ਸ਼੍ਰੀ ਦਸਮ ਗ੍ਰੰਥ

ਅੰਗ - 214


ਗਡਬਡ ਰਾਮੰ ॥

(ਪਰਸੁ) ਰਾਮ ਰੌਲਾ ਪਾਣ

ਗੜਬੜ ਧਾਮੰ ॥੧੩੮॥

ਅਤੇ ਖਲਬਲੀ ਮਚਾਣ ਵਾਲਾ ਸੀ ॥੧੩੮॥

ਚਰਪਟ ਛੀਗਾ ਕੇ ਆਦਿ ਕ੍ਰਿਤ ਛੰਦ ॥

ਚਰਪਟ ਛੀਗਾ ਕੇ ਆਦਿ ਕ੍ਰਿਤ ਛੰਦ

ਖਗ ਖਯਾਤਾ ॥

ਜੋ ਤਲਵਾਰ ਨੂੰ ਚਮਕਾਉਣ ਵਾਲਾ

ਗਯਾਨ ਗਯਾਤਾ ॥

ਤੇ ਗਿਆਨ ਨੂੰ ਜਾਣਨ ਵਾਲਾ ਸੀ।

ਚਿਤ੍ਰ ਬਰਮਾ ॥

(ਉਸ ਨੇ) ਵਿਚਿਤ੍ਰ ਕਵਚ ਧਾਰਨ ਕੀਤਾ ਹੋਇਆ ਸੀ

ਚਾਰ ਚਰਮਾ ॥੧੩੯॥

ਅਤੇ ਸੁੰਦਰ ਢਾਲ ਵਾਲਾ ਸੀ ॥੧੩੯॥

ਸਾਸਤ੍ਰੰ ਗਯਾਤਾ ॥

(ਉਹ) ਸ਼ਾਸਤ੍ਰਾਂ ਨੂੰ ਜਾਣਨ ਵਾਲਾ,

ਸਸਤ੍ਰੰ ਖਯਾਤਾ ॥

ਸ਼ਸਤ੍ਰ ਨੂੰ ਚਮਕਾਉਣ ਵਾਲਾ,

ਚਿਤ੍ਰੰ ਜੋਧੀ ॥

ਵਿਚਿਤ੍ਰ ਸੂਰਮਾ ਸੀ

ਜੁਧੰ ਕ੍ਰੋਧੀ ॥੧੪੦॥

ਅਤੇ ਯੁੱਧ ਵਿੱਚ ਕ੍ਰੋਧ ਕਰਨ ਵਾਲਾ ਸੀ ॥੧੪੦॥

ਬੀਰੰ ਬਰਣੰ ॥

ਬੀਰਾਂ ਨੂੰ ਘਾਇਲ (ਬਰਣੰ) ਕਰਨ ਵਾਲਾ

ਭੀਰੰ ਭਰਣੰ ॥

ਰਣ ਵਿੱਚ) ਕਾਇਰਾਂ ਨੂੰ ਭੈ ਦੇਣ ਵਾਲਾ,

ਸਤ੍ਰੰ ਹਰਤਾ ॥

ਵੈਰੀਆਂ ਨੂੰ ਮਾਰਨ ਵਾਲਾ

ਅਤ੍ਰੰ ਧਰਤਾ ॥੧੪੧॥

ਅਤੇ ਅਸਤ੍ਰਾਂ ਨੂੰ ਧਾਰਨ ਕਰਨ ਵਾਲਾ ਸੀ ॥੧੪੧॥

ਬਰਮੰ ਬੇਧੀ ॥

ਕਵਚਾਂ ਨੂੰ ਭੰਨਣ ਵਾਲਾ,

ਚਰਮੰ ਛੇਦੀ ॥

ਢਾਲਾਂ ਨੂੰ ਛੇਦਣ ਵਾਲਾ,

ਛਤ੍ਰੰ ਹੰਤਾ ॥

ਛਤ੍ਰੀਆਂ ਨੂੰ ਮਾਰਨ ਵਾਲਾ

ਅਤ੍ਰੰ ਗੰਤਾ ॥੧੪੨॥

ਅਤੇ ਅਸਤ੍ਰਾਂ ਨੂੰ ਜਾਣਨ ਵਾਲਾ ਸੀ ॥੧੪੨॥

ਜੁਧੰ ਧਾਮੀ ॥

ਯੁੱਧ ਕਰਨ ਵਾਲਾ,

ਬੁਧੰ ਗਾਮੀ ॥

ਬੁੱਧ ਨੂੰ ਪਹੁੰਚਣ ਵਾਲਾ,

ਸਸਤ੍ਰੰ ਖਯਾਤਾ ॥

ਸ਼ਸਤ੍ਰ ਨੂੰ ਵਰਤਣ ਵਾਲਾ

ਅਸਤ੍ਰੰ ਗਯਾਤਾ ॥੧੪੩॥

ਅਤੇ ਅਸਤ੍ਰ ਦੇ ਭੇਦ ਜਾਣਨ ਵਾਲਾ ਸੀ ॥੧੪੩॥

ਜੁਧਾ ਮਾਲੀ ॥

(ਪਰਸੁਰਾਮ) ਯੁੱਧ ਨੂੰ ਜਿੱਤਣ ਵਾਲਾ,

ਕੀਰਤ ਸਾਲੀ ॥

ਕੀਰਤੀ ਦੇ ਸਥਾਨ

ਧਰਮੰ ਧਾਮੰ ॥

ਅਤੇ ਧਰਮ ਦੇ ਘਰ ਵਾਲੇ

ਰੂਪੰ ਰਾਮੰ ॥੧੪੪॥

ਰੂਪ ਵਾਲਾ ਸੀ ॥੧੪੪॥

ਧੀਰੰ ਧਰਤਾ ॥

(ਉਹ) ਧੀਰਜ ਨੂੰ ਧਾਰਨ ਕਰਨ ਵਾਲਾ,

ਬੀਰੰ ਹਰਤਾ ॥

ਸੂਰਮਿਆਂ ਨੂੰ ਮਾਰਨ ਵਾਲਾ,

ਜੁਧੰ ਜੇਤਾ ॥

ਯੁੱਧ ਨੂੰ ਜਿੱਤਣ ਵਾਲਾ

ਸਸਤ੍ਰੰ ਨੇਤਾ ॥੧੪੫॥

ਅਤੇ ਸ਼ਸਤ੍ਰਾਂ ਨੂੰ ਵਰਤਣ ਵਾਲਾ ਸੀ ॥੧੪੫॥

ਦੁਰਦੰ ਗਾਮੀ ॥

ਉਹ ਹਾਥੀਆਂ ਵਾਂਗ ਚੱਲਣ ਵਾਲਾ

ਧਰਮੰ ਧਾਮੀ ॥

ਧਰਮ ਦਾ ਘਰ,

ਜੋਗੰ ਜ੍ਵਾਲੀ ॥

ਯੋਗ ਦੀ ਅਗਨੀ ਵਾਲਾ

ਜੋਤੰ ਮਾਲੀ ॥੧੪੬॥

ਅਤੇ ਤੇਜ਼ ਪ੍ਰਕਾਸ਼ ਵਾਲਾ ਸੀ ॥੧੪੬॥

ਪਰਸੁਰਾਮ ਬਾਚ ॥

ਪਰਸੁਰਾਮ ਨੇ ਕਿਹਾ-

ਸ੍ਵੈਯਾ ॥

ਸ੍ਵੈਯਾ

ਤੂਣਿ ਕਸੇ ਕਟ ਚਾਪ ਧਰੇ ਕਰ ਕੋਪ ਕਹੀ ਦਿਜ ਰਾਮ ਅਹੋ ॥

ਲਕ ਨਾਲ ਭੱਥਾ ਬੰਨ੍ਹੇ ਹੋਏ ਅਤੇ ਹੱਥ ਵਿੱਚ ਧਨੁਸ਼ ਫੜੇ ਹੋਏ (ਰਾਮ ਨੂੰ) ਪਰਸੁਰਾਮ ਬ੍ਰਾਹਮਣ ਨੇ ਕ੍ਰੋਧ ਨਾਲ ਕਿਹਾ-ਹੇ ਰਾਮ!

ਗ੍ਰਹ ਤੋਰਿ ਸਰਾਸਨ ਸੰਕਰ ਕੋ ਸੀਅ ਜਾਤ ਹਰੇ ਤੁਮ ਕਉਨ ਕਹੋ ॥

ਘਰ ਵਿੱਚ ਪਏ ਹੋਏ ਸ਼ਿਵ ਧਨੁਸ਼ ਨੂੰ ਤੋੜ ਕੇ, ਸੀਤਾ ਨੂੰ ਲਈ ਜਾਣ ਵਾਲਾ, ਦਸ ਤੂੰ ਕੌਣ ਹੈਂ?

ਬਿਨ ਸਾਚ ਕਹੇ ਨੇਹੀ ਪ੍ਰਾਨ ਬਚੇ ਜਿਨਿ ਕੰਠ ਕੁਠਾਰ ਕੀ ਧਾਰ ਸਹੋ ॥

ਸੱਚ ਦੱਸੇ ਬਿਨਾਂ ਤੇਰੇ ਪ੍ਰਾਣ ਨਹੀਂ ਬਚਣਗੇ। ਨਹੀਂ ਤਾਂ ਗਲੇ ਉੱਤੇ (ਮੇਰੇ) ਕੁਹਾੜੇ ਦੀ ਧਾਰ ਸਹਾਰ ਲੈ।

ਘਰ ਜਾਹੁ ਚਲੇ ਤਜ ਰਾਮ ਰਣੰ ਜਿਨਿ ਜੂਝਿ ਮਰੋ ਪਲ ਠਾਢ ਰਹੋ ॥੧੪੭॥

ਹੇ ਰਾਮ! ਰਣ ਨੂੰ ਛੱਡ ਕੇ ਘਰ ਨੂੰ ਚਲਿਆ ਜਾ। ਜੇ ਇਕ ਪਲ ਵੀ ਖੜਾ ਰਿਹਾ, ਤਾਂ ਮਾਰਿਆ ਜਾਵੇਂਗਾ ॥੧੪੭॥

ਸ੍ਵੈਯਾ ॥

ਸ੍ਵੈਯਾ

ਜਾਨਤ ਹੋ ਅਵਿਲੋਕ ਮੁਝੈ ਹਠਿ ਏਕ ਬਲੀ ਨਹੀ ਠਾਢ ਰਹੈਂਗੇ ॥

ਇਹ (ਮੈਂ) ਜਾਣਦਾ ਹਾਂ ਕਿ ਮੈਨੂੰ ਵੇਖ ਕੇ ਹਠੀ ਜਾਂ ਬਲੀ, ਇਕ ਵੀ (ਰਣ-ਭੂਮੀ ਵਿੱਚ) ਖੜੋਤਾ ਨਹੀਂ ਰਹੇਗਾ।

ਤਾਤਿ ਗਹਯੋ ਜਿਨ ਕੋ ਤ੍ਰਿਣ ਦਾਤਨ ਤੇਨ ਕਹਾ ਰਣ ਆਜ ਗਹੈਂਗੇ ॥

ਜਿਨ੍ਹਾਂ ਦੇ ਬਾਪ ਨੇ ਦੰਦਾਂ ਵਿੱਚ ਘਾਹ ਲੈ ਕੇ (ਜਾਨ ਬਖ਼ਸ਼ਵਾਈ ਸੀ), ਕੀ ਉਸ ਦਾ (ਪੁੱਤਰ) ਅਜ (ਮੇਰੇ ਨਾਲ ਯੁੱਧ ਕਰਨ ਲਈ ਹਥਿਆਰ) ਫੜ ਸਕੇਗਾ?

ਬੰਬ ਬਜੇ ਰਣ ਖੰਡ ਗਡੇ ਗਹਿ ਹਾਥ ਹਥਿਆਰ ਕਹੂੰ ਉਮਹੈਂਗੇ ॥

(ਜਦੋਂ) ਧੌਂਸਾ ਵੱਜੇਗਾ ਤੇ ਰਣ ਵਿੱਚ (ਪਰਸੁਰਾਮ) ਖੰਭੇ ਵਾਂਗ ਗਡਿਆ ਜਾਵੇਗਾ। (ਤਦੋਂ) ਹੱਥ ਵਿੱਚ ਹਥਿਆਰ ਫੜਨ ਦੀ ਉਮੰਗ ਕਿਸ ਨੂੰ ਹੋਵੇਗੀ?

ਭੂਮ ਅਕਾਸ ਪਤਾਲ ਦੁਰੈਬੇ ਕਉ ਰਾਮ ਕਹੋ ਕਹਾ ਠਾਮ ਲਹੈਂਗੇ ॥੧੪੮॥

ਹੇ ਰਾਮ! ਦਸ, ਉਸ ਵੇਲੇ ਲੁਕਣ ਵਾਸਤੇ ਧਰਤੀ, ਆਕਾਸ਼ ਪਾਤਾਲ ਵਿੱਚ ਕਿਥੋਂ ਥਾਂ ਲਭੇਂਗਾ ॥੧੪੮॥

ਕਬਿ ਬਾਚ ॥

ਕਵੀ ਕਹਿੰਦਾ ਹੈ-

ਯੌ ਜਬ ਬੈਨ ਸੁਨੇ ਅਰਿ ਕੇ ਤਬ ਸ੍ਰੀ ਰਘੁਬੀਰ ਬਲੀ ਬਲਕਾਨੇ ॥

ਜਦੋਂ ਵੈਰੀ ਦੇ ਇਸ ਤਰ੍ਹਾਂ ਦੇ ਬੋਲ ਸੁਣੇ ਤਦੋਂ ਸ੍ਰੀ ਰਾਮ ਸੂਰਮੇ ਵਾਂਗ ਉਛਲ ਕੇ ਅੱਗੇ ਆਏ।


Flag Counter