ਸ਼੍ਰੀ ਦਸਮ ਗ੍ਰੰਥ

ਅੰਗ - 592


ਦੇਖਤ ਹੈ ਦਿਵ ਦੇਵ ਧਨੈ ਧਨਿ ਜੰਪਤ ਹੈ ॥

(ਉਸ ਯੁੱਧ ਨੂੰ) ਪ੍ਰਕਾਸ਼ ('ਦਿਵ') ਰੂਪ ਦੇਵਤੇ ਵੇਖਦੇ ਹਨ ਅਤੇ ਧੰਨ ਧੰਨ ਜਪਦੇ ਹਨ।

ਭੂਮ ਅਕਾਸ ਪਤਾਲ ਚਵੋ ਚਕ ਕੰਪਤ ਹੈ ॥

(ਤਿੰਨ ਲੋਕ) ਧਰਤੀ, ਆਕਾਸ਼ ਅਤੇ ਪਾਤਾਲ ਅਤੇ ਚਾਰੇ ਚਕ ਕੰਬਦੇ ਹਨ।

ਭਾਜਤ ਨਾਹਿਨ ਬੀਰ ਮਹਾ ਰਣਿ ਗਾਜਤ ਹੈ ॥

ਯੋਧੇ ਯੁੱਧ ਵਿਚੋਂ ਭਜਦੇ ਨਹੀਂ ਹਨ, ਸਗੋਂ ਗਜਦੇ ('ਮਾਰੋ-ਮਾਰੋ' ਪੁਕਾਰਦੇ) ਹਨ।

ਜਛ ਭੁਜੰਗਨ ਨਾਰਿ ਲਖੇ ਛਬਿ ਲਾਜਤ ਹੈ ॥੪੦੬॥

ਯਕਸ਼ਾਂ, ਨਾਗਾਂ ਦੀਆਂ ਇਸਤਰੀਆਂ ਛਬੀ ਨੂੰ ਵੇਖ ਕੇ ਲਜਾ ਰਹੀਆਂ ਹਨ ॥੪੦੬॥

ਧਾਵਤ ਹੈ ਕਰਿ ਕੋਪ ਮਹਾ ਸੁਰ ਸੂਰ ਤਹਾ ॥

ਕ੍ਰੋਧ ਕਰ ਕੇ ਉੱਚੀ ਸੁਰ ਵਿਚ (ਬੋਲਦੇ) ਸੂਰਮੇ ਉਥੇ ਧਾਵਾ ਕਰਦੇ ਹਨ,

ਮਾਡਤ ਹੈ ਬਿਕਰਾਰ ਭਯੰਕਰ ਜੁਧ ਜਹਾ ॥

ਜਿਥੇ ਮਹਾ ਭਿਆਨਕ ਅਤੇ ਡਰਾਵਣਾ ਯੁੱਧ ਮੰਡਿਆ ਹੋਇਆ ਹੈ।

ਪਾਵਤ ਹੈ ਸੁਰ ਨਾਰਿ ਸੁ ਸਾਮੁਹਿ ਜੁਝਤ ਹੈ ॥

ਜੋ ਯੋਧਾ ਸਾਹਮਣੇ ਜੂਝਦਾ ਹੈ, ਉਸ ਨੂੰ ਦੇਵ-ਇਸਤਰੀਆਂ (ਅਪੱਛਰਾਵਾਂ) ਪ੍ਰਾਪਤ (ਕਰਨ ਲਈ ਦੌੜਦੀਆਂ) ਹਨ।

ਦੇਵ ਅਦੇਵ ਗੰਧ੍ਰਬ ਸਬੈ ਕ੍ਰਿਤ ਸੁਝਤ ਹੈ ॥੪੦੭॥

ਦੇਵਤੇ, ਦੈਂਤ, ਗੰਧਰਬ (ਆਦਿ) ਸਾਰੇ ਉਸ (ਕਲਕੀ) ਦੀ ਕੀਰਤੀ (ਯਸ਼) ਨੂੰ ਜਾਣ ਜਾਂਦੇ ਹਨ ॥੪੦੭॥

ਚੰਚਲਾ ਛੰਦ ॥

ਚੰਚਲਾ ਛੰਦ:

ਮਾਰਬੇ ਕੋ ਤਾਹਿ ਤਾਕਿ ਧਾਏ ਬੀਰ ਸਾਵਧਾਨ ॥

ਉਸ ਨੂੰ ਮਾਰਨ ਲਈ ਸਾਵਧਾਨੀ ਨਾਲ ਨਿਸ਼ਾਨਾ ਬਣਾ ਕੇ ਸੂਰਵੀਰ ਹਮਲਾ ਕਰ ਰਹੇ ਹਨ।

ਹੋਨ ਲਾਗੇ ਜੁਧ ਕੇ ਜਹਾ ਤਹਾ ਸਬੈ ਬਿਧਾਨ ॥

ਜਿਥੇ ਕਿਥੇ ਯੁੱਧ ਦੇ ਵਿਧਾਨ ਹੋਣ ਲਗੇ ਹਨ।

ਭੀਮ ਭਾਤਿ ਧਾਇ ਕੈ ਨਿਸੰਕ ਘਾਇ ਕਰਤ ਆਇ ॥

ਭੀਮ ਵਾਂਗ ਧਾ ਕੇ ਪੈ ਰਹੇ ਹਨ ਅਤੇ ਨਿਸੰਗ ਹੋ ਕੇ ਘਾਉ ਕਰ ਰਹੇ ਹਨ।

ਜੂਝਿ ਜੂਝ ਕੈ ਮਰੈ ਸੁ ਦੇਵ ਲੋਕਿ ਬਸਤ ਜਾਇ ॥੪੦੮॥

ਜੋ ਜੂਝ ਜੂਝ ਕੇ ਮਰਦੇ ਹਨ, ਉਹ ਦੇਵ ਲੋਕ ਵਿਚ ਜਾ ਕੇ ਵਸਦੇ ਹਨ ॥੪੦੮॥

ਤਾਨਿ ਤਾਨਿ ਬਾਨ ਕੋ ਅਜਾਨੁ ਬਾਹ ਧਾਵਹੀ ॥

ਬਾਣ ਨੂੰ ਖਿਚ ਖਿਚ ਕੇ ਗੋਡਿਆਂ ਤਕ ਲੰਬੀਆਂ ਬਾਂਹਵਾਂ ਵਾਲੇ ਭਜੇ ਫਿਰਦੇ ਹਨ।

ਜੂਝਿ ਜੂਝ ਕੈ ਮਰੈ ਅਲੋਕ ਲੋਕ ਪਾਵਹੀ ॥

ਜੋ ਲੜ ਲੜ ਕੇ ਮਰਦੇ ਹਨ, ਉਹ ਅਲੌਕਿਕ ਲੋਕ ਪ੍ਰਾਪਤ ਕਰਦੇ ਹਨ।

ਰੰਗ ਜੰਗਿ ਅੰਗ ਨੰਗ ਭੰਗ ਅੰਗਿ ਹੋਇ ਪਰਤ ॥

ਜੰਗ ਦੇ ਰੰਗ ਵਿਚ ਰੰਗੇ ਹੋਇਆਂ ਦਾ ਜੋ ਕੋਈ ਅੰਗ ਨੰਗਾ ਰਿਹਾ ਹੋਵੇ, ਉਹ ਧਰਤੀ ਉਤੇ ਟੁਟ ਕੇ ਡਿਗ ਪੈਂਦਾ ਹੈ।

ਟੂਕਿ ਟੂਕਿ ਹੋਇ ਗਿਰੈ ਸੁ ਦੇਵ ਸੁੰਦ੍ਰੀਨਿ ਬਰਤ ॥੪੦੯॥

ਟੁਕੜੇ ਟੁਕੜੇ ਹੋ ਕੇ ਡਿਗ ਰਹੇ ਹਨ ਅਤੇ ਉਨ੍ਹਾਂ ਨੂੰ ਦੇਵ-ਇਸਤਰੀਆ ਵਰ ਰਹੀਆਂ ਹਨ ॥੪੦੯॥

ਤ੍ਰਿੜਕਾ ਛੰਦ ॥

ਤ੍ਰਿੜਕਾ ਛੰਦ:

ਤ੍ਰਿੜਰਿੜ ਤੀਰੰ ॥

(ਨੋਟ- ਇਥੇ 'ਤ੍ਰਿੜਰਿੜ' ਆਦਿ ਸ਼ਬਦ ਯੁੱਧ-ਸੰਗੀਤ ਲਈ ਵਰਤੇ ਗਏ ਹਨ। ਉਂਜ ਇਹ ਨਿਰਰਥਕ ਜਿਹੇ ਹੈ। ਇਨ੍ਹਾਂ ਦੀ ਵਰਤਨੀ ਵਿਚ ਵੀ ਅਨੇਕ ਅੰਤਰ ਹਨ। ਤੀਰ ਤਿੜ ਤਿੜ ਕਰਦੇ (ਚਲਦੇ ਹਨ)

ਬ੍ਰਿੜਰਿੜ ਬੀਰੰ ॥

ਬੀਰ ਬਕਾਰਦੇ ਹਨ, ਢੋਲ ਢਮਕਦੇ ਹਨ,

ਦ੍ਰਿੜਰਿੜ ਢੋਲੰ ॥

ਬੋਲ ਬੁਕਦੇ ਹਨ (ਅਰਥਾਤ ਢੋਲਾਂ ਵਿਚੋਂ

ਬ੍ਰਿੜਰਿੜ ਬੋਲੰ ॥੪੧੦॥

ਆਵਾਜ਼ ਨਿਕਲਦੀ ਹੈ) ॥੪੧੦॥

ਤ੍ਰਿੜੜਿੜ ਤਾਜੀ ॥

ਤਾਜੀ (ਅਰਬੀ ਕਿਸਮ ਦੇ ਘੋੜੇ) ਹਿਣਕਦੇ ਹਨ,

ਬ੍ਰਿੜੜਿੜ ਬਾਜੀ ॥

ਘੋੜੇ ਬਿੜਕਦੇ ਹਨ,

ਹ੍ਰਿੜੜਿੜ ਹਾਥੀ ॥

ਹਾਥੀ ਆਪਣੇ ਸਾਥੀਆਂ

ਸ੍ਰਿੜੜਿੜ ਸਾਥੀ ॥੪੧੧॥

ਸਹਿਤ ਚਿੰਘਾੜਦੇ ਹਨ ॥੪੧੧॥

ਬ੍ਰਿੜੜਿੜ ਬਾਣੰ ॥

ਬਾਣਾਂ ਨੂੰ

ਜ੍ਰਿੜੜਿੜ ਜੁਆਣੰ ॥

ਜੁਆਨ (ਯੋਧੇ)

ਛ੍ਰਿੜੜਿੜ ਛੋਰੈਂ ॥

ਪੂਰੀ ਸ਼ਕਤੀ

ਜ੍ਰਿੜੜਿੜ ਜੋਰੈਂ ॥੪੧੨॥

ਨਾਲ ਛਡਦੇ ਹਨ ॥੪੧੨॥

ਖ੍ਰਿੜਰਿੜ ਖੇਤੰ ॥

ਯੁੱਧ-ਭੂਮੀ ਵਿਚ

ਪ੍ਰਿੜਰਿੜ ਪ੍ਰੇਤੰ ॥

(ਲੜਾਈ ਦੇ) ਰੰਗ ਵਿਚ

ਝ੍ਰਿੜੜਿੜ ਨਾਚੈ ॥

ਰਚੇ ਹੋਏ

ਰਿੜਝਿੜ ਰਾਚੈ ॥੪੧੩॥

ਪ੍ਰੇਤ ਨਚਦੇ ਹਨ ॥੪੧੩॥

ਹ੍ਰਿੜਰਿੜ ਹੂਰੰ ॥

ਹੂਰਾਂ ਹਰਲ ਹਰਲ ਕਰਦੀਆਂ

ਪ੍ਰਿੜਰਿੜ ਪੂਰੰ ॥

ਆਕਾਸ਼ ਵਿਚ ਘੁੰਮ ਰਹੀਆਂ ਹਨ

ਕ੍ਰਿੜਰਿੜ ਕਾਛੀ ॥

ਅਤੇ ਸੁੰਦਰ ਢੰਗ ਨਾਲ ਸਜੀਆਂ ਹੋਈਆਂ

ਨ੍ਰਿੜਰਿੜ ਨਾਚੀ ॥੪੧੪॥

ਨਚ ਰਹੀਆਂ ਹਨ ॥੪੧੪॥

ਤ੍ਰਿੜਰਿੜ ਤੇਗੰ ॥

ਤਲਵਾਰਾਂ

ਬ੍ਰਿੜਰਿੜ ਬੇਗੰ ॥

ਪੂਰੇ ਵੇਗ ਨਾਲ

ਚ੍ਰਿੜਰਿੜ ਚਮਕੈ ॥

ਚਮਕਦੀਆਂ

ਝ੍ਰਿੜਰਿੜ ਝਮਕੈ ॥੪੧੫॥

ਅਤੇ ਝਮਕਦੀਆਂ ਹਨ ॥੪੧੫॥

ਜ੍ਰਿੜਰਿੜ ਜੋਧੰ ॥

ਯੋਧੇ

ਕ੍ਰਿੜਰਿੜ ਕ੍ਰੋਧੰ ॥

ਕ੍ਰੋਧ ਨਾਲ

ਜ੍ਰਿੜਰਿੜ ਜੂਝੈ ॥

ਭਰੇ ਹੋਏ ਹਨ

ਲ੍ਰਿੜਰਿੜ ਲੂਝੈ ॥੪੧੬॥

ਅਤੇ (ਵੈਰੀਆਂ ਨਾਲ) ਉਲਝ ਕੇ ਜੂਝਦੇ ਹਨ ॥੪੧੬॥

ਖ੍ਰਿੜਰਿੜ ਖੇਤੰ ॥

ਰਣ-ਭੂਮੀ ਵਿਚ

ਅਰਿੜਰਿੜ ਅਚੇਤੰ ॥

(ਕਿਤਨੇ ਹੀ) ਅਚੇਤ ਪਏ ਹਨ