇਕ ਇਸਤਰੀ ਨੇ ਚੋਰੀ ਕੀਤੀ


Flag Counter